
ਅਸੀ ਤਾਂ ਗੋਤ ਤੋਂ ਬਾਹਰ ਵਾਲੇ ਚੰਗੇ ਸਿੱਖ ਨਾਲ ਵੀ ਲਾਵਾਂ ਨਹੀਂ ਪੜ੍ਹਦੇ
ਮੁਹਾਲੀ: ਗੁਰੂਆਂ ਨੇ ਜਾਤ ਗੋਤ ਨੂੰ ਮਿਟਾਉਣ ਲਈ ਜ਼ੋਰ ਲਾ ਦਿਤਾ। ਇਕ ਪੰਗਤ ਵਿਚ ਲੰਗਰ-ਦੇਗ ਛਕਾ ਕੇ ਦਸਮ ਗੁਰੂ ਜੀ ਨੇ ਜਾਤ-ਗੋਤ ਨੂੰ ਰੱਦ ਕਰਨ ਵਾਲਾ ਬਟਨ ਦੱਬ ਦਿਤਾ ਸੀ। ਭਾਈ ਮਰਦਾਨਾ ਜੀ ਨੂੰ ਅਪਣਾ ਸਾਥੀ ਬਣਾ ਕੇ ਬਾਬੇ ਨਾਨਕ ਜੀ ਨੇ ਊਚ-ਨੀਚ ਹੀ ਮੁਕਾ ਦਿਤੀ ਸੀ। ਅੱਜ ਉਸੇ ਗੋਤ ਦੀਆਂ ਸਮਾਧਾਂ ਉਪਰ ਸਿੱਖ ਫ਼ਿਲਾਸਫ਼ੀ ਦੀ ਮਿੱਟੀ ਪੁੱਟੀ ਜਾ ਰਹੀ ਹੈ।
Langer
ਕਈ ਕੁੜੀਆਂ ਮੁੰਡਿਆਂ ਵਾਂਗ ਪਾਲੀਆਂ ਜਾਂਦੀਆਂ ਹਨ ਤੇ ਉਹ ਅਪਣੇ ਨਾਂ ਇੰਜ ਰੱਖ ਲੈਂਦੀਆਂ ਹਨ ਜਿਵੇਂ ਅੰਮ੍ਰਿਤਾ ਸਿੰਘ, ਜੈਸਿਕਾ ਸਿੰਘ ਪਰ ਕੀ ਕਦੇ ਮੁੰਡੇ ਨੇ ਵੀ ਉਲਟ ਕੇ ਲਿਖਿਆ ਹੈ ਕਿੱਕਰ ਸਿੰਘ ਤੋਂ ਕਿੱਕਰ ਕੌਰ, ਸ਼ੇਰ ਸਿੰਘ ਤੋਂ ਸ਼ੇਰ ਕੌਰ? ਐਸ਼ਵਰਿਆ ਰਾਏ ਬੱਚਨ ਤੋਂ ਸਿਖਿਆ ਲੈਂਦਿਆਂ ਸਾਡੀਆਂ ਕੁੜੀਆਂ ਦੂਹਰਾ ਗੋਤ ਲਿਖਣ ਲਗੀਆਂ ਹਨ।
Marriage
ਕੈਨੇਡੀਅਨ ਅੰਬੈਸੀ ਨੇ ਕਈ ਕੇਸਾਂ ਵਿਚ ਗੋਤ ਲਿਖਣਾ ਜ਼ਰੂਰੀ ਕਰ ਦਿਤਾ ਸੀ, ਮੈਨੂੰ ਵੀ ਲਿਖਾਉਣਾ ਪਿਆ ਪਾਸਪੋਰਟ ਤੇ। ਸ਼ਾਇਦ ਕਈਆਂ ਨੇ ਰਿਸ਼ਤੇ ਵਿਚ ਲਗਦੀਆਂ ਭੈਣਾਂ ਨਾਲ ਵਿਆਹ ਕਰਵਾਏ ਸਨ। ਬਾਕੀ ਗੋਤ ਤਾਂ ਪਿਉ ਵਾਲਾ ਹੀ ਰਹਿਣਾ ਹੈ, ਹੰਕਾਰ ਵਸ ਹੋ ਕੇ ਦੂਜੇ ਦੇ ਗੋਤ ਨੂੰ ਨੀਵਾਂ ਨਾ ਵਿਖਾਉ। ਅੰਬਾਲਾ ਟੱਪ ਕੇ ਸਾਡੇ ਗੋਤਾਂ-ਜਾਤਾਂ ਨੂੰ ਕੁੱਤੀ ਨਹੀਂ ਜਾਣਦੀ।
Marriage
ਅੰਗਰੇਜ਼ ਸੱਭ ਨੂੰ ਇਕ ਰੱਸੇ ਨਾਲ ਬੰਨ੍ਹ ਕੇ ਕੰਮ ਤੇ ਜੋੜ ਲੈਂਦੇ ਹਨ। ਸਾਨੂੰ ਕੋਈ ਵੀ ਗੋਰਾ ਜਾ ਮੇਮ ਇਹ ਪੁੱਛ ਕੇ ਵਿਆਹ ਨਹੀਂ ਕਰਦਾ ਕਿ ਤੁਹਾਡਾ ਜਾਤ-ਗੋਤ ਕੀ ਹੈ। ਅਸਲੀ ਗੁਰੂਆਂ ਦੀ ਫ਼ਿਲਾਸਫ਼ੀ ਮੰਨਣ ਵਾਲੇ ਤਾਂ ਉਹ ਹੋਏ। ਅਖੌਤੀ ਗਾਇਕਾਂ ਨੇ ਵੀ ਗੋਤ ਨੂੰ ਹੰਕਾਰ ਦੀ ਪੌੜੀ ਚੜ੍ਹਾਇਆ ਹੈ। ਚਲੋ ਖਾਈ ਚਲੋ ਗੋਤ ਦੇ ਭੰਵਰ ਵਿਚ ਗੋਤੇ, ਕਿਸੇ ਨਾ ਤੇਰੀ ਜਾਤ ਪੁਛਣੀ..।