ਮੈਂ ਵਾਸੀ ਦੇਸ਼ ਪੰਜਾਬ ਦਾ, ਬੋਲੀ ਮੇਰੀ ਪੁਆਧ ਜ਼ਿਲ੍ਹਾ ਮੇਰਾ ਮੋਹਾਲੀ, ਜਿਥੇ ਲੱਖਾਂ ਲੋਕਾਂ ਨੂੰ ਮਿਲੇ ਰੁਜ਼ਗਾਰ,
ਮੈਂ ਵਾਸੀ ਦੇਸ਼ ਪੰਜਾਬ ਦਾ, ਬੋਲੀ ਮੇਰੀ ਪੁਆਧ
ਜ਼ਿਲ੍ਹਾ ਮੇਰਾ ਮੋਹਾਲੀ, ਜਿਥੇ ਲੱਖਾਂ ਲੋਕਾਂ ਨੂੰ ਮਿਲੇ ਰੁਜ਼ਗਾਰ,
ਮੈਂ ਵਾਸੀ ਦੇਸ਼ ਪੰਜਾਬ ਦਾ, ਓ ਬੋਲੀ ਮੇਰੀ ਪੁਆਧ
ਸਾਡੀ ਰਾਜਧਾਨੀ ਚੰਡੀਗੜ੍ਹ, ਜਿਹੜਾ ਬਣਿਆ ਵਿਚ ਪੁਆਧ
ਇਥੇ ਲੋਕੀ ਘੁੰਮਣ ਆਉਂਦੇ, ਇਥੇ ਸੋਹਣੇ ਬਣੇ ਬਾਜ਼ਾਰ,
ਮੈਂ ਵਾਸੀ ਦੇਸ਼ ਪੰਜਾਬ ਦਾ, ਓ ਬੋਲੀ ਮੇਰੀ ਪੁਆਧ
ਇਥੇ ਬੰਦਾ ਸਿੰਘ ਬਹਾਦਰ ਜੰਗ ਜਿੱਤਿਆ ਸੀ,
ਉਹ ਚੱਪੜਚਿੜੀ ਵੀ ਵਿਚ ਪੁਆਧ
ਫ਼ਤਿਹਗੜ੍ਹ ਸਾਹਿਬ ਦੀ ਇੱਟ ਨਾਲ ਇੱਟ ਖੜਕਾਈ ਸੀ
ਇਹ ਪੁਆਧੀਆਂ ਨੂੰ ਮਾਣ
ਮੈਂ ਵਾਸੀ ਦੇਸ਼ ਪੰਜਾਬ ਦਾ, ਓ ਬੋਲੀ ਮੇਰੀ ਪੁਆਧ
ਸਾਡੇ ਨਾਲ ਹਰਿਆਣਾ ਲਗਦਾ,
ਜਿਹੜਾ ਪੰਜਾਬ ਨੂੰ ਵੱਡੇ ਭਰਾ ਦਾ ਦਿੰਦੈ ਮਾਣ
ਇਸ ਦੇ ਨਾਲ ਹਿਮਾਚਲ ਵਸਿਆ, ਜਿਥੇ ਉੱਚੇ-ਉੱਚੇ ਪਹਾੜ
ਮੈਂ ਵਾਸੀ ਦੇਸ਼ ਪੰਜਾਬ ਦਾ, ਓ ਬੋਲੀ ਮੇਰੀ ਪੁਆਧ
ਆਨੰਦਪੁਰ ਸਾਹਿਬ ’ਚ ਗੁਰਾਂ ਪੰਥ ਸਜਾਇਆ ਏ,
ਇਹ ਵੀ ਸਜਾਇਆ ਵਿਚ ਪੁਆਧ
ਮੇਰੇ ਗੁਰਾਂ ਨੇ ਫ਼ਤਿਹ ਬੁਲਾਈ ਏ, ਜਿਸ ਵਿਚ ਭਾਸ਼ਾ ਵਰਤੀ ਪੁਆਧ
ਸਾਨੂੰ ਗੁਰਾਂ ਨੇ ਇੱਜ਼ਤ ਦਿਤੀ ਏ, ਸਾਨੂੰ ਗੁਰਾਂ ਉਤੇ ਮਾਣ
ਮੈਂ ਵਾਸੀ ਦੇਸ਼ ਪੰਜਾਬ ਦਾ, ਓ ਬੋਲੀ ਮੇਰੀ ਪੁਆਧ
ਜਿਥੇ ਕ੍ਰਿਕਟ ਸਟੇਡੀਅਮ ਬਣਿਆ, ਉਹ ਪਿੰਡ ਏ ਖ਼ਾਸ
ਇਹ ਪਿੰਡ ਤੀੜੇ ਵਿਚ ਬਣਿਆ, ਜਿਥੇ ਮੇਰਾ ਵਾਸ
ਮੈਂ ਵਾਸੀ ਦੇਸ਼ ਪੰਜਾਬ ਦਾ, ਓ ਬੋਲੀ ਮੇਰੀ ਪੁਆਧ
-ਜਸਵਿੰਦਰ ਸਿੰਘ ਤੀੜਾ, 98760-72018