
ਕੀ ਕਰੂ ਧਮਕੀ ਬਾਈਕਾਟ ਵਾਲੀ, ਚੱਲੇ ਕਾਰਤੂਸ ਨੇ ਹੁਣ ਖ਼ਾਲੀ ਖ਼ੋਲ ਮੀਆਂ,
ਕੀ ਕਰੂ ਧਮਕੀ ਬਾਈਕਾਟ ਵਾਲੀ,
ਚੱਲੇ ਕਾਰਤੂਸ ਨੇ ਹੁਣ ਖ਼ਾਲੀ ਖ਼ੋਲ ਮੀਆਂ,
ਅੰਬਰੀਂ ਉਡਾਰੀਆਂ ਲਾਉਂਦੇ ਸੀ ਜਿਹੜੇ,
ਦਿਤੇ ਮਿੱਟੀ ਦੇ ਵਿਚ ਉਹ ਹੁਣ ਰੋਲ ਮੀਆਂ,
ਬੁਰਕਾ ਧਰਮ ਦਾ ਪਾ ਕੇ ਐਸ਼ ਕਰਦੇ,
ਪੋਤੜੇ ਉਨ੍ਹਾਂ ਦੇ ਦਿਤੇ ਹੁਣ ਫਰੋਲ ਮੀਆਂ,
ਅਫ਼ੀਮ, ਭੁੱਕੀ ਤੇ ਚਿੱਟਾ ਖਾ ਜੋ ਗਰਜਦੇ ਸੀ,
ਸੁੱਕੇ ਸੰਘ ਨਾ ਸਕਦੇ ਕੁੱਝ ਬੋਲ ਮੀਆਂ,
'ਬਾਗ਼ੀ' ਆਖਦਾ ਸੱਚ ਦਾ ਦੀਵਾ ਸਦਾ ਰਹੇ ਬਲਦਾ,
ਕੋਈ ਬੋਲੇ ਭਾਵੇਂ ਲੱਖ ਬੋਲ ਕੁਬੋਲ ਮੀਆਂ।
-ਸੁਖਮਿੰਦਰ ਬਾਗ਼ੀ, ਸੰਪਰਕ : 94173-94805