
Poem : ਜੰਗਲੀ ਭੇੜੀਏ
Poem : ਜੰਗਲੀ ਭੇੜੀਏ
ਨਿੱਤ ਹੀ ਮਾੜੀਆਂ ਖ਼ਬਰਾਂ ਸੁਣ ਕੇ, ਬੜੀ ਦਿਲ ਨੂੰ ਪਹੁੰਚੇ ਠੇਸ ਭੈਣੇ।
ਅੰਦਰੋਂ ਤਾਂ ਇਹ ਜੰਗਲੀ ਭੇੜੀਏ, ਉਤੋਂ ਬਣਦੇ ਫਿਰਨ ਦਰਵੇਸ਼ ਭੈਣੇ।
ਗੁੰਡਾ ਰਾਜ ਜਦੋਂ ਦਾ ਆਇਆ, ਜਵਾਂ ਹੋ ਗਈ ਪੱਟੀ ਮੇਸ ਭੈਣੇ।
ਬਲਾਤਕਾਰੀਆਂ ਨੂੰ ਮਿਲਣ ਪੈਰੋਲਾਂ, ਬੜੇ ਹੀ ਸੌਖੇ ਨਿਬੜਨ ਕੇਸ ਭੈਣੇ।
ਜਿਉਂਦੀ ਔਰਤ ਨੂੰ ਨੋਚਣ ਵਹਿਸ਼ੀ, ਮੂਰਤੀਆਂ ਪੂਜੇ ਭਾਰਤ ਦੇਸ ਭੈਣੇ।
ਉਨ੍ਹਾਂ ਬਾਰੇ ਦੀਪ ਕੀ ਆਖਾਂ, ਜਿਨ੍ਹਾਂ ਧਾਰੇ ਕਈ ਕਈ ਭੇਸ ਭੈਣੇ।
- ਅਮਨਦੀਪ ਕੌਰ, ਹਾਕਮ ਸਿੰਘ ਵਾਲਾ, ਬਠਿੰਡਾ
ਮੋਬਾ : 98776 54596
(For more news apart from Wild wolf News in Punjabi, stay tuned to Rozana Spokesman)