
ਰਿਸ਼ਤੇ ਖ਼ੂਨ ਦੇ ਪਾਣੀ ਤੋਂ ਵੀ ਹੋਏ ਪਤਲੇ, ਭਾਈ-ਭਾਈ ਨੂੰ ਹੁਣ ਰਿਹਾ ਨਿੱਤ ਮਾਰ ਇਥੇ,
ਰਿਸ਼ਤੇ ਖ਼ੂਨ ਦੇ ਪਾਣੀ ਤੋਂ ਵੀ ਹੋਏ ਪਤਲੇ, ਭਾਈ-ਭਾਈ ਨੂੰ ਹੁਣ ਰਿਹਾ ਨਿੱਤ ਮਾਰ ਇਥੇ,
ਛੋਟੇ ਵੱਡੇ ਦੀ ਰਹੀ ਨਾ ਸ਼ਰਮ ਭੋਰਾ, ਪੈਸੇ ਲਈ ਕਈ ਕਰਦੇ ਦੇਹ ਵਪਾਰ ਇਥੇ,
ਵਿਰਲਾ ਟਾਵਾਂ ਹੀ ਹੁੰਦਾ ਏ ਪੁੱਤਰ ਸਰਵਣ, ਬੜੇ ਬੱਚੇ ਲੈਂਦੇ ਨਾ ਮਾਪਿਆਂ ਦੀ ਸਾਰ ਇਥੇ,
ਯਕੀਨ ਕਰਨ ਦਾ ਨਾ ਕਿਸੇ ਤੇ ਰਿਹਾ ਵੇਲਾ, ਮਤਲਬੀ ਅੱਜ ਦੇ ਨੇ ਬਹੁਤੇ ਯਾਰ ਇਥੇ,
ਗਰਮੀ ਵਿਚ ਕਈਆਂ ਨੂੰ ਮਸਾਂ ਜੁੜੇ ਪੱਖਾ, ਕੁੱਤੇ ਕਈਆਂ ਦੇ ਏਸੀ ਵਿਚ ਠੰਢੇ ਠਾਰ ਇਥੇ,
ਰਿਸ਼ਵਤ ਬਿਨਾਂ ਨਾ ਕੋਈ ਦਫ਼ਤਰੀ ਕੰਮ ਹੁੰਦਾ, ਅਨੇਕਾਂ ਹੁੰਦੇ ਨਿੱਤ ਖੱਜਲ ਖੁਆਰ ਇਥੇ,
ਲਾਰਿਆਂ ਵਿਚ ਹੀ ਕਰ ਪੂਰੇ ਸਾਲ ਜਾਂਦੀ, ਬਣਦੀ ਜਿਹੜੀ ਵੀ ਨਵੀਂ ਸਰਕਾਰ ਇਥੇ,
ਇਕੱਲਾ ਤੰਦ ਨੀ ਰਾਜਿਆ ਉਲਝੀ ਪਈ ਤਾਣੀ, ਰੱਬ ਆਸਰੇ ਹੀ ਹੋ ਰਿਹਾ ਸਮਾਂ ਪਾਰ ਇਥੇ।
-ਰਾਜਾ ਗਿੱਲ ‘ਚੜਿੱਕ’, ਸੰਪਰਕ : 94654-11585