ਸਾਡੇ ਮੌਤ ਦੇ ਡਰ ਨੇ ਵਧਾਈ ਬੋਤਲਬੰਦ ਪਾਣੀ ਦੀ ਵਿਕਰੀ
Published : Mar 14, 2019, 12:16 pm IST
Updated : Mar 14, 2019, 12:16 pm IST
SHARE ARTICLE
Bottle Water
Bottle Water

ਅਧਿਐਨ ਤੋਂ ਪਤਾ ਚੱਲਿਆ ਹੈ ਕਿ ਬੋਤਲਬੰਦ ਪਾਣੀ ਦਾ ਜਿਆਦਾ ਪ੍ਰਚਾਰ ਬੰਦੇ ਦੀ ਮਨੋਵਿਗਿਆਨਿਕ ਸੰਵੇਦਨਸ਼ੀਲਤਾ ਤੇ ਹੋਰ ਪੱਕਾ ਨਿਸਾਨਾ ਲਾਉਦਾ ਹੈ

ਵਿਗਿਆਨਿਕਾਂ ਦਾ ਕਹਿਣਾ ਹੈ ਕਿ ਲੋਕ ਇਸ ਤੱਥ ਨਾਲ ਵਾਕਫ਼ ਹਨ ਕਿ ਬੋਤਲਬੰਦ ਪਾਣੀ ਤੋਂ ਕੋਈ ਖ਼ਾਸ ਲਾਭ ਨਹੀਂ ਹੈ ਪਰ ਮਰਨ ਦਾ ਡਰ ਲੋਕਾਂ ਨੂੰ ਬੋਤਲਬੰਦ ਪਾਣੀ ਖਰੀਦਣ ਲਈ ਮਜਬੂਰ ਕਰਦਾ ਹੈ। ਇਸ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਬੋਤਲਬੰਦ ਪਾਣੀ ਦਾ ਜਿਆਦਾ ਪ੍ਰਚਾਰ ਬੰਦੇ ਦੀ ਮਨੋਵਿਗਿਆਨਿਕ ਸੰਵੇਦਨਸ਼ੀਲਤਾ ਤੇ ਹੋਰ ਪੱਕਾ ਨਿਸਾਨਾ ਲਾਉਦਾ ਹੈ ਅਤੇ ਉਨ੍ਹਾਂ ਨੂੰ ਕਿਸੀ ਖਾਸ ਵਸਤੂ ਨੂੰ ਖਰੀਦਣ ਅਤੇ ਵਰਤਣ ਦੇ ਲਈ ਵਚਨਬਧ ਕਰਦਾ ਹੈ।

s

ਕਨੇਡਾ ਦੀ ਯੂਨੀਵਰਸਿਟੀ ਆਫ ਵਾਟਰਲੂ ਨੇ ਖ਼ੋਜ ਕਰਨ ਵਾਲੇ ਸਟੀਫਨ ਕੋਟ ਨੇ ਕਿਹਾ ਕਿ ਬੋਤਲਬੰਦ ਪਾਣੀ ਦੇ ਪ੍ਰਚਾਰਕ ਸਾਡੇ ਸਭ ਤੋਂ ਵੱਡੇ ਡਰ ਦੇ ਨਾਲ ਦੋ ਜ਼ਰੂਰੀ ਪੈਤੜਿਆਂ ਨਾਲ ਖੇਡਦਾ ਹੈ। ਉਨ੍ਹਾਂ ਨੇ ਕਿਹਾ, ਕਿ ਮਰਨ ਦਾ ਡਰ ਸਾਨੂੰ ਖਤਰੇ ‘ਚ ਪੈਣ ਤੋਂ ਰੋਕਦਾ ਹੈ। ਕੁਝ ਬੰਦਿਆ ਨੂੰ ਬੋਤਲ ਬੰਦ ਪਾਣੀ ਸੁਰਖਿਅਤ ਅਤੇ ਸੁੱਧ ਲਗਦਾ ਹੈ। ਕਿਉਕਿ ਸਾਡੇ ਅਵਚੇਤਨ ਵਿਚ ਨਾ ਮਰਨ ਦੀ ਇਛਾ ਨੇ ਬਹੁਤ ਡੂੰਘਾ ਘਰ ਕੀਤਾ ਹੋਇਆ ਹੈ। ਇਸ ਅਧਿਐਨ ਦੇ ਲਈ ਸੋਸ਼ਲ ਸਾਈਕੋਲਜੀ ਟੈਰੇਰ ਮੈਨੇਜਮੈਟ ਥਿਊਰੀ ਦਾ ਇਸਤੇਮਾਲ ਕੀਤਾ ਗਿਆ ਸੀ ।

df

ਸਟੱਡੀ ਵਿਚ ਕਿਹਾ ਗਿਆ ਹੈ ਕਿ ਜਦੋਂ ਸਾਡੇ ਕੋਲ ਨਲਕਿਆਂ ਦੇ ਜਰੀਏਂ ਚੰਗੀ ਗੁਣਵੱਤਾਂ ਦਾ ਪਾਣੀ ਉਪਲਬਧ ਹੈ। ਫਿਰ ਵੀ ਸਾਡਾ ਬੋਤਲਬੰਦ ਪਾਣੀ ਵੱਲ ਆਕਰਸਿਤ ਹੋਣਾ ਇਸ ਲਈ ਹੈ, ਕਿਉਕਿ ਵਿਗਿਆਪਨ ਦੇ ਜ਼ਰੀਏ ਇਹ ਸਥਾਪਿਤ ਕੀਤਾ ਜਾ ਚੁੱਕਿਆ ਹੈ ਕਿ ਬੋਤਲ ਬੰਦ ਪਾਣੀ ਹੀਂ ਸੁੱਧ ਹੈ। ਇਸ ਤਰ੍ਹਾਂ ਵਿਗਿਆਪਨ ਰਾਹ ਬੋਤਲਬੰਦ ਪਾਣੀ ਦਾ ਵਿਚਾਰ ਇਕ ਵੱਡੇ ਜਨਸਮੂਹ ਤਕ ਪਹੁੱਚਿਆ ਹੈ। ਜਿਨਾਂ ਵਿਚ ਅਜਿਹੇ ਵਰਤੋਕਾਰ ਸ਼ਾਮਿਲ ਹਨ ਜੋ ਸਿਹਤ, ਸੋਹਰਤ,ਵਿਖਾਵੇ, ਆਲੇ-ਦੁਆਲੇ ਨੂੰ ਅਹਿਮੀਅਤ ਦਿੰਦੇ ਹਨ।

ss

ਲੋਕਾਂ ਦਾ ਰੁਝਾਨ ਨਲਕੇਆਂ ਦੇ ਪਾਣੀ ਵੱਲ ਕਰਨ ਦੇ ਲਈ ਇਕ ਨਵੇ ਤਰੀਕੇ ਤਾ ਪ੍ਰੈਕਟੀਕਲ ਕਰਨ ਦੀ ਗੱਲ ਕਹੀ ਗਈ ਹੈ। ਜਿਹੜਾ ਲੋਕਾਂ ਦੀ ਬੋਤਲ ਦੇ ਪਾਣੀ ਵੱਲ ਤਵਜ਼ੋਂ ਨੂੰ ਘਟਾ ਸਕੇ। ਇਹ ਵੀ ਕਿਹਾ ਗਿਆ ਹੈ ਕਿ ਹਾਲੇ ਤਾਂ ਨਲਕੇ ਦੇ ਪਾਣੀ ਨੂੰ ਅਹਿਮੀਅਤ ਦੇਣ ਦੀ ਲਹਿਰ ਬੋਤਲਬੰਦ ਪਾਣੀ ਦੇ ਵੱਡੇ ਪ੍ਰਚਾਰ ਦੇ ਸਾਹਮਣੇ ਝੁਕਦੀ ਹੋਈ ਨਜ਼ਰ ਆਉਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement