
ਸੇਵਾ
ਸੇਵਾ ਲਈ ਪੰਜਾਬ ਮਸ਼ਹੂਰ ਸਾਡਾ, ਹੁੰਦੀ ਢੋਲਾਂ ਤੇ ਝੰਡਿਆਂ ਨਾਲ ਸੇਵਾ,
ਨਵੇਂ ਗੱਭਰੂ ਅਜੇ ਅਣਜਾਣ ਹੁੰਦੇ, ਹੁੰਦੀ ਬੰਦਿਆਂ ਹੰਢਿਆਂ ਨਾਲ ਸੇਵਾ,
ਤੁਸੀ ਵੇਖੋ ਸਮਾਗਮਾਂ ਲੱਚਰਾਂ 'ਤੇ, ਉਥੇ ਕਰਨ ਮੁਸ਼ਟੰਡਿਆਂ ਨਾਲ ਸੇਵਾ,
ਕਈ ਪਿਛਲੇ ਲੋਕ ਕੜਾਹ ਕਰ ਕੇ, ਦੇਣ ਤਾਜ਼ਿਆਂ ਮੰਡਿਆਂ ਨਾਲ ਸੇਵਾ,
ਨੇਤਾ ਅਪਣੇ ਵਾਸਤੇ ਮੰਗਦੇ ਨੇ, ਬਰੈੱਡ ਜੈਮ ਤੇ ਅੰਡਿਆਂ ਨਾਲ ਸੇਵਾ,
ਜਾਬਰ ਚੜ੍ਹੇ ਜੇ ਕੋਈ ਪੰਜਾਬ ਵਲ ਨੂੰ, ਕਰੇ ਖ਼ਾਲਸਾ ਖੰਡਿਆਂ ਨਾਲ ਸੇਵਾ,
ਵਿਆਹ ਸ਼ਾਦੀਆਂ ਸੇਵਾ ਦੇ ਸਿਖਰ ਬਣ ਗਏ, ਹੁੰਦੀ ਕੌੜਿਆਂ ਠੰਡਿਆਂ ਨਾਲ ਸੇਵਾ,
'ਲੰਭਵਾਲੀ' ਵੇ ਵੇਖ ਸਰਕਾਰ ਅਪਣੀ, ਕਰੇ ਲੋਕਾਂ ਦੀ ਡੰਡਿਆਂ ਨਾਲ ਸੇਵਾ।
-ਈਸ਼ਰ ਸਿੰਘ ਲੰਭਵਾਲੀ, ਸੰਪਰਕ : 94654-09480