
ਬਹੁਤ ਮੁਸ਼ਕਲਾਂ ਤੂਫ਼ਾਨ ਆਉਣਗੇ,
ਬਹੁਤ ਮੁਸ਼ਕਲਾਂ ਤੂਫ਼ਾਨ ਆਉਣਗੇ,
ਨਫ਼ੇ ਘੱਟ ਵੱਧ ਨੁਕਸਾਨ ਆਉਣਗੇ।
ਬਹੁਤ ਕੁੱਝ ਹੈ ਸਿਖਣ ਲਈ ਮਿਲਣਾ,
ਵਫ਼ਾ ਬਦਲੇ ਵੀ ਇਲਜ਼ਾਮ ਆਉਣਗੇ।
ਵੱਡੇ ਖੁਆਬਾਂ ਲਈ ਮਿਹਨਤ ਵੱਡੀ,
ਰਾਹੀਂ ਰੋੜੇ ਖੱਡੇ ਤਮਾਮ ਆਉਣਗੇ।
ਖ਼ੁਦ ’ਤੇ ਭਰੋਸਾ ਰੱਬ ਅੱਗੇ ਅਰਦਾਸ,
ਰਾਸ ਭੇਜੇ ਸੱਭ ਪੈਗ਼ਾਮ ਆਉਣਗੇ।
ਵਰਤਮਾਨ ਵਿਚ ਤੂੰ ਥੋੜ੍ਹੀ ਰਖ ਦਲੇਰੀ,
ਭਵਿੱਖ ਵਿਚ ਸ਼ੇਰਾ ਇਨਾਮ ਆਉਣਗੇ।
ਬੁਰਾ ਕੰਮ ਕਰੀਂ ਨਾ ਅੱਗੇ ਵਧਣ ਲਈ,
ਤਾਂ ਹੀ ਮਿੱਤਰਾ ਇਤਮਿਨਾਨ ਆਉਣਗੇ।
ਚੰਗਿਆਈ ਦਾ ਤੂੰ ਬਣ ਜਾ ਪਾਂਧੀ,
ਚੰਗੇ ਲੋਕਾਂ ਵਿਚ ਨਾਮ ਆਉਣਗੇ।
‘ਲਾਲਪੁਰੀ’ ਹੌਸਲੇ ਤੋਂ ਵੱਡਾ ਕੁੱਝ ਨਹੀਂ,
ਛੇਤੀ ਮਿੱਥੇ ਹੋਏ ਮੁਕਾਮ ਆਉਣਗੇ।
-ਰਵਿੰਦਰ ਲਾਲਪੁਰੀ,
ਸੰਪਰਕ : 94634-52261