ਆਜ਼ਾਦੀ ਦੇ ਕਈ ਨਾਇਕਾਂ ਨੂੰ ਭੁਲਾਇਆ ਗਿਆ, ਪੁਰਾਣੀਆਂ ਗਲਤੀਆਂ ਸੁਧਾਰ ਰਿਹਾ ਦੇਸ਼- PM Modi
Published : Sep 14, 2021, 1:15 pm IST
Updated : Sep 14, 2021, 1:15 pm IST
SHARE ARTICLE
PM Modi lays foundation stone of Raja Mahendra Pratap Singh University in Aligarh
PM Modi lays foundation stone of Raja Mahendra Pratap Singh University in Aligarh

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਲੀਗੜ੍ਹ ਪਹੁੰਚੇ ਹਨ। ਇੱਥੇ ਉਹਨਾਂ ਨੇ ਰਾਜਾ ਮਹਿੰਦਰ ਪ੍ਰਤਾਪ ਸਿੰਘ ਸਟੇਟ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ।

ਅਲੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi Aligarh Visit) ਅੱਜ ਅਲੀਗੜ੍ਹ ਪਹੁੰਚੇ ਹਨ। ਇੱਥੇ ਉਹਨਾਂ ਨੇ ਰਾਜਾ ਮਹਿੰਦਰ ਪ੍ਰਤਾਪ ਸਿੰਘ ਸਟੇਟ ਯੂਨੀਵਰਸਿਟੀ (Raja Mahendra Pratap Singh University in Aligarh) ਦਾ ਨੀਂਹ ਪੱਥਰ ਰੱਖਿਆ। ਉਹਨਾਂ ਨੇ ਅਪਣੇ ਭਾਸ਼ਣ ਦੀ ਸ਼ੁਰੂਆਤ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਨੂੰ ਯਾਦ ਕਰਦਿਆਂ ਕੀਤੀ।

PM Modi Aligarh Visit
PM Modi Aligarh Visit

ਹੋਰ ਪੜ੍ਹੋ: IPL 2021 ਤੋਂ ਹਟੇ 15 ਖਿਡਾਰੀ, ਪ੍ਰੀਟੀ ਜ਼ਿੰਟਾ ਦੀ ਟੀਮ Kings XI Punjab ਨੂੰ ਵੱਡਾ ਝਟਕਾ

ਇਸ ਦੌਰਾਨ ਨਾਂਅ ਲਏ ਬਿਨ੍ਹਾਂ ਵਿਰੋਧੀਆਂ ਨੂੰ ਨਿਸ਼ਾਨੇ ’ਤੇ ਲਿਆ। ਉਹਨਾਂ ਕਿਹਾ ਕਿ ਭਾਰਤ ਦਾ ਇਤਿਹਾਸ ਅਜਿਹੇ ਦੇਸ਼ ਭਗਤਾਂ ਨਾਲ ਭਰਿਆ ਪਿਆ ਹੈ, ਜਿਨ੍ਹਾਂ ਨੇ ਅਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਪਰ ਦੇਸ਼ ਦੀ ਬਦਕਿਸਮਤੀ ਰਹੀ ਕਿ ਆਜ਼ਾਦੀ ਤੋਂ ਬਾਅਦ ਅਜਿਹੇ ਨਾਇਕ ਅਤੇ ਨਾਇਕਾਵਾਂ ਬਾਰੇ ਦੇਸ਼ ਦੀ ਅਗਲੀ ਪੀੜੀ ਨੂੰ ਜਾਣੂ ਨਹੀਂ ਕਰਵਾਇਆ ਗਿਆ। ਉਹਨਾਂ ਦੀਆਂ ਕਹਾਣੀਆਂ ਤੋਂ ਦੇਸ਼ ਦੀਆਂ ਕਈ ਪੀੜੀਆਂ ਵਾਂਝੀਆਂ ਰਹਿ ਗਈਆਂ। 20ਵੀਂ ਸਦੀ ਦੀਆਂ ਉਹਨਾਂ ਗਲਤੀਆਂ ਨੂੰ ਅੱਜ ਅਸੀਂ 21ਵੀਂ ਸਦੀ ਵਿਚ ਸੁਧਾਰ ਰਹੇ ਹਾਂ।

PM Modi Aligarh VisitPM Modi Aligarh Visit

ਹੋਰ ਪੜ੍ਹੋ: QUAD ਸੰਮੇਲਨ ਵਿਚ ਹਿੱਸਾ ਲੈਣ ਲਈ ਅਮਰੀਕਾ ਜਾਣਗੇ ਪੀਐਮ ਮੋਦੀ, 24 ਸਤੰਬਰ ਨੂੰ ਹੋਵੇਗਾ ਆਯੋਜਨ

ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਪੀ ਨਿਵੇਸ਼ ਦੀ ਪਹਿਲੀ ਪਸੰਦ ਬਣਿਆ ਹੈ, ਯੋਗੀ ਜੀ ਦੀ ਟੀਮ ਸਭ ਦਾ ਸਾਥ, ਸਭ ਦਾ ਵਿਕਾਸ, ਸਭ ਦਾ ਵਿਸ਼ਵਾਸ ਅਤੇ ਸਭ ਦੀ ਕੋਸ਼ਿਸ਼ ਦੇ ਮੰਤਰ ਨੂੰ ਅੱਗੇ ਵਧਾ ਰਹੀ ਹੈ। ਯੂਪੀ ਨੂੰ ਪਹਿਲਾਂ ਵਿਕਾਸ ਵਿਚ ਰੁਕਾਵਟ ਵਜੋਂ ਦੇਖਿਆ ਜਾਂਦਾ ਸੀ, ਅੱਜ ਉਹ ਦੇਸ਼ ਵਿਚ ਸਭ ਤੋਂ ਅੱਗੇ ਹੈ।

PM Modi Aligarh VisitPM Modi Aligarh Visit

ਹੋਰ ਪੜ੍ਹੋ: ਪੱਟੀ ’ਚ ਦਿਨ ਚੜ੍ਹਦਿਆਂ ਫਰਨੀਚਰ ਹਾਊਸ ਦੇ ਮਾਲਕ ਨੂੰ ਅਣਪਛਾਤੇ ਵਿਅਕਤੀ ਨੇ ਮਾਰੀਆਂ ਗੋਲ਼ੀਆਂ

ਪੀਐਮ ਮੋਦੀ ਨੇ ਕਿਹਾ ਕਿ 2017 ਤੋਂ ਪਹਿਲਾਂ ਗਰੀਬਾਂ ਦੀ ਹਰ ਯੋਜਨਾ ਵਿਚ ਰੁਕਾਵਟ ਪੈਦਾ ਕੀਤੀ ਜਾਂਦੀ ਸੀ। ਇਕ ਯੋਜਨਾ ਨੂੰ ਲਾਗੂ ਕਰਵਾਉਣ ਲਈ ਕਈ ਚਿੱਠੀਆਂ ਲਿਖਣੀਆਂ ਪੈਂਦੀਆਂ ਸਨ। ਇੱਥੇ ਘੁਟਾਲੇ ਹੁੰਦੇ ਸੀ, ਭ੍ਰਿਸ਼ਟਾਚਾਰ ਸਿਖਰ ’ਤੇ ਸੀ। ਅੱਜ ਯੋਗੀ ਸਰਕਾਰ ਇਮਾਨਦਾਰੀ ਨਾਲ ਅੱਗੇ ਵਧ ਰਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਇੱਥੇ ਸ਼ਾਸਨ ਗੁੰਡਿਆਂ ਅਤੇ ਮਾਫੀਆ ਦੀ ਮਰਜ਼ੀ ਨਾਲ ਚੱਲਦਾ ਸੀ ਪਰ ਅੱਜ ਮਾਫੀਆਰਾਜ ਚਲਾਉਣ ਵਾਲੇ ਜੇਲ੍ਹ ਵਿਚ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement