
ਉਹਨੂੰ ਸੱਤ ਖ਼ੂਨ ਮੁਆਫ਼, ਜਿਹੜਾ ਭਾਜਪਾ ’ਚ ਆ ਗਿਆ।
ਸਮਝੇ ਉਹ ਖੁੱਲ੍ਹ ਗਏ ਭਾਗ, ਜੋ ਭਾਜਪਾ ਨੂੰ ਭਾਅ ਗਿਆ।
ਉਹਨੂੰ ਸੱਤ ਖ਼ੂਨ ਮੁਆਫ਼, ਜਿਹੜਾ ਭਾਜਪਾ ’ਚ ਆ ਗਿਆ।
ਉਹਨੂੰ ਭੁਲਿਆ ਨਾ ਕਹੋ, ਜਿਹੜਾ ਸ਼ਾਮੀਂ ਘਰ ਆ ਗਿਆ।
ਇਥੇ ਦੁੱਧ ਧੋਤਾ ਕਿਹੜਾ, ਦਾਅ ਹਰ ਕੋਈ ਲਾ ਗਿਆ।
ਸੁੱਤੇ ਪਿਆਂ ਨੂੰ ਵੀ ਰਾਤੀਂ, ਡਰ ਈ.ਡੀ. ਦਾ ਖਾ ਗਿਆ।
ਜਾਂ ਤਾਂ ਭਾਜਪਾ ਜਾਂ ਜੇਲ੍ਹ, ਦਿਮਾਗ਼ ਵਿਚ ਝੱਟ ਆ ਗਿਆ।
ਚੋਣ ਇਕ ਦੀ ਪਊ ਕਰਨੀ, ਸੋਚ ਸੋਚ ਘਬਰਾ ਗਿਆ।
ਹਵਾ ਜੇਲ੍ਹ ਦੀ ਕਿਉਂ ਖਾਈਏ, ਸੌਖਾ ਰਾਹ ਅਪਣਾ ਗਿਆ।
ਝੱਟ ਦੇਣੇ ਮਾਰ ਕੇ ਛੜੱਪਾ, ‘ਬੰਦਾ’ ਦਲ ਬਦਲਾਅ ਗਿਆ।
ਪਰ ਉਹ ਭਲੂਰੀਏ ਨੂੰ, ਸੋਚਾਂ ਵਿਚ ਪਾ ਗਿਆ।
- ਜਸਵੀਰ ਸਿੰਘ ਭਲੂਰੀਆ, ਕੈਨੇਡਾ। ਮੋ : +91- 99259-95505