ਚਿਹਰੇ ਉੱਤੇ ਚਿਹਰਾ ਅਕਸਰ, ਇੱਥੇ ਲੋਕ ਲਗਾ ਲੈਂਦੇ ਨੇ।
ਚਿਹਰੇ ਉੱਤੇ ਚਿਹਰਾ ਅਕਸਰ, ਇੱਥੇ ਲੋਕ ਲਗਾ ਲੈਂਦੇ ਨੇ।
ਗਿਰਗਿਟ ਵਾਂਗੂ ਕਦਮ ਕਦਮ ਤੇ, ਬਹੁਤੇ ਰੰਗ ਵਟਾ ਲੈਂਦੇ ਨੇ।
ਸ਼ਾਤਰ ਲੋਕ ਤਾਂ ਲੋੜ ਪੈਣ ਤੇ, ਗਧੇ ਨੂੰ ਬਾਪ ਬਣਾ ਲੈਂਦੇ ਨੇ।
ਕਾਠ ਦੀ ਹਾਂਡੀ ਵੀ ਜੋ ਸੁਣਿਆ, ਵਾਰੋ ਵਾਰ ਚੜ੍ਹਾ ਲੈਂਦੇ ਨੇ।
ਦੁੱਧ ਪਿਲਾਵੇ ਜਿਹੜੇ ਨਾਗਾਂ ਨੂੰ, ਇਹ ਵੀ ਡੰਗ ਚਲਾ ਜਾਂਦੇ ਨੇ।
ਗੱਲ ਦਿਲਾਂ ਦੀ ਕਰਿਆ ਨਾ ਕਰ, ਖੰਭਾਂ ਤੋਂ ਡਾਰ ਬਣਾ ਲੈਂਦੇ ਨੇ।
ਮੋਮੋ-ਠਗਣੇ ਤੇ ਜੀਭ ਦੇ ਮਿੱਠੇ, ਇਹ ਹਰ ਥਾਂ ਭੱਲ ਬਣਾ ਲੈਂਦੇ ਨੇ।
ਚਾਪਲੂਸੀਆਂ ਮਿੱਠੇ ਪੋਚੇ, ਇੱਥੇ ਮਾਰ ਕੇ ਸਭ ਭਰਮਾ ਲੈਂਦੇ ਨੇ।
ਜ਼ਖ਼ਮ ਫਰੋਲ ਨਾ ਕਿਸੇ ਦੇ ਅੱਗੇ, ਬਹੁਤੇ ਫੱਟ ਲਗਾ ਜਾਂਦੇ ਨੇ।
ਅੱਲੇ-ਅੱਲੇ ਜ਼ਖ਼ਮਾਂ ਉੱਤੇ, ਮੱਲ੍ਹਮ ਦੀ ਥਾਂ ਨਮਕ ਲਗਾ ਜਾਂਦੇ ਨੇ।
ਸੱਚ ਜਿਨ੍ਹਾਂ ਨੂੰ ਕੌੜਾ ਲਗਦਾ, ਝੂਠ ਨਾ ਡੰਗ ਟਪਾ ਲੈਂਦੇ ਨੇ।
ਪ੍ਰਿੰਸ ਮੱਛੀ ਵਾਂਗੂ ਲਾਲਚ ਦੇ ਵਸ, ਐਵੇਂ ਜਾਨ ਗੁਆ ਲੈਂਦੇ ਨੇ।
- ਰਣਬੀਰ ਸਿੰਘ ਪ੍ਰਿੰਸ, ਸੰਗਰੂਰ। ਮੋਬਾ : 9872299613