ਦੀਵਾਲੀ ਸਪੈਸ਼ਲ: ਦੀਵਾਲੀ ’ਤੇ ਬੱਚਿਆਂ ਨੂੰ ਰੱਖੋ ਪਟਾਕਿਆਂ ਤੋਂ ਦੂਰ

By : GAGANDEEP

Published : Nov 11, 2020, 12:42 pm IST
Updated : Nov 11, 2020, 12:46 pm IST
SHARE ARTICLE
 Keep the kids to Diwali away
Keep the kids to Diwali away

ਬੱਚਿਆਂ ਦੇ ਨਾਲ ਮਿਲ ਕੇ ਦੀਵਾਲੀ ਦੇ ਮੌਕੇ ਉੱਤੇ ਇੱਕ ਡਿਸ਼ ਬਣਾਓ

ਨਵੀਂ ਦਿੱਲੀ: ਦੀਵਾਲੀ ਭਾਰਤ ਦਾ ਇੱਕ ਅਜਿਹਾ ਤਿਉਹਾਰ ਹੈ ਜਿਹੜਾ ਹੋਰ ਵੀ ਕਈ ਦੇਸਾਂ ਵਿਚ ਮਨਾਇਆ ਜਾਂਦਾ ਹੈ। ਇਸ ਨੂੰ ਹਿੰਦੂ, ਸਿੱਖ ਅਤੇ ਜੈਨ ਧਰਮ ਦੇ ਲੋਕ ਬੜੀ ਸ਼ਰਧਾ ਨਾਲ ਮਨਾਉਂਦੇ ਹਨ। ਹਿੰਦੂ ਇਸ ਨੂੰ ਭਗਵਾਨ ਰਾਮ ਦੇ 14 ਸਾਲਾਂ ਬਨਵਾਸ ਤੋਂ ਮੁੜਨ ਦੀ ਖੁਸ਼ੀ ਵਿਚ ਮਨਾਉਂਦੇ ਹਨ। ਜੈਨ ਧਰਮ ਦੇ ਲੋਕ ਮਹਾਂਵੀਰ ਦੇ ਕਵਿਲਯਾ (ਗਿਆਨ ਪ੍ਰਾਪਤੀ) ਦੀ ਖੁਸ਼ੀ ਵਿਚ ਇਸ ਨੂੰ ਮਨਾਉਂਦੇ ਹਨ।

DiwaliDiwali

ਸਿੱਖ ਧਰਮ ਦੇ ਲੋਕ ਇਹ ਤਿਉਹਾਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲੇ ਵਿੱਚੋਂ ਮੁਗਲ ਬਾਦਸ਼ਾਹ ਜਹਾਂਗੀਰ ਦੀ ਕੈਦ ਵਿੱਚੋਂ 52 ਰਾਜਿਆਂ ਨੂੰ ਛੁਡਵਾ ਕੇ ਦੀਵਾਲੀ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਤਣ ਦੀ ਖੁਸ਼ੀ ਵਿਚ ਮਨਾਉਂਦੇ ਹਨ ਜਿਸ ਨੂੰ ਬੰਦੀ ਛੋੜ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ। ਪੂਰੇ ਦੇਸ਼ ਵਿਚ ਤਿਉਹਾਰਾਂ ਦਾ ਮੌਸਮ ਹੈ ਅਤੇ ਹੁਣ ਥੋੜੇ ਹੀ ਦਿਨਾਂ 'ਚ ਦੀਵਾਲੀ ਵੀ ਆਉਣ ਵਾਲੀ ਹੈ।

diwali diwali

ਦੀਵਾਲੀ ਦਾ ਤਿਉਹਾਰ ਹਿੰਦੂਆਂ ਦੇ ਸਭ ਤੋਂ ਵੱਡੇ ਪੁਰਬਾਂ ਵਿਚੋਂ ਇੱਕ ਹੈ। ਰੋਸ਼ਨੀ, ਦੀਵਾ ਅਤੇ ਲਕਸ਼ਮੀ-ਗਣੇਸ਼ ਪੂਜਾ ਦੇ ਨਾਲ ਉਝ ਤਾਂ ਅਸੀਂ ਸਾਰੇ ਦਿਵਾਲੀ ਨੂੰ ਧੂੰਮ-ਧਾਮ ਨਾਲ ਮਨਾਉਂਦੇ ਹਾਂ। ਉਝ ਤਾਂ ਪਟਾਕੇ ਦੀਵਾਲੀ ਮਨਾਉਣ ਦੇ ਪ੍ਰੰਪਰਾਗਤ ਤਰੀਕੇ ਦਾ ਹਿੱਸਾ ਨਹੀਂ ਸੀ, ਪਰ ਪਿਛਲੇ ਕੁੱਝ ਸਮੇਂ ਤੋਂ ਦੀਵਾਲੀ ਦੀ ਰਾਤ ਪਟਾਕੇ ਚਲਾਉਣਾ ਹੁਣ ਇੱਕ ਰਿਵਾਜ਼ ਦੇ ਰੂਪ ਵਿਚ ਹੋ ਗਿਆ ਹੈ। ਬਿਨਾਂ ਪਟਾਕਿਆਂ ਤੋਂ ਦੀਵਾਲੀ ਦੇ ਬਾਰੇ ਸੋਚ ਕੇ ਥੋੜਾ ਅਜੀਬ ਵੀ ਲੱਗਦਾ ਹੈ ਪਰ ਇੱਕ ਲਿਮਟ ਤੋਂ ਜਿਆਦਾ ਪਟਾਕੇ ਜਲਾਉਣ ਦਾ ਖਿਆਲ ਵੀ ਕਿਸੇ ਖੌਫ ਤੋਂ ਘੱਟ ਨਹੀਂ।

Diwali Lamp Diwali Lamp

ਵੱਡੇ ਲੋਕ ਫਿਰ ਵੀ ਪਟਾਕਿਆਂ ਤੋਂ ਦੂਰੀ ਬਣਾ ਲੈਣ ਪਰ ਬੱਚੇ ਤਾਂ ਬੱਚੇ ਹੀ ਹਨ, ਉਨ੍ਹਾਂ ਨੂੰ ਸਮਝਾਉਣ ਲਈ ਕੁੱਝ ਨਾ ਕੁੱਝ ਕਰਨਾ ਚਾਹੀਦਾ ਹੈ। ਘਰ ਦੇ ਬੱਚਿਆਂ ਨੂੰ ਦੀਵੇ ਅਤੇ ਮੋਮਬੱਤੀਆਂ ਜਗਾਉਣ ਲਈ ਕਹੋ, ਹੋ ਸਕੇ ਤਾਂ ਘਰ 'ਚ ਉਨ੍ਹਾਂ ਦੇ ਦੋਸਤ ਨੂੰ ਵੀ ਬੁਲਾ ਲਓ। ਖੇਡ-ਖੇਡ 'ਚ ਉਹ ਕ੍ਰਿਏਟਿਵ ਵੀ ਹੋ ਜਾਣਗੇ ਤੇ ਪਟਾਕੇ ਖਰੀਦਣ ਦਾ ਖਿਆਲ ਉਨ੍ਹਾਂ ਦੇ ਮਨ ਵਿੱਚ ਵੀ ਨਹੀਂ ਆਵੇਗਾ। ਬੱਚਿਆਂ ਨੂੰ ਕਹਾਣੀਆਂ ਪਸੰਦ ਹਨ, ਇਸੇ ਬਹਾਨੇ ਦੀਵਾਲੀ ਨਾਲ ਜੁੜੀਆਂ ਕਹਾਣੀਆਂ ਸੁਣਾਓ।

Diwali Lamp Diwali Lamp

ਨਾਲ ਹੀ ਕਹਾਣੀਆਂ ਨਾਲ ਉਨ੍ਹਾਂ ਦੇ ਗਿਆਨ 'ਚ ਵੀ ਵਾਧਾ ਹੁੰਦਾ ਹੈ ਤੇ ਆਪਣੇ ਇਤਿਹਾਸ ਬਾਰੇ ਵੀ ਜਾਣਕਾਰੀ ਮਿਲਦੀ ਰਹਿੰਦੀ ਹੈ। ਅਕਸਰ ਅਜਿਹਾ ਹੁੰਦਾ ਹੈ ਕਿ ਰੰਗੋਲੀ ਸਿਰਫ ਲੜਕੀਆਂ ਦੇ ਸ਼ੌਕ ਹਨ ਪਰ ਜੇਕਰ ਤੁਹਾਨੂੰ ਆਪਣੇ ਬੇਟੇ ਨੂੰ ਅਜਿਹੀ ਵਿਚਾਰਧਾਰਾ ਨਾਲ ਜੋੜਨਾ ਹੈ ਤਾਂ ਦੀਵਾਲੀ ਇਸ ਕੰਮ ਲਈ ਸਹੀ ਸਮਾਂ ਹੈ। ਇਸ ਦੀਵਾਲੀ ਸਿਰਫ ਬੇਟੀ ਨਾਲ ਨਹੀਂ, ਬੇਟੇ ਨਾਲ ਵੀ ਮਿਲ ਕੇ ਰੰਗੋਲੀ ਬਣਾਓ। ਫਿਰ ਦੇਖਣਾ ਸਜਾਵਟ ਦੇਖ ਕੇ ਸਾਰਿਆਂ ਦੇ ਚਿਹਰੇ 'ਤੇ ਮੁਸਕਾਨ ਜਰੂਰ ਆਵੇਗੀ।

ਬੱਚਿਆਂ ਦੇ ਨਾਲ ਮਿਲ ਕੇ ਦੀਵਾਲੀ ਦੇ ਮੌਕੇ ਉੱਤੇ ਇੱਕ ਡਿਸ਼ ਬਣਾਓ। ਇਸ ਨਾਲ ਘਰ ਦੇ ਕੰਮ ਵਿੱਚ ਮਦਦ ਵੀ ਹੋ ਜਾਵੇਗੀ ਅਤੇ ਬੱਚਿਆਂ ਨਾਲ ਤੁਹਾਡੇ ਸਬੰਧ ਵੀ ਮਜਬੂਤ ਹੋਣਗੇ। ਸ਼ਾਮ ਹੁੰਦੇ ਹੀ ਜਦੋਂ ਮਹਿਮਾਨ ਘਰ ਆਉਣ, ਤਾਂ ਬੱਚੇ ਨੂੰ ਇੱਕ ਜ਼ਿੰਮੇਦਾਰੀ ਸੌਂਪਣ। ਉਨ੍ਹਾਂ ਨੂੰ ਕਹੋ ਕਿ ਉਹ ਹਰ ਮਹਿਮਾਨ ਤੋਂ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਲਿਖਵਾਉਣ ਅਤੇ ਉਨ੍ਹਾਂ ਨੂੰ ਗਿਫਟਸ ਦੇਣ।

ਜੇਕਰ ਤੁਹਾਨੂੰ ਲੱਗੇ ਕਿ ਤੁਹਾਡਾ ਬੱਚਾ ਇਨ੍ਹਾਂ ਸਭ ਗੱਲਾਂ ਤੋਂ ਬਹਿਲਾੳੇਣ ਵਾਲਾ ਨਹੀਂ, ਤਾਂ ਉਨ੍ਹਾਂ ਨੂੰ ਕੋਲ ਦੇ ਕਿਸੇ ਪਟਾਕਾ ਫੈਕਟਰੀ ਵਿੱਚ ਲੈ ਜਾਓ ਅਤੇ ਦਿਖਾਓ ਕਿ ਇਸ ਨੂੰ ਬਣਾਉਣ ਲਈ ਲੋਕਾਂ ਨੂੰ ਕਿਸ ਤਰ੍ਹਾਂ ਆਪਣੀ ਜਾਨ ਜੋਖਮ ਵਿੱਚ ਪਾਉਣੀ ਪੈਂਦੀ ਹੈ। ਬੱਚੇ ਨੂੰ ਇਹ ਵੀ ਸਮਝਾਓ ਕਿ ਜਿੰਨੇ ਪੈਸਿਆਂ ਵਿਚ ਪਟਾਕੇ ਖਰੀਦ ਕੇ ਕੁੱਝ ਪਲਾਂ ਦੀ ਖੁਸ਼ੀ ਹਾਸਲ ਕ

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM

Baba Balwinder Singh Murder Case 'ਚ ਵੱਡੀ ਅਪਡੇਟ, Police ਨੂੰ ਕਾਤਲ ਬਾਰੇ ਮਿਲੀ ਅਹਿਮ ਸੂਹ..

02 May 2024 8:48 AM

ਮੂਸੇਵਾਲਾ ਦੇ ਕਾ+ਤਲਾਂ 'ਤੇ ਦੋਸ਼ ਦਾਇਰ ਹੋਣ ਬਾਅਦ, ਬੋਲੇ ਬਲਕੌਰ ਸਿੰਘ, "24 ਮਹੀਨਿਆਂ ਬਾਅਦ ਮਿਲਿਆ ਥੋੜ੍ਹਾ ਸੁਕੂਨ"

02 May 2024 8:33 AM

Raja Warring LIVE | ਮੈਨੂੰ ਦੁੱਖ ਹੈ ਕਿ ਅੱਜ Goldy ਨੇ 'ਸਿਆਸੀ ਖ਼ੁਦ+ਕੁਸ਼ੀ' ਕਰ ਲਈ-ਰਾਜਾ ਵੜਿੰਗ | Latest News

01 May 2024 4:38 PM

Big Breaking: ਗੋਲਡੀ ਬਰਾੜ ਦਾ ਕਤਲ ? ਸਵੇਰ ਤੋਂ ਚੱਲ ਰਹੀਆਂ ਖ਼ਬਰਾਂ ਵਿਚਾਲੇ ਦੇਖੋ ਸਹੀ ਅਪਡੇਟ, ਵੇਖੋ LIVE

01 May 2024 4:12 PM
Advertisement