
ਵਿਰੋਧ
ਹੀਰ ਪੁਛਦੀ ਫਿਰੇ ਸਹੇਲੀਆਂ ਨੂੰ,
ਨੀ ਆਪਾਂ ਚਾਕ ਨੂੰ ਚੋਣ ਲੜਾ ਦੇਈਏ।
ਮੁੱਲਾ ਸੱਦ ਮਸੀਤ ਦੇ ਕਾਜ਼ੀਆਂ,
ਸੈਦੇ ਚਾਕ ਦੇ ਕੋਲ ਬਿਠਾ ਦੇਈਏ।
ਲੰਙਾ ਚਾਚਾ ਨਹੀਂ ਚੁਗਲੀਉਂ ਬਾਜ਼ ਆਉਂਦਾ,
ਲਾ ਤੋਹਮਤਾਂ ਜੇਲ ਪਹੁੰਚਾ ਦੇਈਏ।
ਟਿੱਲੇ ਸਾਧ ਦੇ ਘਾਟ ਨਹੀਂ ਰਾਂਝਿਆਂ ਦੀ,
ਕਿਸੇ ਚੇਲੇ ਨੂੰ ਯਾਰ ਬਣਾ ਲਈਏ।
ਗੋਰਖਨਾਥ ਦੀ ਇਕ ਤਸਵੀਰ ਲੈ ਕੇ,
ਆਪਾਂ ਬੈਨਰਾਂ ਦੇ ਵਿਚ ਛਪਵਾ ਦੇਈਏ।
'ਲਖਣਪੁਰੀ' ਜੋ ਕਰੇ ਵਿਰੋਧ ਸਾਡਾ,
ਪੈਸਾ ਭੇਜ ਕੇ ਚੁੱਪ ਕਰਾ ਦੇਈਏ।