ਅੱਜ ਦੀਵਾਲੀ ਆਈ ਹੈ, ਖ਼ੁਸ਼ੀਆਂ ਢੇਰ ਲਿਆਈ ਹੈ।
ਅੱਜ ਦੀਵਾਲੀ ਆਈ ਹੈ,
ਖ਼ੁਸ਼ੀਆਂ ਢੇਰ ਲਿਆਈ ਹੈ।
ਸੋਹਣੇ ਸੋਹਣੇ ਕਪੜੇ ਪਾਵਾਂਗੇ,
ਰਲ ਮਿਲ ਦੀਵੇ ਖ਼ੂਬ ਜਗਾਵਾਂਗੇ।
ਵਖਰੀ ਵਖਰੀ ਖ਼ੂਬ ਮਠਿਆਈ ਹੈ,
ਅੱਜ ਦੀਵਾਲੀ ਆਈ ਹੈ।
ਪਟਾਕੇ ਬਿਲਕੁਲ ਨਾ ਮਚਾਵਾਂਗੇ,
ਹਵਾ ਨੂੰ ਦੂਸ਼ਿਤ ਹੋਣ ਤੋਂ ਬਚਾਵਾਂਗੇ।
ਘਰ ਵੀ ਖ਼ੂਬ ਰੁਸ਼ਨਾਇਆ ਹੈ,
ਪਿੰਡ ’ਚ ਚਾਨਣ ਚੜ੍ਹ ਆਇਆ ਹੈ।
ਨੂਰ-ਅਵਲੀਨ ਨੇ ਹੱਟ ਜਗਾਈ,
ਸਾਡੇ ਵਲੋਂ ਦੀਵਾਲੀ ਦੀ ਵਧਾਈ
- ਗੁਰਪ੍ਰੀਤ ਸਿੰਘ ਜਖਵਾਲੀ
ਮੋਬਾ : 98550-36444