ਦਿਵਾਲੀ ਸਪੈਸ਼ਲ : ਹੁਣ ਘਰ ਵਿਚ ਬਣਾਓ ਰੰਗਦਾਰ ਮੋਮਬੱਤੀਆਂ
Published : Nov 3, 2021, 3:51 pm IST
Updated : Nov 3, 2021, 3:51 pm IST
SHARE ARTICLE
Colourful Candles
Colourful Candles

ਦਿਵਾਲੀ ਤੋਂ ਕੁੱਝ ਦਿਨ ਪਹਿਲਾਂ ਹੀ ਮਾਰਕੀਟ ਵਿਚ ਰੰਗ - ਬਿਰੰਗੀਆਂ ਅਤੇ ਸੁੰਦਰ ਮੋਮਬੱਤੀਆਂ ਦੇਖਣ ਨੂੰ ਮਿਲਦੀਆਂ ਹਨ

ਦਿਵਾਲੀ ਤੋਂ ਕੁੱਝ ਦਿਨ ਪਹਿਲਾਂ ਹੀ ਮਾਰਕੀਟ ਵਿਚ ਰੰਗ - ਬਿਰੰਗੀਆਂ ਅਤੇ ਸੁੰਦਰ ਮੋਮਬੱਤੀਆਂ ਦੇਖਣ ਨੂੰ ਮਿਲਦੀਆਂ ਹਨ। ਮੋਮਬੱਤੀਆਂ ਦੇਖਣ ਵਿਚ ਜਿੰਨੀਆਂ ਖੂਬਸੂਰਤ ਹੁੰਦੀਆਂ ਹਨ, ਮਹਿੰਗੀਆਂ ਵੀ ਓਨੀ ਹੀ ਹੁੰਦੀਆਂ ਹਨ। ਅਜਿਹੇ ਵਿਚ ਬਿਹਤਰ ਤਰੀਕਾ ਹੈ ਕਿ ਤੁਸੀਂ ਘਰ ਵਿਚ ਮੋਮਬੱਤੀ ਬਣਾ ਕੇ ਉਨ੍ਹਾਂ ਨੂੰ ਆਪਣੀ ਪਸੰਦ ਦੇ ਹਿਸਾਬ ਨਾਲ ਦਿੱਖਦਿਓ ਅਤੇ ਡੈਕੋਰੇਟ ਕਰੋ। ਅੱਜ ਅਸੀਂ ਤੁਹਾਨੂੰ ਘਰ ਵਿਚ ਮੋਮਬੱਤੀਆਂ ਬਣਾਉਣ ਦਾ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ।

candlescandles

ਸਮੱਗਰੀ - ਪੈਰਾਫਿਨ ਵੈਕਸ ਯਾਨੀ ਮੋਮ (ਜਿੰਨੀ ਲੋੜ੍ਹ ਹੋਵੇ), ਤੇਲ, ਹਲਕਾ ਵੱਟਿਆ ਹੋਇਆ ਸੂਤੀ ਧਾਗਾ, ਰੰਗ (ਕਲਰਫੁੱਲ ਮੋਮਬੱਤੀਆਂ ਬਣਾਉਣ ਲਈ), ਮੋਮਬਤੀ ਰੱਖਣ ਲਈ ਪੌਟ 

ਬਣਾਉਣ ਦਾ ਢੰਗ :- ਪੈਰਾਫਿਨ ਵੈਕਸ ਕਿਸੇ ਬਰਤਨ ਵਿਚ ਪਾ ਕੇ ਪਿਘਲਾਉਣ ਲਈ ਰੱਖ ਦਿਓ। ਫਿਰ ਮੋਮ ਪਿਘਲਣ ਤੱਕ ਮੋਮਬੱਤੀ ਦੇ ਸਾਂਚੇ ਸਾਫ਼ ਕਰ ਲਓl ਹੁਣ ਉਸ ਸਾਂਚੇ 'ਤੇ ਕੱਪੜੇ ਜਾਂ ਰੂੰ ਦੀ ਮਦਦ ਨਾਲ ਖਾਣ ਵਾਲਾ ਤੇਲ ਲਗਾਓ, ਤਾਂ ਕਿ ਮੋਮ ਉਸ ਸਾਂਚੇ ਵਿਚ ਚੰਗੀ ਤਰ੍ਹਾਂ ਚਿਪਕ ਜਾਏ। ਸਾਂਚੇ ਦੇ ਹੈਂਡਲ ਵਿਚ ਧਾਗੇ ਨੂੰ ਇਕ ਸਿਰੇ ਤੋਂ ਬੰਨ੍ਹ ਕੇ ਮੋਮਬੱਤੀ ਦੇ ਬਣੇ ਸਾਂਚੇ ਦੇ ਵਿਚ ਲੈ ਜਾਂਦੇ ਹੋਏ ਹੈਂਡਲ ਵਿਚ ਧਾਗੇ ਨੂੰ ਇਕ ਸਿਰੇ ਤੋਂ ਬੰਨ੍ਹ ਲੈ ਮੋਮਬੱਤੀ ਦੇ ਬਣੇ ਸਾਂਚੇ ਦੇ ਵਿਚ ਤੋਂ ਲੈ ਜਾਂਦੇ ਹੋਏ ਹੈਂਡਲ ਵਿਚ ਬਣੇ ਗਰੁਵ ਵਿਚ ਲੈ ਜਾ ਕੇ ਲਪੇਟਦੇ ਜਾਓ।  

candlescandles

ਇਸ ਤੋਂ ਬਾਅਦ ਪੁਰਾਣੇ ਸੂਤੀ ਕੱਪੜੇ ਨੂੰ ਗਿੱਲਾ ਕਰ ਕੇ ਜ਼ਮੀਨ ਜਾਂ ਬੈਂਚ 'ਤੇ ਵਿਛਾਓ ਅਤੇ ਫਿਰ ਉਸ ਦੇ ਉੱਤੇ ਸਾਂਚੇ ਨੂੰ ਰੱਖੋl ਇੰਨਾ ਕਰਨ ਤੱਕ ਸਾਡਾ ਮੋਮ ਪਿਘਲ ਜਾਵੇਗਾ। ਹੁਣ ਖੁਰੇ ਹੋਈ ਮੋਮ ਨੂੰ ਚਮਚ ਜਾਂ ਕਟੋਰੀ ਦੀ ਸਹਾਇਤਾ ਨਾਲ ਸਾਂਚੇ ਵਿਚ ਪਾਓ। ਇਸ ਤੋਂ ਬਾਅਦ ਸਾਂਚੇ ਨੂੰ ਪਾਣੀ ਨਾਲ ਭਰੀ ਬਾਲਟੀ ਵਿਚ 10 - 15 ਮਿੰਟ ਤੱਕ ਠੰਡਾ ਹੋਣ ਲਈ ਰੱਖੋ। ਸਾਂਚੇ ਨੂੰ  (ਜਿਸ ਵਿਚ ਮੋਮਬੱਤੀ ਜਮ ਚੁੱਕੀ ਹੈ) ਪਾਣੀ ਵਿਚੋਂ ਕੱਢ ਕੇ ਸਾਂਚੇ ਦੇ ਵਿਚ ਲੱਗੇ ਧਾਗੇ ਨੂੰ ਬਲੇਡ ਜਾਂ ਕੈਂਚੀ ਨਾਲ ਕੱਟੋ।

Colorful candlesColorful candles

ਸਾਂਚੇ 'ਤੇ ਜੰਮੇ ਹੋਏ ਮੋਮ ਨੂੰ ਵਿਚੋਂ ਚਾਕੂ ਨਾਲ ਕੱਟ ਕੇ ਸਾਂਚੇ ਦੇ ਦੋਨਾਂ ਹਿੱਸਿਆਂ ਨੂੰ ਕਲੈਪ ਖੋਲ ਕੇ ਵੱਖ ਕਰੋ। ਹੁਣ ਮੋਮਬੱਤੀਆਂ ਨੂੰ ਸਾਂਚੇ ਤੋਂ ਬਾਹਰ ਕੱਢ ਕੇ ਦੂਜੇ ਸਿਰੇ ਨੂੰ ਬਲੇਡ ਨਾਲ ਕੱਟ ਕੇ ਪਲੇਨ ਕਰੋ ਅਤੇ ਆਪਣੀ ਪਸੰਦ ਨਾਲ ਉਨ੍ਹਾਂ ਨੂੰ ਕੋਈ ਵੀ ਸ਼ੇਪ ਦਿਓ। ਜੇਕਰ ਤੁਸੀ ਮੋਮਬੱਤੀਆਂ ਨੂੰ ਰੰਗ ਬਿਰੰਗਾ ਬਣਾਉਣਾ ਚਾਹੁੰਦੇ ਹੋ ਤਾਂ ਮਾਰਕੀਟ ਵਿਚ ਇਸ ਦੇ ਲਈ ਰੰਗੀਨ ਮੋਮ ਦਾ ਇਸਤੇਮਾਲ ਕਰ ਸਕਦੇ ਹੋ। ਇਸ ਕਲਰਫੁੱਲ ਮੋਮ ਨੂੰ ਕੱਟ ਕੇ ਪਿਘਲਾ ਲਓ। 

CandlesCandles

ਕੈਂਡਲ ਬਣਾਉਂਦੇ ਸਮੇਂ ਵਰਤੋਂ ਇਹ ਸਾਵਧਾਨੀਆਂ - ਸਾਂਚੇ ਵਿਚ ਧਾਗਾ ਕੱਸ ਕੇ ਲਪੇਟਣਾ ਚਾਹੀਦਾ ਹੈl ਪਾਣੀ ਨਾਲ ਭਰੀ ਬਾਲਟੀ ਵਿਚ ਸਾਂਚੇ ਨੂੰ ਜ਼ਿਆਦਾ ਤੋਂ ਜ਼ਿਆਦਾ ਡੁਬੋ ਦਿਓ। ਮੋਮ ਨੂੰ ਗੈਸ 'ਤੇ ਰੱਖ ਕੇ ਕੇਵਲ ਪਿਘਲਾਓ, ਨਾ ਕਿ ਉਹ ਉਬਲਣੀ ਚਾਹੀਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement