ਮਾਂ ਦਿਵਸ ‘ਤੇ ਵਿਸ਼ੇਸ਼: ਅੱਜ ਵੀ ਔਰਤ ਦਾ ਮਾਂ ਬਣਨਾ ਬਣ ਰਿਹਾ ਹੈ ਉਸਦੇ ਕੈਰੀਅਰ ਵਿਚ ਰੁਕਾਵਟ
Published : May 11, 2019, 6:31 pm IST
Updated : Jun 7, 2019, 10:47 am IST
SHARE ARTICLE
Working Mother
Working Mother

ਮਾਂ ਬਣਨਾ ਦੁਨੀਆ ਦੀ ਹਰੇਕ ਔਰਤ ਲਈ ਬਹੁਤ ਹੀ ਸੁਖੀ ਅਤੇ ਵਧੀਆ ਅਹਿਸਾਸ ਹੁੰਦਾ ਹੈ।

ਮਾਂ ਬਣਨਾ ਦੁਨੀਆ ਦੀ ਹਰੇਕ ਔਰਤ ਲਈ ਬਹੁਤ ਹੀ ਸੁਖੀ ਅਤੇ ਵਧੀਆ ਅਹਿਸਾਸ ਹੁੰਦਾ ਹੈ। ਇਹ ਪੜਾਅ ਔਰਤਾਂ ਦੇ ਜੀਵਨ ਦੀ ਧਾਰਾ ਬਦਲਣ ਵਾਲਾ ਹੁੰਦਾ ਹੈ। ਹਾਲਾਂਕਿ ਪਿਛਲੀਆਂ ਕੁਝ ਪੀੜੀਆਂ ਨਾਲ ਵਿਗਿਆਨ ਨੇ ਔਰਤਾਂ ਲਈ ਮਾਂ ਬਣਨਾ ਇਕ ਵਿਕਲਪ ਬਣਾ ਦਿੱਤਾ ਹੈ ਪਰ ਵਿਅਕਤੀਗਤ ਅਤੇ ਸਮਾਜਿਕ ਸੋਚ ਵਿਚ ਇਸ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਹੋਇਆ ਹੈ। ਇਸ ਲਈ ਜ਼ਿਆਦਾਤਰ ਔਰਤਾਂ ਲਈ ਵਿਆਹ ਤੋਂ ਬਾਅਦ ਮਾਂ ਬਣਨ ਦਾ ਦਬਾਅ ਬਣਿਆ ਰਹਿੰਦਾ ਹੈ। ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿਚ ਮਾਂ ਬਣਨ ਦਾ ਮਤਲਬ ਔਰਤ ਦੇ ਕੈਰੀਅਰ ਦੀ ਗੱਡੀ ਦਾ ਰੁਕ ਜਾਣਾ ਹੈ।

ILOILO

ਅਜਿਹਾ ਅੰਤਰਰਾਸ਼ਟਰੀ ਕਿਰਤ ਸੰਸਥਾ ਯਾਨੀ International labor organization (ਆਈਐਲਓ) ਦੇ ਅੰਕੜੇ ਵੀ ਇਹੀ ਕਹਿੰਦੇ ਹਨ। ਆਈਐਲਓ ਨੇ 1919 ਵਿਚ ਅਪਣੀ ਸਥਾਪਨਾ ਦੇ ਸਾਲ ਵਿਚ ਸੰਸਥਾ ਦੇ ਮਿੱਥੇ ਗਏ ਟੀਚਿਆਂ ਵਿਚ ਸੰਸਥਾਗਤ ਨੌਕਰੀਆਂ ‘ਚ ਔਰਤਾਂ ਦੀ ਸ਼ਮੂਲੀਅਤ ਨੂੰ ਸ਼ਾਮਿਲ ਕੀਤਾ ਸੀ। ਇਸਦੇ ਸੌ ਸਾਲ ਬਾਅਦ ਪਿਛਲੇ ਮਹੀਨੇ ਆਈਐਲਓ ਨੇ ਦੁਨੀਆ ਭਰ ਵਿਚ ਕੰਮਕਾਜੀ ਔਰਤਾਂ ਉਤੇ ਜਾਰੀ ਕੀਤੀ ਰਿਪੋਰਟ ਵਿਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਰੱਖੇ ਹਨ। ਰਿਪੋਰਟ ਵਿਚ ਪਾਇਆ ਗਿਆ ਕਿ ਸ਼ੁਰੂਆਤੀ ਦਹਾਕਿਆਂ ਵਿਚ ਉਤਸ਼ਾਹ ਵਧਾਉਣ ਤੋਂ ਬਾਅਦ ਪਿਛਲੇ ਵੀਹ ਸਾਲਾਂ ਵਿਚ ਨਾ ਸਿਰਫ ਨੌਕਰੀਆਂ ਵਿਚ ਔਰਤਾਂ ਦੀ ਹਿੱਸੇਦਾਰੀ ਸੁਸਤ ਹੋਈ ਹੈ ਬਲਕਿ ਇਹ ਤੇਜ਼ੀ ਨਾਲ ਉਲਟੀ ਦਿਸ਼ਾ ਵਿਚ ਵਾਪਿਸ ਪਰਤ ਵੀ ਰਹੀ ਹੈ।

Working MothersWorking Mothers

ਇਥੇ ਸਿਰਫ ਉਹਨਾਂ ਤੱਥਾਂ ਦੀ ਗੱਲ ਕੀਤੀ ਜਾਵੇਗੀ ਜਿਨ੍ਹਾਂ ਦਾ ਸਿੱਧਾ ਸਬੰਧ ਮਾਂ ਬਣਨ ਨਾਲ ਹੈ। ਰਿਪੋਰਟ ਵਿਚ ਇਹ ਕਿਹਾ ਗਿਆ ਹੈ ਕਿ 2005-2015 ਵਿਚਕਾਰ Motherhood Employment Penalty ਯਾਨੀ ਮਾਂ ਬਣਨ ਕਾਰਨ ਨੌਕਰੀ ਨਾ ਕਰਨ ਦੇ ਯੋਗ ਹੋਣ ਦੀ ਸੰਭਾਵਨਾ ਵਿਚ 38.4 ਫੀਸਦੀ ਦਾ ਵਾਧਾ ਹੋਇਆ ਹੈ। ਰਿਪੋਰਟ ਵਿਚ ਇਸ ਨਾਲ ਮਿਲਦੇ ਜੁਲਦੇ ਦੋ ਹੋਰ ਸਿਧਾਂਤਾ ਦੀ ਵੀ ਵਰਤੋਂ ਕੀਤੀ ਗਈ ਹੈ। Motherhood Wage Penalty ਅਤੇ Motherhood Leadership Penalty। ਇਸਦਾ ਸਿੱਧਾ ਅਸਰ ਉਹਨਾਂ ਦੀ ਨੌਕਰੀ ਅਤੇ ਤਨਖਾਹ ‘ਤੇ ਪੈਂਦਾ ਹੈ।

MotherHoodMotherhood

ਆਈਐਲਓ ਦਾ ਮੰਨਣਾ ਹੈ ਕਿ ਘੱਟ ਤਨਖਾਹ ਅਤੇ ਵੱਡੇ ਅਹੁਦਿਆਂ ‘ਤੇ ਨਾ ਪਹੁੰਚਣ ਦਾ ਇਹ ਅਸਰ ਹਰ ਮਾਂ ਦੇ ਕੈਰੀਅਰ ‘ਤੇ ਬਣਿਆ ਰਹਿੰਦਾ ਹੈ ਭਾਵੇਂ ਉਸ ਦੇ ਬੱਚੇ ਵੱਡੇ ਹੋ ਜਾਣ। ਘਰ ਅਤੇ ਪਰਿਵਾਰ ਦੀ ਦੇਖਭਾਲ ਵਿਚ ਬਤੀਤ ਕੀਤਾ ਗਿਆ ਸਮਾਂ ਭਾਵ ਉਹ ਕੰਮ ਜਿਸ ਲਈ ਔਰਤ ਨੂੰ ਕੋਈ ਤਨਖਾਹ ਨਹੀਂ ਮਿਲਦੀ, ਅਜੇ ਵੀ ਦੁਨੀਆ ਭਰ ਵਿਚ ਔਰਤਾਂ ਦੀ ਰੋਜ਼ਾਨਾ ਜ਼ਿੰਗਦੀ ਦੇ ਦੋ ਤਿਹਾਈ ਹਿੱਸੇ ‘ਤੇ ਕਬਜ਼ਾ ਕਰੀ ਬੈਠਾ ਹੈ। ਅੰਕੜੇ ਦੱਸਦੇ ਹਨ ਕਿ 1997 ਦੇ ਮੁਕਾਬਲੇ 2012 ਵਿਚ ਔਰਤਾਂ ਇਨ੍ਹਾਂ ਕੰਮਾਂ ਵਿਚ ਔਸਤ 15 ਮਿੰਟ ਘੱਟ ਸਮਾਂ ਬਤੀਤ ਕਰਦੀਆਂ ਹਨ ਜਦਕਿ ਇਸੇ ਦੌਰਾਨ ਘਰ ਦੇ ਕੰਮਕਾਜ ਵਿਚ ਮਰਦਾਂ ਦੀ ਹਿੱਸੇਦਾਰੀ ਦਿਨ ਭਰ ਵਿਚ ਸਿਰਫ 8 ਮਿੰਟ ਵਧੀ ਹੈ।

MotherhoodMotherhood

ਸੰਸਾਰ ਦੇ ਅੰਕੜਿਆਂ ਤੋਂ ਇਲਾਵਾ ਸਾਡੇ ਦੇਸ਼ ਦੇ ਸਮਾਜਿਕ ਹਾਲਾਤ ਇਸ ਸਥਿਤੀ ਨੂੰ ਖਰਾਬ ਕਰ ਰਹੇ ਹਨ। ਦੋ ਸਾਲ ਪਹਿਲਾ ਕੰਮ ਕਰਨ ਵਾਲੀਆਂ ਮਾਵਾਂ ਲਈ ਮੈਟਰਿਨੀਟੀ ਲੀਵ (ਦੀ ਮਿਆਦ ਤਿੰਨ ਮਹੀਨੇ ਤੋਂ ਵਧ ਕੇ ਛੇ ਮਹੀਨੇ ਕਰਨ ਦਾ ਕਾਨੂੰਨ ਬਣਾਇਆ ਗਿਆ ਪਰ ਭਾਰਤੀ ਕਿਰਤੀ ਕਾਨੂੰਨ ਵਿਚ ਪੈਟਰਨਿਟੀ ਲੀਵ ਦਾ ਕੋਈ ਪ੍ਰਬੰਧ ਨਹੀਂ ਹੈ। ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਬੱਚੇ ਦੇ ਜਨਮ ਤੋਂ ਲੈ ਕੇ ਛੇ ਮਹੀਨੇ ਦੇ ਹੋਣ ਤੱਕ 2 ਹਫਤੇ ਦੀ ਛੁੱਟੀ ਮਿਲਦੀ ਹੈ ਪਰ ਨਿੱਜੀ ਕੰਪਨੀਆਂ ਵਿਚ ਅਜਿਹੀ ਕੋਈ ਸਹੂਲਤ ਨਹੀਂ ਹੈ। ਇਹੀ ਕਾਰਨ ਹੈ ਕਿ ਨੌਕਰੀਆਂ ਵਿਚ ਔਰਤਾਂ ਦੀ ਹਿੱਸੇਦਾਰੀ 2002 ਦੇ 42.7 ਫੀਸਦੀ ਤੋਂ ਘਟ ਕੇ 2011-12 ਵਿਚ 31.2 ਫੀਸਦੀ ਅਤੇ 2013-14 ਵਿਚ 31.1 ਫੀਸਦੀ ਪਹੁੰਚ ਗਈ ਹੈ।

Facebook COO Sheryl SandbergFacebook COO Sheryl Sandberg

ਫੇਸਬੁੱਕ ਦੀ ਸੀਓਓ ਸ਼ੇਰਿਲ ਸੈਂਡਬਰਗ ਅਪਣੀ ਕਿਤਾਬ ‘ਲੀਨ ਇੰਨ’ ਵਿਚ ਲਿਖਦੀ ਹੈ ਕਿ ਨਿਜੀ ਫੈਸਲੇ ਇੰਨੇ ਨਿੱਜੀ ਵੀ ਨਹੀਂ ਹੁੰਦੇ ਜਿੰਨੇ ਦਿਖਾਈ ਦਿੰਦੇ ਹਨ। ਗਰਭਵਤੀ ਹੋਣ ਦੇ ਆਖਰੀ ਮਹੀਨਿਆਂ ਦੌਰਾਨ ਯਾਹੂ ਦੀ ਸੀਈਓ ਬਣਨ ਦੇ ਆਫਰ ਨੂੰ ਸਵਿਕਾਰ ਕਰਨ ਵਾਲੀ ਮੈਰਿਸਾ ਮੇਅਰ ਨੂੰ ਦੁਨੀਆ ਭਰ ਵਿਚ ਕਈ ਅਲੋਚਨਾਵਾਂ ਸਹਿਣੀਆਂ ਪਈਆਂ। ਮੇਅਰ ਉਸ ਚੁਣੌਤੀ ਨੂੰ ਫਿਰ ਵੀ ਨਿਭਾ ਸਕੀ ਕਿਉਂਕਿ ਉਸਦੇ ਪਤੀ ਨੇ ਬੱਚੇ ਨੂੰ ਪਾਲਣ ਵਿਚ ਪੂਰੀ ਹਿੱਸੇਦਾਰੀ ਨਿਭਾਈ। ਇਸੇ ਅਹੁਦੇ ‘ਤੇ ਰਹਿੰਦੇ ਹੋਏ ਤਿੰਨ ਸਾਲ ਬਾਅਦ ਮੇਰਿਸਾ ਨੇ ਜੁੜਵਾ ਬੱਚੀਆਂ ਨੂੰ ਵੀ ਜਨਮ ਦਿੱਤਾ।

Yahoo CEO Marissa MayerYahoo CEO Marissa Mayer

ਮਾਨਸਿਕ ਅਤੇ ਸ਼ਰੀਰਕ ਪੱਖੋਂ ਤੰਦਰੁਸਤ ਬੱਚੇ ਸਿਰਫ ਮਾਵਾਂ ਦੀ ਹੀ ਨਹੀਂ ਬਲਕਿ ਪਰਿਵਾਰ ਅਤੇ ਸਮਾਜ ਦੀ ਵੀ ਜ਼ਰੂਰਤ ਹੁੰਦੇ ਹਨ। ਇਸ ਲਈ ਉਹਨਾਂ ਨੂੰ ਤਿਆਰ ਕਰਨ ਦੀ ਜ਼ਿੰਮੇਵਾਰੀ ਵੀ ਸਾਂਝੀ ਹੋਣੀ ਚਾਹੀਦੀ ਹੈ। ਆਈਐਲਓ ਦਾ ਵੀ ਮੰਨਣਾ ਹੈ ਕਿ ਇਸਦੇ ਲਈ ਸਮਾਜਿਕ ਅਤੇ ਕਾਨੂੰਨੀ ਦੋਵੇਂ ਪੱਧਰ ‘ਤੇ ਤੁਰੰਤ ਬਦਲਾਅ ਦੀ ਜ਼ਰੂਰਤ ਹੈ ਨਹੀਂ ਤਾਂ ਇਸਦੇ ਨਕਾਰਾਤਮਕ ਨਤੀਜੇ ਦੁਨੀਆ ਭਰ ਦੇ ਰੁਜ਼ਗਾਰ ਬਜ਼ਾਰਾਂ ਵਿਚ ਦੇਖਣ ਨੂੰ ਮਿਲਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement