
ਇਧਰੋਂ ਉਧਰੋਂ ਸੂਰਜ ਚੜ੍ਹਿਆ ਆਹ ਹੋਈ ਨਾ ਗੱਲ, ਕੌਣ ਸਵੇਰੇ ਕੋਠੇ ਖੜਿਆ ਆਹ ਹੋਈ ਨਾ ਗੱਲ।
ਇਧਰੋਂ ਉਧਰੋਂ ਸੂਰਜ ਚੜ੍ਹਿਆ ਆਹ ਹੋਈ ਨਾ ਗੱਲ ।
ਕੌਣ ਸਵੇਰੇ ਕੋਠੇ ਖੜਿਆ ਆਹ ਹੋਈ ਨਾ ਗੱਲ।
ਗੋਰੇ ਗੋਰੇ ਮੁਖੜੇ ਤੇ ਕਾਲੀ ਕਾਲੀ ਲਟ ਲਹਿਰਾਈ,
ਪੁੱਠਾ ਹੋ ਕੇ ਫਨੀਅਰ ਲੜਿਆ ਆਹ ਹੋਈ ਨਾ ਗੱਲ।
ਉਸ ਦੀਆਂ ਸੁੰਦਰ ਪਲਕਾਂ ਵਿਚੋਂ ਜਗਮਗ ਜਗਮਗ ਜਘਦਾ,
ਡਿਗਦਾ ਹੋਇਆ ਤਾਰਾ ਫੜਿਆ ਆ ਹੋਈ ਨਾ ਗੱਲ।
ਜਿੰਨੀ ਤੀਕਰ ਸਮਿਆਂ ਅਪਣੀ ਹੋਂਦ ਵਿਚ ਬਲਦੀ ਰਹੀ,
ਉਨਾ ਚਿਰ ਪਰਵਾਨਾ ਸੜਿਆ ਆਹ ਹੋਈ ਨਾ ਗੱਲ।
ਸਾਨੂੰ ਕਹਿੰਦਾ ਕੰਮ ਜ਼ਰੂਰੀ, ਗ਼ੈਰਾਂ ਨਾਲ ਖੜਾ ਸੀ,
ਵਾਹ ਓਏ ਖ਼ੂਬ ਬਹਾਨਾ ਘੜਿਆ ਆਹ ਹੋਈ ਨਾ ਗੱਲ।
ਤੇਰੀਆਂ ਯਾਦਾਂ ਦੀ ਮਿਸਰੀ ਦਾ ਇਕ ਇਕ ਟੁਕੜਾ ਘੁਲ ਕੇ,
ਮੇਰੇ ਸਾਹਾਂ ਦੇ ਵਿਚ ਵੜਿਆ ਆਹ ਹੋਈ ਨਾ ਗੱਲ।
ਖਵਰੇ ਕਿਧਰੋਂ ਏਨੀ ਜ਼ਿਆਦਾ ਲੋਅ ਪਈ ਆਉਂਦੀ ਐ,
ਜੂੜੇ ਵਿਚ ਉਸ ਸੂਰਜ ਜੜਿਆ ਆਹ ਹੋਈ ਨਾ ਗੱਲ।
ਸਾਰੇ ਚੰਨ ਸਿਤਾਰੇ ਉਸ ਨੇ ਅਪਣੇ ਤੋੜ ਲਏ,
ਦੋਸ਼ ਅਸਾਂ ਦੇ ਉਪਰ ਮੜਿ੍ਹਆ ਆਹ ਹੋਈ ਨਾ ਗੱਲ।
ਕੁੱਝ ਕੁੱਝ ਹੰਝੂ, ਕੱੁਝ ਕੱੁਝ ਹਾਸੇ ਮਹਿਫ਼ਲ ਦੇ ਚਿਹਰੇ ਤੇ,
ਇਕ ਇਕ ਸ਼ੇਅਰ ਬਾਲਮ ਨੇ ਪੜਿ੍ਹਆ ਆਹ ਹੋਈ ਨਾ ਗੱਲ।
-ਬਲਵਿੰਦਰ ਬਾਲਮ ਗੁਰਦਾਸਪੁਰ ਓਂਕਾਰ ਨਗਰ,
9815625409