
Poem: ਬੈਠ ਕੁਰਸੀਆਂ ਉੱਤੇ ਵੇਖੋ ਸਜ਼ਾ ਭੁਗਤਾਉਂਦੇ ਨੇ।
Poem In Punjabi: ਬੈਠ ਕੁਰਸੀਆਂ ਉੱਤੇ ਵੇਖੋ ਸਜ਼ਾ ਭੁਗਤਾਉਂਦੇ ਨੇ।
ਰਲ ਕੇ ਚੇਲੇ ਬਾਲਕ ਹੁਣ ਭੁੱਲਾਂ ਬਖ਼ਸ਼ਾਉਂਦੇਂ ਨੇ।
ਲਾ ਕੇ ਝਾੜੂ ਪੋਚੇ ਬਈ ਬਾਥਰੂਮਾਂ ਨੂੰ ਚਮਕਾਉਂਦੇ ਨੇ।
ਕੈਮਰੇ ਵਾਲੇ ਵੀ ਨਾਲੋਂ ਨਾਲ ਫ਼ੋਟੋ ਖਿੱਚ ਪਾਉਂਦੇ ਨੇ।
ਪੰਜ ਸੌ ਬੰਦਾ ਕਰੇ ਰਾਖੀ ਚੋਰ ਵੀ ਸਾਧ ਕਹਾਉਂਦੇ ਨੇ।
ਖੇਖਣ ਕਰ ਕੇ ਵੇਖੋ ਲੋਟੂ ਕਿਵੇਂ ਜੱਗ ਨੂੰ ਹਸਾਉਂਦੇ ਨੇ।
ਡੋਬ ਸਾਨੂੰ ਅਪਣੀ ਕਿਸ਼ਤੀ ਹੁਣ ਪਾਰ ਲਘਾਉਂਦੇ ਨੇ।
ਕਮਾਲ ਨੇ ਜਥੇਦਾਰ ਜਿਹੜੇ ਜੁਗਤ ਬਣਾਉਂਦੇ ਨੇ।
ਕੌਮ ਦੇ ਦੋਸ਼ੀਆਂ ਨੂੰ ਵੇਖੋ ਕਿੰਝ ਇਹ ਬਚਾਉਂਦੇ ਨੇ।
ਦੀਪ ਜਿਹੇ ਕਲਮਾਂ ਨਾਲ ਨਿਸ਼ਾਨੇ ਖਿੱਚ ਲਾਉਂਦੇ ਨੇ।
- ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ।
ਮੋਬਾ : 98776-54596