
ਲੋਕੀ ਆਖਣ ਲੇਖਕ ਨਾ ਬਣੀਂ, ਕਰ ਬੈਠੇਂਗਾ ਦੀਵਾ ਗੁੱਲ ਭਾਈ,.....
ਲੋਕੀ ਆਖਣ ਲੇਖਕ ਨਾ ਬਣੀਂ, ਕਰ ਬੈਠੇਂਗਾ ਦੀਵਾ ਗੁੱਲ ਭਾਈ,
ਫੋਕੀ ਵਾਹ-ਵਾਹ ਮਿਲੇ ਲੇਖਕਾਂ ਨੂੰ, ਕਾਣੀ ਕੌਡੀ ਨਾ ਪੈਂਦਾ ਮੁੱਲ ਭਾਈ,
ਸੱਚ ਲੜੇ ਸਦਾ ਝੂਠਿਆਂ ਤਾਈਂ, ਭੁੱਲ ਕੇ ਕਰੀਂ ਨਾ ਇਹ ਭੁੱਲ ਭਾਈ,
ਕਲਮ ਹੰਢਾਵੇ ਸਰਕਾਰੀ ਬੰਦਿਸ਼, ਸੱਚ ਲਿਖਣ ਦੀ ਖੁੱਲ੍ਹ ਭਾਈ,
ਕਈਆਂ ਨੇ ਮਾਣ ਵਧਾਇਆ, ਸਮਾਜ ਸੁਧਾਰਕਾਂ ਦੇ ਨਾਂ ਕੋਈ ਤੁਲ ਭਾਈ,
ਕਿੰਤੂ ਪ੍ਰੰਤੂ ਤਾਂ ਧੁਰੋਂ ਹੁੰਦੀ ਆਈ, ਢੇਰੀ ਢਾਹੁਣ ਵਾਲੇ ਜਾਂਦੇ ਰੁਲ ਭਾਈ,
ਰਾਹ ਦਸੇਰਿਆਂ ਦਾ ਸਦਾ ਭਲਾ ਹੁੰਦਾ, ਏਸ ਵਿਚ ਨਾ ਭੋਰਾ ਟੁੱਲ ਭਾਈ,
ਚਲਾਈ ਚੱਲ ਤੂੰ ਕਲਮ 'ਰਾਮਪੁਰੀ', ਲੇਖਕ ਚਿੱਕੜ ਵਿਚ 'ਕਮਲ ਦਾ ਫੁੱਲ' ਭਾਈ।
-ਗੁਰਮੀਤ ਸਿੰਘ ਰਾਮਪੁਰੀ, ਸੰਪਰਕ : 98783-25301