
ਹਰ ਵਾਰ ਭਾਰਤ-ਪਾਕਿਸਤਾਨ, ਜੰਗ ਦਾ ਮੈਦਾਨ ਬਣਾਉਂਦਾ ਆਇਆ ਪੰਜਾਬ ਨੂੰ। ਇਹ ਦੋਵਾਂ ਮੁਲਕਾਂ ਦੀ ਗ਼ਲਤੀ ਦਾ ਨਤੀਜਾ, ਵਾਰ ਵਾਰ ਭੁਗਤਣਾ ਪੈਂਦਾ ਪੰਜਾਬ ਨੂੰ।
ਹਰ ਵਾਰ ਭਾਰਤ-ਪਾਕਿਸਤਾਨ, ਜੰਗ ਦਾ ਮੈਦਾਨ ਬਣਾਉਂਦਾ ਆਇਆ ਪੰਜਾਬ ਨੂੰ।
ਇਹ ਦੋਵਾਂ ਮੁਲਕਾਂ ਦੀ ਗ਼ਲਤੀ ਦਾ ਨਤੀਜਾ, ਵਾਰ ਵਾਰ ਭੁਗਤਣਾ ਪੈਂਦਾ ਪੰਜਾਬ ਨੂੰ।
ਪਹਿਲਾਂ ਸੰਤਾਲੀ, ਫਿਰ ਚੁਰਾਸੀ, ਹੁਣ ਤਾਜ਼ੀ ਛਿੜੀ ਜੰਗ, ਸੱਭ ਹਿੱਸੇ ਆਉਂਦਾ ਪੰਜਾਬ ਨੂੰ।
ਲੰਬੀ ਦੇਰ ਚੱਲੀ ਸਿਆਸਤ ਪਾਣੀਆਂ ਦੇ ਮੁੱਦੇ ’ਤੇ, ਮਾਰੂਥਲ ਬਣਾਇਆ ਜਾ ਰਿਹਾ ਪੰਜਾਬ ਨੂੰ।
ਸੌਦੇ ਸਾਧ ਵਰਗੇ ਨੂੰ ਮਿਲ ਜਾਂਦੀ ਪੈਰੌਲ ਇੱਥੇ, ਬੰਦੀ ਸਿੰਘ ਤਰਸ ਰਹੇ ਅਜੇ ਪੰਜਾਬ ਨੂੰ।
ਤੁਹਾਡੇ ਏਸੀ ਕਮਰਿਆਂ ਵਿਚੋਂ ਨਿਕਲੇ ਫ਼ੁਰਮਾਨ ਜਿਹੜੇ, ਉਹ ਵਫ਼ਾ ਨਹੀਂ ਕਰਦੇ ਕਦੇ ਪੰਜਾਬ ਨੂੰ।
ਹਸਦੇ ਵਸਦੇ ਨੂੰ ਸ਼ਮਸ਼ਾਨ ਨਾ ਬਣਾਉ, ਕਦੇ ਸੁੱਖ ਦਾ ਸਾਹ ਲੈਣ ਦਿਉ ਰੰਗਲੇ ਪੰਜਾਬ ਨੂੰ।
ਸੱਭ ਤੋਂ ਵੱਧ ਕੁਰਬਾਨੀਆਂ ਤੇ ਸ਼ਹਾਦਤਾਂ ਨੇ ਇੱਥੇ, ਫਿਰ ਵੀ ਵਖਵਾਦੀਆਂ ਵਾਲਾ ਮੈਡਲ ਪੰਜਾਬ ਨੂੰ।
- ਸੁੱਖ ਪੰਧੇਰ, ਮੋਬਾ : 99882-54220