
ਭੱਜ ਦੌੜ ਹੈ ਅੱਜ ਬਹੁਤ ਜ਼ਿਆਦਾ, ਗੱਲ ਕੋਈ ਦਿਲ ਤੇ ਨਾ ਲਾਈਏ,
ਭੱਜ ਦੌੜ ਹੈ ਅੱਜ ਬਹੁਤ ਜ਼ਿਆਦਾ, ਗੱਲ ਕੋਈ ਦਿਲ ਤੇ ਨਾ ਲਾਈਏ,
ਚਿੰਤਾ ਹੋਵੇ ਜੇਕਰ ਕੋਈ ਵੀ, ਬਹਿ ਕਿਸੇ ਨੂੰ ਹਾਲ ਸੁਣਾਈਏ,
ਮੁਸ਼ਕਿਲ ਭਾਵੇਂ ਹੋਵੇ ਕਿਹੋ ਜਹੀ, ਵਿਚਾਰ ਕਰ ਕੇ ਹੱਲ ਲੱਭ ਲਿਆਈਏ,
ਅਨਮੋਲ ਹੈ ਇਹ ਜ਼ਿੰਦਗਾਨੀ, ਆਤਮਹਤਿਆ ਦਾ ਨਾ ਰਾਹ ਅਪਣਾਈਏ,
ਦਿਨ ਤੋਂ ਬਾਅਦ ਰਾਤ ਹੈ ਆਉਂਦੀ, ਅਪਣਿਆਂ ਨੂੰ ਇਹ ਸਮਝਾਈਏ,
ਤਕੜੇ ਹੋ ਕੇ ਕਰੀਏ ਮੁਸ਼ਕਿਲ ਦਾ ਸਾਹਮਣਾ, ਖ਼ੁਸ਼ ਰਹਿ ਕੇ ਇਹ ਜੀਵਨ ਬਿਤਾਈਏ।
-ਪ੍ਰਿੰਸ ਅਰੋੜਾ, ਮਲੌਦ ਲੁਧਿਆਣਾ।