
Poem in punjabi : ਸਾਰੇ ਚਾਹੁੰਦੇ ਨੇ ਢਿੱਲ ਨਾ ਵਰਤਣੇ ਦੀ,
Poem in punjabi : ਸਾਰੇ ਚਾਹੁੰਦੇ ਨੇ ਢਿੱਲ ਨਾ ਵਰਤਣੇ ਦੀ,
ਜਥੇਦਾਰਾਂ ਤਕ ਗੱਲ ਪਹੁੰਚਾਈ ਜਾਵੇ।
ਗੁਨਾਹਗਾਰਾਂ ਦਾ ਪੱਖ ਨਾ ਪੂਰ ਕੇ ਜੀ,
ਤਖ਼ਤ ਸਾਹਿਬ ਦੀ ਸ਼ਾਨ ਵਧਾਈ ਜਾਵੇ।
ਕਿਤੇ ਝੁਕਣ ਨਾ ‘ਭਾਗੋ’ ਦੇ ਫਿਰ ਮੋਹਰੇ,
ਬਹੁਤੇ ਲੋਕਾਂ ਨੂੰ ਡਰ ਇਹ ਖਾਈ ਜਾਵੇ।
ਫੂਲਾ ਸਿੰਘ ਕਿ ਬਣੂ ਗੁਰਬਚਨ ਸਿੰਘ ਹੀ,
ਸਿੱਖ ਪੰਥ ਕਿਆਸ ਇਹ ਲਾਈ ਜਾਵੇ।
ਵੈਸੇ ਪਤਾ ‘ਹਕੀਕਤ’ ਦਾ ਸਾਰਿਆਂ ਨੂੰ,
ਕੱਦ ਬੌਣੇ ਪਰ ਪਦਵੀਆਂ ਵੱਡੀਆਂ ਨੇ।
ਫਿਰ ਵੀ ਭਲੇ ਦੀ ਰੱਖ ਕੇ ‘ਆਸ’ ਯਾਰੋ,
ਨਜ਼ਰਾਂ ਤੀਹ ਅਗੱਸਤ ’ਤੇ ਗੱਡੀਆਂ ਨੇ!
-ਤਰਲੋਚਨ ਸਿੰਘ ’ਦੁਪਾਲ ਪੁਰ’ ਫ਼ੋਨ : 001-408-915-1268