2022 ਦੀਆਂ ਸੁਆਦਲੀਆਂ-ਬੇਸੁਆਦਲੀਆਂ ਯਾਦਾਂ ਅਤੇ ਨਵੇਂ ਵਰ੍ਹੇ ਦੀਆਂ ਲੱਖ-ਲੱਖ ਵਧਾਈਆਂ

By : KOMALJEET

Published : Jan 1, 2023, 11:03 am IST
Updated : Jan 1, 2023, 11:03 am IST
SHARE ARTICLE
Representational
Representational

ਪੜ੍ਹੋ ਬੀਤੇ ਵਰ੍ਹੇ ਵਿਚ ਕੀ ਕੁਝ ਵਾਪਰਿਆ?


ਜਨਵਰੀ
1  ਜਨਵਰੀ    :        ਜੰਮੂ ਕਸ਼ਮੀਰ ’ਚ ਮਸ਼ਹੂਰ ਮਾਤਾ ਵੈਸ਼ਨੋ ਦੇਵੀ ਮੰਦਰ ’ਚ ਭਾਜੜ ਪੈ ਜਾਣ ਕਾਰਨ 12 ਸ਼ਾਰਧਾਲੂਆਂ ਦੀ ਮੌਤ ਤੇ 16 ਜ਼ਖ਼ਮੀ। 
1  ਜਨਵਰੀ     :    ਵਧੀਕ ਡੀ.ਜੀ.ਪੀ ਬੀ. ਚੰਦਰਸ਼ੇਖ਼ਰ ਪੰਜਾਬ ਜਾਂਚ ਬਿਊਰੋ ਦੇ ਡਾਇਰੈਕਟਰ ਬਣੇ। 
2  ਜਨਵਰੀ     :    ਗੁਰਮਤਿ ਸੰਗੀਤ ਦੇ ਉਸਤਾਦ ਪਦਮਸ੍ਰੀ ਪ੍ਰੋ. ਕਰਤਾਰ ਸਿੰਘ ਦਾ ਦੇਹਾਂਤ। 
5  ਜਨਵਰੀ     :    ਫ਼ਿਰੋਜ਼ਪੁਰ ਫੇਰੀ ਸਮੇਂ ਸੁਰੱਖਿਆ ਖ਼ਾਮੀਆਂ ਕਾਰਨ ਰੈਲੀ ’ਚ ਨਾ ਪੁੱਜ ਸਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ। 
5  ਜਨਵਰੀ     :    ਝਾਰਖੰਡ ਦੇ ਪਾਕੁਰ ਜ਼ਿਲ੍ਹੇ ’ਚ ਬੱਸ ਤੇ ਟਰੱਕ ਦਰਮਿਆਨ ਟੱਕਰ ’ਚ 16 ਮੌਤਾਂ, 26 ਜ਼ਖ਼ਮੀ। 
6  ਜਨਵਰੀ     :    ਪੰਜਾਬ ਸਰਕਾਰ ਨੇ ਈਸ਼ਵਰ ਸਿੰਘ ਨੂੰ ਪੰਜਾਬ ਵਿਜੀਲੈਸ ਬਿਉਰੋ ਦਾ ਮੁਖੀ ਲਾਇਆ। 
9  ਜਨਵਰੀ     :    ਚੰਡੀਗੜ੍ਹ ਨਗਰ ਨਿਗਮ ’ਚ ਹੰਗਾਮੇ ਦਰਮਿਆਨ ਭਾਜਪਾ ਦੀ ਸਰਬਜੀਤ ਕੌਰ ਮੇਅਰ ਬਣੀ। 
11 ਜਨਵਰੀ     :    ਭਾਰਤ ’ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੀ ਲਾਗ ਦੇ 1.68 ਲੱਖ ਨਵੇਂ ਕੇਸ , 277 ਮੌਤਾਂ। 
11 ਜਨਵਰੀ     :    ਭਾਰਤ ਨੇ ਕੀਤਾ ਐਡਵਾਂਸਡ ਸੁਪਰਸੋਨਿਕ ਬ੍ਰਹਿਮੋਜ਼ ਮਿਜ਼ਾਇਲ ਦਾ ਸਫ਼ਲ ਪ੍ਰੀਖਣ। 
12 ਜਨਵਰੀ     :        ਉਘੇ ਰਾਕੇਟ ਵਿਗਿਆਨੀ ਐਸ. ਸੋਮਨਾਥ ਇਸਰੋ ਦੇ ਮੁਖੀ ਨਿਯੁਕਤ।   
14 ਜਨਵਰੀ     :    ਐਨ.ਡੀ.ਟੀ.ਵੀ. ਦੇ ਸੀਨੀਅਰ ਅਤੇ ਪੁਰਸਕਾਰ ਜੇਤੂ ਪੱਤਰਕਾਰ ਕਮਲ ਖ਼ਾਨ ਦਾ ਦੇਹਾਂਤ।   
17 ਜਨਵਰੀ     :    ਭਾਰਤੀ ਕਲਾਸੀਕਲ ਨਾਚ ਸ਼ੈਲੀ ਕੱਥਕ ਨੂੰ ਦੁਨੀਆਂ ਭਰ ’ਚ ਪਛਾਣ ਦੇਣ ਵਾਲੇ ਨਿ੍ਰਤਕ ਡਾਂਸਰ ਬਿਰਜੂ ਮਹਾਰਾਜ ਦਾ ਦੇਹਾਂਤ। 
19 ਜਨਵਰੀ     :    ਭਾਰਤੀ ਕਿਸਾਨ ਖਾਦ ਕੋਆਪ੍ਰੇਟਿਵ (ਇਫਕੋ) ਦੇ ਦਿਲੀਪ ਸੰਘਾਨੀ ਚੇਅਰਮੈਨ ਬਣੇ।  
22 ਜਨਵਰੀ    :    ਕੇਂਦਰੀ ਮੰਤਰੀ ਦੇ ਤਾਰਾਦਿਓ ਇਲਾਕੇ ’ਚ ਬਹੁ ਮੰਜ਼ਿਲਾ ਰਿਹਾਇਸ਼ੀ ਇਮਾਰਤ ’ਚ ਅੱਗ ਲੱਗਣ ਨਾਲ 6 ਮੌਤਾਂ 23 ਹੋਰ ਜ਼ਖ਼ਮੀ।     
23 ਜਨਵਰੀ     :    ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀ.ਵੀ.ਸਿੰਧੂ ਨੇ ਸਈਅਦ ਮੋਦੀ ਬੈਡਮਿੰਟਨ ਟੂਰਨਾਮੈਂਟ ਜਿੱਤਿਆ।      
24 ਜਨਵਰੀ     :    ਭਾਰਤ ਦੀ ਸਲਾਮੀ ਬੱਲੇਬਾਜ਼ ਸਮਿ੍ਰਤੀ ਮੰਧਾਨਾ ਨੂੰ ਆਈ.ਸੀ.ਸੀ. ਵਲੋਂ ਸਾਲ ਦੀ ਸਰਵੋਤਮ ਮਹਿਲਾ ਕਿ੍ਰਕਟਰ ਦਾ ਖ਼ਿਤਾਬ।   
25 ਜਨਵਰੀ    :    ਅਪਣੀ ਅਰਥ ਭਰਪੂਰ ਗਾਇਕੀ ਕਰ ਕੇ ਪੂਰੀ ਦੁਨੀਆਂ ਵਿਚ ਨਾਮਣਾ ਖੱਟਣ ਵਾਲੇ ਪ੍ਰਸਿੱਧ ਗੀਤਕਾਰ ਹਰਦੇਵ ਦਿਲਗੀਰ ਉਰਫ਼ ਦੇਵ ਥਰੀਕੇ ਵਾਲਾ ਦਾ ਦੇਹਾਂਤ। 
25 ਜਨਵਰੀ    :    ਕਲਾਸੀਕਲ ਗਾਇਕਾ ਡਾ: ਪ੍ਰਭਾ ਅਤਰੋ, ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ, ਗੀਤਾ ਪ੍ਰੈੱਸ ਗੋਰਖਪੁਰ ਦੇ ਮੁਖੀ ਰਹੇ ਰਾਧੇਸ਼ਿਆਮ ਖੇਮਕਾ ਤੇ ਪਹਿਲੇ ਚੀਫ਼ ਆਫ਼ ਡਿਫ਼ੈਂਸ ਸਟਾਫ਼ ਜਨਰਲ ਬਿਪਿਨ ਰਾਵਤ ਨੂੰ ਪਦਮ ਵਿਭੂਸ਼ਣ ਐਵਾਰਡ, ਲੋਕ ਗਾਇਕਾ ਗੁਰਮੀਤ ਬਾਵਾ ਨੂੰ ਪਦਮ ਭੂਸ਼ਣ ਐਵਾਰਡ ਅਤੇ ਪੰਜਾਬੀ ਪੱਤਰਕਾਰ ਤੇ ਚੜ੍ਹਦੀਕਲਾ ਦੇ ਸੰਪਾਦਕ ਜਗਜੀਤ ਸਿੰਘ ਦਰਦੀ ਨੂੰ ਪਦਮਸ੍ਰੀ ਐਵਾਰਡ ਦੇਣ ਦਾ ਐਲਾਨ।    
25 ਜਨਵਰੀ     :    ਪੰਜਾਬੀ ਸਾਹਿਤ ਆਕਾਦਮੀ ਦੇ ਡਾ: ਲਖਵਿੰਦਰ ਸਿੰਘ ਜੌਹਲ ਸਰਬਸੰਮਤੀ ਨਾਲ ਪ੍ਰਧਾਨ ਬਣੇ। 
27 ਜਨਵਰੀ     :    ਭਾਰਤ ਲਈ ਸੋਨ ਤਗਮਾ ਜਿੱਤਣ ਵਾਲੀ ਟੀਮ ਦੀ ਕਪਤਾਨੀ ਕਰਨ ਵਾਲੇ ਮਹਾਨ ਹਾਕੀ ਖਿਡਾਰੀ ਚਰਨਜੀਤ ਸਿੰਘ ਸਾਬਕਾ ਓਲੰਪੀਅਨ ਦਾ ਦੇਹਾਂਤ।   
27 ਜਨਵਰੀ     :    ਪੰਜਾਬੀ ਯੂਨੀਵਰਸਟੀ ਪਟਿਆਲਾ ਦੀ ਪਹਿਲੀ ਮਹਿਲਾ ਵਾਈਸ ਚਾਂਸਲਰ ਇੰਦਰਜੀਤ ਕੌਰ ਸੰਧੂ ਦਾ ਦੇਹਾਂਤ। 
29 ਜਨਵਰੀ     :    ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਅਤੇ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਦਾ ਦੇਹਾਂਤ। 
31 ਜਨਵਰੀ     :    ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦਿੱਲੀ ਇਕਾਈ ਦੇ ਪ੍ਰਧਾਨ ਵਜੋਂ ਅਸਤੀਫ਼ਾ ਦਿਤਾ। 
31 ਜਨਵਰੀ     :    ਭਾਰਤ ਦੇ ਤਜਰਬੇਕਾਰ ਹਾਕੀ ਗੋਲਕੀਪਰ ਪੀ.ਆਰ. ਸ੍ਰੀਜੇਸ਼ ਨੇ ਵਿਸ਼ਵ ਖੇਡ ਸਾਲ 2021 ਦਾ ਸਭ ਤੋਂ ਵਧੀਆ ਐਥਲੀਟ ਦਾ ਪੁਰਸਕਾਰ ਜਿੱਤਿਆ।  


ਫ਼ਰਵਰੀ
2 ਫ਼ਰਵਰੀ    :    ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਮੁੜ ਟੀ.ਐਮ.ਸੀ. ਦੀ ਚੇਅਰਪਰਸਨ ਬਣੀ। 
6 ਫ਼ਰਵਰੀ    :    ਪੀੜ੍ਹੀਆਂ ਤਕ ਦਖਣੀ ਏਸ਼ਿਆਈ ਖਿੱਤੇ ਦੇ ਲੋਕਾਂ ਦੇ ਮਨਾਂ ’ਚ ਅਪਣੀ ਆਵਾਜ਼ ਰਾਹੀਂ ਵਿਲੱਖਣ ਥਾਂ ਬਣਾਉਣ ਵਾਲੀ ਤੇ ਭਾਰਤ ਦੀਆਂ ਮਹਾਨ ਸ਼ਖਸੀਅਤਾਂ ਵਿਚੋਂ ਇਕ ਮੰਨੀ ਜਾਂਦੀ ਉੱਘੀ ਗਾਇਕਾ ਲਤਾ ਮੰਗੇਸ਼ਕਰ ਦਾ ਦੇਹਾਂਤ।   
8 ਫ਼ਰਵਰੀ     :  ਭਾਰਤ ਦੇ ਕੋਲਾ ਖਣਨ ਕਾਰੋਬਾਰੀ ਗੌਤਮ ਅਡਾਨੀ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ।    
11 ਫ਼ਰਵਰੀ     :     ਉੱਘੇ ਫ਼ਿਲਮ ਨਿਰਮਾਤਾ ਅਤੇ ਨਿਰਦੇਸ਼ਕ ਰਵੀ ਟੰਡਨ ਦਾ ਦਿਹਾਂਤ।  
12 ਫ਼ਰਵਰੀ     :     ਬਜਾਜ ਗਰੁੱਪ ਦੇ ਸਾਬਕਾ ਚੇਅਰਮੈਨ ਰਾਹੁਲ ਬਜਾਜ ਦਾ ਦਿਹਾਂਤ।  
14 ਫ਼ਰਵਰੀ     :     ਇਸਰੋ ਵਲੋਂ ਧਰਤੀ ਉੱਤੇ ਨਜ਼ਰ ਰੱਖਣ ਵਾਲਾ ਸੈਟੇਲਾਈਟ ਸਫ਼ਲਤਾ ਪੂਰਵਕ ਪੁਲਾੜ ’ਚ ਸਥਾਪਤ। 
15 ਫ਼ਰਵਰੀ     :     ਅਦਾਕਾਰ ਦੀਪ ਸਿੱਧੂ ਦੀ ਦਿੱਲੀ ਤੋਂ ਵਾਪਸ ਪੰਜਾਬ ਵਲ ਆ ਰਹੇ ਦੀ ਸੜਕ ਹਾਦਸੇ ਵਿਚ ਮੌਤ। 
15 ਫ਼ਰਵਰੀ     :     ਪੰਜਾਬ ਦੇ ਉੱਘੇ ਆਲੋਚਕ, ਪ੍ਰਤੀਬੱਧ, ਸਿਖਿਆ ਸ਼ਾਸਤਰੀ ਅਤੇ ਪ੍ਰਵਚਨ ਰਸਾਲੇ ਦੇ ਸੰਪਾਦਕ ਡਾ: ਰਜਨੀਸ਼ ਬਹਾਦਰ ਦਾ ਦਿਹਾਂਤ। 
16 ਫ਼ਰਵਰੀ     :     ਸੱਤਰ ਅਤੇ ਅੱਸੀ ਦੇ ਦਹਾਕਿਆਂ ਵਿਚ ਹਿੰਦੀ ਫ਼ਿਲਮਾਂ ਵਿਚ ਡਿਸਕੋ ਦੀ ਧਮਾਲ ਦੇ ਮਸ਼ਹੂਰ ਗਾਇਕ ਸੰਗੀਤਕਾਰ ਬੱਪੀ ਲਹਿਰੀ ਦਾ ਦਿਹਾਂਤ। 
17 ਫ਼ਰਵਰੀ     :     ਭਾਰਤ ਦੇ ਸਾਬਕਾ ਮਿੱਡ ਫੀਲਡਰ ਅਤੇ ਬੰਗਾਲ ਦੇ ਪ੍ਰਸਿੱਧ ਫ਼ੁੱਟਬਾਲ ਖਿਡਾਰੀ ਸੁਰਜੀਤ ਸੇਨਗੁਪਤਾ ਦਾ ਦੇਹਾਂਤ। 
18 ਫ਼ਰਵਰੀ     :     ਭਾਰਤੀ ਕਿ੍ਰਕਟ ਟੈਸਟ ਟੀਮ ਦੀ ਕਮਾਂਡ ਵੀ ਰੋਹਿਤ ਸ਼ਰਮਾ ਦੇ ਹਵਾਲੇ ਹੋਈ।  
20 ਫ਼ਰਵਰੀ     :     ਭਾਰਤ ਨੇ ਟੀ-20 ਮੈਚਾਂ ਦੀ ਲੜੀ ਦੇ ਆਖ਼ਰੀ ਮੈਚ ’ਚ ਵੈਸਟ ਇੰਡੀਜ਼ ਨੂੰ ਹਰਾ ਕੇ ਲੜੀ 
3-0 ਨਾਲ ਜਿੱਤੀ। 
23 ਫ਼ਰਵਰੀ    :     ਰੂਸ ਦੀ ਫ਼ੌਜ ਨੇ ਯੂਕਰੇਨ ਉੱਤੇ ਹਮਲਾ ਕੀਤਾ 40 ਤੋਂ ਵੱਧ ਮੌਤਾਂ। ਯੂਕਰੇਨ ਦੇ 74 ਫ਼ੌਜੀ     ਟਿਕਾਣਿਆ ਨੂੰ ਬਣਾਇਆ ਨਿਸ਼ਾਨਾ। 
23 ਫ਼ਰਵਰੀ    :     ਉੱਘੇ ਲੋਕ ਪੱਖੀ ਗਾਇਕ ਅਮਰਜੀਤ ਗੁਰਦਾਸਪੁਰੀ ਦਾ ਦਿਹਾਂਤ। 
27 ਫ਼ਰਵਰੀ    :     ਭਾਰਤੀ ਕਿ੍ਰਕਟਰ ਨੇ ਟੀ-20 ਵਿਚ ਸ੍ਰੀਲੰਕਾ ਨੂੰ ਆਖ਼ਰੀ ਮੈਚ ’ਚ ਹਰਾ ਕੇ ਲੜੀ 3-0 ਨਾਲ ਜਿੱਤ ਕੇ ਹੂੰਝਾ ਫੇਰਿਆ।

ਮਾਰਚ
1 ਮਾਰਚ     :    ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿਚ ਗੋਲਾਬਾਰੀ ਦੌਰਾਨ ਭਾਰਤੀ ਵਿਦਿਆਰਥੀ ਨਵੀਨ ਸ਼ੇਖਰੱਪਾ ਦੀ ਮੌਤ। 
2 ਮਾਰਚ    :    ਸੀਨੀਅਰ ਪੱਤਰਕਾਰ ਨਰੇਸ਼ ਕੌਸ਼ਲ ਦੈਨਿਕ ਟਿ੍ਰਬਿਊਨ ਅਖ਼ਬਾਰ ਦੇ ਸੰਪਾਦਕ ਬਣੇ।  
4 ਮਾਰਚ    :    ਬੱਲੇਬਾਜ਼ਾਂ ਨੂੰ ਅਪਣੀ ਸਪਿਨ ਦੀ ਫਿਰਕੀ ਨਾਲ ਘੁੰਮਣ ਘੇਰੀਆਂ ਵਿਚ ਪਾਈ ਰੱਖਣ ਵਾਲੇ ਮਹਾਨ ਆਸਟ੍ਰੇਲੀਆਈ ਕਿ੍ਰਕਟਰ ਸ਼ੇਨ ਵਾਰਨ ਦਾ ਦਿਹਾਂਤ।  
4 ਮਾਰਚ     :    ਪਾਕਿ ਦੇ ਉੱਤਰ ਪਛਮੀ ਸ਼ਹਿਰ ’ਚ ਜੁੰਮੇ ਦੀ ਨਮਾਜ਼ ਮੌਕੇ ਪਿਸ਼ਾਵਰ ਦੀ ਸੀਮਾ ਮਸਜਿਦ ’ਚ ਧਮਾਕਾ 56 ਹਲਾਕ 200 ਤੋਂ ਵੱਧ ਜ਼ਖ਼ਮੀ।  
10 ਮਾਰਚ     :    ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ 92 ਸੀਟਾਂ ਲੈ ਕੇ ਪਹਿਲੇ ਨੰਬਰ ਤੇ ਆਈ। ਕਾਂਗਰਸ 18, ਸ਼੍ਰੋਮਣੀ ਅਕਾਲੀ ਦਲ 3 ਬਸਪਾ 1 ਭਾਜਪਾ 2 ਅਤੇ ਆਜ਼ਾਦ 1 ਸੀਟ ਲੈ ਕੇ ਕਰਨਾ ਪਿਆ ਸਬਰ।  ਯੂ.ਪੀ, ਉੱਤਰਾਖੰਡ, ਮਨੀਪੁਰ ਅਤੇ ਗੋਆ ਵਿਚ ਮੁੜ ਕਮਲ ਖਿੜਿਆ।  
10 ਮਾਰਚ     :    ਰੂਸ ਵਲੋਂ ਯੂਕਰੇਨ ਦੇ ਹਸਪਤਾਲਾਂ ਤੇ ਹਵਾਈ ਹਮਲੇ, ਕਈ ਮੌਤਾਂ।  
15 ਮਾਰਚ     :    ਭਾਰਤੀ ਸੰਸਦ ਮੈਂਬਰ ਭਗਵੰਤ ਮਾਨ ਨੇ ਲੋਕ ਸਭਾ ਤੋਂ ਦਿਤਾ ਅਸਤੀਫ਼ਾ।  
15 ਮਾਰਚ     :    ਡਾ: ਇੰਦਰਬੀਰ ਸਿੰਘ ਚੀਫ਼ ਖ਼ਾਲਸਾ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ।   
16 ਮਾਰਚ     :    ਆਮ ਆਦਮੀ ਪਾਰਟੀ (ਆਪ) ਦੇ ਵਿਧਾਨ ਸਭਾ ਹਲਕਾ ਧੂਰੀ ਤੋਂ ਵਿਧਾਇਕ ਭਗਵੰਤ ਮਾਨ ਨੇ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ’ਚ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।    
16 ਮਾਰਚ     :    ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਪ੍ਰਧਾਨਗੀ ਤੋਂ ਦਿਤਾ ਅਸਤੀਫ਼ਾ।    
19 ਮਾਰਚ     :    ਪੰਜਾਬ ਮੰਤਰੀ ਮੰਡਲ ’ਚ ਮਾਲਵੇ ਦੇ ਪੰਜ, ਮਾਝੇ ਦੇ ਚਾਰ ਤੇ ਦੁਆਬੇ ਦਾ ਇਕ ਵਿਧਾਇਕ ਸਮੇਤ 10 ਮੰਤਰੀਆਂ ਨੇ ਸਹੁੰ ਚੁੱਕੀ। 
21 ਮਾਰਚ    :    ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਨੇ ਰਾਜ ਸਭਾ ਸੀਟਾਂ ਲਈ ਪੰਜ ਉਮੀਦਵਾਰ ਡਾ: ਸੰਦੀਪ ਪਾਠਕ, ਸਾਬਕਾ ਕਿ੍ਰਕਟ ਹਰਭਜਨ ਸਿੰਘ, ਐਲ.ਪੀ.ਯੁੂ ਦੇ ਚਾਂਸਲਰ ਅਸ਼ੋਕ ਮਿੱਤਲ, ਪ੍ਰਸਿੱਧ ਉਦੋਯਗਪਤੀ ਸੰਜੀਵ ਅਰੋੜਾ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਵਲੋਂਂ ਨਾਮਜ਼ਦਗੀ ਪੱਤਰ ਦਾਖ਼ਲ।  
21 ਮਾਰਚ     :    ਉਤਰਾਖੰਡ ’ਚ ਪੁਸ਼ਕਰ ਸਿੰਘ ਧਾਮੀ ਅਤੇ ਗੋਆ ਵਿਚ ਪ੍ਰਮੋਦ ਸਾਵੰਤ ਬਣੇ ਰਹਿਣਗੇ ਮੁੱਖ ਮੰਤਰੀ।  
21 ਮਾਰਚ     :    ਭਾਜਪਾ ਵਿਧਾਇਕ ਦਲ ਦੇ ਆਗੂ ਐਨ. ਬੀਰੇਨ ਸਿੰਘ ਨੇ ਮਨੀਪੁਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।   
21 ਮਾਰਚ     :    ਚੀਨ ਵਿਚ ਜਹਾਜ਼ ਹਾਦਸਾ-ਗ੍ਰਸਤ ਹੋਣ ਨਾਲ 132 ਮੌਤਾਂ ਦਾ ਖ਼ਦਸ਼ਾ।    
21 ਮਾਰਚ     :    ਆਪ ਵਲੋਂ ਕੁਲਤਾਰ ਸਿੰਘ ਸੰਧਵਾਂ ਬਣੇ ਪੰਜਾਬ ਵਿਧਾਨ ਸਭਾ ਦੇ ਸਪੀਕਰ। 
25 ਮਾਰਚ     :    ਯੋਗੀ ਅਦਿਤਿਆਨਾਥ ਨੇ ਦੂਜੀ ਵਾਰ ਉੱਤਰ ਪ੍ਰਦੇਸ਼ ਸਰਕਾਰ ਦੀ ਕਮਾਨ ਸੰਭਾਲੀ।  
26 ਮਾਰਚ     :    ਆਪ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਵਿਧਾਇਕਾਂ ਨੂੰ ਪੈਨਸ਼ਨ ਦੇ ਗੱਫਿਆਂ ਦੀ ਥਾਂ ਸਿਰਫ਼ ਇਕ ਹੀ ਪੈਨਸ਼ਨ ਦਾ ਐਲਾਨ। 
 27 ਮਾਰਚ     :    “ਯੂਕਰੇਨ ਦੇ ਦੋ ਟੋਟੇ ਕਰਨਾ ਚਾਹੁੰਦੈ ਰੂਸ’’ ਯੁੂਕਰੇਨ ਵਲੋਂ ਰੂਸ ਖ਼ਿਲਾਫ਼ ਗੁਰੀਲਾ ਜੰਗ ਦਾ ਐਲਾਨ।    
 28 ਮਾਰਚ     :    ਓਲੰਪਿਕ ਤਗ਼ਮਾ ਜੇਤੂ ਨੀਰਜ ਚੋਪੜਾ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਕੀਤਾ ਸਨਮਾਨ।  
 30 ਮਾਰਚ     :    ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਕੋਲੋਂ ਬਹੁਮਤ ਖੁਸਿਆ।  


ਅਪ੍ਰੈਲ
3 ਅਪ੍ਰੈਲ    :    ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਵਲੋਂ ਮੁਲਕ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਦੇ ਮਸ਼ਵਰੇ ’ਤੇ ਕੌਮੀ ਅਸੈਂਬਲੀ ਭੰਗ।  
3 ਅਪ੍ਰੈਲ    :     ਆਸਟਰੇਲੀਆ ਨੇ ਇੰਗਲੈਂਡ ਨੂੰ 11 ਦੌੜਾਂ ਨਾਲ ਹਰਾ ਕੇ ਸੱਤਵੀਂ ਵਾਰ ਜਿੱਤਿਆ ਆਈ.ਸੀ.ਸੀ ਮਹਿਲਾ ਇਕ ਰੋਜ਼ਾ ਕਿ੍ਰਕਟ ਵਿਸ਼ਵ ਕੱਪ।   
4 ਅਪ੍ਰੈਲ    :  ਲਾਸ ਏਂਜਲਸ ’ਚ 64ਵੇਂ ਗਰੈਮੀ-2022 ਵਿਚ ਦੋ ਭਾਰਤੀਆਂ ਫਾਲਗੁਨੀ ਸ਼ਾਹ ਤੇ ਰਿੱਕੀ ਕੇਜ ਨੇ ਹਾਸਲ ਕੀਤੇ ਐਵਾਰਡ।   
8 ਅਪ੍ਰੈਲ    :     ਉੜੀਸਾ ਦੇ ਚਾਂਦੀਪੁਰ ’ਚ ਮਿਜ਼ਾਈਲ ਪ੍ਰਣਾਲੀ ਐਸ.ਐਫ.ਡੀ.ਆਰ ਬੂਸਟਰ ਦਾ ਭਾਰਤ ਵਲੋਂ ਸਫ਼ਲ ਪ੍ਰੀਖਣ।   
8 ਅਪ੍ਰੈਲ    :     ਰੂਸ ਵਲੋਂ ਯੂਕਰੇਨ ਦੇ ਭੀੜ ਭੜੱਕੇ ਵਾਲੇ ਰੇਲਵੇ ਸਟੇਸ਼ਨ ’ਤੇ ਰਾਕੇਟ ਹਮਲਾ 50 ਮੌਤਾਂ, 100 ਤੋਂ ਵੱਧ ਲੋਕ ਜ਼ਖ਼ਮੀ।  
9 ਅਪ੍ਰੈਲ    :     ਕਾਂਗਰਸ ਹਾਈਕਮਾਨ ਨੇ ਸਾਬਕਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਬਣੇ ਪੰਜਾਬ ਕਾਂਗਰਸ ਦੇ ਪ੍ਰਧਾਨ। 
10 ਅਪ੍ਰੈਲ    :    ਪੰਜਾਬ ਦੇ ਸਰਕਾਰੀ ਡਾਕਟਰਾਂ ਦੀ ਜਥੇਬੰਦੀ ਪੀ.ਐੱਸ.ਐਮ.ਐੱਸ.ਐਸੋਸੀਏਸ਼ਨ ਦੇ ਡਾ: ਅਖਿਲ ਸਰੀਨ ਸਰਬਸੰਮਤੀ ਨਾਲ ਪ੍ਰਧਾਨ ਬਣੇ। 
11 ਅਪ੍ਰੈਲ    :     ਪਾਕਿਸਤਾਨ ਦੇ ਸ਼ਾਹਬਾਜ਼ ਸ਼ਰੀਫ਼ 23ਵੇਂ ਪ੍ਰਧਾਨ ਮੰਤਰੀ ਬਣੇ। 
13 ਅਪ੍ਰੈਲ    :     ਭਾਜਪਾ ਵਲੋਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਇਕਬਾਲ ਸਿੰਘ ਲਾਲਪੁਰਾ ਮੁੜ ਬਣੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ।
14 ਅਪ੍ਰੈਲ    :    ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਤੇ ਆਲੀਆ ਭੱਟ ਨੇ ਜ਼ਿੰਦਗੀ ਦੀਆਂ ਰਾਹਾਂ ’ਤੇ ਕੀਤਾ ਨਵਾਂ ਸਫ਼ਰ ਸ਼ੁਰੂ।
16 ਅਪ੍ਰੈਲ    :     ਉੱਤਰ ਪਛਮੀ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ’ਚ ਹਨੂੰਮਾਨ-ਜੈਅੰਤੀ ਸ਼ੋਭਾ ਯਾਤਰਾ ਦੌਰਾਨ ਹਿੰਸਾ, ਕਈ ਪੁਲੀਸ ਕਰਮੀ ਤੇ ਲੋਕ ਜ਼ਖ਼ਮੀ। 
18 ਅਪੇ੍ਰਲ    :    ਸ੍ਰੀਲੰਕਾ ਵਿਚ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਵਲੋਂ ਨਵੀਂ ਕੈਬਨਿਟ ਦਾ ਗਠਨ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਨੇ ਸਾਥੀਆਂ ਨਾਲ ਸਹੁੰ ਚੁੱਕੀ ।   
20 ਅਪ੍ਰੈਲ    :     ਮੰਨੇ ਪ੍ਰਮੰਨੇ ਫ਼ਿਲਮ ਨਿਰਮਾਤਾ-ਨਿਰਦੇਸ਼ਕ ਟੀ.ਰਾਮਾ ਰਾਓ ਦਾ ਦੇਹਾਂਤ।   
23 ਅਪ੍ਰੈਲ    :     ਭਾਰਤੀ ਪਹਿਲਵਾਨ ਰਵੀ ਕੁਮਾਰ ਦਹੀਆ ਨੇ ਏਸ਼ਿਆਈ ਚੈਂਪੀਅਨਸ਼ਿਪ ’ਚ ਲਗਾਤਾਰ ਤੀਸਰਾ ਸੋਨ ਤਗ਼ਮਾ ਅਪਣੇ ਨਾਮ ਕੀਤਾ।   
24 ਅਪ੍ਰੈਲ    :    ਦੇਸ਼ ਵਿਚ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 2593 ਨਵੇਂ ਮਾਮਲੇ ਆਏ, 44 ਮੌਤਾਂ। 
25 ਅਪ੍ਰੈਲ    :     ਫ਼ਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌ ਫਿਰ ਬਣੇ ਦੇਸ਼ ਦੇ ਰਾਸ਼ਟਰਪਤੀ।   
26 ਅਪ੍ਰੈਲ    :    ਸਾਬਕਾ ਮੁੱਖ ਮੰਤਰੀ ਮਰਹੂਮ ਵੀਰਭੱਦਰ ਸਿੰਘ ਦੀ ਪਤਨੀ ਪ੍ਰਤਿਭਾ ਸਿਘ ਬਣੀ ਹਿਮਾਚਲ ਕਾਂਗਰਸ ਦੀ ਪ੍ਰਧਾਨ।   
27 ਅਪ੍ਰੈਲ    :    ਕਾਂਗਰਸ ਦੇ ਸਾਬਕਾ ਮੁੱਖ  ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਦੇ ਨਜ਼ਦੀਕੀ ਉਦੈ ਭਾਨ ਬਣੇ ਹਰਿਆਣਾ ਕਾਂਗਰਸ ਦੇ ਪ੍ਰਧਾਨ।
30 ਅਪ੍ਰੈਲ    :    ਲੈਫ਼ਟੀਨੈਟ ਜਨਰਲ ਮਨੋਜ ਪਾਂਡੇ ਨੇ ਭਾਰਤੀ ਥਲ ਸੈਨਾ ਦੇ ਮੁਖੀ ਦਾ ਅਹੁਦਾ ਸੰਭਾਲਿਆ।   


ਮਈ
2 ਮਈ     :    ਭਾਰਤ ਦੀ ਵੇਟਲਿਫਟਰ ਹਰਸ਼ਦਾ ਸ਼ਰਦ ਗਰੁੜ ਯੂਨਾਨ ਵਿਚ ਆਈ ਡਬਲਿਊਐਫ਼ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ’ਚ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਵੇਟਲਿਫ਼ਟਰ ਬਣੀ।   
3 ਮਈ     :    ਗੁਰਬਾਣੀ ਨਾਲ ਛੇੜਛਾੜ ਕਰਨ ਦੇ ਮਾਮਲੇ ’ਚ ਅਮਰੀਕਾ ਵਾਸੀ ਥਮਿੰਦਰ ਸਿੰਘ ਨੂੰ ਤਨਖ਼ਾਹੀਆਂ ਐਲਾਨਿਆ।   
4 ਮਈ     :    ਯੂਕਰੇਨ ’ਚ ਹਥਿਆਰਾਂ ਦੀ ਸਪਲਾਈ ਨੂੰ ਨਿਸ਼ਾਨਾ ਬਣਾ ਰਿਹੈ ਰੂਸ ।  
5 ਮਈ    :    ਤਿੰਨ ਮੈਂਬਰੀ ਹੱਦਬੰਦੀ ਕਮਿਸ਼ਨ ਨੇ ਕਸ਼ਮੀਰ ਲਈ 47 ਤੇ ਜੰਮੂ ਲਈ 43 ਸੀਟਾਂ ਦੀ ਸਿਫ਼ਾਰਸ਼ ਕੀਤੀ, ਜੰਮੂ ਤੇ ਕਸ਼ਮੀਰ ਵਿਚ ਕੁਲ 90 ਮੈਂਬਰੀ ਅਸੈਂਬਲੀ ਹਲਕੇ ਹੋਣਗੇ।                         
6 ਮਈ     :     ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਨੇ ਦੇਸ਼ ’ਚ ਐਮਰਜੈਂਸੀ ਐਲਾਨੀ ਜਦਕਿ ਦੇਸ਼ ਦੀਆਂ ਟਰੇਡ ਯੂਨੀਅਨਾਂ ਵਲੋਂ ਦੇਸ਼ ਭਰ ਵਿਚ ਹੜਤਾਲ। 
8 ਮਈ     :     ਆਮ ਆਦਮੀ ਪਾਰਟੀ ਦੇ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਝਰ ਬਣੇ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ।   
8 ਮਈ    :     ਰੂਸੀ ਫ਼ੌਜ ਨੇ ਦਖਣੀ ਯੂਕਰੇਨ ਦੇ ਓਡੇਸਾ ਸ਼ਹਿਰ ਦੇ ਸਕੂਲ ’ਤੇ ਬੰਬਾਰੀ ਵਿਚ 60 ਮੌਤਾਂ ਦਾ ਖ਼ਦਸ਼ਾ।    
9 ਮਈ    :     ਸ੍ਰੀਲੰਕਾ ਵਿਚ ਹਿੰਸਾ ਮਗਰੋਂ ਪ੍ਰਧਾਨ ਮੰਤਰੀ ਮਹਿੰਦਰ ਰਾਜਪਕਸੇ ਵਲੋਂ ਅਸਤੀਫ਼ਾ। 
11 ਮਈ    :     ਹਿਮਾਚਲ ਪ੍ਰਦੇਸ਼ ਤੋਂ ਕਾਂਗਰਸੀ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਰਾਮ ਦਾ ਦੇਹਾਂਤ।  
12 ਮਈ    :     ਸ੍ਰੀਲੰਕਾ ਦੇ ਰਨਿਲ ਵਿਕਰਮ ਸਿੰਘ ਨਵੇਂ ਪ੍ਰਧਾਨ ਮੰਤਰੀ ਬਣੇ।  
14 ਮਈ    :     ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਨੂੰ ਅਲਵਿਦਾ ਆਖਿਆ।  
15 ਮਈ    :     ਭਾਰਤੀ ਪੁਰਸ਼ ਟੀਮ ਨੇ ਇੰਡੋਨੇਸ਼ੀਆਂ ਨੂੰ 3-0 ਨਾਲ ਹਰਾ ਕੇ ਪਹਿਲੀ ਵਾਰ ਥੌਮਸ ਕੱਪ ਦੀ ਚੈਂਪੀਅਨ ਬਣੀ।   
15 ਮਈ    :     ਭਾਜਪਾ ਦੇ ਸੂਬਾਈ ਪ੍ਰਧਾਨ ਤੇ ਰਾਜ ਸਭਾ ਮੈਂਬਰ ਮਾਨਿਕ ਸਾਹਾ ਨੇ ਤਿ੍ਰਪੁਰਾ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ।  
18 ਮਈ    :     ਦਿੱਲੀ ਦੇ ਉਪ ਰਾਜਪਾਲ ਅਨਿਲ ਬੈਂਜਲ ਵਲੋਂ ਅਸਤੀਫ਼ਾ।   
19 ਮਈ    :     ਸੁਪਰੀਮ ਕੋਰਟ ਨੇ ਕਿ੍ਰਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੂੰ 34 ਸਾਲ ਪਹਿਲਾਂ ਦੇ ਰੋਡ ਰੇਜ ਕੇਸ ’ਚ ਇਕ ਸਾਲ ਦੀ ਕੈਦ। 
19 ਮਈ    :     ਭਾਰਤੀ ਮੁੱਕੇਬਾਜ਼ ਨਿਖਤ ਜ਼ਰੀਨ ਨੇ ਮਹਿਲਾ ਮੁੱਕੇਬਾਜ਼ੀ ’ਚ ਥਾਈਲੈਂਡ ਨੂੰ 5-0 ਨਾਲ ਹਰਾ ਕੇ ਵਿਸ਼ਵ ਚੈਂਪੀਅਨਸ਼ਿਪ ਤੇ ਕਬਜ਼ਾ ਕੀਤਾ।
21 ਮਈ    :     ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਖੇਤੀਬਾੜੀ ਅਤੇ ਸਾਬਕਾ ਸਿਖਿਆ ਮੰਤਰੀ ਜਥੇਦਾਰ ਤੋਤਾ ਸਿੰਘ ਦਾ ਦੇਹਾਂਤ।  
24 ਮਈ    :     ਆਲਮੀ ਸਿਹਤ ਸੰਸਥਾ ਦੇ ਡਾਇਰੈਕਟਰ ਟੈਡਰੋਸ ਅਧਾਨਮ ਗੈਬਰੇਸਿਸ ਦੂਜੀ ਵਾਰ ਵਿਸ਼ਵ ਸਿਹਤ ਸੰਸਥਾ ਦੇ ਮੁਖੀ ਬਣੇ।  
25 ਮਈ    :     ਅਮਰੀਕਾ ਦੇ ਟੈਕਸਸ ਦੇ ਪ੍ਰਾਇਮਰੀ ਸਕੂਲ ’ਚ ਗੋਲੀਬਾਰੀ ,19 ਬੱਚਿਆਂ ਸਣੇ 21 ਹਲਾਕ ਕਈ ਜ਼ਖ਼ਮੀ।  
27 ਮਈ    :     ਲੇਖਿਕਾ ਗੀਤਾਂਜਲੀ ਸ਼੍ਰੀ ਦਾ ਹਿੰਦੀ ਨਾਵਲ ‘ਟੂੰਬ ਆਫ਼ ਸੈਂਡ’ ਕੌਮਾਂਤਰੀ ਵੱਕਾਰੀ ਬੁੱਕਰ ਪੁਰਸਕਾਰ ਜਿੱਤਣ ਵਾਲਾ ਪਹਿਲਾ ਹਿੰਦੀ ਨਾਵਲ ਬਣਿਆ। 
27 ਮਈ    :     ਸਾਬਕਾ ਕਿ੍ਰਕਟਰ ਸਨਅਤਕਾਰ, ਅਦਾਕਾਰ ਤੇ ਨਿਰਮਾਤਾ ਗੁਲਜ਼ਾਰ ਇੰਦਰ ਚਾਹਲ ਬਣੇ ਪੰਜਾਬ ਕਿ੍ਰਕਟ ਐਸੋਸ਼ੀਏਸ਼ਨ ਦੇ ਪ੍ਰਧਾਨ।   
28 ਮਈ    :     ਪੰਜਾਬੀ ਤੇ ਉਰਦੂ ਦੀ ਲੇਖਿਕਾ ਡਾ: ਸੁਲਤਾਨਾਂ ਬੇਗ਼ਮ ਦਾ ਦੇਹਾਂਤ। 
29 ਮਈ    :     ਮਾਨਸਾ ਦੇ ਨੇੜਲੇ ਪਿੰਡ ਜਵਾਹਰਕੇ ਵਿਚ ਗਾਇਕ ਅਤੇ ਅਦਾਕਾਰ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ।  
30 ਮਈ    : ਨੇਪਾਲ ਦੀਆਂ ਪਹਾੜੀਆਂ ਵਿੱਚ ਮੁਸਤਾਂਗ ਜ਼ਿਲ੍ਹੇ ਵਿੱਚ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਦੇ ਮਲਬੇ ਵਿਚੋਂ 21 ਲਾਸ਼ਾਂ ਬਰਾਮਦ।
31 ਮਈ    : ਪੰਜਾਬ ਸਰਕਾਰ ਨੇ ਵਿਜੀਲੈਂਸ ਬਿਊਰੋ ਦੇ ਮੁਖੀ ਵਜੋਂ ਵਰਿੰਦਰ ਕੁਮਾਰ ਦੀ ਕੀਤੀ ਚੋਣ।
31 ਮਈ    : ਜੰਮੂ ਕਸ਼ਮੀਰ ਨੈਸ਼ਨਲ ਪੈਂਥਰਜ਼ ਪਾਰਟੀ ਦੇ ਬਾਨੀ ਭੀਮ ਸਿੰਘ ਦਾ ਦੇਹਾਂਤ। 


ਜੂਨ
1 ਜੂਨ     :    ਉੱਘੇ ਗਾਇਕ ਕੇ.ਕੇ ਉਰਫ਼ ਕਿ੍ਰਸ਼ਨ ਕੁਮਾਰ ਕੁਨਾਥ ਦੀ ਕੋਲਕਾਤਾ ਵਿਚ ਸ਼ੋਅ ਤੋਂ ਬਾਅਦ ਹੋਈ ਮੌਤ। 
3 ਜੂਨ    :    ਕਾਂਗਰਸ ਦੇ ਪੀ. ਚਿਦੰਬਰਮ, ਰਾਜੀਵ ਸ਼ੁਕਲਾ ਤੇ ਆਪ ਦੇ ਬਲਬੀਰ ਸਿੰਘ ਸੀਚੇਵਾਲਾ ਤੇ ਵਿਕਰਮਜੀਤ ਸਿੰਘ ਸਾਹਨੀ ਸਣੇ 41 ਉਮੀਦਵਾਰ ਰਾਜ ਸਭਾ ਲਈ ਨਿਰ-ਵਿਰੋਧ ਚੁਣੇ। 
5 ਜੂਨ     :     ਦੱਖਣ ਪੂਰਬੀ ਬੰਗਲਾਦੇਸ਼ ਵਿਚ ਰਸਾਇਣ ਡਿੱਪੂ ਵਿਚ ਅੱਗ ਲੱਗਣ ਕਾਰਨ 49 ਹਲਾਕ 450 ਤੋਂ ਵੱਧ ਲੋਕ ਜ਼ਖ਼ਮੀ।  
8 ਜੂਨ     :    ਭਾਰਤ ਦੀ ਤਜਰਬੇਕਾਰ ਬੱਲੇਬਾਜ਼ ਮਿਤਾਲੀ ਰਾਜ ਨੇ ਕੌਮਾਂਤਰੀ ਕਿ੍ਰਕਟ ਤੋਂ ਸੰਨਿਆਸ ਲਿਆ।  
14 ਜੂਨ    :    ਭਾਰਤੀ ਕੇਂਦਰੀ ਕੈਬਨਿਟ ਨੇ ਤਿੰਨੋ ਸੈਨਾਵਾਂ ਵਿਚ ਚਾਰ ਸਾਲਾਂ ਲਈ ਹੋਵੇਗੀ ਠੇਕਾ ਆਧਾਰ ’ਤੇ ਭਰਤੀ। ਫ਼ੌਜ ਵਿਚ ਭਰਤੀ ਲਈ ‘ਅਗਨੀਪਥ’ ਸਕੀਮ ਨੂੰ ਹਰੀ ਝੰਡੀ।  
14 ਜੂਨ    :    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿਚ ਭਾਈ ਦਿਲਾਵਰ ਸਿੰਘ ਬੱਬਰ ਅਤੇ ਸਾਬਕਾ ਹੈੱਡ ਗ੍ਰੰਥੀ ਮਰਹੂਮ ਗਿਆਨੀ ਭਗਵਾਨ ਸਿੰਘ ਦੀ ਤਸਵੀਰ ਸਥਾਪਤ ਕੀਤੀ। 
16 ਜੂਨ    :    ਸਰਕਾਰ ਵਲੋਂ ਹਥਿਆਰਬੰਦ ਬਲਾਂ ਵਿਚ ਭਰਤੀ ਲਈ ਐਲਾਨੀ ਅਗਨੀਪਥ ਸਕੀਮ ਖ਼ਿਲਾਫ਼ ਦੇਸ਼ ਦੇ ਵੱਖ-2 ਥਾਈ ਰੋਸ਼ ਮੁਜ਼ਾਹਰੇ।   
18 ਜੂਨ    :    ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਗੁਰਦੁਆਰਾ ‘ਕਰਤੇ ਪਰਵਾਨ’ ’ਤੇ ਬੰਬ ਧਮਾਕਾ, ਹਮਲੇ ਵਿਚ 2 ਹਲਾਕ 7 ਜ਼ਖ਼ਮੀ।     
19 ਜੂਨ    :    ਤਿੰਨਾਂ ਸੈਨਾਵਾਂ ਵਲੋਂ ਯੋਜਨਾ ਤਹਿਤ ਭਰਤੀ ਪ੍ਰੋਗਰਾਮ ਦਾ ਐਲਾਨ, ਫ਼ੌਜ ਵਾਪਸ ਨਹੀਂ ਲਵੇਗੀ ਅਗਨੀਪਥ ਯੋਜਨਾ।  
22 ਜੂਨ    :    ਅਫ਼ਗਾਨਿਸਤਾਨ ਵਿਚ ਭੂਚਾਲ ਕਾਰਨ 1000 ਮੌਤਾਂ, 1500 ਤੋਂ ਵੱਧ ਜ਼ਖ਼ਮੀ। 
23 ਜੂਨ    :    ਭਾਰਤੀ ਪੁਲਿਸ ਸੇਵਾ (ਆਈ.ਪੀ.ਐਸ) ਦੇ ਸੀਨੀਅਰ ਅਧਿਕਾਰੀ ਦਿਨਕਰ ਗੁਪਤਾ (ਐਨ ਆਈ ਏ) ਕੌਮੀ ਜਾਂਚ ਏਜੰਸੀ ਦੇ ਮੁਖੀ ਨਿਯੁਕਤ।      
28 ਜੂਨ    :    ਸਾਬਕਾ ਓਲੰਪੀਅਨ ਤੇ ਹਾਕੀ ਖਿਡਾਰੀ ਵਰਿੰਦਰ ਸਿੰਘ ਦਾ ਦੇਹਾਂਤ।  
28 ਜੂਨ    :    ਰਿਲਾਇੰਸ ਗਰੁੱਪ ਦੇ ਚੇਅਰਮੈਨ ਮੁਕੇਸ਼ ਅੰਬਾਨੀ ਵਲੋਂ ਜੀਓ ਤੋਂ ਅਸਤੀਫ਼ਾ।  
30 ਜੂਨ    :    ਮਹਾਂਰਾਸ਼ਟਰ ’ਚ ਸ਼ਿਵ ਸੈਨਾ ਦੇ ਬਾਗੀ ਆਗੂ ਏਕਨਾਥ ਸ਼ਿੰਦੇ ਨੇ ਸੂਬੇ ਦੇ ਨਵੇਂ ਮੁੱਖ ਮੰਤਰੀ ਵਜੋਂ ਹਲਫ਼ ਲਿਆ ਤੇ ਭਾਜਪਾ ਆਗੂ ਦੇਵਿੰਦਰ ਫੜਨਵੀਸ ਉਪ ਮੰਤਰੀ ਬਣੇ। 

ਜੁਲਾਈ
1 ਜੁਲਾਈ    :    ਯੂਕਰੇਨ ਦੇ ਸ਼ਹਿਰ ਓਡੇਸਾ ਨੇੜਲੇ ਇਲਾਕੇ ਵਿਚ ਰਿਹਾਇਸ਼ੀ ਇਮਾਰਤਾਂ ’ਤੇ ਰੂਸ ਦੇ ਮਿਜ਼ਾਈਲ ਹਮਲੇ ਵਿਚ 19 ਹਲਾਕ। 
4 ਜੁਲਾਈ    :     ਪੰਜਾਬ ਵਿਚ ‘ਆਪ’ ਸਰਕਾਰ ਨੇ ਸਾਢੇ ਤਿੰਨ ਮਹੀਨਿਆਂ ਮਗਰੋਂ ਪੰਜਾਬ ਵਜ਼ਾਰਤ ਵਿਚ ਪੰਜ ਨਵੇਂ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ, ਚੇਤਨ ਸਿੰਘ ਜੋੜੇਮਾਜਰਾ, ਅਮਨ ਅਰੋੜਾ, ਫ਼ੌਜਾ ਸਿੰਘ ਅਤੇ ਅਨਮੋਲ ਗਗਨ ਮਾਨ ਨੇ ਕੈਬਨਿਟ ਮਨਿਸਟਰ ਵਜੋਂ ਸਹੁੰ ਚੁੱਕੀ। 
7 ਜੁਲਾਈ    :     ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਡਾ: ਗੁਰਪ੍ਰੀਤ ਕੌਰ ਵਿਆਹ ਬੰਧਨ ਵਿਚ ਬੱਝੇ। 
7 ਜੁਲਾਈ     :     ਬਰਤਾਨੀਆ (ਇੰਗਲੈਂਡ) ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵਲੋਂ ਕੰਜ਼ਰਵੇਟਿਵ ਪਾਰਟੀ ਦੇ ਆਗੂ ਵਜੋਂ ਅਸਤੀਫ਼ਾ। 
8 ਜੁਲਾਈ     :     ਜੰਮੂ ਕਸ਼ਮੀਰ ਸਥਿਤ ਪਵਿੱਤਰ ਅਮਰਨਾਥ ਗੁਫ਼ਾ ਨੇੇੜੇ ਬੱਦਲ ਫਟਣ ਕਾਰਨ 13 ਮੌਤਾਂ, 40 ਦੇ ਕਰੀਬ ਲਾਪਤਾ। 
8 ਜੁਲਾਈ     :     ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਮੁਲਕ ਦੇ ਤਾਕਤਵਰ ਤੇ ਪ੍ਰਭਾਵਸ਼ਾਲੀ ਆਗੂ ਸ਼ਿੰਜੋ ਆਬੇ ਦੀ ਸ਼ਰੇਆਮ ਹਤਿਆ। 
8 ਜੁਲਾਈ    :     ਬਲਬੀਰ ਸਿੰਘ ਸੀਚੇਵਾਲ, ਪਿਊਸ਼ ਗੋਇਲ, ਨਿਰਮਲ ਸੀਤਾਰਮਨ ਤੇ 23 ਹੋਰਨਾਂ ਨੇ ਰਾਜ ਸਭਾ ਮੈਂਬਰ ਵਜੋਂ ਹਲਫ਼ ਲਿਆ। 
10 ਜੁਲਾਈ     :     ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਵਲੋਂ ਭਾਰਤ ਸਣੇ ਕਈ ਦੇਸ਼ਾਂ ’ਚ ਯੂਕਰੇਨੀ ਰਾਜਦੂਤ ਬਰਖ਼ਾਸਤ। 
11 ਜੁਲਾਈ     :     ਪਟਿਆਲਾ ਦੀ ਮੁਟਿਆਰ ਚਰਨਜੀਤ ਕੌਰ ‘ਮਿਸ ਇੰਡੀਆ ਪੰਜਾਬਣ-22’ ਬਣੀ। 
15 ਜੁਲਾਈ     :     ਰਨਿਲ ਵਿਕਰਮ ਸਿੰਘੇ ਨੇ ਸ੍ਰੀਲੰਕਾ ਦੇ ਅੰਤਰਿਮ ਰਾਸ਼ਟਰਪਤੀ ਵਜੋਂ ਹਲਫ਼ ਲਿਆ। 
16 ਜੁਲਾਈ    :    ਸੀਨੀਅਰ ਅਕਾਲੀ ਆਗੂ ਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦਾ ਦਿਹਾਂਤ। 
17 ਜੁਲਾਈ     :     ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਭਾਰਤ ਦੀ ਬੈਡਮਿੰਟਨ ਖਿਡਾਰਨ ਪੀ.ਵੀ.ਸਿੰਧੂ ਨੇ ਸਿੰਗਾਪੁਰ ਓਪਨ ਬੈਡਮਿੰਟਨ ਖ਼ਿਤਾਬ ਜਿੱਤਿਆ। 
18 ਜੁਲਾਈ     :     ਭਾਰਤੀ ਨਿਸ਼ਾਨੇਬਾਜ਼ ਮੈਰਾਜ ਅਹਿਮਦ ਖ਼ਾਨ ਨੇ ਆਈ.ਐਸ.ਐਸ.ਐਫ਼ ਵਿਸ਼ਵ ਕੱਪ ’ਚ ਦੇਸ਼ ਲਈ ਪਹਿਲਾ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਰਚਿਆ। 
20 ਜੁਲਾਈ     :     ਗਾਇਕ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਲੋੜੀਂਦੇ ਗੈਂਗਸਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਸਿੰਘ ਮੰਨੂ ਪਿੰਡ ਭਕਨਾ ਵਿਚ ਮੁਕਾਬਲੇ ਦੌਰਾਨ ਹਲਾਕ।         
21 ਜੁਲਾਈ     :    ਐਨ.ਡੀ.ਏ. ਉਮੀਦਵਾਰ ਦਰੋਪਦੀ ਮੁਰਮੂ ਦੀ 15ਵੇਂ ਰਾਸ਼ਟਰਪਤੀ ਵਜੋਂ ਚੋਣ। ਦੇਸ਼ ਦੀ ਪਹਿਲੀ ਆਦਿਵਾਸੀ ਅਤੇ ਦੂਜੀ ਮਹਿਲਾ ਰਾਸ਼ਟਰਪਤੀ ਚੁਣੇ ਗਏ। 
24 ਜੁਲਾਈ     :     ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ’ਚ ਚਾਂਦੀ ਦਾ ਤਗ਼ਮਾ ਜਿੱਤ ਕੇ ਇਤਿਹਾਸ ਸਿਰਜਿਆ। 
25 ਜੁਲਾਈ     :     ਭਾਰਤ ਦੇ 15ਵੇਂ ਰਾਸ਼ਟਰਪਤੀ ਵਜੋਂ ਆਦਿ ਵਾਸੀ ਮਹਿਲਾ ਦਰਪੋਦੀ ਮੁਰਮੂ ਨੇ ਹਲਫ਼ ਲਿਆ।
27 ਜੁਲਾਈ     :     ਸੁਪ੍ਰੀਮ ਕੋਰਟ ਦੇ ਫ਼ੈਸਲੇ ਮਗਰੋਂ ਲਹਿੰਦੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚੌਧਰੀ ਪ੍ਰਵੇਜ਼ ਇਲਾਹੀ ਨੂੰ ਰਾਸ਼ਟਰਪਤੀ ਨੇ ਦਿਵਾਇਆ ਹਲਫ਼। 
28 ਜੁਲਾਈ     :     ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਦਾ ਜਥੇਬੰਦਕ ਢਾਂਚਾ ਭੰਗ, ਵਰਕਿੰਗ ਕਮੇਟੀ ਸਮੇਤ ਸਾਰੇ ਵਿੰਗ ਵੀ ਕੀਤੇ ਭੰਗ। 
29 ਜੁਲਾਈ     :    ਬਰਮਿੰਘਮ ਦੇ ਅਲੈਗਜ਼ੈਡਰ ਸਟੇਡੀਅਮ ਵਿਚ ਰਾਸ਼ਟਰ ਮੰਡਲ ਖੇਡਾਂ ਦਾ ਰੰਗਾਰੰਗ ਆਗ਼ਾਜ਼। 
30 ਜੁਲਾਈ     :     ਰਾਸ਼ਟਰ ਮੰਡਲ ਖੇਡਾਂ ਵਿਚ ਮੀਰਾਬਾਈ ਚਾਨੂ ਨੇ ਭਾਰਤ ਲਈ ਪਹਿਲਾ ਸੋਨ ਤਗ਼ਮਾ ਜਿੱਤਿਆ। 

ਅਗੱਸਤ
2 ਅਗੱਸਤ    :    ਅਮਰੀਕਾ ਵਲੋਂ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਕੀਤੇ ਡਰੋਨ ਹਮਲੇ ਵਿਚ ਅਲਕਾਇਦਾ ਆਗੂ ਆਇਮਨ ਅਲ-ਜਵਾਹਰੀ ਹਲਾਕ।
3 ਅਗੱਸਤ    :     ਹਰਿਆਣਾ ਦੇ ਹਲਕਾ ਆਦਮਪੁਰ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਬਿਸ਼ਨੋਈ ਨੇ ਵਿਧਾਨ ਸਭਾ ਤੋਂ ਅਸਤੀਫ਼ਾ ਦਿਤਾ।
6 ਅਗੱਸਤ     :     ਐਨ.ਡੀ.ਏ. ਉਮੀਦਵਾਰ ਜਗਦੀਪ ਧਨਖੜ ਦੇਸ਼ ਦੇ 14ਵੇਂ ਉਪ ਰਾਸ਼ਟਰਪਤੀ ਚੁਣੇ ਗਏ। 
7 ਅਗੱਸਤ     :     ਵਾਸ਼ਿਗੰਟਨ ਦੇ ਨਿਊਜਰਸੀ ਵਿਚ ਕਰਵਾਏ ਗਏ ਮਿਸ ਇੰਡੀਆ ਯੂ.ਐਸ.ਏ-22 ਦਾ ਤਾਜ ਭਾਰਤੀ ਮੂਲ ਦੀ ਆਲੀਆ ਵਾਲਵੇਕਰ ਸਿਰ ਸਜਿਆ।
8 ਅਗੱਸਤ     :     ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਨੇ 22 ਸੋਨੇ, 16 ਚਾਂਦੀ ਤੇ 23 ਕਾਂਸੀ ਦੇ ਤਗ਼ਮੇ ਨੇ ਚੌਥਾ ਸਥਾਨ ਪ੍ਰਾਪਤ ਕੀਤਾ। 
9 ਅਗੱਸਤ     :     ਬਰਮਿੰਘਮ ਦੇ ਅਲੈਗਜ਼ੈਂਡਰ ਸਟੇਡੀਅਮ ਵਿਚ ਰਾਸ਼ਟਰ-ਮੰਡਲ ਖੇਡਾਂ ਸਮਾਪਤ। ਭਾਰਤ ਨੇ ਕੁਲ 61 ਤਗ਼ਮੇ ਹਾਸਲ ਕਰ ਕੇ ਕਈ ਇਤਿਹਾਸ ਸਿਰਜੇ। 
10 ਅਗੱਸਤ    :     ਜੇ.ਡੀ.ਯੂ ਆਗੂ ਨਿਤੀਸ਼ ਕੁਮਾਰ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ। 
11 ਅਗੱਸਤ    :     ਰਾਸ਼ਟਰਪਤੀ ਭਵਨ ਵਿਚ ਨਵੇਂ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਹਲਫ਼ ਲਿਆ। 
11 ਅਗੱਸਤ :    ਉੱਘੇ ਇਤਿਹਾਸਕਾਰ ਜਗਤਾਰ ਸਿੰਘ ਗਰੇਵਾਲ ਦਾ ਦਿਹਾਂਤ। 
13 ਅਗੱਸਤ :    ਪੰਜਾਬ ਵਿਧਾਨ ਸਭਾ ਵਲੋਂ ਇਕ ਵਿਧਾਇਕ-ਇਕ ਪੈਨਸ਼ਨ ਸਬੰਧੀ ਰਾਜਪਾਲ ਦੀ ਪ੍ਰਵਾਨਗੀ ਤੋਂ ਬਾਅਦ ਨੋਟੀਫ਼ੀਕੇਸ਼ਨ ਜਾਰੀ। 
14 ਅਗੱਸਤ : ਸ਼ੇਅਰ ਬਾਜ਼ਾਰ ਦੇ ਉੱਘੇ ਨਿਵੇਸ਼ਕ ਰਾਕੇਸ਼ ਝੁਨਝੁਨਵਾਲਾ ਦਾ ਦਿਹਾਂਤ। 
14 ਅਗੱਸਤ :    ਮਿਸਰ ਦੀ ਰਾਜਧਾਨੀ ਕਾਹਿਰਾ ਦੇ ਇਕ ਚਰਚ ਵਿਚ ਅੱਗ ਲੱਗਣ ਕਾਰਨ 41 ਮੌਤਾਂ, 14 ਜ਼ਖ਼ਮੀ। 
15 ਅਗੱਸਤ : ਪੰਜਾਬ ਸਰਕਾਰ ਵਲੋਂ 75 ਆਮ ਮੁਹੱਲਾ ਕਲੀਨਿਕ ਖੋਲ੍ਹੇ। 
16 ਅਗੱਸਤ : ਪਾਕਿਸਤਾਨ ਦੇ ਸਿੰਧ ਸੂਬੇ ਵਿਚ ਦੋ ਸੜਕ ਹਾਦਸਿਆਂ ਵਿਚ 28 ਹਲਾਕ, 26 ਜ਼ਖ਼ਮੀ। 
17 ਅਗੱਸਤ    :     ਪੰਜਾਬ ਦੇ ਮਹਾਂਕਾਵਿਕ ਨਾਵਲ ਲਿਖਣ ਵਾਲੇ ਨਾਵਲਕਾਰ ਮੋਹਨ ਕਾਹਲੋਂ ਦਾ ਦੇਹਾਂਤ। 
19 ਅਗੱਸਤ    :     ਖੋਜਕਾਰ ਡਾ: ਸਤਬੀਰ ਸਿੰਘ ਗੋਸਲ ਪੰਜਾਬ ਖੇਤੀਬਾੜੀ ਯੁੂਨੀਵਰਸਟੀ ਦੇ ਨਵੇਂ ਉਪ ਕੁਲਪਤੀ ਬਣੇ। 
20 ਅਗੱਸਤ    :     ਹਿਮਾਚਲ ਪ੍ਰਦੇਸ਼ ਦੇ ਮੰਡੀ, ਕਾਂਗੜਾ ਤੇ ਚੰਬਾ ਵਿਚ ਕੁਦਰਤ ਦਾ ਕਹਿਰ 22 ਮੌਤਾਂ, ਕਈ ਲਾਪਤਾ। 
22 ਅਗੱਸਤ    :     ਪਾਕਿਸਤਾਨ ਵਿਚ ਮੋਹਲੇਧਾਰ ਮੀਂਹ ਕਾਰਨ 36 ਮੌਤਾਂ, 145 ਵਿਅਕਤੀ ਜ਼ਖ਼ਮੀ। 
23 ਅਗੱਸਤ    :     ਹਰਿਆਣਾ ਸੁੂਬੇ ਨਾਲ ਸ਼੍ਰੋਮਣੀ ਅਕਾਲੀ ਦਲ ਦੋਫਾੜ, ਆਗੂਆਂ ਤੇ ਅਹੁਦੇਦਾਰਾਂ ਵਲੋਂ ਅਸਤੀਫ਼ੇ। 
23 ਅਗੱਸਤ    :     ਇਪਟਾ ਦੇ ਕੌਮੀ ਪ੍ਰਧਾਨ ਤੇ ਨਾਟਕਕਾਰ ਡਾ: ਰਣਬੀਰ ਸਿੰਘ ਦਾ ਦਿਹਾਂਤ। 
23 ਅਗੱਸਤ    :     ਹਰਿਆਣਾ ਨਾਲ ਸਬੰਧਤ ਭਾਜਪਾ ਆਗੂ ਤੇ ਅਦਾਕਾਰ ਸੋਨਾਲੀ ਫੋਗਾਟ ਦੀ ਗੋਆ ਵਿਚ ਮੌਤ।      
26 ਅਗੱਸਤ    :     ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ਨੂੰ ਅਲਵਿਦਾ ਆਖਿਆ।      
27 ਅਗੱਸਤ    :     ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਜਸਟਿਸ ਯੂ.ਯੂ ਲਲਿਤ ਨੇ 49ਵੇਂ ਚੀਫ਼ ਜਸਟਿਸ ਵਜੋਂ ਹਲਫ਼ ਲਿਆ। 
28 ਅਗੱਸਤ    :    ਸੁਪਰਟੈੱਕ ਕੰਪਨੀ ਦੇ ਗ਼ੈਰ-ਕਾਨੂੰਨੀ ਢੰਗ ਨਾਲ ਬਣੇ ਕੁਤਬ ਮੀਨਾਰ ਤੋਂ ਉੱਚੇ ਦੋ ਟਾਵਰਾਂ (ਟਵਿਨ ਟਾਵਰਜ਼) ਨੂੰ ਸੁਪ੍ਰੀਮ ਕੋਰਟ ਦੇ ਹੁਕਮਾਂ ਨਾਲ ਕੀਤਾ ਢਹਿ-ਢੇਰੀ। 
29 ਅਗੱਸਤ    :    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ‘‘ਖੇਡਾਂ ਵਤਨ ਪੰਜਾਬ ਦੀਆਂ’’ ਦਾ ਸ਼ਾਨਦਾਰ ਆਗਾਜ਼। 
30 ਅਗੱਸਤ : ਸੋਵੀਅਤ ਯੁੂਨੀਅਨ (ਸਾਂਝੇ ਰੂਸ) ਦੇ ਆਖ਼ਰੀ ਨੇਤਾ ਮਿਖਾਈਲ ਗੋਰਬਾਚੇਵ ਦਾ ਦਿਹਾਂਤ।         


ਸਤੰਬਰ
2 ਸਤੰਬਰ    :    ਆਲ ਇੰਡੀਆ ਫੁਟਬਾਲ ਫ਼ੈਡਰੇਸ਼ਨ ਦੇ ਪਹਿਲੀ ਵਾਰ ਕਲਿਆਣ ਚੌਬੇ ਬਣੇ ਨਵੇਂ ਪ੍ਰਧਾਨ।      
3 ਸਤੰਬਰ    :    ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਟੈਨਿਸ ਕੋਰਟ ’ਤੇ ਕਈ ਰਿਕਾਰਡ ਬਣਾਉਣ ਵਾਲੀ ਸੇਰੇਨਾ ਵਿਲੀਅਮਜ਼ ਨੇ ਟੈਨਿਸ ਨੂੰ ਆਖਿਆ ਅਲਵਿਦਾ। 
5 ਸਤੰਬਰ    :    ਯੂ.ਕੇ. ਦੀ ਵਿਦੇਸ਼ ਮੰਤਰੀ ਲਿਜ਼ ਟਰੱਸ ਬਰਤਾਨੀਆ ਦੀ ਨਵੀਂ ਪ੍ਰਧਾਨ ਮੰਤਰੀ ਬਣੀ। 
7 ਸਤੰਬਰ    :    ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ ਤਕ ਦਾ ਰਸਤਾ ‘ਰਾਜਪਥ’ ਹੁਣ ਬਣਿਆ ‘ਕਰਤਵਯ ਪੱਥ’। ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ। 
8 ਸਤੰਬਰ    :    ਬਰਤਾਨੀਆ ਦੀ ਮਹਾਂਰਾਣੀ ਐਲਿਜਾਬੈਥ ਦੋਇਮ ਦਾ ਦਿਹਾਂਤ। 
10 ਸਤੰਬਰ :    ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਦਾ ਦਿਹਾਂਤ।          
11 ਸਤੰਬਰ    :    ਦਵਾਰਕਾ ਪੀਠ ਦੇ ਸ਼ੰਕਰਾਚਾਰੀਆ ਸਵਾਮੀ ਸਵਰੂਪਾਨੰਦ ਸਰਵਸਤੀ ਦਾ ਦੇਹਾਂਤ।       
11 ਸਤੰਬਰ    :    ਸ੍ਰੀਲੰਕਾ ਨੇ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾ ਕੇ 6ਵੀਂ ਵਾਰ ਜਿੱਤਿਆ ਏਸ਼ੀਆ ਕੱਪ।  
14 ਸਤੰਬਰ    :    ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿਚ ਬੱਸ ਖੱਡ ’ਚ ਡਿੱਗੀ 11 ਮੌਤਾਂ, 29 ਜ਼ਖ਼ਮੀ।  
16 ਸਤੰਬਰ    :    ਉੱਤਰ ਪ੍ਰਦੇਸ਼ ਵਿਚ ਮੀਂਹ ਦਾ ਕਹਿਰ, 9 ਮਜ਼ਦੂਰਾਂ ਸਮੇਤ 22 ਹਲਾਕ।  
20 ਸਤੰਬਰ    :    ਸੁਪ੍ਰੀਮ ਕੋਰਟ ਨੇ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੀ ਸੰਵਿਧਾਨਕ ਪ੍ਰਮਾਣਿਕਤਾ ਨੂੰ ਬਰਕਰਾਰ ਰਖਿਆ।  
21 ਸਤੰਬਰ    :    ਕਾਮੇਡੀਅਨ ਅਤੇ ਕਲਾਕਾਰ ਰਾਜੂ ਸ੍ਰੀਵਾਸਤਵ ਦਾ ਲੰਮੀ ਬਿਮਾਰੀ ਮਗਰੋਂ ਦਿਹਾਂਤ। 
23 ਸਤੰਬਰ    :    ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦਿੱਲੀ ਦੇ ਡਾ: ਸ੍ਰੀ ਨਿਵਾਸ ਡਾਇਰੈਕਟਰ ਨਿਯੁਕਤ।   
24 ਸਤੰਬਰ    :    ਦੁਨੀਆਂ ਦੇ ਪ੍ਰਸਿੱਧ ਖਿਡਾਰੀ ਤੇ 20 ਵਾਰ ਗਰੈਂਡ ਸਲੇਮ ਖ਼ਿਤਾਬ ਜਿੱਤਣ ਵਾਲੇ ਟੈਨਿਸ ਖਿਡਾਰੀ ਰੌਜਰ ਫ਼ੈਡਰਰ ਨੇ ਟੈਨਿਸ ਤੋਂ ਸੰਨਿਆਸ ਲਿਆ।    
25 ਸਤੰਬਰ    :    ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਮਨ ਕੀ ਬਾਤ ’ਚ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਣ ਦਾ ਐਲਾਨ।   
26 ਸਤੰਬਰ    :    ਸਾਬਕਾ ਕਾਂਗਰਸ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਨਵੀਂ ਪਾਰਟੀ ਡੈਮੋਕਰੇਟਿਕ ਆਜ਼ਾਦ ਪਾਰਟੀ ਦਾ ਕੀਤਾ ਐਲਾਨ।   
27 ਸਤੰਬਰ    :    ਸੀਨੀਅਰ ਅਦਾਕਾਰਾ ਆਸ਼ਾ ਪਾਰਿਖ ਭਾਰਤੀ ਸਿਨੇਮਾ ਦੇ ਸਭ ਤੋਂ ਵੱਡੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਤ। 
27 ਸਤੰਬਰ    :    ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿਚ ਮਾਨ ਸਰਕਾਰ ਨੇ ਵਿਧਾਨ ਸਭਾ ’ਚ ਭਰੋਸਗੀ ਮਤਾ ਪੇਸ਼ ਕੀਤਾ।    
28 ਸਤੰਬਰ    :    ਪੂਰਬੀ ਫ਼ੌਜ ਦੇ ਸਾਬਕਾ ਕਾਂਮਡਰ ਤੇ ਡਾਇਰੈਕਟਰ ਜਨਰਲ ਮਿਲਟਰੀ ਅਪਰੇਸ਼ਨਜ਼ ਲੈਫਟੀਨੈਟ ਜਨਰਲ ਸੇਵਾ ਮੁਕਤ ਅਨਿਲ ਚੌਹਾਨ ਭਾਰਤ ਦੇ ਨਵੇਂ ਚੀਫ਼ ਆਫ਼ ਡਿਫੈਸ ਸਟਾਫ (ਸੀ ਡੀ ਐਸ) ਨਿਯੁਕਤ।    
29 ਸਤੰਬਰ    : ਅਖਿਲੇਸ਼ ਯਾਦਵ ਸਰਬਸੰਮਤੀ ਨਾਲ ਸਮਾਜਵਾਦੀ ਪਾਰਟੀ ਦੇ ਲਗਾਤਾਰ ਤੀਜੀ ਵਾਰ ਸਪਾ ਪ੍ਰਧਾਨ ਬਣੇ। 
30 ਸਤੰਬਰ    : ਡਾ: ਗੁਰਪ੍ਰੀਤ ਸਿੰਘ ਵਾਂਦਰ ਬਾਬਾ ਫ਼ਰੀਦ ਯੂਨੀਵਰਸਟੀ ਦੇ ਨਵੇਂ ਵਾਈਸ ਚਾਂਸਲਰ ਬਣੇ। 


ਅਕਤੂਬਰ
2 ਅਕਤੂਬਰ    :    ਇੰਡੋਨੇਸ਼ੀਆ ਦੇ ਮਲਾਂਗ ਸ਼ਹਿਰ ਵਿਚਲੇ ਕੰਜੂਰੂਰਾਨ ਸਟੇਡੀਆ ’ਚ ਭਗਦੜ ਕਾਰਨ 125 ਮੌਤਾਂ, ਕਈ ਜ਼ਖ਼ਮੀ।
3 ਅਕਤੂਬਰ    :    ਉੱਤਰ ਪ੍ਰਦੇਸ਼ ਦੇ ਭਦੋਹੀ ’ਚ ਦੁਰਗਾ ਪੂਜਾ ‘ਪੰਡਾਲ’ ਵਿਚ ਅੱਗ ਲੱਗਣ ਕਾਰਨ 5 ਮੌਤਾਂ 64 ਜ਼ਖ਼ਮੀ।    
4 ਅਕਤੂਬਰ    :    ਭੌਤਿਕ ਵਿਗਿਆਨ ’ਚ ਐਲੇਨ ਆਸਪੈਕਟ, ਜੌਹਨ ਕਲੌਜ਼ਰ ਤੇ ਐਟਲ ਜ਼ੀਲਿੰਗਰ ਤਿੰਨ ਵਿਗਿਆਨੀਆਂ ਨੂੰ ਸਾਂਝਾ ਨੋਬਲ ਪੁਰਸਕਾਰ ਦਿਤਾ। 
5 ਅਕਤੂਬਰ    :    ਰਸਾਇਣ ਵਿਗਿਆਨ ’ਚ ਕੈਰੋਲਿਨ ਥਰਟੋਜ਼ੀ, ਮੋਰਟਨ ਮੇਲਡਲ ਤੇ ਕੇ.ਬੇਰੀ ਸ਼ਾਰਪਲੈਸ ਤਿੰਨ ਵਿਗਿਆਨੀਆਂ ਨੂੰ ਰਸਾਇਣ ਦਾ ਨੋਬਲ ਪੁਰਸਕਾਰ ਮਿਲਿਆ।   
7 ਅਕਤੂਬਰ    :    ਸੰਗਰੂਰ ਤੋਂ ਆਪ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਤੇ ਮਨਦੀਪ ਸਿੰਘ ਵਿਆਹ ਦੇ ਬੰਧਨ ਵਿਚ ਬੱਝੇ।   
9 ਅਕਤੂਬਰ    :    ਰਾਸ਼ਟਰੀ ਜਨਤਾ ਦਲ ਦੀ ਕੌਮੀ ਕਨਵੈਨਸ਼ਨ ਵਿਚ ਲਾਲੂ ਪ੍ਰਸ਼ਾਦ ਯਾਦਵ ਸਰਬਸੰਮਤੀ ਨਾਲ ਪ੍ਰਧਾਨ ਬਣੇ।   
10 ਅਕਤੂਬਰ    :    ਸਮਾਜਵਾਦੀ ਪਾਰਟੀ ਸੁੁਪਰੀਮੋ ਤੇ ਉੱਤਰ ਪ੍ਰਦੇਸ਼ ਦੇ ਤਿੰਨ ਵਾਰ ਮੁੱਖ ਮੰਤਰੀ ਰਹੇ ਮੁਲਾਇਮ ਸਿੰਘ ਯਾਦਵ ਦਾ ਦਿਹਾਂਤ।  
12 ਅਕਤੂਬਰ    :    ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਸਮੇਂ ਸਾਲ 2015 ਦੌਰਾਨ ਕੋਟਕਪੂਰਾ ਗੋਲੀ ਕਾਂਡ ਦੀ ਸਿੱਟ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛ ਪੜਤਾਲ ਕੀਤੀ। 
13 ਅਕਤੂਬਰ    :    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਬਹਿਬਲ ਕਲਾਂ ਗੋਲੀ ਕਾਂਡ ਸਬੰਧੀ ਸਿੱਟ ਨੇ ਕੀਤੀ ਪੁੱਛ ਪੜਤਾਲ।  
15 ਅਕਤੂਬਰ    :    ਟੀ-20 ਮਹਿਲਾ ਏਸ਼ੀਆ ਕੱਪ ਵਿਚ ਸ੍ਰੀਲੰਕਾ ਨੂੰ 8 ਵਿਕਟਾਂ ਨਾਲ ਹਰਾ ਕੇ ਭਾਰਤੀ ਸੱਤਵੀਂ ਵਾਰ ਚੈਂਪੀਅਨ ਬਣਿਆ।
18 ਅਕਤੂਬਰ    :    1983 ਦੀ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰੋਜਰ ਬਿੰਨੀ ਬੀ.ਸੀ.ਸੀ.ਆਈ. ਦੇ 36ਵੇਂ ਪ੍ਰਧਾਨ ਬਣੇ।  
19 ਅਕਤੂਬਰ    :    ਮਲਿਕਾਰਾਜੁਨ ਖੜਗੇ ਕਾਂਗਰਸ ਦੇ ਨਵੇਂ ਪ੍ਰਧਾਨ ਬਣੇ ਪਾਰਟੀ ਦੀ ਕਮਾਨ 24 ਸਾਲ ਬਾਅਦ ਗੈਰ ਗਾਂਧੀ ਦੇ ਹੱਥਾਂ ਵਿਚ ਆਈ। 
20 ਅਕਤੂਬਰ    :    ਬਰਤਾਨੀਆ ਦੀ ਪ੍ਰਧਾਨ ਮੰਤਰੀ ਲਿਜ਼ ਟਰੱਸ ਵਲੋਂ ਅਸਤੀਫ਼ਾ।    
22 ਅਕਤੂਬਰ    :    ਨਵ-ਫਾਸ਼ੀਵਾਦੀ ਨੇਤਾ ਜਾਰਜੀਆ ਮੇਲੋਨੀ ਨੇ ਇਟਲੀ ਦੇ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ।  
23 ਅਕਤੂਬਰ    :    ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਵਪਾਰਕ ਸੈਟੇਲਾਈਟ ਮਿਸ਼ਨ ਐਲ.ਵੀ.ਐਮ.3-ਐਮ-2 ਸਫ਼ਲਤਾ ਪੂਰਵਕ ਦਾਗ ਕੇ ਇਤਿਹਾਸ ਸਿਰਜਿਆ।  
25 ਅਕਤੂਬਰ    :    ਭਾਰਤੀ ਮੂਲ ਦੇ ਰਿਸ਼ੀ ਸੁਨਕ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ। 
25 ਅਕਤੂਬਰ    :    ਬੰਗਲਾਦੇਸ਼ ਵਿਚ ਸਮੁੰਦਰੀ ਤੂਫਾਨ ਕਰ ਕੇ 35 ਵਿਅਕਤੀ ਮਰੇ, ਦਸ ਹਜ਼ਾਰ ਘਰ ਨੁਕਸਾਨੇ। 
28 ਅਕਤੂਬਰ    :    ਅਰਬਪਤੀ ਅਤੇ ਟੈਸਲਾ ਦੇ ਸੀ.ਈ.ਓ ਐਲਨ ਮਸਕ ਬਣੇ ਟਵਿੱਟਰ ਦੇ ਨਵੇਂ ਮਾਲਕ।  
28 ਅਕਤੂਬਰ    :    ਪੰਜਾਬੀ ਯੂਨੀਵਰਸਟੀ ਪਟਿਆਲਾ ’ਚ ਅਜੀਤ ਪਾਲ ਕੋਹਲੀ, ਡਾ: ਬਲਬੀਰ ਸਿੰਘ ਅਤੇ ਨਰਿੰਦਰ ਕੌਰ ਭਰਾਜ ਸੈਨੇਟ ਦੇ ਮੈਂਬਰ ਨਿਯੁਕਤ। 
29 ਅਕਤੂਬਰ    :    ਦੋ ਵਾਰ ਦੀ ਚੈਪੀਅਨ ਭਾਰਤ ਦੀ ਪੁਰਸ਼ਾਂ ਦੀ ਜੂਨੀਅਗ਼ ਹਾਕੀ ਟੀਮ ਨੇ ਆਸਟਰੇਲੀਆ ਨੂੰ 5-4 ਨਾਲ ਹਰਾ ਕੇ ਸੁਲਤਾਨ ਜੌਹਰ ਕੱਪ ’ਤੇ ਕੀਤਾ ਕਬਜ਼ਾ।  
30 ਅਕਤੂਬਰ    : ਗੁਜਰਾਤ ਦੇ ਮੋਰਬੀ ਵਿਚ ਸਦੀ ਪੁਰਾਣਾ ਪੁਲ ਡਿੱਗਣ ਕਾਰਨ 141 ਮੌਤਾਂ ਹੋਈਆ। 
31 ਅਕਤੂਬਰ    :    ਲੁਇਜ਼ ਇਨਾਸੀਓ ਲੂਲਾ ਡਾ: ਸਿਲਵਾ ਬ੍ਰਾਜ਼ੀਲ ਦੇ ਬਣੇ ਰਾਸ਼ਟਰਪਤੀ। 


ਨਵੰਬਰ
1 ਨਵੰਬਰ    :    ਟਵਿੱਟਰ ਨੇ 26 ਅਗੱਸਤ ਤੋਂ 25 ਸਤੰਬਰ ਵਿਚਾਲੇ ਭਾਰਤ ’ਚ ਜਿਨਸੀ ਸਮੱਗਰੀ ਤੇ ਅਤਿਵਾਦ ਪ੍ਰਚਾਰਨ ਵਾਲੇ 54 ਹਜ਼ਾਰ ਤੋਂ ਵੱਧ ਖਾਤੇ ਕੀਤੇ ਬੰਦ। 
2 ਨਵੰਬਰ    :    ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋ.ਗੁ.ਪ੍ਰ. ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਪਾਰਟੀ ’ਚੋਂ ਕੀਤਾ ਮੁਅੱਤਲ। 
2 ਨਵੰਬਰ    :    ਉੱਤਰ ਕੋਰੀਆ ਨੇ 23 ਮਿਜ਼ਾਇਲਾਂ ਦਾਗੀਆਂ। ਦੱਖਣ ਕੋਰੀਆ ਦੀਪ ਵਿਚ ਹਵਾਈ ਹਮਲੇ ਦਾ ਅਲਰਟ ਜਾਰੀ। 
4 ਨਵੰਬਰ    :    ਅੰਮ੍ਰਿਤਸਰ ਵਿਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਗੋਲੀ ਮਾਰ ਕੇ ਹਤਿਆ। 
4 ਨਵੰਬਰ    :    ਭਾਰਤੀ ਰੇਲਵੇ ਇੰਡੀਅਨ ਆਇਲ ਮੁੰਬਈ ਨੂੰ 3-1 ਦੇ ਅੰਤਰ ਨਾਲ ਹਰਾ ਕੇ ਸੁਰਜੀਤ ਹਾਕੀ ਚੈਂਪੀਅਨ ਬਣੀ। 
7 ਨਵੰਬਰ    :    ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਮਹਿਲਾ ਆਗੂ ਬੀਬੀ ਜਗੀਰ ਕੌਰ ਨੂੰ ਪਾਰਟੀ ਵਿਚੋਂ ਕਢਿਆ।   
9 ਨਵੰਬਰ    :    ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋ.ਗੁ.ਪ੍ਰ. ਕਮੇਟੀ ਦੇ ਮੁੜ ਬਣੇ ਪ੍ਰਧਾਨ।    
10 ਨਵੰਬਰ    :    ਜਸਟਿਸ ਧਨੰਜਯ ਯਸ਼ਵੰਤ ਚੰਦਰਚੂੜ ਬਣੇ ਦੇਸ਼ ਦੇ 50ਵੇਂ ਚੀਫ਼ ਜਸਟਿਸ।   
11 ਨਵੰਬਰ    :    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਤਰੇ ਗਲੀਆਂ ਵਿਚ ਖਿਲਾਰ ਕੇ ਪਵਿੱਤਰ ਗ੍ਰੰਥ ਦੀ ਬੇਅਦਬੀ ਕਰਨ ਦੇ ਦੋਸ਼ਾਂ ’ਚ ਘਿਰੇ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਉਰਫ਼ ਰਾਜੂ ਦੀ ਹਤਿਆ।   
11 ਨਵੰਬਰ     :    ਕੈਲੀਫ਼ੋਰਨੀਆ ਅਸੈਂਬਲੀ ਲਈ ਚੁਣੀ ਜਾਣ ਵਾਲੀ ਪਹਿਲੀ ਸਿੱਖ ਔਰਤ ਬਣੀ ਜਸਮੀਤ ਕੌਰ ਬੈਂਸ।     
13 ਨਵੰਬਰ    :    ਪੰਜਾਬ ਸਰਕਾਰ ਨੇ ਸੂਬੇ ’ਚ ਗੰਨ ਸਭਿਆਚਾਰ ਠੱਲ੍ਹਣ ਲਈ ਨਵੇਂ ਲਾਇਸੈਸਾਂ ’ਤੇ ਪਾਬੰਦੀ ਲਾਈ।    
13 ਨਵੰਬਰ    :    ਟੀ-20 ਵਿਸ਼ਵ ਕੱਪ ਕਿ੍ਰਕਟ ਦੇ ਫ਼ਾਈਨਲ ’ਚ ਇੰਗਲੈਂਡ ਮੈਲਬਰਨ ’ਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਚੈਂਪੀਅਨ ਬਣਿਆ।  
14 ਨਵੰਬਰ    :    ਪੰਜ ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐਮ.ਸੀ.ਮੈਰੀਕੌਮ, ਪੀ.ਵੀ.ਸਿੰਧੂ ਤੇ ਸ਼ਿਵਾ ਕੇਸ਼ਵਨ ਦੀ ਆਈ.ਓ.ਏ ਐਥਲੀਟ ਕਮਿਸ਼ਨ ਦੇ ਮੈਂਬਰ ਵਜੋਂ ਚੁਣੇ ਗਏ।  
17 ਨਵੰਬਰ     :    ਪੰਜਾਬੀ ਸਿਨੇਮਾ ਜਗਤ ਦੀ ਪ੍ਰਸਿੱਧ ਅਭਿਨੇਤਰੀ ਦਲਜੀਤ ਕੌਰ ਦਾ ਦਿਹਾਂਤ।   
18 ਨਵੰਬਰ     :    ਭਾਰਤ ਦੇ ਪਹਿਲੇ ਪ੍ਰਾਈਵੇਟ ਰਾਕੇਟ ‘ਵਿਕਰਮ-ਐਸ’ ਦੀ ਉਡਾਣ ਸਫ਼ਲ ।     
19 ਨਵੰਬਰ     :    ਅਲ ਖਰੋ ਕਤਰ ਵਿਚ ਫ਼ੀਫਾ ਫੁੱਟਬਾਲ ਮਹਾਂਕੁੰਭ ਦਾ ਸ਼ਾਨਦਾਰ ਆਗਾਜ਼।   
21 ਨਵੰਬਰ     :    ਸੇਵਾ ਮੁਕਤ ਆਈ.ਏ.ਐਸ ਅਧਿਕਾਰੀ ਅਰੁਣ ਗੋਇਲ ਨੇ ਚੋਣ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ। 
21 ਨਵੰਬਰ     :    ਇੰਡੋਨੇਸ਼ੀਆ ਦੇ ਜਾਵਾ ਟਾਪੂ ’ਤੇ ਭੂਚਾਲ, 162 ਮੌਤਾਂ।   
26 ਨਵੰਬਰ     :    ਉੱਘੇ ਫ਼ਿਲਮ, ਟੈਲੀਵਿਜ਼ਨ ਅਤੇ ਸਟੇਜ ਅਦਾਕਾਰ ਵਿਕਰਮ ਗੋਖਲੇ ਦਾ ਦਿਹਾਂਤ।   
27 ਨਵੰਬਰ     :    ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ’ਚ ਸੁੱਚਾ ਸਿੰਘ ਲੰਗਾਹ ਤਨਖ਼ਾਹੀਆ ਕਰਾਰ, ਅਮਰੀਕਾ ਵਾਸੀ ਥਮਿੰਦਰ ਸਿੰਘ ਨੂੰ ਪੰਥ ਵਿਚੋਂ ਛੇਕਿਆ।    
30 ਨਵੰਬਰ :    ਸ਼੍ਰੇਮਣੀ ਅਕਾਲੀ ਦਲ ਦੇ ਭੰਗ ਹੋਏ ਜਥੇਬੰਦਕ ਢਾਂਚੇ ਦੇ ਪੁਨਰਗਠਨ ਦੀ ਸ਼ੁਰੂਆਤ ਦੌਰਾਨ ਸਲਾਹਕਾਰ ਬੋਰਡ ਤੇ ਕੋਰ ਕਮੇਟੀ ਦਾ ਐਲਾਨ।   
30 ਨਵੰਬਰ    :    ਭਾਰਤ ਦੀ ਹਾਕੀ ਟੀਮ ਨੇ ਆਸਟ੍ਰੇਲੀਆ ਨੂੰ 4-3 ਨਾਲ ਹਰਾ ਕੇ 13 ਸਾਲਾਂ ਬਾਅਦ ਪ੍ਰਾਪਤ ਕੀਤੀ ਪਹਿਲੀ ਜਿੱਤ।
30 ਨਵੰਬਰ    :    ਰਾਸ਼ਟਰਪਤੀ ਭਵਨ ’ਚ ਟੇਬਲ ਟੈਨਿਸ ਖਿਡਾਰੀ ਸ਼ਰਤ ਕਮਲ ਅਚੰਤਾ ਨੂੰ ਮੇਜਰ ਧਿਆਨ ਚੰਦ ਖੇਡ ਰਤਨ ਅਤੇ ਹਾਕੀ ਖਿਡਾਰੀ ਧਰਮਵੀਰ ਸਿੰਘ ਨੂੰ ਮੇਜਰ ਧਿਆਨ ਚੰਦ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਪੁਰਸਕਾਰ ਨਾਲ ਸਨਮਾਨਤ। 


ਦਸੰਬਰ
1 ਦਸੰਬਰ    :    ਸ਼੍ਰੋ.ਗੁ.ਪ੍ਰ. ਕਮੇਟੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸ੍ਰੀ ਆਨੰਦਪੁਰ ਸਾਹਿਬ ਤੋਂ ਦਸਤਖ਼ਤੀ ਮੁਹਿੰਮ ਦਾ ਆਗਾਜ਼। 
2 ਦਸੰਬਰ    :    ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਕਾਂਗਰਸ ਆਗੂ ਸੁਨੀਲ ਜਾਖੜ ਭਾਜਪਾ ਕੌਮੀ ਕਾਰਜਕਾਰਨੀ ’ਚ ਸ਼ਾਮਲ। 
3 ਦਸੰਬਰ     :    ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਪਾਰਟੀ ਦੀ ਪੰਜਾਬ ਇਕਾਈ ਦੀ ਨਵੀਂ ਟੀਮ ਦੇ ਮੁੜ ਅਸ਼ਵਨੀ ਸ਼ਰਮਾ ਪ੍ਰਧਾਨ ਚੁਣੇ। 
4 ਦਸੰਬਰ     :    ਪੰਜਾਬੋਂ ਬਾਹਰ ਸ਼੍ਰੋਮਣੀ ਸਾਹਿਤਕਾਰ ਤੇ ਹਰਿਆਣਾ ਦੀ ਪੰਜਾਬੀ ਸਾਹਿਤ ਅਕਾਦਮੀ ਦੇ ਚੇਅਰਮੈਨ ਸੀ.ਆਰ. ਮੋਦਗਿਲ ਦਾ ਦਿਹਾਂਤ। 
5 ਦਸੰਬਰ     :    ਨੇਪਾਲ ਸੰਸਦੀ ਚੋਣਾਂ ਵਿਚ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦਿਉਬਾ ਦੀ ਨੇਪਾਲੀ ਕਾਂਗਰਸ 57 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣੀ। 
6 ਦਸੰਬਰ     :    ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵਲੋਂ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਤਨਖ਼ਾਹੀਆਂ ਕਰਾਰ। 
7 ਦਸੰਬਰ     :    ਦਿੱਲੀ ਨਗਰ ਨਿਗਮ ਵਿਚ ਆਪ 134 ਵਾਰਡਾਂ ’ਚ ਜਿੱਤ ਪ੍ਰਾਪਤ ਕਰ ਕੇ ਵੱਡੀ ਪਾਰਟੀ ਬਣੀ। 
8 ਦਸੰਬਰ     :    ਗੁਜਰਾਤ ਵਿਚ ਭਾਜਪਾ ਨੇ 156 ਸੀਟਾਂ ਜਿੱਤ ਕੇ ਇਤਿਹਾਸ ਸਿਰਜਿਆ, ਲਗਾਤਾਰ ਸੱਤਵੀਂ ਵਾਰ ਅਸੈਂਬਲੀ ਚੋਣ ਜਿੱਤੀ। ਹਿਮਾਚਲ ਵਿਚ ਕਾਂਗਰਸ ਸੱਭ ਤੋਂ ਵੱਡੀ ਪਾਰਟੀ ਬਣੀ। 
10 ਦਸੰਬਰ     :    ਮਹਾਨ ਦੌੜਾਕ ਪੀ.ਟੀ.ਊਸ਼ਾ ਓਲੰਪਿਕ ਐਸੋਸ਼ੀਏਸ਼ਨ ਦੀ ਪਹਿਲੀ ਮਹਿਲਾ ਪ੍ਰਧਾਨ ਬਣੀ। 
10 ਦਸੰਬਰ    :    ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਜਗਮੀਤ ਸਿੰਘ ਬਰਾੜ ਨੂੰ ਪਾਰਟੀ ਵਿਚੋਂ ਕਢਿਆ। 
11 ਦਸੰਬਰ    :    ਚਾਰ ਵਾਰ ਦੇ ਵਿਧਾਇਕ ਸੁਖਵਿੰਦਰ ਸਿੰਘ ਸੁੱਖੂ ਨੇ ਹਿਮਾਚਲ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ। 
11 ਦਸੰਬਰ    :    ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੇ ਕਾਮਰੇਡ ਬੰਤ ਸਿੰਘ ਬਰਾੜ ਮੁੜ ਸੂਬਾਈ ਪ੍ਰਧਾਨ ਬਣੇ। 
12 ਦਸੰਬਰ    :    ਉੱਘੇ ਪੱਤਰਕਾਰ ਹਰਬੀਰ ਸਿੰਘ ਭੰਵਰ ਦਾ ਦਿਹਾਂਤ। 
12 ਦਸੰਬਰ    :    ਭਾਜਪਾ ਆਗੂ ਭੁਪੇਂਦਰ ਪਟੇਲ ਨੇ ਪ੍ਰਧਾਨ ਮੰਤਰੀ ਮੋਦੀ ਦੀ ਮੌਜੂਦਗੀ ’ਚ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। 
13 ਦਸੰਬਰ    :    ਬੁਜ਼ਰਗ ਅਕਾਲੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ, ਸਾਬਕਾ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਦਿਹਾਂਤ। 
13 ਦਸੰਬਰ    :    ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਵਲੋਂ ਕਮੇਟੀ ਤੋਂ ਦਿਤਾ ਅਸਤੀਫ਼ਾ। 
17 ਦਸੰਬਰ    :    ਭਾਰਤ ਬਲਾਂਈਂਡ ਟੀ-20 ਵਿਸ਼ਵ ਕੱਪ ’ਚ ਬੰਗਲਾਦੇਸ਼ ਨੂੰ ਹਰਾ ਕੇ ਲਗਾਤਾਰ ਤੀਜੀ ਵਾਰ ਚੈਂਪੀਅਨ ਬਣਿਆ। 
17 ਦਸੰਬਰ    :    ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਮੇਟੀ ਤੋਂ ਅਸਤੀਫ਼ਾ ਦਿਤਾ।   
18 ਦਸੰਬਰ    :    ਫੁੱਟਬਾਲ ਵਿਸ਼ਵ ਕੱਪ ਦੇ ਫ਼ਾਈਨਲ ਮੈਚ ’ਚ ਅਰਜਨਟੀਨਾ, ਫਰਾਂਸ ਨੂੰ 4-2 ਨਾਲ ਹਰਾ ਕੇ ਤੀਜੀ ਵਾਰ ਚੈਂਪੀਅਨ ਬਣਿਆ ਅਤੇ ਅਰਜਨਟਾਈਨਾ ਦਾ 36 ਸਾਲਾਂ ਬਾਅਦ ਸੁਪਨਾ ਹੋਇਆ ਸਾਕਾਰ। 
18 ਦਸੰਬਰ :    ਭਾਰਤ ਨੇ ਐਫ਼ਆਈ ਐਚ ਮਹਿਲਾ ਹਾਕੀ ਨੈਸ਼ਨਜ਼ ਕੱਪ ਸਪੇਨ ਨੂੰ ਹਰਾ ਕੇ ਜਿੱਤਿਆ। 
20 ਦਸੰਬਰ :    ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵਿੱਤ ਬਾਰੇ ਸੰਸਦੀ ਸਲਾਹਕਾਰ ਕਮੇਟੀ ਲਈ ਨਾਮਜ਼ਦ। 
21 ਦਸੰਬਰ :    ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਬਾ ਕਰਮਜੀਤ ਸਿੰਘ ਬਣੇ ਪ੍ਰਧਾਨ। 
22 ਦਸੰਬਰ :     ਦੁਨੀਆਂ ਦੇ ਕੱੁਝ ਹਿੱਸਿਆ ’ਚ ਕੋਵਿਡ ਕੇਸ ਤੇਜ਼ੀ ਨਾਲ ਫੈਲਣ ਦਰਮਿਆਨ ਪ੍ਰਧਾਨ ਨਰਿੰਦਰ ਮੋਦੀ ਨੇ ਕੋਰੋਨਾ ਤੋਂ ਬਚਾਅ ਲਈ ਚੌਕਸ ਰਹਿਣ ਦੀ ਲੋੜ। 
22 ਦਸੰਬਰ :     ਸਾਹਿਤ ਅਕਾਦਮੀ ਨੇ ਸਾਲ 22 ਦੇ ਸੁਖਜੀਤ ਨੂੰ ਕਹਾਣੀ ਸੰਗ੍ਰਹਿ ਤੇ ਭੁਪਿੰਦਰ ਕੌਰ ਪ੍ਰੀਤ ਨੂੰ ਅਨੁਵਾਦ ਲਈ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਆ ਜਾਵੇਗਾ। 
23 ਦਸੰਬਰ :     ਉਤਰੀ ਸਿੱਕਮ ਦੇ ਜੈਮਾ ’ਚ ਫ਼ੌਜ ਦਾ ਟਰੱਕ ਖੱਡ ’ਚ ਡਿੱਗਣ ਕਾਰਨ 16 ਜਵਾਨ ਹਲਾਕ 4 ਜ਼ਖ਼ਮੀ। 
26 ਦਸੰਬਰ    :    ਭਾਰਤ ਭਰ ਵਿਚ ਸਰਕਾਰੀ ਤੌਰ ’ਤੇ ਪਹਿਲੀ ਵਾਰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ‘ਵੀਰ ਬਾਲ ਦਿਵਸ’ ਵਜੋਂ ਮਨਾਇਆ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

31 Oct 2024 8:24 AM

ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ

31 Oct 2024 8:18 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

30 Oct 2024 9:36 AM

'ਸਾਡਾ ਕਿਸੇ ਨਾਲ ਨਹੀਂ ਮੁਕਾਬਲਾ' MP Sukhjinder Randhawa ਦੀ Wife Jatinder Kaur ਦਾ Exclusive Interview

30 Oct 2024 9:19 AM

'ਸਾਡਾ ਕਿਸੇ ਨਾਲ ਨਹੀਂ ਮੁਕਾਬਲਾ' MP Sukhjinder Randhawa ਦੀ Wife Jatinder Kaur ਦਾ Exclusive Interview

30 Oct 2024 9:17 AM
Advertisement