ਵਿਦਿਆਰਥੀਆਂ ਨੇ ਦਿੱਤੀ ਅਨੋਖੀ ਮਿਸਾਲ, ਦਾਖਲਾ ਫਾਰਮ ਵਿਚ ਧਰਮ ਅਤੇ ਜਾਤ ਦਾ ਕਾਲਮ ਛੱਡਿਆ ਖਾਲੀ 

ਏਜੰਸੀ
Published Oct 8, 2019, 1:44 pm IST
Updated Oct 8, 2019, 1:44 pm IST
ਇਹਨਾਂ ਵਿਚ 1,23,630 ਵਿਦਿਆਰਥੀ ਪਹਿਲੀ ਤੋਂ 10ਵੀਂ ਜਮਾਤ ਵਿਚ ਪੜ੍ਹਦੇ ਹਨ ਜਦੋਂ ਕਿ 11ਵੀਂ ਦੇ 278 ਅਤੇ 12ਵੀਂ ਦੇ 239 ਵਿਦਿਆਰਥੀ ਹਨ
Over 1.2 lakh students leave caste and religion columns blank during admission
 Over 1.2 lakh students leave caste and religion columns blank during admission

ਨਵੀਂ ਦਿੱਲੀ- ਦੇਸ਼ ਵਿਚ ਧਰਮ ਦੇ ਨਾਮ 'ਤੇ ਸਿਆਸਤ ਹੋ ਰਹੀ ਹੈ, ਉੱਥੇ ਹੀ ਕੇਰਲ ਵਿਚ ਵਿਦਿਆਰਥੀਆਂ ਨੇ ਇਕ ਮਿਸਾਲ ਕਾਇਮ ਕੀਤੀ ਹੈ। ਸਵਾ ਲੱਖ ਵਿਦਿਆਰਥੀਆਂ ਨੇ ਜਾਤ ਅਤੇ ਧਰਮ ਤੋਂ ਕਿਨਾਰਾ ਕਰ ਲਿਆ ਹੈ। ਇਹ ਬੱਚੇ ਸਕੂਲ ਵਿਚ ਜਾਣ ਦੇ ਸਮੇਂ ਧਰਮ ਅਤੇ ਜਾਤ ਦਾ ਕਾਲਮ ਹੀ ਨਹੀਂ ਭਰ ਰਹੇ। ਸਰਕਾਰ ਨੇ ਅਧਿਕਾਰਕ ਤੌਰ ਤੇ ਕਿਹਾ ਹੈ ਕਿ 1.24 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਅਜਿਹਾ ਕਰ ਕੇ ਰਿਕਾਰਡ ਕਾਇਮ ਕੀਤਾ ਹੈ।

Over 1.2 lakh students leave caste and religion columns blank during admissionOver 1.2 lakh students leave caste and religion columns blank during admission

Advertisement

ਇਹਨਾਂ ਵਿਚ 1,23,630 ਵਿਦਿਆਰਥੀ ਪਹਿਲੀ ਤੋਂ 10ਵੀਂ ਜਮਾਤ ਵਿਚ ਪੜ੍ਹਦੇ ਹਨ ਜਦੋਂ ਕਿ 11ਵੀਂ ਦੇ 278 ਅਤੇ 12ਵੀਂ ਦੇ 239 ਵਿਦਿਆਰਥੀ ਹਨ। ਜਾਣਕਾਰੀ ਅਨੁਸਾਰ ਇਹ ਅੰਕੜੇ 9000 ਤੋਂ ਜ਼ਿਆਦਾ ਸਕੂਲਾਂ ਵਿਚੋਂ ਇਕੱਠੇ ਕੀਤੇ ਗਏ ਹਨ ਹਾਲਾਂਕਿ ਇਹਨਾਂ ਵਿਚ ਸਰਕਾਰੀ ਜਾਂ ਸਰਕਾਰੀ ਸਹਾਇਤਾ ਪ੍ਰਾਪਤ ਕਰਨ ਵਾਲੇ ਸਕੂਲ ਹੀ ਸ਼ਾਮਲ ਹਨ। ਇਸ ਵਿਚ ਨਿੱਜੀ ਸਕੂਲਾਂ ਦੇ ਅੰਕੜੇ ਸ਼ਾਮਲ ਨਹੀਂ ਕੀਤੇ ਗਏ ਹਨ।

ਪਹਿਲੀ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਇਸ ਮੁਹਿੰਮ ਵਿਚ ਸ਼ਾਮਲ ਹਨ। ਕੇਰਲ ਦੇ ਸਿੱਖਿਆ ਮੰਤਰੀ ਸੀ ਰਵਿੰਦਰਨਾਥ ਯਾਦਵ ਨੇ ਵਿਧਾਨ ਸਭਾ ਵਿਚ ਦੱਸਿਆ ਕਿ ਸੂਬੇ ਦੇ 1,24,147 ਵਿਦਿਆਰਥੀ ਨੇ ਇਹ ਤੈਅ ਕੀਤਾ ਹੈ ਕਿ ਉਹ ਜਾਤ ਅਤੇ ਧਰਮ ਦਾ ਕਾਲਮ ਨਹੀਂ ਭਰਨਗੇ। ਉਹਨਾਂ ਨੇ ਕਿਹਾ ਕਿ ਇਹ ਅੰਕੜੇ ਦੱਸਦੇ ਹਨ ਕਿ ਕੇਰਲ ਦਾ ਸਮਾਜ ਧਰਮ ਨਿਰਪੱਖਤਾ ਵੱਲ ਵਧ ਰਿਹਾ ਹੈ।

Over 1.2 lakh students leave caste and religion columns blank during admissionOver 1.2 lakh students leave caste and religion columns blank during admission

ਸਿੱਖਿਆ ਮੰਤਰੀ ਨੇ ਦਾਅਵਾ ਕੀਤਾ ਕਿ ਇਸ ਮਾਮਲੇ ਵਿਚ ਕੇਰਲ ਦੀ ਰੈਂਕ ਸ਼ਿਖਰ ਤੇ ਹੈ। ਇਹ ਮੁਹਿੰਮ ਦੋ ਆਗੂਆਂ ਨੇ ਚਲਾਈ ਸੀ। ਕਾਂਗਰਸ ਵਿਧਾਇਕ ਵੀਟੀ ਬਲਰਾਮ ਅਤੇ ਮਾਕਪਾ ਸਾਂਸਦ ਐਮਬੀ ਰਾਜ਼ੇਸ਼ ਨੇ ਧਰਮ ਅਤੇ ਜਾਤ ਦਾ ਕਾਲਮ ਛੱਡਣ ਲਈ ਸੋਸ਼ਲ ਮੀਡੀਆ 'ਬੀਤੇ ਸਾਲ ਇਹ ਮੁਹਿੰਮ ਚਲਾਈ ਸੀ। ਦੋਨਾਂ ਆਗੂਆਂ ਨੇ ਆਪਣੇ ਫੇਸਬੁੱਕ ਪੇਜ਼ 'ਤੇ ਇਹ ਅਭਿਆਨ ਚਲਾਇਆ ਸੀ। ਜਿਸ ਦਾ ਕਾਫ਼ੀ ਸਮਰਥਨ ਕੀਤਾ ਗਿਆ ਸੀ। 

Advertisement

 

Advertisement
Advertisement