
ਦਾਜ ਦੇ ਲੋਭੀ
ਧੀਆਂ ਵਾਲਿਆਂ ਤੋਂ ਦਾਜ ਦੇ ਲੋਭੀ, ਮੂੰਹ ਅੱਡ ਕੇ ਮੰਗਦੇ ਸੀ ਦਾਜ ਮੀਆਂ।
ਵਿਆਹ ਤੋਂ ਮਗਰੋਂ ਭਾਈ ਤੇ ਬਾਬਲ, ਭਰਦੇ ਮਰ ਜਾਂਦੇ ਸੀ ਵਿਆਜ ਮੀਆਂ।
ਦਾਰੂ, ਮੁਰਗੇ ਚਲਦੇ ਸੀ ਪੈਲਸਾਂ ਵਿਚ, ਨਾਲੇ ਬੇਸੁਰੇ ਵਜਦੇ ਸੀ ਸਾਜ਼ ਮੀਆਂ।
ਹੁਣ ਪ੍ਰਵਾਸ ਦੀ ਐਸੀ ਲਹਿਰ ਚੱਲੀ, ਸਭ ਦੇ ਲੜਦੀ ਬਾਹਰ ਦੀ ਖਾਜ ਮੀਆਂ।
ਛੇ ਨੰਬਰ ਨਾ ਲਏ ਗਏ ਕਾਕਿਆਂ ਤੋਂ, ਸਾਰੇ ਖੁੱਲ੍ਹ ਗਏ ਇਕ ਦਮ ਪਾਜ ਮੀਆਂ।
ਹੁਣ ਪੱਚੀ-ਪੱਚੀ ਲੱਖ ਚੁਕੀ ਫਿਰਦੇ, ਕਹਿੰਦੇ ਸੰਵਰ ਜਾਣ ਸਾਡੇ ਕਾਜ ਮੀਆਂ।
ਧੀਆਂ ਵਾਲਿਆਂ ਦੇ ਘਰ ਜਾ ਆਖਣ, ਮਿੰਨਤ ਨਾਲ ਰੱਖ ਲਉ ਲਾਜ ਮੀਆਂ।
ਖੇਡ ਬਦਲ ਦਿਤੀ ਸੱਚੇ ਪਾਤਸ਼ਾਹ ਨੇ, ਧੀਆਂ ਰੱਜ ਕੇ ਕਰਦੀਆਂ ਰਾਜ ਮੀਆਂ।
- ਜਗਜੀਤ ਗੁਰਮ, ਤਰਕਸ਼ੀਲ ਚੌਂਕ, ਬਰਨਾਲਾ।
ਮੋਬਾਈਲ : 99152-64836