
ਠੱਗ, ਚੋਰ, ਬੇਈਮਾਨ, ਰਲੇ ਸਾਰੇ, ਸਾਧ, ਲੀਡਰ ਤੇ, ਕੌਮ ਗ਼ਦਾਰ ਲੋਕੋ..........
ਠੱਗ, ਚੋਰ, ਬੇਈਮਾਨ, ਰਲੇ ਸਾਰੇ, ਸਾਧ, ਲੀਡਰ ਤੇ, ਕੌਮ ਗ਼ਦਾਰ ਲੋਕੋ,
ਮੇਰੇ ਦੇਸ਼ ਦਾ ਭਲਾ ਹੁਣ ਕੀ ਹੋਣੈ, ਮੋਦੀ ਨੇ ਨਾ ਲਾਉਣਾ ਪਾਰ ਲੋਕੋ,
ਨੀਂਦ ਸੁੱਖ ਦੀ ਕਿਵੇਂ ਜੱਟ ਸੌਂ ਜਾਊ, ਭੁੱਖਾ ਮਰਦਾ ਦਿਸੇ ਪ੍ਰਵਾਰ ਲੋਕੋ,
ਸੁੰਡੀ ਨਰਮੇ ਦੇ ਖੇਤ ਨੂੰ ਖਾ ਚੱਲੀ, ਝੋਨਾ ਦਿਸਦਾ ਪਿਆ ਬਿਮਾਰ ਲੋਕੋ,
ਦਿਨੋ-ਦਿਨ ਮਹਿੰਗਾਈ ਵਧੀ ਜਾਦੀਂ, ਭਲਾ ਚਾਹੁੰਦੀ ਨਾ ਇਹ ਸਰਕਾਰ ਲੋਕੋ,
ਇਥੇ ਰੱਸੇ ਗਲਾਂ ਵਿਚ ਪਾਉਣ ਲੱਗੇ, ਵੇਖਾਂ ਅੱਜ ਦੇ ਜ਼ਿਮੀਂਦਾਰ ਲੋਕੋ,
ਇਥੇ ਕੋਈ ਨਾ ਕਿਸੇ ਦੀ ਗੱਲ ਸੁਣਦਾ, ਲੀਡਰ ਭੋਰਾ ਨਾ ਕਰਨ ਵਿਚਾਰ ਲੋਕੋ,
ਜ਼ਿਮੀਂਦਾਰ ਨੂੰ ਹਰ ਕੋਈ ਲੁੱਟੀ ਜਾਵੇ, ਇਹ ਆੜ੍ਹਤੀ ਇਹ ਸ਼ਾਹੂਕਾਰ ਲੋਕੋ,
ਆਪੋ-ਅਪਣੇ ਖ਼ਜ਼ਾਨੇ ਭਰੀ ਜਾਂਦੇ, ਸਾਧ, ਲੀਡਰ, ਤੇ ਡਾਕਦਾਰ ਲੋਕੋ,
ਗ਼ਰੀਬ ਮੰਜੇ ਉਤੇ ਹੌਕੋ ਭਰੀ ਜਾਂਦਾ, ਕਿਸ-ਕਿਸ ਦਾ ਕਰੇ ਏਤਬਾਰ ਲੋਕੋ।
-ਹਰੀ ਸਿੰਘ 'ਸੰਧੂ' ਸੁਖੇਵਾਲਾ, ਸੰਪਰਕ : 98774-76161