ਆਪ ਦਾ ਕਾਟੋ ਕਲੇਸ਼
Published : Aug 9, 2018, 10:28 am IST
Updated : Aug 9, 2018, 10:28 am IST
SHARE ARTICLE
AAP Punjab
AAP Punjab

ਕਾਟੋ ਕਲੇਸ਼ ਦਾ ਰਾਗ ਛਿੜਿਆ, ਹੁਣ ਬਿਖਰ ਰਹੀ ਹੈ ਆਪ ਬੇਲੀ............

ਕਾਟੋ ਕਲੇਸ਼ ਦਾ ਰਾਗ ਛਿੜਿਆ, ਹੁਣ ਬਿਖਰ ਰਹੀ ਹੈ ਆਪ ਬੇਲੀ,
ਆਮ ਤੋਂ ਖ਼ਾਸ ਦੀ ਦੌੜ ਲੱਗੀ, ਆਏ ਦਿੱਲੀਉਂ ਹੁਕਮ ਨੇ ਖ਼ਾਸ ਬੇਲੀ,

ਵਰਕਰ ਵੇਖ ਕੇ ਉਦਾਸ ਹੋਏ, ਖਿੰਡ ਗਈ ਰਾਜਨੀਤੀ ਦੀ ਤਾਸ਼ ਬੇਲੀ,
ਤੀਜੀ ਧਿਰ ਦਾ ਉਭਾਰ ਪਿਆ ਮੱਠਾ, ਹੁਣ ਫ਼ੇਲ ਕਿਵੇਂ ਹੋਣਗੇ ਪਾਸ ਬੇਲੀ,

ਵਿਰੋਧੀ ਦਲ ਵਿਚ ਹੋਇਆ ਵਿਰੋਧ ਪੈਦਾ, ਬਚੀ ਨਾ ਤੰਦ ਦੀ ਆਸ ਬੇਲੀ,
ਰੁੱਸ ਗਿਆ ਇਨਕਲਾਬ ਲਗਦਾ, ਜੋ ਸੀ ਰਿਹਾ ਵਿਰਲਾਂ ਥਾਣੀਂ ਝਾਕ ਬੇਲੀ,

ਝਾੜੂ ਰਿਹਾ ਨਾ ਇਤਫ਼ਾਕ ਬੱਝਾ, ਤੀਲਾ ਤੀਲਾ ਹੋਇਆ ਆਪੋ ਧਾਪ ਬੇਲੀ, 
ਰਾਜਨੀਤੀ ਖੇਡ ਹੈ ਸਮਝਦਾਰੀਆਂ ਦੀ, ਰਖਣਾ ਪੈਂਦਾ ਥੋੜਾ ਧਰਵਾਸ ਬੇਲੀ।

-ਸੁਖਵੀਰ ਘੁਮਾਣ, ਸੰਪਰਕ : 98155-90209

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement