ਆਜ਼ਾਦੀ ਦਿਵਸ 'ਤੇ ਵਿਸ਼ੇਸ਼ : ਕੀ ਵਾਕਈ ਆਜ਼ਾਦ ਹੋ ਗਏ ਅਸੀਂ?
Published : Aug 15, 2019, 5:37 am IST
Updated : Aug 15, 2019, 8:28 am IST
SHARE ARTICLE
Independence Day 2019
Independence Day 2019

ਸਾਡਾ ਦੇਸ਼ 73ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ, ਜਿਸ ਨੂੰ ਲੈ ਕੇ ਦੇਸ਼ ਭਰ ਵਿਚ ਜਗ੍ਹਾ-ਜਗ੍ਹਾ ਸੱਭਿਆਚਾਰਕ ਅਤੇ ਹੋਰ ਪ੍ਰੋਗਰਾਮ ਹੋ ਰਹੇ ਹਨ।

ਸਾਡਾ ਦੇਸ਼ 73ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ, ਜਿਸ ਨੂੰ ਲੈ ਕੇ ਦੇਸ਼ ਭਰ ਵਿਚ ਜਗ੍ਹਾ-ਜਗ੍ਹਾ ਸੱਭਿਆਚਾਰਕ ਅਤੇ ਹੋਰ ਪ੍ਰੋਗਰਾਮ ਹੋ ਰਹੇ ਹਨ। ਸਾਲ ਭਰ ਵਿਚ ਇਹ ਇੱਕ-ਦੋ ਦਿਨ ਅਜਿਹੇ ਹੁੰਦੇ ਹਨ, ਜਿਸ ਨੂੰ ਲੈ ਕੇ ਸਾਡੇ ਦੇਸ਼ ਦੇ ਨੇਤਾ ਵੀ ਵੱਡੀਆਂ ਮਹਿੰਗੀਆਂ ਲਗਜ਼ਰੀ ਕਾਰਾਂ ਵਿਚ ਆ ਕੇ ਜਗ੍ਹਾ-ਜਗ੍ਹਾ ਤਿਰੰਗਾ ਲਹਿਰਾਉਂਦੇ ਹਨ। ਇਸ ਦੌਰਾਨ ਸਕੂਲਾਂ, ਕਾਲਜਾਂ ਅਤੇ ਹੋਰ ਥਾਵਾਂ 'ਤੇ ਨੇਤਾਵਾਂ ਵੱਲੋਂ ਵੱਡੇ-ਵੱਡੇ ਦੇਸ਼ ਭਗਤੀ ਦੇ ਭਾਸ਼ਣ ਦਿੱਤੇ ਜਾਂਦੇ ਹਨ। ਭੋਲ਼ੀ-ਭਾਲੀ ਜਨਤਾ ਇਨ੍ਹਾਂ ਭਾਸ਼ਣਾਂ 'ਤੇ ਖ਼ੂਬ ਤਾੜੀਆਂ ਵਜਾਉਂਦੀ ਹੈ, ਜਦੋਂ ਕਿ ਅਸਲ ਹਕੀਕਤ ਇਹ ਹੈ ਕਿ ਅਜੇ ਤੱਕ ਵੀ ਸਾਡੇ ਦੇਸ਼ ਦੇ ਲੋਕ ਗ਼ੁਲਾਮੀ ਭਰਿਆ ਜੀਵਨ ਬਤੀਤ ਕਰ ਰਹੇ ਹਨ। ਫ਼ਰਕ ਸਿਰਫ਼ ਇੰਨਾ ਹੈ ਕਿ ਪਹਿਲਾਂ ਗੋਰੇ (ਯਾਨੀ ਅੰਗਰੇਜ਼) ਸਾਡੇ 'ਤੇ ਰਾਜ ਕਰਦੇ ਸਨ, ਹੁਣ ਕਾਲੇ (ਯਾਨੀ ਸਾਡੇ ਆਪਣੇ ਦੇਸ਼ ਦੇ ਨੇਤਾ) ਸਾਨੂੰ ਗ਼ੁਲਾਮ ਬਣਾ ਰਹੇ ਹਨ। 

Independence Day 2019Independence Day 2019

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਸ਼ਹੀਦਾਂ ਦੀ ਵਜ੍ਹਾ ਨਾਲ ਸਾਡਾ ਦੇਸ਼ ਆਜ਼ਾਦ ਹੋਇਆ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਆਪਣੀਆਂ ਜਾਨਾਂ ਵਾਰ ਦਿੱਤੀਆਂ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਆਪਣਾ ਘਰ-ਬਾਰ ਸਭ ਕੁਝ ਤਿਆਗ਼ ਕੇ ਦੇਸ਼ ਦੇ ਲੇਖੇ ਲਗਾ ਦਿੱਤਾ ਅਤੇ ਫਾਂਸੀ ਦੇ ਫੰਧਿਆਂ 'ਤੇ ਝੂਲ ਗਏ, ਉਨ੍ਹਾਂ ਯੋਧਿਆਂ ਨੂੰ ਹਾਲੇ ਤੱਕ ਸਾਡੇ ਦੇਸ਼ ਵਿਚ ਸ਼ਹੀਦਾਂ ਦਾ ਦਰਜਾ ਹੀ ਨਹੀਂ ਦਿੱਤਾ ਗਿਆ। ਉਨ੍ਹਾਂ ਵਿਚੋਂ ਬਹੁਤ ਸਾਰਿਆਂ ਦੇ ਵਾਰਿਸ ਅੱਜ ਸਰਕਾਰਾਂ ਦੀ ਅਣਦੇਖੀ ਕਾਰਨ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ, ਦਿਹਾੜੀ-ਦੱਪਾ ਕਰਕੇ ਆਪਣਾ ਗੁਜ਼ਰ ਬਸਰ ਕਰਨ ਲਈ ਮਜਬੂਰ ਹਨ। ਇੱਥੋਂ ਹੀ ਹੀ ਅੰਦਾਜ਼ਾ ਲਗਾ ਲਓ ਕਿ ਸਾਡੇ ਦੇਸ਼ ਦੇ ਨੇਤਾ 'ਆਜ਼ਾਦੀ ਦਿਵਸ ਦੇ ਅਸਲ ਹੀਰੋਜ਼' ਨੂੰ ਲੈ ਕੇ ਕਿੰਨੇ ਕੁ ਗੰਭੀਰ ਹਨ

Independence Day 2019Independence Day 2019

ਜੇਕਰ ਲੋਕਾਂ ਦੀ ਆਜ਼ਾਦੀ ਦੀ ਗੱਲ ਕਰੀਏ ਤਾਂ ਇੱਥੇ ਆਜ਼ਾਦੀ ਦੇ 73 ਵਰ੍ਹੇ ਬੀਤ ਜਾਣ ਤੋਂ ਬਾਅਦ ਵੀ ਲੜਕੀਆਂ ਕਿਤੇ ਇਕੱਲੀਆਂ ਜਾਣ ਲਈ ਆਜ਼ਾਦ ਨਹੀਂ ਹਨ, ਕਿਸੇ ਨੂੰ ਆਪਣੇ ਹੱਕ ਮੰਗਣ ਦੀ ਆਜ਼ਾਦੀ ਨਹੀਂ ਹੈ, ਜੋ ਨੇਤਾਵਾਂ ਜਾਂ ਧਨਾਡਾਂ ਦੀਆਂ ਧੱਕੇਸ਼ਾਹੀਆਂ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਸ ਦੀ ਆਵਾਜ਼ ਨੂੰ ਖਾਮੋਸ਼ ਕਰ ਦਿੱਤਾ ਜਾਂਦਾ ਹੈ। ਸਿੱਖਿਆ ਦੇ ਮਾਮਲੇ ਵਿਚ ਵੀ ਸਾਡੇ ਦੇਸ਼ ਵਿਚ ਵੱਖੋ-ਵੱਖਰੇ ਮਿਆਰ ਹਨ। ਦੇਸ਼ ਵਿਚ ਬਣਿਆ ਸਿੱਖਿਆ ਦਾ ਅਧਿਕਾਰ ਕਾਨੂੰਨ ਵੀ ਦਮ ਤੋੜਦਾ ਨਜ਼ਰ ਆ ਰਿਹਾ ਹੈ। ਗਰੀਬਾਂ ਦੀ ਆਬਾਦੀ ਦੇ ਨੇੜੇ ਸਰਕਾਰ ਵੱਲੋਂ ਕੋਈ ਸਰਕਾਰੀ ਸਕੂਲ ਨਹੀਂ ਬਣਾਏ ਗਏ ਅਤੇ ਪ੍ਰਾਈਵੇਟ ਸਕੂਲਾਂ ਵਿਚ ਉਹ ਆਪਣੇ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ। ਸਕੂਲਾਂ ਵਿਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਖਾਣੇ (ਮਿਡ-ਡੇ-ਮੀਲ) ਵਿਚ ਕਈ ਤਰ੍ਹਾਂ ਦੇ ਘਪਲੇ ਘੁਟਾਲੇ ਦੇਸ਼ ਭਰ ਵਿਚ ਸਾਹਮਣੇ ਆ ਚੁੱਕੇ ਹਨ। ਅਜਿਹੇ ਵਿਚ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਅਸੀਂ ਆਜ਼ਾਦ ਹਾਂ? 

Independence Day 2019Private school

ਕਹਿਣ ਨੂੰ ਭਾਵੇਂ ਸਾਡੇ ਦੇਸ਼ ਵਿਚ ਲੋਕਤੰਤਰ ਸਰਕਾਰ ਹੈ ਅਤੇ ਸਾਡੇ ਦੇਸ਼ ਨੂੰ ਵਿਸ਼ਵ ਦਾ ਵੱਡਾ ਲੋਕਤੰਤਰ ਵੀ ਮੰਨਿਆ ਜਾਂਦਾ ਹੈ ਪਰ ਅਸਲ ਹਕੀਕਤ ਇਹ ਹੈ ਕਿ ਭਾਵੇਂ ਕਿ ਸਾਡੇ ਦੇਸ਼ ਵਿਚ ਵੋਟਾਂ ਜ਼ਰੀਏ ਸਰਕਾਰਾਂ ਚੁਣੀਆਂ ਜਾਂਦੀਆਂ ਹਨ ਪਰ ਵੋਟਾਂ ਵੇਲੇ ਜੋ ਕੁਝ ਇੱਥੇ ਹੁੰਦਾ ਹੈ, ਉਸ ਤੋਂ ਸਾਰੇ ਭਲੀ ਭਾਂਤ ਵਾਕਿਫ਼ ਹਨ। ਦੇਸ਼ ਦੀ ਵੱਡੀ ਗਿਣਤੀ ਮਹਿੰਗਾਈ, ਬੇਰੁਜ਼ਗਾਰੀ ਅਤੇ ਹੋਰ ਸਮਾਜਿਕ ਸਮੱਸਿਆਵਾਂ ਨਾਲ ਜੂਝ ਰਹੀ ਹੈ। ਇਸ ਕਰਕੇ ਵੋਟਾਂ ਵੇਲੇ ਅਜਿਹੇ ਲੋਕ ਨੇਤਾਵਾਂ ਦੀਆਂ ਲੂੰਬੜ ਚਾਲਾਂ ਵਿਚ ਆਸਾਨੀ ਨਾਲ ਆ ਜਾਂਦੇ ਹਨ। ਵੋਟਾਂ ਵੇਲੇ ਪੈਸੇ ਅਤੇ ਨਸ਼ੇ ਦੀ ਖ਼ੂਬ ਭਰਮਾਰ ਹੁੰਦੀ ਹੈ। ਵੋਟਾਂ ਤੋਂ ਪਹਿਲਾਂ ਗ਼ਰੀਬ ਤੋਂ ਗ਼ਰੀਬ ਵਿਅਕਤੀਆਂ ਅੱਗੇ ਹੱਥ ਬੰਨ੍ਹ ਕੇ ਵੋਟਾਂ ਮੰਗਣ ਵਾਲੇ ਨੇਤਾ ਜਿੱਤਣ ਤੋਂ ਬਾਅਦ ਅੱਖ ਵਿਚ ਪਾਉਣ ਨੂੰ ਦਿਖਾਈ ਨਹੀਂ ਦਿੰਦੇ ਅਤੇ ਆਮ ਲੋਕਾਂ ਲਈ ਫਿਰ ਉਨ੍ਹਾਂ ਤੱਕ ਪੁੱਜਣਾ ਇੰਨਾ ਅਸਾਨ ਨਹੀਂ ਰਹਿ ਜਾਂਦਾ। ਫਿਰ ਪੂਰਾ ਪੰਜ ਸਾਲ ਗਰੀਬ ਲੋਕ ਇਨ੍ਹਾਂ ਨੇਤਾਵਾਂ ਤੋਂ ਆਪਣੀਆਂ ਬੁਨਿਆਦੀ ਸਹੂਲਤਾਂ ਦੀ ਮੰਗ ਲਈ ਚੱਕਰ ਲਗਾਉਂਦੇ ਰਹਿੰਦੇ ਹਨ, ਪੱਲੇ ਪੈਂਦੀ ਹੈ ਸਿਰਫ਼ ਨਿਰਾਸ਼ਾ। ਕੀ ਇਸ ਨੂੰ ਅਸੀਂ ਆਜ਼ਾਦੀ ਦਾ ਨਾਂਅ ਦੇਵਾਂਗਾ?

Independence Day 2019 Unemployment

ਸਾਡਾ ਦੇਸ਼ ਭਾਵੇਂ ਆਜ਼ਾਦ ਹੋ ਗਿਆ ਹੈ ਪਰ ਦੇਸ਼ ਦੀ ਕਰੀਬ 80 ਫੀਸਦੀ ਆਬਾਦੀ ਹਾਲੇ ਵੀ ਗ਼ੁਲਾਮੀ ਭਰਿਆ ਜੀਵਨ ਬਤੀਤ ਕਰ ਰਹੀ ਹੈ। ਹਾਂ ਇੱਕ ਗੱਲ ਜ਼ਰੂਰ ਹੈ ਕਿ ਇੱਥੇ ਅਪਰਾਧੀ ਜ਼ਰੂਰ ਆਜ਼ਾਦ ਹਨ, ਅਪਰਾਧ ਕਰਨ ਦੇ ਲਈ। ਅਪਰਾਧਾਂ ਦੇ ਮਾਮਲੇ ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਦਾ ਇਹ ਹਾਲ ਹੈ ਕਿ ਜੇਕਰ ਉਸ ਨੂੰ 'ਅਪਰਾਧਾਂ ਦੀ ਰਾਜਧਾਨੀ' ਕਹਿ ਲਿਆ ਜਾਵੇ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਵੈਸੇ ਜਨਤਾ ਅਤੇ ਮੀਡੀਆ ਵੱਲੋਂ ਅਜਿਹਾ ਖਿ਼ਤਾਬ ਦਿੱਲੀ ਨੂੰ ਮਿਲ ਚੁੱਕਿਆ ਹੈ। ਵੈਸੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਜਿੱਥੇ ਜਿੰਨੇ ਜ਼ਿਆਦਾ ਲੀਡਰ ਹੋਣਗੇ, ਉਥੇ ਓਨਾ ਜ਼ਿਆਦਾ ਅਪਰਾਧ ਹੋਵੇਗਾ। ਦਿੱਲੀ ਨੂੰ ਵੇਖ ਕੇ ਤਾਂ ਇਹ ਗੱਲ ਕਾਫ਼ੀ ਹੱਦ ਤੱਕ ਸੱਚ ਜਾਪਦੀ ਹੈ। ਦਿਨ ਦਿਹਾੜੇ ਹੋ ਰਹੇ ਕਤਲ, ਲੁੱਟਾਂ ਖੋਹਾਂ, ਬਲਾਤਕਾਰ ਇਹੀ ਸਾਬਤ ਕਰਦੇ ਹਨ ਕਿ ਆਜ਼ਾਦ ਤਾਂ ਸਿਰਫ਼ ਅਪਰਾਧੀ ਹਨ, ਜਿਨ੍ਹਾਂ ਨੂੰ ਪੁਲਿਸ ਦਾ ਵੀ ਡਰ ਨਹੀਂ, ਲੋਕ ਤਾਂ ਹਾਲੇ ਵੀ ਗ਼ੁਲਾਮ ਹਨ ਜੋ ਇਨ੍ਹਾਂ ਅਪਰਾਧੀਆਂ ਦਾ ਸ਼ਿਕਾਰ ਬਣਦੇ ਹਨ। 

Rape caseRape case

ਕਾਰਜਪਾਲਿਕਾ, ਵਿਧਾਨਪਾਲਿਕਾ, ਨਿਆਂਪਾਲਿਕਾ ਅਤੇ ਮੀਡੀਆ ਲੋਕਤੰਤਰ ਦੇ ਚਾਰ ਥੰਮ੍ਹ ਹਨ, ਜਿਨ੍ਹਾਂ ਸਹਾਰੇ ਲੋਕਤੰਤਰ ਚਲਦਾ ਹੈ। ਜੇਕਰ ਚਾਰੇ ਥੰਮ੍ਹਾਂ ਵਿਚੋਂ ਇੱਕ ਕਮਜ਼ੋਰ ਪੈ ਜਾਵੇਗਾ ਤਾਂ ਲੋਕਤੰਤਰ ਰੂਪੀ ਖੇਮਾ ਸਹੀ ਤਰੀਕੇ ਨਾਲ ਖੜ੍ਹ ਨਹੀਂ ਸਕੇਗਾ, ਪਰ ਵਰਤਮਾਨ ਹਾਲਾਤ ਇਹ ਹੈ ਕਿ ਇਨ੍ਹਾਂ ਥੰਮ੍ਹਾਂ ਵਿਚੋਂ ਦੋ ਥੰਮ੍ਹ ਕਾਰਜਪਾਲਿਕਾ ਯਾਨੀ ਸਰਕਾਰ ਅਤੇ ਦੂਜਾ ਵਿਧਾਨ ਪਾਲਿਕਾ ਯਾਨੀ ਸੰਸਦ, ਵਿਧਾਨ ਸਭਾ ਅਤੇ ਮੁਲਾਜ਼ਮ ਹਨ,ਜਿਨ੍ਹਾਂ ਬਾਰੇ ਸਾਰੇ ਲੋਕ ਚੰਗੀ ਤਰ੍ਹਾਂ ਜਾਣੂ ਹਨ ਕਿ ਇਹ ਕਿੰਨੇ ਕੁ ਇਮਾਨਦਾਰ ਹਨ। ਬਾਕੀ ਰਹਿੰਦੇ ਦੋ ਥੰਮ੍ਹਾਂ ਨਿਆਂਪਾਲਿਕਾ ਅਤੇ ਮੀਡੀਆ 'ਤੇ ਲੋਕਾਂ ਦਾ ਹਾਲੇ ਵੀ ਕਾਫ਼ੀ ਯਕੀਨ ਕਾਇਮ ਹੈ ਪਰ ਇਨ੍ਹਾਂ ਥੰਮ੍ਹਾਂ ਨੂੰ ਵੀ ਕੁਝ ਥਾਵਾਂ 'ਤੇ ਖੋਰਾ ਲੱਗਿਆ ਹੋਇਆ ਹੈ। ਹਰ ਥਾਂ 'ਤੇ ਤਾਂ ਰਿਸ਼ਵਤ ਦਾ ਬੋਲਬਾਲਾ ਹੋਇਆ ਪਿਆ ਹੈ, ਫਿਰ ਅਜਿਹੇ ਵਿਚ ਅਸੀਂ ਕਿਹੜੀ ਆਜ਼ਾਦੀ ਦੀ ਗੱਲ ਕਰੀ ਜਾ ਰਹੇ ਹਾਂ? 

Independence Day 2019Independence Day 2019

ਆਜ਼ਾਦੀ ਦੇ 73 ਵਰ੍ਹੇ ਬੀਤ ਜਾਣ ਤੋਂ ਬਾਅਦ ਵੀ ਸਾਡੇ ਦੇਸ਼ ਵਿਚ ਬਹੁਤ ਸਾਰੇ ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ। ਇੱਕ ਪਾਸੇ ਤਾਂ ਦੇਸ਼ ਦਾ ਇੱਕ ਹਿੱਸਾ ਤਰੱਕੀ ਦੀਆਂ ਉੱਚ ਬੁਲੰਦੀਆਂ ਨੂੰ ਛੂਹ ਰਿਹਾ ਹੈ, ਦੂਜੇ ਪਾਸੇ ਇੱਕ ਵੱਡਾ ਹਿੱਸਾ ਅੱਜ ਵੀ ਕਈ ਦਹਾਕੇ ਪਿੱਛੇ ਹੀ ਖੜ੍ਹਾ ਹੈ। ਜਦੋਂ ਦੇਸ਼ ਦੀ ਜਨਤਾ ਨੂੰ ਸੱਚ ਬੋਲਣ ਦੀ ਆਜ਼ਾਦੀ ਨਹੀਂ, ਆਪਣੇ ਹੱਕ ਮੰਗਣ ਦੀ ਆਜ਼ਾਦੀ ਨਹੀਂ, ਖਾਣ ਪੀਣ ਦੀ ਆਜ਼ਾਦੀ ਨਹੀਂ, ਰਾਤ ਵੇਲੇ ਘਰ ਤੋਂ ਬਾਹਰ ਘੁੰਮਣ ਦੀ ਆਜ਼ਾਦੀ ਨਹੀਂ, ਆਪਣੀਆਂ ਫ਼ਸਲਾਂ ਦੇ ਮੁੱਲ ਤੈਅ ਕਰਨ ਦੀ ਆਜ਼ਾਦੀ ਨਹੀਂ ਤਾਂ ਫਿਰ ਅਸੀਂ ਕਿਹੜੀ ਆਜ਼ਾਦੀ ਦਾ ਦਿਹਾੜਾ ਮਨਾ ਰਹੇ ਹਾਂ? 

FarmerFarmer

ਅਸਲ ਆਜ਼ਾਦੀ ਉਦੋਂ ਮੰਨੀ ਜਾਵੇਗੀ ਜਦੋਂ ਦੇਸ਼ ਦੀ ਜਨਤਾ ਨੂੰ ਆਪਣੇ ਹੱਕਾਂ ਲਈ ਬੋਲਣ ਦਾ ਬਿਨਾ ਕਿਸੇ ਡਰ-ਭੈਅ ਤੋਂ ਅਧਿਕਾਰ ਹੋਵੇਗਾ। ਜਦੋਂ ਨੇਤਾ ਆਪਣੇ ਫ਼ਰਜ਼ਾਂ ਨੂੰ ਬਾਖੂਬੀ ਸਮਝਣਗੇ, ਜਦੋਂ ਮੀਡੀਆ ਵੀ ਆਪਣੀ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਨਿਭਾਏਗਾ। ਜਦੋਂ ਦੇਸ਼ ਦੀਆਂ ਬੇਟੀਆਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨਗੀਆਂ, ਜਦੋਂ ਅਪਰਾਧੀਆਂ 'ਤੇ ਨਕੇਲ ਕਸੀ ਜਾਵੇਗੀ, ਉਦੋਂ ਹੋਵੇਗਾ ਆਜ਼ਾਦੀ ਪ੍ਰਵਾਨਿਆਂ ਦੇ ਸੁਪਨਿਆਂ ਦਾ ਵਾਲਾ ਭਾਰਤ ਅਤੇ ਉਦੋਂ ਹੀ ਮੰਨੀ ਜਾਵੇਗੀ ਅਸਲ ਆਜ਼ਾਦੀ। ਫਿਲਹਾਲ ਤਾਂ ਜਨਤਾ ਵਿਚਾਰੀ ਆਜ਼ਾਦੀ ਦੇ ਅਸਲ ਮਾਅਨਿਆਂ ਤੋਂ ਕੋਹਾਂ ਦੂਰ ਹੈ। 
- ਐੱਮ. ਸ਼ਾਹ
ਮੋਬਾ : 95927-81512

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement