
ਜ਼ਿੰਦਗੀ ’ਚ ਕੁੱਝ ਕਰਨ ਦੇ ਜਜ਼ਬੇ ਸਾਹਮਣੇ ਦਰਪੇਸ਼ ਦੁਸ਼ਵਾਰੀਆਂ ਠਹਿਰ ਨਾ ਸਕੀਆਂ। ਇਕ ਸਾਲ ਤੋਂ ਵੱਧ ਸਮਾਂ ਕਾਲਾ ਸੰਘਿਆ ਕਾਲਜ ’ਚ ਪਾਰਟ ਟਾਈਮ ਲੈਕਚਰਾਰ ਵਜੋਂ ਨੌਕਰੀ ਕੀਤੀ।
ਜ਼ਿੰਦਗੀ ’ਚ ਕੁੱਝ ਕਰਨ ਦੇ ਜਜ਼ਬੇ ਸਾਹਮਣੇ ਦਰਪੇਸ਼ ਦੁਸ਼ਵਾਰੀਆਂ ਠਹਿਰ ਨਾ ਸਕੀਆਂ। ਇਕ ਸਾਲ ਤੋਂ ਵੱਧ ਸਮਾਂ ਕਾਲਾ ਸੰਘਿਆ ਕਾਲਜ ’ਚ ਪਾਰਟ ਟਾਈਮ ਲੈਕਚਰਾਰ ਵਜੋਂ ਨੌਕਰੀ ਕੀਤੀ। ਇਸੇ ਦੌਰਾਨ ਪ੍ਰਵਾਰ ’ਤੇ ਅਚਾਨਕ ਦੁੱਖਾਂ ਦਾ ਪਹਾੜ ਡਿੱਗ ਪਿਆ। ਰਾਜਵਿੰਦਰ ਦੀ ਇਕ ਭੈਣ ਦੀ ਮੌਤ ਨੌਕਰੀ ਦੀ ਤਲਾਸ਼ ਕਰਦਿਆਂ ਸਫ਼ਰ ਦੌਰਾਨ ਹੋ ਗਈ। ਇਹ ਘਟਨਾ ਉਸ ਦੇ ਹੌਸਲੇ ਪਸਤ ਨਾ ਕਰ ਸਕੀ। ਨੌਕਰੀ ਦੀ ਤਲਾਸ਼ ’ਚ 1993 ਨੂੰ ਦੂਰ ਦੀ ਰਿਸ਼ਤੇਦਾਰੀ ’ਚੋਂ ਜਾਣ-ਪਛਾਣ ਵਾਲੇ ਇਕ ਮੰਤਰੀ ਨੂੰ ਨੌਕਰੀ ਲਈ ਮਦਦਗਾਰ ਹੋ ਸਕਣ ਦੇ ਭਰੋਸੇ ਨਾਲ ਇਕੱਲੀ ਹੀ ਚੰਡੀਗੜ੍ਹ ਨੂੰ ਤੁਰ ਪਈ। ਬਦਕਿਸਮਤੀ ਨਾਲ ਮੰਤਰੀ ਨਾ ਮਿਲਿਆ।
ਵਾਪਸੀ ’ਤੇ ਥੋੜੀ-ਬਹੁਤ ਉਦਾਸੀ ਤੇ ਲੰਮੀ ਆਸ ਨਾਲ ਪੰਜਾਬ ਸਕੂਲ ਸਿਖਿਆ ਬੋਰਡ ਦੇ ਦਫਤਰ, ਮੇਰੇ ਕਾਲਜ ਸਮੇਂ ਦੇ ਪਿ੍ਰੰਸੀਪਲ ਰਾਜਾ ਹਰਨਰਿੰਦਰ ਸਿੰਘ ਨੂੰ (ਜੋ ਬੋਰਡ ਦੇ ਚੇਅਰਮੈਨ ਸਨ) ਨੂੰ ਮਿਲਣ ਦੀ ਆਸ-ਉਮੀਦ ਨਾਲ ਪਹੁੰਚ ਗਈ। ਮੈਨੂੰ ਉਨ੍ਹਾਂ ਦੇ ਸਮੇਂ ਕਾਲਜ ’ਚ ਸੇਵਾ ਨਿਭਾਉਣ ਦਾ ਮੌਕਾ ਮਿਲਿਆ। ਉਨ੍ਹਾਂ ਅੰਦਰ ਮਨੁੱਖਤਾ ਦੀ ਸੇਵਾ ਦਾ ਆਦਰਸ਼ ਬਹੁਤ ਗੂੜੇ੍ਹ ਰੂਪ ’ਚ ਬਿਰਾਜਮਾਨ ਸੀ। ਉਨ੍ਹਾਂ ਰਾਜਵਿੰਦਰ ਨੂੰ ਮਿਲਣ ਦਾ ਸਮਾਂ ਦਿਤਾ ਤੇ ਪੁਛਿਆ ਕਿ ਉਸ ਨਾਲ ਉਸ ਦਾ ਬਾਪ ਜਾਂ ਭਰਾ ਆਇਐ? ਉਸ ਨੇ ਕਿਹਾ “ਸਰ, ਮੇਰਾ ਕੋਈ ਭਰਾ ਨਹੀਂ ਹੈ। ਬਾਪ ਸਾਈਕਲਾਂ ਨੂੰ ਪੈਂਚਰ ਲਾਉਂਦਾ ਹੈ। ਮੈਂ ਉਸ ਨਾਲ ਹੱਥ ਵਟਾਉਂਦੀ ਹਾਂ ਤੇ ਉਸ ਨਾਲ ਹੀ ਘਰ ਦਾ ਗੁਜ਼ਾਰਾ ਚਲਦਾ ਹੈ।’’
ਜਿਸ ਪ੍ਰਵਾਰ ਦਾ ਮੈਂ ਜ਼ਿਕਰ ਕਰਨ ਜਾ ਰਿਹਾ ਹਾਂ, ਉਹ ਪੰਜ ਭੈਣਾਂ ਅਤੇ ਇਕ ਭਰਾ ਵਾਲੇ ਦੋਆਬੇ ਖ਼ਿੱਤੇ ਦੇ ਗ਼ਰੀਬ ਕਿਰਤੀ ਪ੍ਰਵਾਰ ਦੀ ਹੈ। ਅਪਣੇ ਵਿਦਿਆਰਥੀ ਜੀਵਨ ਦੌਰਾਨ ਲਾਇਲਪੁਰ ਖ਼ਾਲਸਾ ਕਾਲਜ ਲਈ ਲੰਮਾ ਸਮਾਂ ਬੱਸ ਰਾਹੀਂ ਸਫ਼ਰ ਕਰਦਾ ਰਿਹਾ। ਅਪਣਾ ਸਾਈਕਲ ਜੌਹਲਾਂ ਦੇ ਬੱਸ ਅੱਡੇ ਤੇ ਸੋਮਨਾਥ ਜਿਨ੍ਹਾਂ ਨੂੰ ਪਿਆਰ ਨਾਲ ਲੋਕ ਸੋਮ ਪਾਤਸ਼ਾਹ ਵੀ ਕਹਿੰਦੇ ਸਨ, ਉਸ ਦੀ ਖੁਲ੍ਹੇ ਅਸਮਾਨ ਵਾਲੀ ਦੁਕਾਨ ’ਤੇ ਰਖਦਾ। ਮੇਰੇ ਸਮੇਤ ਹੋਰ ਵੀ ਅਨੇਕਾਂ ਲੋਕ ਅਪਣੇ ਸਾਈਕਲ ਉਸੇ ਥਾਂ ’ਤੇ ਖੜੇ ਕਰਦੇ। ਨਵੰਬਰ 1978 ’ਚ ਮੈਂ ਕਾਲਜ ਪ੍ਰੋਫ਼ੈਸਰ ਨਿਯੁਕਤ ਹੋ ਗਿਆ।
ਪਰ ਸਾਈਕਲ ਖੜੇ ਕਰਨ ਦਾ ਟਿਕਾਣਾ ਇਹੀ ਰਿਹਾ। ਜਿਥੇ ਪੰਜ ਧੀਆਂ ਦਾ ਪਿਤਾ ਪ੍ਰਵਾਰਕ ਗੁਜ਼ਾਰੇ ਲਈ ਸਾਈਕਲਾਂ ਦੀ ਮੁਰੰਮਤ ਕਰਦਾ ਤੇ ਪੈਂਚਰ ਲਾਉਣ ’ਚ ਉਸ ਦੀ ਵੱਡੀ ਧੀ ਰਾਜਵਿੰਦਰ ਪੁੱਤਾਂ ਵਾਂਗ ਹੱਥ ਵਟਾਉਂਦੀ। ਸੰਨ 1981 ’ਚ ਸੋਮਨਾਥ ਦੇ ਘਰ ਪੰਜ ਧੀਆਂ ਤੋਂ ਬਾਅਦ ਪੁੱਤਰ ਨੇ ਜਨਮ ਲਿਆ ਪਰ ਉੁਸ ਨੂੰ ਪ੍ਰਮਾਤਮਾ ਨੇ ਕੁੱਝ ਘੰਟਿਆਂ ਦਾ ਜੀਵਨ ਹੀ ਦਿਤਾ। ਜਨਮ ਤੇ ਮੌਤ ਦਾ ਵਰਤਾਰਾ ਕੱੁਝ ਘੰਟਿਆਂ ’ਚ ਸਮਾਪਤ ਹੋ ਗਿਆ। ਬਾਪ ਨੇ ਬੱਚੇ ਨੂੰ ਦਬਾਉਣ ਦੀ ਰਸਮ ਇਸ ਕਰ ਕੇ ਜਲਦੀ ਕਰ ਦਿਤੀ ਕਿਉਂਕਿ ਵੱਡੀ ਲੜਕੀ ਰਾਜਵਿੰਦਰ ਦਾ ਅੱਠਵੀਂ ਜਮਾਤ ਦਾ ਬੋਰਡ ਦਾ ਇਮਤਿਹਾਨ ਸੀ ਕਿ ਕਿਤੇ ਉਹ ਪੇਪਰ ’ਚੋਂ ਗ਼ੈਰ-ਹਾਜ਼ਰ ਨਾ ਹੋ ਜਾਵੇ। ਅੱਠਵੀਂ ਤੋਂ ਬਾਅਦ ਉਸ ਨੇ ਪੜ੍ਹਾਈ ਨੂੰ ਜਾਰੀ ਰਖਿਆ।
ਦਸਵੀਂ ਵੀ ਚੰਗੇ ਅੰਕਾਂ ਨਾਲ ਪਾਸ ਕਰ ਲਈ। ਪੱਕੇ ਪੈਂਚਰ ਲਾਉਣ ਵਾਲੀ ਦੇ ਇਰਾਦੇ ਹੋਰ ਪੱਕੇ ਹੁੰਦੇ ਗਏ। ਸੋਮਨਾਥ ਘਰੇਲੂ ਹਾਲਾਤ ਦੀਆਂ ਮਜਬੂਰੀਆਂ ਕਰ ਕੇ ਕਿਸੇ ਵੀ ਕੀਮਤ ਤੇ ਉਸ ਨੂੰ ਅੱਗੇ ਪੜ੍ਹਾਉਣ ਲਈ ਤਿਆਰ ਨਹੀਂ ਸੀ। ਪਰ ਮੈਂ ਉਸ ਨੂੰ ਅਪਣੇ ਤੌਰ ਤੇ ਪੜ੍ਹਾਉਣ ਦਾ ਮਨ ਬਣਾ ਚੁਕਿਆ ਸੀ। ਆਖ਼ਰ ਉਸ ਨੇ ਮੇਰੀ ਸਲਾਹ ਮੰਨ ਲਈ, ਇਕ ਸ਼ਰਤ ’ਤੇ ਕਿ ਬੇਟੀ ਨੇ ਸਿਰਫ਼ ਬੀ.ਏ ਤਕ ਹੀ ਪੜ੍ਹਨਾ ਹੈ। ਬੀ.ਏ. ਦੇ ਨਤੀਜੇ ਤੋਂ ਬਾਅਦ ਉਸ ਨੂੰ ਐਮ.ਏ. ਪੰਜਾਬੀ ’ਚ ਦਾਖ਼ਲਾ ਕਰਾਉਣ ਲਈ ਉਸ ਦੇ ਪਿਤਾ ਨੂੰ ਮੰਨਵਾ ਲਿਆ, ਇਹੀ ਸੋਚ ਕਿ ਕਾਲਜਾਂ ’ਚ ਪੰਜਾਬੀ ਲਾਜ਼ਮੀ ਵਿਸ਼ਾ ਹੋ ਜਾਣ ਤੇ ਇਸ ਨੂੰ ਨੌਕਰੀ ਮਿਲ ਸਕੇਗੀ, ਭਾਵੇਂ ਪਾਰਟ ਟਾਈਮ ਹੀ ਹੋਵੇ। ਰਾਜਵਿੰਦਰ ਨੇ ਐਮ.ਏ. ਚੰਗੇ ਨੰਬਰਾਂ ’ਚ ਪਾਸ ਕਰ ਲਈ। ਉਸ ਦੇ ਪਿਤਾ ਦੇ ਰੋਕਣ ਦੇ ਬਾਵਜੂਦ ਵੀ ਉਸ ਨੇ ਮੇਰੀ ਸਲਾਹ ਨਾਲ ਬੀ.ਐਡ. ’ਚ ਦਾਖ਼ਲਾ ਲੈ ਲਿਆ।
ਜ਼ਿੰਦਗੀ ’ਚ ਕੁੱਝ ਕਰਨ ਦੇ ਜਜ਼ਬੇ ਸਾਹਮਣੇ ਦਰਪੇਸ਼ ਦੁਸ਼ਵਾਰੀਆਂ ਠਹਿਰ ਨਾ ਸਕੀਆਂ। ਇਕ ਸਾਲ ਤੋਂ ਵੱਧ ਸਮਾਂ ਕਾਲਾ ਸੰਘਿਆ ਕਾਲਜ ’ਚ ਪਾਰਟ ਟਾਈਮ ਲੈਕਚਰਾਰ ਵਜੋਂ ਨੌਕਰੀ ਕੀਤੀ। ਇਸੇ ਦੌਰਾਨ ਪ੍ਰਵਾਰ ’ਤੇ ਅਚਾਨਕ ਦੁੱਖਾਂ ਦਾ ਪਹਾੜ ਡਿੱਗ ਪਿਆ। ਰਾਜਵਿੰਦਰ ਦੀ ਇਕ ਭੈਣ ਦੀ ਮੌਤ ਨੌਕਰੀ ਦੀ ਤਲਾਸ਼ ਕਰਦਿਆਂ ਸਫ਼ਰ ਦੌਰਾਨ ਹੋ ਗਈ। ਇਹ ਘਟਨਾ ਉਸ ਦੇ ਹੌਸਲੇ ਪਸਤ ਨਾ ਕਰ ਸਕੀ। ਨੌਕਰੀ ਦੀ ਤਲਾਸ਼ ’ਚ 1993 ਨੂੰ ਦੂਰ ਦੀ ਰਿਸ਼ਤੇਦਾਰੀ ’ਚੋਂ ਜਾਣ-ਪਛਾਣ ਵਾਲੇ ਇਕ ਮੰਤਰੀ ਨੂੰ ਨੌਕਰੀ ਲਈ ਮਦਦਗਾਰ ਹੋ ਸਕਣ ਦੇ ਭਰੋਸੇ ਨਾਲ ਇਕੱਲੀ ਹੀ ਚੰਡੀਗੜ੍ਹ ਨੂੰ ਤੁਰ ਪਈ। ਬਦਕਿਸਮਤੀ ਨਾਲ ਮੰਤਰੀ ਨਾ ਮਿਲਿਆ।
ਵਾਪਸੀ ’ਤੇ ਥੋੜੀ-ਬਹੁਤ ਉਦਾਸੀ ਤੇ ਲੰਮੀ ਆਸ ਨਾਲ ਪੰਜਾਬ ਸਕੂਲ ਸਿਖਿਆ ਬੋਰਡ ਦੇ ਦਫਤਰ, ਮੇਰੇ ਕਾਲਜ ਸਮੇਂ ਦੇ ਪਿ੍ਰੰਸੀਪਲ ਰਾਜਾ ਹਰਨਰਿੰਦਰ ਸਿੰਘ ਨੂੰ (ਜੋ ਬੋਰਡ ਦੇ ਚੇਅਰਮੈਨ ਸਨ) ਨੂੰ ਮਿਲਣ ਦੀ ਆਸ-ਉਮੀਦ ਨਾਲ ਪਹੁੰਚ ਗਈ।
ਮੈਨੂੰ ਉਨ੍ਹਾਂ ਦੇ ਸਮੇਂ ਕਾਲਜ ’ਚ ਸੇਵਾ ਨਿਭਾਉਣ ਦਾ ਮੌਕਾ ਮਿਲਿਆ। ਉਨ੍ਹਾਂ ਅੰਦਰ ਮਨੁੱਖਤਾ ਦੀ ਸੇਵਾ ਦਾ ਆਦਰਸ਼ ਬਹੁਤ ਗੂੜੇ੍ਹ ਰੂਪ ’ਚ ਬਿਰਾਜਮਾਨ ਸੀ। ਉਨ੍ਹਾਂ ਰਾਜਵਿੰਦਰ ਨੂੰ ਮਿਲਣ ਦਾ ਸਮਾਂ ਦਿਤਾ ਤੇ ਪੁਛਿਆ ਕਿ ਉਸ ਨਾਲ ਉਸ ਦਾ ਬਾਪ ਜਾਂ ਭਰਾ ਆਇਐ? ਉਸ ਨੇ ਕਿਹਾ “ਸਰ, ਮੇਰਾ ਕੋਈ ਭਰਾ ਨਹੀਂ ਹੈ। ਬਾਪ ਸਾਈਕਲਾਂ ਨੂੰ ਪੈਂਚਰ ਲਾਉਂਦਾ ਹੈ। ਮੈਂ ਉਸ ਨਾਲ ਹੱਥ ਵਟਾਉਂਦੀ ਹਾਂ ਤੇ ਉਸ ਨਾਲ ਹੀ ਘਰ ਦਾ ਗੁਜ਼ਾਰਾ ਚਲਦਾ ਹੈ।’’ ਰਾਜਾ ਜੀ ਨੇ ਹੈਰਾਨੀ ਨਾਲ ਪੁਛਿਆ “ਐਮ.ਏ ਕਰਨ ਉਪ੍ਰੰਤ ਵੀ?’’ ਤਾਂ ਰਾਜਵਿੰਦਰ ਨੇ ਹਾਂ ’ਚ ਸਿਰ ਹਿਲਾਇਆ। ਫਿਰ ਪੁੱਛਣ ਲਗੇ ਕਿ ‘‘ਤੂੰ ਪ੍ਰੋਫ਼ੈਸਰ ਬੋਲੀਨਾ ਨੂੰ ਜਾਣਦੀ ਹੈਂ?’’ ਮੇਰੇ ਨਾਲ ਹੁਣ ਕੁੱਝ ਨਾਰਾਜ਼ ਰਹਿੰਦੇ ਹਨ।
ਰਾਜਵਿੰਦਰ ਨੇ ਜਵਾਬ ’ਚ ਕਿਹਾ ‘‘ਮੈਨੂੰ ਤਾਂ ਪੜ੍ਹਾਇਆ ਹੀ ਬੋਲੀਨਾ ਸਰ ਨੇ ਹੈ।’’ ਫਿਰ ਰਾਜਾ ਜੀ ਨੇ ਕਿਹਾ ‘‘ਠੀਕ ਹੈ ਜੇ ਉਸ ਨੇ ਪੜ੍ਹਾਇਆ ਹੈ ਤਾਂ ਮੈਂ ਤੈਨੂੰ ਅੱਜ ਹੀ ਆਦਰਸ਼ ਸਕੂਲ ’ਚ ਨਿਯੁਕਤ ਕਰਦਾ ਹਾਂ।’’ ਇਹ ਸਭ ਅਣਕਿਆਸੀਆਂ ਗੱਲਾਂ ਏਨੀ ਤੇਜ਼ੀ ਨਾਲ ਵਾਪਰੀਆਂ ਕਿ ਰਾਜਵਿੰਦਰ ਨੂੰ ਸੁਪਨਿਆਂ ਤੇ ਹਕੀਕਤ ’ਚ ਅੰਤਰ ਨਹੀਂ ਸੀ ਲੱਭ ਰਿਹਾ। ਨੌਕਰੀ ਦੌਰਾਨ ਆਦਰਸ਼ ਸਕੂਲ ਬੁੱਟਰ ਤੋਂ ਤਰੱਕੀ ਕਰਦਿਆਂ ਜਵਾਹਰ ਸਿੰਘ ਵਾਲਾ ਵਿਖੇ ਆਦਰਸ਼ ਸਕੂਲ ਦੀ ਪਿ੍ਰੰਸੀਪਲ ਬਣ ਗਈ। ਉਸ ਦਾ ਜੀਵਨ ਸਾਥੀ ਬਲਦੇਵ ਸਿੰਘ ਅੰਗਰੇਜ਼ੀ ਵਿਸ਼ੇ ਦਾ ਲੈਕਚਰਾਰ ਹੈ। ਰਾਜਵਿੰਦਰ ਨੇ ਅਪਣੀਆਂ ਭੈਣਾਂ ਨੂੰ ਵੀ ਐਮ.ਏ., ਬੀ.ਐਡ ਕਰਵਾਈ।
ਪੰਜਾਬ ਸਕੂਲ ਸਿਖਿਆ ਬੋਰਡ ਦੀਆਂ ਅਹਿਮ ਕਮੇਟੀਆਂ ਦੀ ਮੈਂਬਰ ਹੁੰਦਿਆਂ ਉਸ ਨੇ ਨਿਯੁਕਤੀਆਂ ਦੇ ਮਾਮਲੇ ’ਚ ਅਪਣੀ ਪਛਾਣ ਸਥਾਪਤ ਕੀਤੀ। ਯੂਜੀਸੀ-ਨੈੱਟ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਸ ਨੇ ਡਾ. ਸਤੀਸ਼ ਵਰਮਾ ਦੀ ਨਿਗਰਾਨੀ ਹੇਠ ਪੀਐਚਡੀ. ਦੀ ਡਿਗਰੀ ਪ੍ਰਾਪਤ ਕੀਤੀ ਤੇ ਪੰਜਾਬੀ ਸਾਹਿਤ ਜਗਤ ਨੂੰ ਨਾਟਕ ਵਿਸ਼ੇ ’ਤੇ ਦੋ ਮੁੱਲਵਾਨ ਖੋਜ ਪੁਸਤਕਾਂ ਪ੍ਰਦਾਨ ਕੀਤੀਆਂ। ਉਸ ਦੀ ਬੇਟੀ ਕੈਨੇਡਾ ’ਚ ਉਚੇਰੀ ਵਿਦਿਆ ਪ੍ਰਾਪਤ ਕਰ ਰਹੀ ਹੈ ਤੇ ਬੇਟਾ ਉਚੇਰੀ ਵਿਦਿਆ ਲਈ ਵਿਦੇਸ਼ ਜਾ ਰਿਹੈ। ਕਿਸੇ ਸਮੇਂ ਸਾਈਕਲਾਂ ਨੂੰ ਪੈਂਚਰ ਲਾ ਕੇ ਮੁਸਾਫ਼ਰਾਂ ਨੂੰ ਉਨ੍ਹਾਂ ਦੇ ਸਫ਼ਰ ਦੇ ਜੋਗ ਬਣਾਉਣ ਵਾਲੀ ਡਾ. ਰਾਜਵਿੰਦਰ ਕੌਰ ਅੱਜਕਲ ਆਦਰਸ਼ ਸਕੂਲ ਖਟਕੜ ਕਲਾਂ ਵਿਖੇ ਪਿ੍ਰੰਸੀਪਲ ਵਜੋਂ ਅਨੇਕਾਂ ਵਿਦਿਆਰਥੀਆਂ ਦੀ ਰਾਹ-ਦਸੇਰਾ ਬਣ ਕੇ ਉਨ੍ਹਾਂ ਨੂੰ ਜ਼ਿੰਦਗੀ ਦੇ ਸਕਾਰਾਤਮਕ ਸਫ਼ਰ ਲਈ ਉਤਸ਼ਾਹ ਤੇ ਪ੍ਰੇਰਣਾ ਦੇ ਰਹੀ ਹੈ।
ਚੇਅਰਪਰਸਨ, ਗੁਰੂ ਨਾਨਕ ਚੇਅਰ,
ਚੰਡੀਗੜ੍ਹ ਯੂਨੀਵਰਸਟੀ
ਮੋਬਾਈਲ : 98142-10021