Special article : ਬਾਪੂ ਦੀ ਸਿੱਖਿਆ

By : BALJINDERK

Published : Jun 8, 2025, 12:43 pm IST
Updated : Jun 8, 2025, 12:43 pm IST
SHARE ARTICLE
ਬਾਪੂ ਦੀ ਸਿੱਖਿਆ
ਬਾਪੂ ਦੀ ਸਿੱਖਿਆ

Special article : ਬਾਪੂ ਦੀ ਸਿੱਖਿਆ

ਮਿੰਨੀ ਕਹਾਣੀ (ਕਾਲਪਨਿਕ)

Special article  : ਬਾਪੂ ਦੀ ਸਿੱਖਿਆ 

ਬਬਲੀ ਅਪਣੇ ਭਰਾ ਬੱਬੂ ਤੋਂ ਦੋ ਸਾਲ ਵੱਡੀ ਸੀ। ਬਬਲੀ ਹਮੇਸ਼ਾ ਪੜ੍ਹਨ ’ਚ ਰੁਚੀ ਰਖਦੀ ਸੀ। ਉਹ ਅਪਣੇ ਛੋਟੇ ਭਰਾ ਨੂੰ ਵੀ ਕਾਇਦੇ ਤੋਂ ਵਰਨਮਾਲਾ ਸਿਖਾਉਂਦੀ ਰਹਿੰਦੀ। ਜਦੋਂ ਬਬਲੀ ਤੀਜੀ ’ਚ ਹੋਈ ਤਾਂ ਉਸ ਦੇ ਪਾਪਾ ਨੇ ਬੱਬੂ ਨੂੰ ਵੀ ਸਕੂਲ ’ਚ ਦਾਖ਼ਲ ਕਰਵਾ ਦਿਤਾ। 

ਘਰ ’ਚ ਗ਼ਰੀਬੀ ਹੋਣ ਕਾਰਨ ਉਨ੍ਹਾਂ ਦੀ ਮੰਮੀ ਦੋਹਾਂ ਨੂੰ ਸਕੂਲ ਭੇਜ ਕੇ, ਆਪ ਕੰਮ ’ਤੇ ਚਲੀ ਜਾਂਦੀ ਤੇ ਪਾਪਾ ਸਵੇਰੇ ਹੀ ਕੰਮ ’ਤੇ ਚਲੇ ਜਾਂਦੇ। ਬਬਲੀ ਅਪਣੇ ਭਰਾ ਲਈ ਮਾਂ-ਬਾਪ ਵਾਲੀ ਭੂਮਿਕਾ ਅਦਾ ਕਰਦੀ। ਸਕੂਲੋਂ ਆ ਕੇ ਅਪਣੇ ਛੋਟੇ ਭਰਾ ਨੂੰ ਛਾਬੇ (ਟੋਕਰੀ )’ਚੋਂ ਚੁਕ ਕੇ ਖਾਣਾ ਖਵਾਉਂਦੀ ਤੇ ਫਿਰ ਪੜ੍ਹਨ ਬੈਠ ਜਾਂਦੀ।

ਜਦੋਂ ਤਕ ਉਨ੍ਹਾਂ ਦੀ ਮੰਮੀ ਵਾਪਸ ਆਉਂਦੀ, ਉਹ ਥੋੜ੍ਹਾ-ਮੋਟਾ ਘਰ ਦਾ ਕੰਮ ਵੀ ਕਰ ਲੈਂਦੀ ਪਰ ਬੱਬੂ ਹਮੇਸ਼ਾ ਖੇਡਣ ’ਚ ਮਗਨ ਰਹਿੰਦਾ। ਉਸ ਨੂੰ ਪੜ੍ਹਨ ’ਚ ਕੋਈ ਦਿਲਚਸਪੀ ਸੀ ਤੇ ਨਾ ਹੀ ਉਹ ਅਪਣੀਆਂ ਕਿਤਾਬਾਂ ਸੰਭਾਲਦਾ। 

ਉਹ ਜਦੋਂ ਥੋੜ੍ਹੇ ਜਿਹੇ ਵੱਡੇ ਹੋਏ ਤਾਂ ਉਨ੍ਹਾਂ ਦੇ ਪਾਪਾ ਉਨ੍ਹਾਂ ਨੂੰ 50-50 ਪੈਸੇ ਸਕੂਲ ’ਚ ਕੁੱਝ ਖਾਣ-ਪੀਣ ਲਈ ਦੇ ਦਿੰਦੇ। ਬੱਬੂ ਸਕੂਲ ਜਾਂਦਾ ਹੀ ਅਪਣੇ ਪੈਸਿਆਂ ਦਾ ਕੁੱਝ ਨਾ ਕੁੱਝ ਖਾ ਜਾਂਦਾ ਜਦਕਿ ਬਬਲੀ ਅਪਣੇ ਪੈਸੇ ਸੰਭਾਲ ਕੇ ਰੱਖ ਲੈਂਦੀ। 

ਬਬਲੀ ਦਸਵੀਂ ’ਚ ਹੋ ਗਈ ਸੀ ਪਰ ਬੱਬੂ ਦੋ ਵਾਰ ਫ਼ੇਲ ਹੋ ਕੇ ਅਜੇ ਛੇਵੀਂ ’ਚ ਹੀ ਫਿਰਦਾ ਸੀ। ਉਸ ਦੇ ਪਾਪਾ ਉਸ ਨੂੰ ਝਿੜਕਦੇ ਤਾਂ ਆਕੜ ਕੇ ਘਰੋਂ ਬਾਹਰ ਚਲਾ ਜਾਂਦਾ ਪਰ ਬਬਲੀ ਨੂੰ ਉਸ ਦੇ ਪਾਪਾ ਜਿਵੇਂ ਕਹਿੰਦੇ, ਉਹ ‘ਸਤਿਬਚਨ’ ਕਹਿ ਕੇ ਮੰਨ ਲੈਂਦੀ। ਬੱਬੂ ਨੂੰ ਜਦੋਂ ਵੀ ਪਾਪਾ ਝਿੜਕਦੇ ਤਾਂ ਉਸ ਨੇ ਅਪਣੀ ਮਾਂ ਨੂੰ ਸ਼ਿਕਾਇਤ ਕਰਨੀ ਤੇ ਕਹਿਣਾ ਕਿ ਪਾਪਾ ਉਸ ਨੂੰ ਘੱਟ ਤੇ ਭੈਣ ਨੂੰ ਵੱਧ ਪਿਆਰ ਕਰਦੇ ਹਨ। ਸਿਆਣੀ ਮਾਂ ਨੇ ਅੱਗੋਂ ਕਹਿਣਾ, ‘ਪੁੱਤ, ਬਾਪ ਦੀ ਝਿੜਕ ਤੇ ਸੂਰਜ ਦੀ ਗਰਮੀ ਝੱਲ ਲੈਣੀ ਚਾਹੀਦੀ ਐ, ਇਹ ਜਦੋਂ ਦੋਵੇਂ ਛਿਪ ਜਾਂਦੇ ਨੇ ਤਾਂ ਦੁਨੀਆਂ ’ਤੇ ਨ੍ਹੇਰਾ ਛਾ ਜਾਂਦੈ’--ਪਰ ਬੱਬੂ ’ਤੇ ਕੋਈ ਅਸਰ ਨਾ ਹੁੰਦਾ।

ਉਨ੍ਹਾਂ ਦੇ ਪਾਪਾ ਇਕ ਦਿਨ ਅਜਿਹੇ ਬਿਮਾਰ ਪਏ ਕਿ ਮੁੜ ਕਦੇ ਨਾ ਉਠੇ--ਦੋਹਾਂ ਦੀ ਪੜ੍ਹਾਈ ਛੁੱਟ ਗਈ। ਬਬਲੀ ਨੇ ਪ੍ਰਾਈਵੇਟ 12ਵੀਂ ਕਰਨ ਬਾਰੇ ਸੋਚਿਆ ਪਰ ਫ਼ੀਸ ਲਈ ਉਸ ਦੀ ਮੰਮੀ ਕੋਲ ਪੈਸੇ ਨਹੀਂ ਸਨ। ਬਬਲੀ ਨੇ ਅਪਣੇ ਜੋੜੇ ਹੋਏ ਪੈਸੇ ਕੱਢ ਕੇ ਮੰਮੀ ਨੂੰ ਦੇ ਦਿਤੇ ਜਿਨ੍ਹਾਂ ਨਾਲ ਉਸ ਦੀ ਫ਼ੀਸ ਵੀ ਭਰੀ ਗਈ ਤੇ ਕਿਤਾਬਾਂ ਵੀ ਆ ਗਈਆਂ। 

12ਵੀਂ ਕਰ ਕੇ ਬਬਲੀ ਪ੍ਰਾਈਵੇਟ ਕੰਪਨੀ ’ਚ ਨੌਕਰੀ ਕਰਨ ਲੱਗ ਗਈ ਤੇ ਨਾਲ-ਨਾਲ ਪੜ੍ਹਾਈ ਕਰਦੀ ਰਹੀ ਤੇ ਬੱਬੂ ਜਿਮੀਂਦਾਰਾਂ ਨਾਲ ਦਿਹਾੜੀ ’ਤੇ ਜਾਣ ਲੱਗਾ।
ਬਬਲੀ ਦੀ ਬੀ.ਏ ਹੋ ਗਈ ਸੀ। ਇੰਨੇ ਨੂੰ ਸਰਕਾਰ ਨੇ ਅਸਾਮੀਆਂ ਕੱਢੀਆਂ ਤੇ ਉਹ ਟੈਸਟ ਪਾਸ ਕਰ ਕੇ ਨਾਇਬ ਤਹਿਸੀਲਦਾਰ ਲੱਗ ਗਈ ਤੇ ਬੱਬੂ ਦਿਹਾੜੀਆਂ ਜੋਗਾ ਰਹਿ ਗਿਆ। ਉਸ ਅੱਜ ਬਾਪੂ ਦੀ ਸਿੱਖਿਆ ਯਾਦ ਆ ਰਹੀ ਸੀ।

ਲੇਖਕ - ਭੋਲਾ ਸਿੰਘ ‘ਪ੍ਰੀਤ’

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement