
Poem: ਮੈਨੂੰ ਵਾਰ ਵਾਰ ਨਾ ਆਖਿਓ, ਮੈਂ ਤਾਂ ਕਹਿ ’ਤੀ ਗੱਲ ਅਖ਼ੀਰ।
Poem: ਮੈਨੂੰ ਵਾਰ ਵਾਰ ਨਾ ਆਖਿਓ, ਮੈਂ ਤਾਂ ਕਹਿ ’ਤੀ ਗੱਲ ਅਖ਼ੀਰ।
ਮੈਂ ਨਹੀਂ ਛੱਡਣੀ ਪ੍ਰਧਾਨਗੀ, ਭਾਵੇਂ ਦੇਵਾਂ ਛੱਡ ਸਰੀਰ।
ਗੱਲ ਸੁਣ ਲਵੋ ਕੰਨ ਖੋਲ੍ਹ ਕੇ, ਸਭ ਬਾਬੇ, ਬਾਪੂ, ਵੀਰ।
ਜਿਹੜੀ ਗੱਲ ਮੈਂ ਕੇਰਾਂ ਆਖ ’ਤੀ, ਹੈ ਲੋਹੇ ਉੱਤੇ ਲਕੀਰ।
ਸਾਡੀ ਧੌਣ ’ਚ ਕਿੱਲਾ ਅਜੇ ਵੀ, ਭਾਵੇਂ ਰਹੇ ਨਹੀਂ ਵਜ਼ੀਰ।
ਸਾਡੇ ਜਿਉਂਦੇ ਰਹਿਣ ਚਮਚੜੇ, ਜੋ ਰਹਿਣ ਬਨ੍ਹਾਉਂਦੇ ਧੀਰ।
ਕੀ ਹੋਇਆ ਜੇ ਸਾਡਾ ਕੁਨਬਾ, ਹੋ ਗਿਆ ਹੈ ਲੀਰੋ-ਲੀਰ।
ਭਾਵੇਂ ਸੱਤੂ ਸਾਡੇ ਮੁੱਕ ਗਏ, ਮੁੱਕੇ ਭੱਥੇ ਵਿਚੋਂ ਤੀਰ।
ਭਾਵੇਂ ਕੱਖ ਰਹੇ ਨਾ ਕੌਮ ਦਾ, ਬਣਨਾ ਨੰਬਰ ਇਕ ਅਮੀਰ।
ਉਹ ਤਾਂ ਐਵੇਂ ਝੱਖ ਹੈ ਮਾਰਦਾ, ਜੋ ਭਲੂਰ ਵਾਲਾ ਜਸਵੀਰ।
- ਜਸਵੀਰ ਸਿੰਘ ਭਲੂਰੀਆ, ਸਰੀ, (ਬੀ.ਸੀ.) ਕੈਨੇਡਾ। ਮੋ : 99159-95505