
Poem: ਜਿਹੜਾ ਹਉਮੈਂ ਹੰਕਾਰ ਦੇ ਰਾਹ ਪੈ ਜੇ,
Poem: ਜਿਹੜਾ ਹਉਮੈਂ ਹੰਕਾਰ ਦੇ ਰਾਹ ਪੈ ਜੇ,
ਸਮਝੋ ਕਬਰ ਉਹ ਅਪਣੀ ਪੱਟਦਾ ਏ।
ਘਾਣ ਹੋ ਰਿਹਾ ‘ਵਿਰਸੇ ਵਿਰਾਸਤਾਂ’ ਦਾ,
ਸੁਣ ਸੁਣ ਸਿੱਖਾਂ ਦਾ ਕਾਲਜਾ ਫੱਟਦਾ ਏ।
ਅੱਖਾਂ ਪੱਕੀਆਂ ‘ਅੰਤ’ ਨੂੰ ਦੇਖਣੇ ਲਈ,
‘ਮੱਥਾ ਲਾਉਣ ਤੋਂ’ ਕਦੋਂ ਕੁ ਹਟਦਾ ਏ।
ਚਮਚੇ ਕੜਛੀਆਂ ਕੁੱਝ ਕੁ ਨਾਲ ਰਹਿੰਦੇ,
ਕਰਦੇ ‘ਕੰਮ’ ਜੋ ਮੋਹਰੇ ਹੋ ‘ਭੱਟ’ ਦਾ ਏ।
ਸੋਸ਼ਲ ਮੀਡੀਆ ਗੁੱਸੇ ਨਾਲ ਭਰਿਆ,
ਨਿੱਤ ਲੱਖਾਂ ਹੀ ‘ਲਾਹਨਤਾਂ’ ਖੱਟਦਾ ਏ।
ਚੰਮ ਦੀਆਂ ਚਲਾਉਂਦਾ ‘ਭਰਦਾਨ’ ਦੇਖੋ,
ਰੋਹ ਵਿਚ ਪੰਥ ‘ਕਚੀਚੀਆਂ’ ਵੱਟਦਾ ਏ।
- ਤਰਲੋਚਨ ਸਿੰਘ ਦੁਪਾਲ ਪੁਰ, ਮੋਬਾ : 78146-92724