
ਮੈਨੂੰ ਆਖਦੇ ਕਿਤਾਬੀ ਹੁਣ ਗੱਲਾਂ ਕਰਦੀ, ਕੀ ਦੱਸਾਂ ਤਨ ’ਤੇ ਹੰਡਾਇਆ ਬਹੁਤ ਹੈ।
ਸ਼ਿੱਦਤ ਨਾਲ ਹਰ ਰਿਸ਼ਤਾ ਨਿਭਾਇਆ ਬਹੁਤ ਹੈ,
ਪਰ ਅਪਣਿਆਂ ਨੇ ਮੈਨੂੰ ਸਤਾਇਆ ਬਹੁਤ ਹੈ।
ਮੈਨੂੰ ਆਖਦੇ ਕਿਤਾਬੀ ਹੁਣ ਗੱਲਾਂ ਕਰਦੀ,
ਕੀ ਦੱਸਾਂ ਤਨ ’ਤੇ ਹੰਡਾਇਆ ਬਹੁਤ ਹੈ।
ਇਕ ਮਨ ਹੀ ਨਹੀਂ ਝੁਕਿਆ,
ਇਬਾਦਤ ਵਿਚ ਸਿਰ ਮੈਂ ਝੁਕਾਇਆ ਬਹੁਤ ਹੈ।
ਬੇਮਤਲਬ ਹੀ ਅੱਖਾਂ ਵਿਚ ਹੜ੍ਹ ਆਉਂਦਾ,
ਉਂਝ ਹੰਝੂਆਂ ਤੇ ਪਰਦਾ ਮੈਂ ਪਾਇਆ ਬਹੁਤ ਹੈ।
ਕੀ ਹੋਇਆ ਜੇ ਬਚ ਨਾ ਸਕਿਆ,
ਟੁਟਣੋਂ ਮੈਂ ਦਿਲ ਨੂੰ ਬਚਾਇਆ ਬਹੁਤ ਹੈ।
ਬਹੁਤ ਕੁੱਝ ਪਾਉਣ ਦੀ ਚਾਹਤ ਰੱਖ ਕੇ,
ਪਹਿਲਾਂ ਮੈਂ ਵੀ ਗਵਾਇਆ ਬਹੁਤ ਹੈ।
ਸਰਾਪੇ ਗਏ ਨੇ ਸੁਪਨੇ ਮੇਰੇ,
ਗਹਿਰਾ ਦੁੱਖ ਦਿਲ ਨੂੰ ਮੈਂ ਲਾਇਆ ਬਹੁਤ ਹੈ।
ਕਰ ਗਈ ਹਾਂ ਮੈਂ ਚੁੱਪ ਭਾਵੇਂ,
ਪਰ ਹੱਕ ਲਈ ਰੌਲਾ ਮੈਂ ਪਾਇਆ ਬਹੁਤ ਹੈ।
ਬਹੁਤਾ ਸੱਚ ਵੀ ਕਹਿੰਦੇ ਲੈ ਬਹਿੰਦਾ,
ਪਰ ਖ਼ੁਦ ਨੂੰ ਦਾਅ ’ਤੇ ਲਾਇਆ ਬਹੁਤ ਹੈ।
- ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ
ਮੋਬਾਈਲ : 9877654596