ਦੀਵਾਲੀ ਤੇ ਮਿਲਾਵਟ ਵਾਲੀ ਮਠਿਆਈਆਂ ਤੋਂ ਇੰਝ ਰਹੋ ਸਾਵਧਾਨ!
Published : Nov 3, 2021, 3:48 pm IST
Updated : Nov 3, 2021, 3:53 pm IST
SHARE ARTICLE
Sweets
Sweets

ਦਿਵਾਲੀ ਦੇ ਸਮੇਂ ਮਠਿਆਈਆਂ ਬਣਾਉਣ ਤੋਂ ਲੈ ਕੇ ਘਰ ਵਿਚ ਬਣਨ ਵਾਲਾ ਗੁਜੀਆ ਅਤੇ ਹਲਵਾ ਆਦਿ ਵਿਚ ਮਾਵੇ ਦੀ ਬਹੁਤ ਜ਼ਰੂਰਤ ਹੁੰਦੀ ਹੈ।

 

ਮੁਹਾਲੀ : ਦੀਵਾਲੀ ਦੇ ਸਮੇਂ ਮਠਿਆਈਆਂ ਬਣਾਉਣ ਤੋਂ ਲੈ ਕੇ ਘਰ ਵਿਚ ਬਣਨ ਵਾਲਾ ਗੁਜੀਆ ਅਤੇ ਹਲਵਾ ਆਦਿ ਵਿਚ ਮਾਵੇ ਦੀ ਬਹੁਤ ਜ਼ਰੂਰਤ ਹੁੰਦੀ ਹੈ। ਮਾਵੇ ਅਤੇ ਦੁੱਧ ਦੀ ਵਧੀ ਮੰਗ ਨੂੰ ਪੂਰਾ ਕਰਨ ਅਤੇ ਜ਼ਿਆਦਾ ਮੁਨਾਫ਼ਾ ਕਮਾਉਣ ਦੇ ਚੱਕਰ ਵਿਚ ਇਸ ਵਿਚ ਮਿਲਾਵਟ ਕੀਤੀ ਜਾਂਦੀ ਹੈ। ਮਿਲਾਵਟੀ ਮਾਵੇ ਦੀ ਵਰਤੋਂ ਨਾਲ ਸਿਹਤ ਸਬੰਧੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਮਾਵੇ ਵਿਚ ਅਕਸਰ,ਆਟਾ ਆਦਿ ਦੀ ਮਿਲਾਵਟ ਕੀਤੀ ਜਾਂਦੀ ਹੈ। ਸਟਾਰਚ ਕਾਫ਼ੀ ਸਸਤਾ ਹੁੰਦਾ ਹੈ ਅਤੇ ਇਸ ਨੂੰ ਮਿਲਾਉਣ ਨਾਲ ਮਾਵੇ ਦੀ ਮਾਤਰਾ ਵਧ ਜਾਂਦੀ ਹੈ। ਇਸ ਕਰਕੇ ਮਾਤਰਾ ਵਧਾਉਣ ਦੇ ਚੱਕਰ ਵਿਚ ਬਹੁਤ ਸਾਰੇ ਦੁਕਾਨਦਾਰ ਅਜਿਹੀ ਮਿਲਾਵਟ ਕਰਦੇ ਹਨ। 

 

Enjoy the festival but avoid artificial sweets sweets

 

ਮਿਲਾਵਟੀ ਮਾਵੇ ਦੀ ਪਛਾਣ ਦੇ ਲਈ ਥੋੜ੍ਹਾ ਜਿਹਾ ਮਾਵਾ ਲੈ ਕੇ ਉਸ ਨੂੰ ਕਿਸੇ ਬਰਤਨ ਵਿਚ ਰੱਖ ਕੇ ਉਸ ਵਿਚ ਥੋੜ੍ਹਾ ਜਿਹਾ ਪਾਣੀ ਪਾ ਕੇ ਗਰਮ ਕਰੋ। ਗਰਮ ਹੋਣ ਤੋਂ ਬਾਅਦ ਉਸ ਵਿਚ ਟਿੰਚਰ ਆਇਓਡੀਨ ਦੀਆਂ ਕੁਝ ਬੂੰਦਾਂ ਪਾਓ। ਜੇਕਰ ਖੋਏ ਵਿਚ ਸਟਾਰਚ ਮਿਲਿਆ ਹੋਵੇਗਾ ਤਾਂ ਉਸ ਦਾ ਰੰਗ ਤੁਰੰਤ ਨੀਲਾ ਹੋ ਜਾਵੇਗਾ, ਜਦੋਂ ਕਿ ਅਸਲੀ ਮਾਵੇ ਦਾ ਰੰਗ ਪਹਿਲਾਂ ਵਰਗਾ ਹੀ ਰਹੇਗਾ। ਇਸੇ ਤਰੀਕੇ ਨਾਲ ਮਿਲਾਵਟੀ ਮਾਵੇ ਤੋਂ ਬਣੀ ਮਠਿਆਈ ਦੀ ਵੀ ਜਾਂਚ ਕੀਤੀ ਜਾ ਸਕਦੀ ਹੈ। ਮਿਲਾਵਟ ਦੀ ਜਾਂਚ ਕਰਨ ਦੇ ਕੁਝ ਤਰੀਕੇ ਹਨ। ਹਥੇਲੀ ‘ਤੇ ਮਾਵੇ ਦੀ ਗੋਲੀ ਬਣਾਓ, ਜੇਕਰ ਇਹ ਫਟਣ ਲੱਗ ਜਾਵੇ ਤਾਂ ਸਮਝੋ ਮਾਵਾ ਨਕਲੀ ਹੈ। 

Enjoy the festival but avoid artificial sweets sweets

ਅਸਲੀ ਮਾਵਾ ਚਿਪਚਿਪਾ ਨਹੀਂ ਹੁੰਦਾ। ਖਾ ਕੇ ਅਸਲੀ ਮਾਵੇ ਦੀ ਪਛਾਣ ਕੀਤੀ ਜਾ ਸਕਦੀ ਹੈ। ਜੇਕਰ ਮਾਵੇ ਦਾ ਸੁਆਦ ਕਸੈਲਾ ਹੈ ਤਾਂ ਮਾਵਾ ਨਕਲੀ ਹੋ ਸਕਦਾ ਹੈ। ਜੇਕਰ ਮਾਵੇ ਦਾ ਸਵਾਦ ਖਾਣ ਵਿਚ ਵਧੀਆ ਅਤੇ ਮਿੱਠਾ-ਮਿੱਠਾ ਹੈ ਤਾਂ ਇਹ ਮਾਵਾ ਅਸਲੀ ਹੋਵੇਗਾ। ਮਾਹਿਰਾਂ ਦੀ ਮੰਨੀਏ ਤਾਂ ਇੱਕ ਕਿਲੋ ਦੁੱਧ ਤੋਂ ਸਿਰਫ਼ 200 ਗ੍ਰਾਮ ਮਾਵਾ ਹੀ ਨਿਕਲਦਾ ਹੈ। ਜ਼ਾਹਿਰ ਹੈ ਕਿ ਇਸ ਨਾਲ ਮਾਵਾ ਬਣਾਉਣ ਵਾਲੇ ਵਪਾਰੀਆਂ ਨੂੰ ਜ਼ਿਆਦਾ ਫਾਇਦਾ ਨਹੀਂ ਹੋ ਪਾਉਂਦਾ।

Enjoy the festival but avoid artificial sweetssweets

 

ਇਸ ਕਰਕੇ ਮਿਲਾਵਟੀ ਮਾਵਾ ਬਣਾਇਆ ਜਾਂਦਾ ਹੈ। ਮਿਲਾਵਟੀ ਮਾਵਾ ਬਣਾਉਣ ਵਿਚ ਅਕਸਰ ਸ਼ਕਰਕੰਦੀ, ਸਿੰਘਾੜੇ ਦਾ ਆਟਾ, ਆਲੂ ਅਤੇ ਮੈਦੇ ਦੀ ਵਰਤੋਂ ਹੁੰਦੀ ਹੈ। ਇਸ ਤੋਂ ਇਲਾਵਾ ਨਕਲੀ ਮਾਵਾ ਬਣਾਉਣ ਵਿਚ ਸਟਾਰਚ ਅਤੇ ਆਲੂ ਇਸ ਲਈ ਮਿਲਾਇਆ ਜਾਂਦਾ ਹੈ ਤਾਂ ਕਿ ਉਸ ਦਾ ਵਜ਼ਨ ਵਧੇ। ਵਜ਼ਨ ਵਧਾਉਣ ਨਹੀ ਮਾਵੇ ਵਿਚ ਆਟਾ ਵੀ ਮਿਲਾਇਆ ਜਾਂਦਾ ਹੈ। ਨਕਲੀ ਮਾਵਾ ਅਸਲੀ ਮਾਵੇ ਵਾਂਗ ਦਿਖਾਈ ਦੇਵੇ, ਇਯ ਦੇ ਲਈ ਇਸ ਵਿਚ ਕੁਝ ਕੈਮੀਕਲਜ਼ ਵੀ ਮਿਲਾਏ ਜਾਂਦੇ ਹਨ। ਕੁਝ ਦੁਕਾਨਦਾਰ ਦੁੱਧ ਦੇ ਪਾਊਡਰ ਵਿਚ ਬਨਸਪਤੀ ਘੀ ਮਿਲਾ ਕੇ ਮਾਵਾ ਤਿਆਰ ਕਰਦੇ ਹਨ। 

 

 

Enjoy the festival but avoid artificial sweetsSweets

 

ਮਠਿਆਈਆਂ ‘ਤੇ ਸਜਾਉਣ ਲਈ ਉਸ ‘ਤੇ ਚਾਂਦੀ ਦਾ ਵਰਕ ਲਗਾਇਆ ਜਾਂਦਾ ਹੈ ਜੋ ਸਿਹਤ ਲਈ ਹਾਨੀਕਾਰਕ ਨਹੀਂ ਹੁੰਦਾ ਪਰ ਕਈ ਮਠਿਆਈਆਂ ਵਾਲੇ ਪੈਸੇ ਬਚਾਉਣ ਦੇ ਲਈ ਚਾਂਦੀ ਦੇ ਵਰਕ ਦੀ ਜਗ੍ਹਾ ਐਲੂਮੀਨੀਅਮ ਦੀ ਵਰਤੋਂ ਕਰਦੇ ਹਨ ਜੋ ਸਿਹਤ ਲਈ ਬਹੁਤ ਹਾਨੀਕਾਰਕ ਹੈ।ਹਾਲਾਂਕਿ ਇਸ ਦੀ ਵੀ ਪਛਾਣ ਖ਼ਰੀਦਦਾਰ ਆਸਾਨੀ ਨਾਲ ਕਰ ਸਕਦਾ ਹੈ। ਮਠਿਆਈ ਖ਼ਰੀਦਦੇ ਸਮੇਂ ਉਸ ਵਿਚ ਲਗੇ ਵਰਕ ‘ਤੇ ਉਂਗਲਾਂ ਵਿਚਕਾਰ ਰਗੜੋ। ਅਸਲੀ ਵਰਕ ਕੁਝ ਸਮੇਂ ਤੋਂ ਬਾਅਦ ਪੂਰੀ ਤਰ੍ਹਾਂ ਗਾਇਬ ਹੋ ਜਾਂਦਾ ਹੈ ਜਦੋਂ ਕਿ ਐਲੂਮੀਨੀਅਮ ਦੀ ਪਰਤ ਛੋਟੀ ਜਿਹੀ ਗੋਲੀ ਬਣ ਜਾਂਦੀ ਹੈ। ਇਸ ਤੋਂ ਇਲਾਵਾ ਰੰਗ ਬਿਰੰਗੀਆਂ ਮਠਿਆਈਆਂ ਤੋਂ ਵੀ ਬਚ ਕੇ ਰਹਿਣਾ ਚਾਹੀਦਾ ਹੈ। ਮਠਿਆਈਆਂ ਵਿਚ ਲੱਗਣ ਵਾਲਾ ਰੰਗ ਕਾਰਸੋਜੈਨਿਕ ਹੁੰਦਾ ਹੈ, ਜਿਸ ਨਾਲ ਕੈਂਸਰ ਵਰਗੀ ਘਾਤਕ ਬਿਮਾਰੀ ਵੀ ਹੋ ਸਕਦੀ ਹੈ।

 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement