
ਦੋ ਉਂਗਲਾਂ ਤੇ ਅੰਗੂਠੇ ਦੇ ਵਿਚ ਆ ਜਾਂਦੀ ਜਦ ਕਲਮ ਰਾਣੀ,
ਦੋ ਉਂਗਲਾਂ ਤੇ ਅੰਗੂਠੇ ਦੇ ਵਿਚ ਆ ਜਾਂਦੀ ਜਦ ਕਲਮ ਰਾਣੀ,
ਅਪਣੀ ਮਰਜ਼ੀ ਕਰੇ ਲਿਖਾਰੀ ਚੁੱਪ ਹੀ ਰਹਿੰਦੀ ਮਰਜਾਣੀ।
ਸੱਚ-ਝੂਠ ਤੇ ਚੰਗਾ-ਮਾੜਾ ਸੱਭ ਕੱੁਝ ਲਿਖਦੀ ਹੀ ਜਾਵੇ,
ਨਾ ਕਦੇ ਬੋਲੇ, ਨਾ ਹੱਸੇ-ਰੋਵੇ ਤੇ ਨਾ ਹੀ ਕਦੇ ਸ਼ਰਮਾਵੇ।
ਕਾਗ਼ਜ਼ ਨਾਲ ਹੈ ਬੜਾ ਪੁਰਾਣਾ ਤੇ ਗੂੜ੍ਹਾ ਰਿਸ਼ਤਾ ਇਸ ਦਾ,
ਕਲਮ ਤੋਂ ਬਿਨਾਂ ਨਾ ਵਜੂਦ ਉਸ ਦਾ ਸੁੰਨਾ ਕੋਰਾ ਦਿਸਦਾ।
ਕੀਮਤ ਬੜੀ ਹੈ ਇਸ ਦੀ ਸਿੱਕਾ ਚਲਦਾ ਇਸ ਦਾ ਹਰ ਥਾਂ,
ਕਵਿਤਾ ਤੇ ਕਹਾਣੀਆਂ ਨਾ ਲਿਖ ਸਕਾਂ ਮੈਂ ਇਸ ਤੋਂ ਬਿਨਾਂ।
ਤਰਾਸ਼ ਕੇ ਜਦੋਂ ਘੜੀਏ ਇਸ ਨੂੰ ਸੋਹਣੀ ਲੱਗੇ ਤਿੱਖੀ ਨੋਕ,
ਸ਼ਰਨ ਸਦਾ ਸੱਚ ਹੀ ਲਿਖੀਂ ਤੈਨੂੰ ਕੋਈ ਨ੍ਹੀ ਰੋਕ-ਟੋਕ।
- ਸ਼ਰਨਪ੍ਰੀਤ ਕੌਰ, ਪਟਿਆਲਾ।
9417738737