
ਇਮਰਾਨ ਖ਼ਾਨ ਨੂੰ ਪਾਕਿ ਦੀ ਸੱਤਾ ਸੌਂਪੀ, ਸੱਚੇ ਰੱਬ ਨੇ ਐਸਾ ਸਬੱਬ ਬਣਾਇਆ ਹੈ,
9 ਨਵੰਬਰ ਸੰਨ ਦੋ ਹਜ਼ਾਰ ਉੱਨੀ ਦਾ, ਭਾਗਾਂ ਭਰਿਆ ਦਿਹਾੜਾ ਆਇਆ ਹੈ,
72 ਸਾਲ ਤੋਂ ਸਿੱਖ ਅਰਦਾਸ ਕਰਦੇ, ਖ਼ੁਦਾ ਨੇ ਖ਼ੁਦ ਹੀ ਕਬੂਲ ਫ਼ੁਰਮਾਇਆ ਹੈ,
ਇਮਰਾਨ ਖ਼ਾਨ ਨੂੰ ਪਾਕਿ ਦੀ ਸੱਤਾ ਸੌਂਪੀ, ਸੱਚੇ ਰੱਬ ਨੇ ਐਸਾ ਸਬੱਬ ਬਣਾਇਆ ਹੈ,
ਨਵਜੋਤ ਸਿੱਧੂ ਨੂੰ ਸ਼ੁਭ ਕਾਰਜ ਲਈ ਭਾਰਤ ਤੋਂ ਪਾਕਿਸਤਾਨ ਭਿਜਵਾਇਆ ਹੈ,
ਕਰਤਾਰਪੁਰ ਦਾ ਲਾਂਘਾ ਖੋਲ੍ਹਣ ਲਈ, ਦੋਹਾਂ ਦੋਸਤਾਂ ਨੇ ਹੱਥ ਮਿਲਾਇਆ ਹੈ,
ਵਿਰੋਧੀ ਸਿੱਧੂ ਦੇ ਸਨ ਬੜੇ ਪ੍ਰੇਸ਼ਾਨ ਹੋਏ, ਜਿਨ੍ਹਾਂ ਰੋਕਣ ਲਈ ਟਿਲ ਲਾਇਆ ਹੈ,
ਅਸੰਭਵ ਕਾਰਜ ਵੀ ਹੁਣ ਸੰਭਵ ਹੋਇਆ, ਕਾਦਰ ਅਪਣੀ ਕਲਾ ਨੂੰ ਵਰਤਾਇਆ ਹੈ,
ਭਲੂਰੀਆ ਇਸ ਮਹਾਨ ਕਾਰਜ ਦਾ ਸਿਹਰਾ, ਸਿੱਧੂ ਅਤੇ ਇਮਰਾਨ ਸਿਰ ਸਜਾਇਆ ਹੈ।
-ਜਸਵੀਰ ਸਿੰਘ ਭਲੂਰੀਆ, ਸੰਪਰਕ : 99159-95505