Advertisement

ਰਾਸ਼ਟਰਪਤੀ ਨੂੰ ਅਪੀਲ

ਸਪੋਕਸਮੈਨ ਸਮਾਚਾਰ ਸੇਵਾ
Published Oct 9, 2019, 10:56 am IST
Updated Oct 9, 2019, 10:56 am IST
ਰਾਸ਼ਟਰਪਤੀ ਜੀ ਅਰਜ਼ ਸਿੱਖਾਂ ਦੀ, ਕਰ ਦਿਉ ਸਿੰਘ ਰਿਹਾਅ ਸੱਜਣਾ
Prison
 Prison

ਰਾਸ਼ਟਰਪਤੀ ਜੀ ਅਰਜ਼ ਸਿੱਖਾਂ ਦੀ, ਕਰ ਦਿਉ ਸਿੰਘ ਰਿਹਾਅ ਸੱਜਣਾ,

ਕੈਦ ਜਿਨ੍ਹਾਂ ਦੀ ਪੂਰੀ ਹੋਈ, ਉਹ ਅੱਗੇ ਨਾ ਹੋਰ ਵਧਾ ਸੱਜਣਾ,

ਜਵਾਨੀ ਗਾਲੀ ਜੇਲਾਂ ਵਿੱਚ, ਤਰਸ ਜ਼ਰਾ ਹੁਣ ਖਾ ਸੱਜਣਾ,

ਤੂੰ ਹੀ ਦੂਜਾ ਰੱਬ ਇਨ੍ਹਾਂ ਲਈ, ਪਰ ਉਪਕਾਰ ਕਮਾ ਸੱਜਣਾ,

ਵਿਛੜੇ ਬੜੇ ਚਿਰਾਂ ਦੇ ਮਾਪੇ, ਮਾਂ ਪਿਉ ਤਾਈਂ ਮਿਲਾ ਸੱਜਣਾ,

ਭਲੇ ਕੰਮ ਦਾ ਮੌਕਾ ਹੈ ਇਹ, ਲਈਂ ਨਾ ਹੱਥੋਂ ਗਵਾ ਸੱਜਣਾ,

ਸਿੱਖ ਕੌਮ ਤੇਰੀ ਕਰੂ ਅਰਦਾਸ, ਜਿੰਨਾਂ ਚਿਰ ਵਿਚ ਸਾਹ ਸੱਜਣਾ,

'ਚਾਨੀ' ਕਹੇ ਬਰਗਾੜੀ ਤੈਨੂੰ, ਅੱਗੇ ਕਦਮ ਵਧਾ ਸੱਜਣਾ।

-ਬਲਵਿੰਦਰ ਸਿੰਘ ਚਾਨੀ , ਸੰਪਰਕ : 94630-95624

Advertisement

 

Advertisement