Celebrate Lohri: ਲੋਹੜੀ ਤਾਂ ਮਨਾਈ ਮਾਂ ਪਰ ਫ਼ਰਕ ਨਾ ਮਿਟਿਆ ਮੂਲ,
Celebrate Lohri: ਲੋਹੜੀ ਤਾਂ ਮਨਾਈ ਮਾਂ ਪਰ ਫ਼ਰਕ ਨਾ ਮਿਟਿਆ ਮੂਲ,
ਮੇਰੇ ਲਈ ਸਰਕਾਰੀ, ਵੀਰੇ ਲਈ ਅੰਗਰੇਜ਼ੀ ਸਕੂਲ।
ਮੈਨੂੰ ਰੋਟੀ ਬਾਅਦ ’ਚ ਪਹਿਲਾਂ ਵੀਰੇ ਨੂੰ ਹੈ ਮਿਲਦੀ,
ਮੇਰੀ ਵਰਦੀ ਨਾਲੋਂ ਪਹਿਲਾਂ ਵੀਰੇ ਦੀ ਹੈ ਸਿਲਦੀ।
ਉਸ ਨੂੰ ਖੇਡਣ ਦੀ ਆਜ਼ਾਦੀ, ਮੇਰੇ ’ਤੇ ਲਾਗੂ ਰੂਲ,
ਲੋਹੜੀ ਤਾਂ ਮਨਾਈ ਮਾਂ ਪਰ ਫ਼ਰਕ ਨਾ ਮਿਟਿਆ ਮੂਲ।
ਸੁਣਿਆ ਅਪਣੀ ਹੁੱਬ ਲਈ ਫ਼ੰਕਸ਼ਨ ਸੀ ਕਰਵਾਇਆ,
ਪਿੰਡ ਵਾਲੇ ਤੇ ’ਕੱਲਾ-’ਕੱਲਾ ਰਿਸ਼ਤੇਦਾਰ ਬੁਲਾਇਆ।
ਦੇਖ ਵਿਤਕਰਾ ਜਾਪੇ ਮੈਨੂੰ ਕੀਤਾ ਖ਼ਰਚ ਫ਼ਜ਼ੂਲ।
ਲੋਹੜੀ ਤਾਂ ਮਨਾਈ ਮਾਂ ਪਰ ਫ਼ਰਕ ਨਾ ਮਿਟਿਆ ਮੂਲ।
‘ਲੱਡਾ’ ਸਰ ਕਰੇ ਅਰਜੋਈ ਪਹਿਲਾਂ ਫ਼ਰਕ ਮਿਟਾਉ,
ਫਿਰ ਧੀਆਂ ਦੀ ਲੋਹੜੀ ਸਭ ਜੀਅ ਸਦਕੇ ਮਨਾਉ।
ਪੁੱਤ ਧੀ ਬਰਾਬਰ ਰੱਖਣ ਦਾ ਬਣਾਉ ਸਾਰੇ ਅਸੂਲ,
ਲੋਹੜੀ ਤਾਂ ਮਨਾਈ ਮਾਂ ਪਰ ਫ਼ਰਕ ਨਾ ਮਿਟਿਆ ਮੂਲ।
- ਜਗਜੀਤ ਸਿੰਘ ਲੱਡਾ, ਸੰਗਰੂਰ। ਮੋਬਾ: 98555-31045