
ਤੁਸੀਂ ਜਿੱਤ ਗਏ ਲੋਕੋ, ਪੂਰੀ ਹਲਚਲ ਹੈ ਸਰਕਾਰੀ ਦਰਬਾਰ ਅੰਦਰ...........
ਤੁਸੀਂ ਜਿੱਤ ਗਏ ਲੋਕੋ, ਪੂਰੀ ਹਲਚਲ ਹੈ ਸਰਕਾਰੀ ਦਰਬਾਰ ਅੰਦਰ,
ਧੜਾਧੜ ਨਸ਼ਈ ਫੜੇ ਜਾਵਣ, ਠਲ੍ਹ ਪਈ ਨਸ਼ੇ ਦੇ ਵਪਾਰ ਅੰਦਰ,
ਬਲੀ ਚੜ੍ਹ ਗਏ ਕਿੰਨੇ ਪੁੱਤ ਮਾਵਾਂ ਦੇ, ਇਸ ਕਾਲੇ ਕਾਰੋਬਾਰ ਅੰਦਰ,
ਉਮੀਦ ਹੈ ਦੋਸ਼ੀ ਫੜੇ ਜਾਣੇ, ਪੱਤਝੜ ਲੈ ਆਏ ਜਿਹੜੇ ਬਹਾਰ ਅੰਦਰ,
ਲੋਕ-ਲਹਿਰ ਦਾ ਅਸਰ ਵੇਖੋ, ਹੋਣ ਲੱਗੇ ਨਸ਼ੇ ਵਿਰੁਧ ਫ਼ੈਸਲੇ ਸਰਕਾਰ ਅੰਦਰ,
'ਉੱਡਤਾਂ ਵਾਲਿਆ' ਮਿਲ ਕੇ ਲੋਕ ਰਹਿਣ, ਡਾਹਢੀ ਤਾਕਤ ਹੈ ਇਨ੍ਹਾਂ ਦੇ ਪਿਆਰ ਅੰਦਰ।
-ਜੀਤ ਹਰਜੀਤ, ਪ੍ਰੀਤ ਨਗਰ ਹਰੇੜੀ ਰੋਡ, ਸੰਗਰੂਰ।