ਖ਼ਬਰਾਂ |

ਤਾਜ਼ਾ |

Poem : ਉਹ ਹੱਸਦਾ ਨਹੀਂ...
Published : Jun 11, 2025, 6:47 am IST
Updated : Jun 11, 2025, 6:48 am IST
SHARE ARTICLE
poem
poem

ਉਸ ਦੇ ਸਿਰ ਉਧਾਰ ਹੈ, ਉਹ ਤਾਹੀਉਂ ਹੱਸਦਾ ਨਹੀਂ।              ਜਾਂ ਫਿਰ ਤੇਜ਼ ਬੁਖ਼ਾਰ ਹੈ, ਉਹ ਤਾਹੀਉਂਂ ਹੱਸਦਾ ਨਹੀਂ। 

ਉਸ ਦੇ ਸਿਰ ਉਧਾਰ ਹੈ, ਉਹ ਤਾਹੀਉਂ ਹੱਸਦਾ ਨਹੀਂ। 
            ਜਾਂ ਫਿਰ ਤੇਜ਼ ਬੁਖ਼ਾਰ ਹੈ, ਉਹ ਤਾਹੀਉਂਂ ਹੱਸਦਾ ਨਹੀਂ। 

ਉਸ ਦੇ ਸਿਰ ’ਤੇ ਭਾਰ ਹੈ, ਉਹ ਤਾਹੀਉਂ ਹੱਸਦਾ ਨਹੀਂ। 
            ਜਾਂ ਫਿਰ ਕਢਦਾ ਧਾਰ ਹੈ, ਉਹ ਤਾਹੀਉਂ ਹੱਸਦਾ ਨਹੀਂ। 

ਰਾਤੀਂ ਦਾਰੂ ਪੀ ਕੇ ਬਹੁਤਾ ਹੱਸਿਆ ਹੋਣਾ ਸ਼ਾਇਦ,
            ਹੋਇਆ ਦਿਨੇ ਬਿਮਾਰ ਹੈ, ਉਹ ਤਾਹੀਉਂ ਹੱਸਦਾ ਨਹੀਂ। 

ਜਿੱਤਣ ਵਾਲੇ ਅਕਸਰ ਤਾਅ ਦਿੰਦੇ ਨੇ ਮੁੱਛਾਂ ਨੂੰ,
            ਉਸ ਨੂੰ ਦਿਸਦੀ ਹਾਰ ਹੈ, ਉਹ ਤਾਹੀਉਂ ਹੱਸਦਾ ਨਹੀਂ। 

ਹਾਰੇ ਹੋਏ ਵਜ਼ੀਰ ਦੇ ਅਜੇ ਵੀ ਜ਼ਿਹਨ ’ਚ ਘੁੰਮ ਰਹੀ, 
            ਝੰਡੀ ਵਾਲੀ ਕਾਰ ਹੈ, ਉਹ ਤਾਹੀਉਂ ਹੱਸਦਾ ਨਹੀਂ। 

ਕਿਸੇ ਦੀ ਪੱਤ ਰੋਲਣ ਦੀ, ਸੋਚ ਰਿਹਾ ਹੋਣਾ ਸ਼ਾਇਦ,
            ਪੀਲਾ ਪੱਤਰਕਾਰ ਹੈ, ਉਹ ਤਾਹੀਉਂ ਹੱਸਦਾ ਨਹੀਂ।

‘ਪੱਤੋ’ ਵਰਗੇ ਦੀਵਾਨੇ ਹੀ, ਇੱਥੇ ਹੱਸਦੇ ਨੇ ਯਾਰੋ,
            ਦੁਖੀਆ ਸਭ ਸੰਸਾਰ ਹੈ, ਉਹ ਤਾਹੀਉਂ ਹੱਸਦਾ ਨਹੀਂ।
- ਪ੍ਰਸ਼ੋਤਮ ਪੱਤੋ, ਮੋਬਾਈਲ : 98550-38775

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲੋਕਸਭਾ ਮੈਂਬਰੀ ਅਤੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੰਮ੍ਰਿਤਪਾਲ ਦੀ ਕਾਨੂੰਨੀ ਭੂਮਿਕਾ 'ਤੇ ਵਕੀਲ ਨਾਲ ਖਾਸ ਗੱਲਬਾਤ

22 Apr 2026 12:40 PM

Chandigarh University ਹੋਣ ਹਰ ਵਿਦਿਆਰਥੀਆਂ ਨੂੰ ਦੇਵੇਗੀ 200 ਕਰੋੜ ਦੀ Scholarship !

22 Apr 2026 12:39 PM

ਪੰਜਾਬ 'ਚ ਹੁਣ ਨਹੀਂ ਹੋਵੇਗੀ ਬੇਅਦਬੀ! ਬਣ ਗਿਆ ਸਖ਼ਤ ਕਾਨੂੰਨ, ਉਮਰ ਕੈਦ ਦੀ ਹੋਵੇਗੀ ਸਜ਼ਾ

20 Apr 2026 1:44 PM

Punjab ਦੀ ਤਰਜ਼ 'ਤੇ Haryana 'ਚ ਵੀ ਬਣਾਇਆ ਜਾਵੇ ਬੇਅਦਬੀ ਕਾਨੂੰਨ : Jagdish Singh Jhinda | Beadbi Bill

20 Apr 2026 1:43 PM

Bhai Manpreet Singh Kanpuri ਨੂੰ ਜਥੇ 'ਚੋ ਬਰਖਾਸਤ ਕਰਨ 'ਤੇ ਜਥੇ ਦੇ ਮੁੱਖ ਬੁਲਾਰੇ Bhai RP Singh ਦਾ Interview

19 Apr 2026 12:29 PM
Advertisement