ਵਿਸ਼ੇਸ਼ ਲੇਖ : ਅਜੋਕਾ ਵਿਦਿਅਕ ਪ੍ਰਬੰਧ ਤੇ ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ

By : KOMALJEET

Published : Jan 17, 2023, 12:25 pm IST
Updated : Jan 17, 2023, 12:25 pm IST
SHARE ARTICLE
Representational Image
Representational Image

ਪਿਛਲੇ ਕੁੱਝ ਸਾਲਾਂ ਦੌਰਾਨ ਵਿਦਿਆਰਥੀਆਂ ’ਚ ਆਤਮ-ਹਤਿਆ ਦੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੋਇਆ ਹੈ ਜੋ ਸਾਡੇ ਸਿਖਿਆ ਪ੍ਰਬੰਧਾਂ ਦੀ ਪੋਲ ਖੋਲ੍ਹਦਾ ਹੈ।

ਪਿਛਲੇ ਕੁੱਝ ਸਾਲਾਂ ਦੌਰਾਨ ਵਿਦਿਆਰਥੀਆਂ ’ਚ ਆਤਮ-ਹਤਿਆ ਦੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੋਇਆ ਹੈ ਜੋ ਸਾਡੇ ਸਿਖਿਆ ਪ੍ਰਬੰਧਾਂ ਦੀ ਪੋਲ ਖੋਲ੍ਹਦਾ ਹੈ। ਰਾਜਸਥਾਨ ਦੇ ਕੋਟਾ ਸ਼ਹਿਰ ’ਚ ਮੈਡੀਕਲ ਤੇ ਇੰਜੀਨੀਅਰਿੰਗ ਦੀ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਕਰ ਰਹੇ ਚਾਰ ਬੱਚਿਆਂ ਨੇ 24 ਘੰਟਿਆਂ ’ਚ ਇਕ ਤੋਂ ਬਾਅਦ ਇਕ ਨੇ ਆਤਮ-ਹਤਿਆ ਕੀਤੀ ਹੈ। ਇਹ ਘਟਨਾ ਸੰਨ 2022 ਦੇ ਦਸੰਬਰ ਮਹੀਨੇ ਦੇ ਦੂਜੇ ਹਫ਼ਤੇ ਦੀ ਦੁਖਦਾਈ ਘਟਨਾ ਹੈ। ਇਸ ਮੰਦਭਾਗੀ ਘਟਨਾ ਨੇ ਸਮੁੱਚੇ ਦੇਸ਼ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਝੰਜੋੜ ਕੇ ਰੱਖ ਦਿਤਾ ਹੈ।

ਇਸ ਸਾਲ ਹੁਣ ਤਕ 15 ਵਿਦਿਆਰਥੀ ਖ਼ੁਦਕੁਸ਼ੀ ਕਰ ਚੁੱਕੇ ਹਨ। ਇਹ ਕੋਈ ਪਹਿਲੀ ਘਟਨਾ ਨਹੀਂ, ਇਸ ਤੋਂ ਪਹਿਲਾਂ ਸੰਨ 2020 ’ਚ ਮੱਧ ਪ੍ਰਦੇਸ਼ ਵਿਚ ਇਕ ਲੜਕੀ ਨੇ ਨੀਟ ਯੂ.ਜੀ. (ਐਨ.ਈ.ਈ.ਟੀ ਅੰਡਰ ਗ੍ਰੈਜੂਏਸ਼ਨ) ਦੇ ਨਤੀਜੇ ਤੋਂ ਬਾਅਦ ਖ਼ੁਦਕੁਸ਼ੀ ਕੀਤੀ ਸੀ। ਉਸ ਲੜਕੀ ਨੇ ਬਹੁਤ ਮਿਹਨਤ ਕਰ ਕੇ ਇਹ ਇਮਤਿਹਾਨ ਦਿਤਾ ਸੀ ਪਰ ਨਤੀਜੇ ’ਚ ਉਸ ਨੂੰ ਅਪਣੇ ਮਾਤਰ 6 ਅੰਕ ਦੇਖ ਕੇ ਬੜਾ ਧੱਕਾ ਲੱਗਾ ਤੇ ਉਸ ਨੇ ਫਾਹਾ ਲੈ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ।

ਉਸ ਦੀ ਮੌਤ ਤੋਂ ਬਾਅਦ ਉਸ ਦੇ ਮਾਪਿਆਂ ਨੇ ਜਦ ਨਤੀਜੇ ਦੀ ਪੜਤਾਲ ਕਰਵਾਈ ਤਾਂ ਉਸ ਦੇ ਅੰਕ 560 ਸਨ। ਇਸ ਤਕਨੀਕੀ ਗ਼ਲਤੀ ਦਾ ਖ਼ਮਿਆਜ਼ਾ ਉਸ ਲੜਕੀ ਨੇ ਅਪਣੀ ਜ਼ਿੰਦਗੀ ਦੀ ਜੰਗ ਹਾਰ ਕੇ ਚੁਕਾਇਆ ਸੀ। ਅਜਿਹੀਆਂ ਅਣਗਿਣਤ ਮੰਦਭਾਗੀਆਂ ਘਟਨਾਵਾਂ ਨੇ ਵਿਦਿਆਰਥੀਆਂ ’ਚ ਪ੍ਰਵੇਸ਼ ਪ੍ਰੀਖਿਆ ਦੇ ਮੁਕਾਬਲੇ ਕਾਰਨ ਵੱਧ ਰਹੇ ਦਬਾਅ ਤੇ ਤਣਾਅ ਨੇ ਬੁੱਧੀਜੀਵੀਆਂ ’ਚ ਬਹਿਸ ਛੇੜ ਦਿਤੀ ਹੈ। 


ਜ਼ਿੰਦਗੀ ਦੀ ਭੱਜ-ਦੌੜ ਦੀ ਆਖ਼ਰੀ ਮੰਜ਼ਿਲ ਸਫ਼ਲਤਾ ਨੂੰ ਸਰ ਕਰਨਾ ਹੁੰਦਾ ਹੈ। ਜ਼ਿੰਦਗੀ ਦੀ ਕਸ਼ਮਕਸ਼ ਦਾ ਧੁਰਾ ਸਿਰਫ਼ ਸਫ਼ਲਤਾ ਦੁਆਲੇ ਘੁੰਮਦਾ ਹੈ। ਅਜੋਕੇ ਸਮੇ ’ਚ ਹਰ ਇਨਸਾਨ ਦੀ ਇੱਛਾ ਸਫ਼ਲ ਤੇ ਕਾਮਯਾਬ ਮਨੁੱਖ ਬਣਨ ਦੀ ਹੁੰਦੀ ਹੈ। ਮਨੁੱਖੀ ਸੁਭਾਅ ਆਰਥਕ, ਸਮਾਜਕ ਤੇ ਧਾਰਮਕ ਬਲਕਿ ਹਰ ਤਰ੍ਹਾਂ ਦੀ ਆਜ਼ਾਦੀ ਦਾ ਆਸ਼ਕ ਹੈ। ਆਜ਼ਾਦੀ ਦੀ ਤਾਂਘ ਉਸ ਨੂੰ ਚੈਨ ਨਾਲ ਬੈਠਣ ਨਹੀਂ ਦਿੰਦੀ ਤੇ ਸਮਾਜ ’ਚ ਹਰ ਤਰ੍ਹਾਂ ਦੀ ਆਜ਼ਾਦੀ ਮਾਣਨ ਲਈ ਉਸ ਨੂੰ ਦੁਨੀਆਂ ਤੋਂ ਵਖਰਾ ਕਰ ਗੁਜ਼ਰਨ ਲਈ ਪ੍ਰੇਰਿਤ ਕਰਦੀ ਹੈ।

ਅਪਣੀ ਮੰਜ਼ਿਲ ’ਤੇ ਪਹੁੰਚਣ ਲਈ ਰਾਹੀ ਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੰਜ਼ਿਲਾਂ ’ਤੇ ਸਦਾ ਉਹੀ ਪਹੁੰਚਦੇ ਹਨ ਜੋ ਆਈਆਂ ਮੁਸੀਬਤਾਂ ਨੂੰ ਖਿੜੇ ਮੱਥੇ ਸਵੀਕਾਰਦੇ ਹਨ। ਸਫ਼ਲਤਾ-ਅਸਫ਼ਲਤਾ ਤੋਂ ਉਪਰ ਉਠ ਕੇ ਕੀਤੀ ਮਿਹਨਤ ਦਾ ਰੰਗ ਤੇ ਸਵਾਦ ਅਵੱਲਾ ਹੀ ਹੁੰਦਾ ਹੈ ਤੇ ਫਿਰ ਅਸਫ਼ਲਤਾ ਨਿਰਾਸ਼ ਨਹੀਂ ਕਰਦੀ ਸਗੋਂ ਹੋਰ ਡਟ ਕੇ ਮਿਹਨਤ ਕਰਨ ਲਈ ਪ੍ਰੇਰਦੀ ਹੈ।


ਉਦਾਸੀ ਨਿਰਾਸ਼ਤਾ ਨੂੰ ਜਨਮ ਦਿੰਦੀ ਹੈ ਅਤੇ ਨਿਰਾਸਤਾ ਆਦਮੀ ਨੂੰ ਆਤਮ-ਹਤਿਆ ਲਈ ਉਕਸਾਉਂਦੀ ਹੈ। ਨਿਰਾਸ਼ ਵਿਅਕਤੀ ਨੂੰ ਜਦੋਂ ਇਹ ਲਗਦਾ ਹੈ ਕਿ ਹੁਣ ਸਾਰੇ ਰਾਹ ਬੰਦ ਹੋ ਗਏ ਹਨ ਤਾਂ ਉਹ ਮੌਤ ਨੂੰ ਹਮਸਫ਼ਰ ਬਣਾ ਲੈਂਦਾ ਹੈ। ਅਜੋਕੇ ਅਗਾਂਹਵਧੂ ਤੇ ਤਕਨਾਲੋਜੀ ਦੇ ਸਮੇ ’ਚ ਖ਼ੁਦਕਸ਼ੀਆਂ ਦਾ ਮੰਦਭਾਗਾ ਰੁਝਾਨ ਆਲਮੀ ਪਧਰ ’ਤੇ ਵੱਧ ਰਿਹਾ ਹੈ ਜੋ ਬੇਹੱਦ ਚਿੰਤਾ ਦਾ ਵਿਸ਼ਾ ਹੈ। ਮੁੁਕਾਬਲੇ ਦੇ ਇਸ ਯੁਗ ’ਚ ਇਕ ਦੂਜੇ ਨੂੰ ਪਛਾੜ ਕੇ ਅੱਗੇ ਨਿਕਲਣ ਦੀ ਹੋੜ ਨੇ ਅੱਜ ਇਨਸਾਨ ਨੂੰ ਮਸ਼ੀਨ ਬਣਨ ਲਈ ਮਜਬੂਰ ਕੀਤਾ ਹੈ। ਇਹ ਵਰਤਾਰਾ ਮਨੁੱਖ ਦੇ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਹੈ।

ਅਜੋਕੇ ਮਾਪੇ ਬੱਚੇ ਤੋਂ ਬਿਨਾਂ ਪੁੱਛੇ ਇਹ ਪਹਿਲਾਂ ਹੀ ਤੈਅ ਕਰ ਲੈਂਦੇ ਹਨ ਕਿ ਬੱਚੇ ਲਈ ਕਮਾਈ ਦਾ ਚੰਗਾ ਖੇਤਰ ਕਿਹੜਾ ਰਹੇਗਾ। ਬੱਚੇ ਨੂੰ ਸਿਰਫ਼ ਪੈਸੇ ਦੀ ਮਸ਼ੀਨ ਬਣਾਉਣਾ ਹੀ ਜ਼ਿਆਦਾਤਰ ਮਾਪਿਆਂ ਦਾ ਖ਼ਿਆਲ ਹੈ। ਜਦੋਂ ਕੋਈ ਵਿਅਕਤੀ ਦੁਨੀਆਂ ਦੀ ਦੌੜ ’ਚੋਂ ਪਛੜਦਾ ਹੈ ਤਾਂ ਉਹ ਨਮੋਸ਼ੀ ਮੰਨ ਕੇ ਨਿਰਾਸ਼ ਹੋ ਕੇ ਆਤਮ-ਹਤਿਆ ਨੂੰ ਗਲੇ ਲਗਾ ਲਂੈਦਾ ਹੈ। 


ਭਾਰਤ ’ਚ ਇਹ ਸਮੱਸਿਆ ਬੜਾ ਗੁੰਝਲਦਾਰ ਤੇ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ। ਦੇਸ਼ ਦੇ 1.32 ਲੱਖ ਖ਼ੁਦਕੁਸ਼ੀ ਕਰਨ ਵਾਲੇ ਲੋਕ 14-30 ਸਾਲ ਉਮਰ ਦੇ ਪਾਏ ਗਏ ਹਨ। ਇਸ ਵਿਚ ਵਿਦਿਆਰਥੀ ਵਰਗ ਵੀ ਸ਼ਾਮਲ ਹੈ। ਦੇਸ਼ ਅੰਦਰ ਹੋਈਆਂ ਕੁਲ ਖ਼ੁਦਕੁਸ਼ੀਆਂ ’ਚ 6.1 ਫ਼ੀਸਦੀ ਖ਼ੁਦਕੁਸ਼ੀਆਂ ਵਿਦਿਆਰਥੀਆਂ ਦੀਆਂ ਹਨ। ਮਨੁੱਖੀ ਸੰਸਾਧਨ ਵਿਕਾਸ ਮੰਤਰਾਲੇ ਦੇ ਸੰਨ 2013 ਦੇ ਅੰਕੜਿਆਂ ਅਨੁਸਾਰ ਅੱਠ ਹਜ਼ਾਰ ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕੀਤੀ ਸੀ।


ਪਿਛਲੇ ਕੁੱਝ ਸਾਲਾਂ ਦੌਰਾਨ ਵਿਦਿਆਰਥੀਆਂ ’ਚ ਆਤਮ-ਹੱਤਿਆ ਦੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੋਇਆ ਹੈ ਜੋ ਸਾਡੇ ਸਿਖਿਆ ਪ੍ਰਬੰਧਾਂ ਦੀ ਪੋਲ ਖੋਲ੍ਹਦਾ ਹੈ। ਰਾਜਸਥਾਨ ਦੇ ਕੋਟਾ ਸ਼ਹਿਰ ’ਚ ਮੈਡੀਕਲ ਤੇ ਇੰਜੀਨੀਅਰਿੰਗ ਦੀ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਕਰ ਰਹੇ ਚਾਰ ਬੱਚਿਆਂ ਨੇ 24 ਘੰਟਿਆਂ ’ਚ ਇਕ ਤੋਂ ਬਾਅਦ ਇਕ ਨੇ ਆਤਮ-ਹੱਤਿਆ ਕੀਤੀ ਹੈ। ਇਹ ਘਟਨਾ ਸੰਨ 2022 ਦੇ ਦਸੰਬਰ ਮਹੀਨੇ ਦੇ ਦੂਜੇ ਹਫ਼ਤੇ ਦੀ ਦੁਖਦਾਈ ਘਟਨਾ ਹੈ। ਇਸ ਮੰਦਭਾਗੀ ਘਟਨਾ ਨੇ ਸਮੁੱਚੇ ਦੇਸ਼ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਝੰਜੋੜ ਕੇ ਰੱਖ ਦਿਤਾ ਹੈ।

ਇਸ ਸਾਲ ਹੁਣ ਤਕ 15 ਵਿਦਿਆਰਥੀ ਖ਼ੁਦਕੁਸ਼ੀ ਕਰ ਚੁੱਕੇ ਹਨ। ਇਹ ਕੋਈ ਪਹਿਲੀ ਘਟਨਾ ਨਹੀਂ, ਇਸ ਤੋਂ ਪਹਿਲਾਂ ਸੰਨ 2020 ’ਚ ਮੱਧ ਪ੍ਰਦੇਸ਼ ਵਿਚ ਇਕ ਲੜਕੀ ਨੇ ਨੀਟ ਯੂ.ਜੀ. (ਐਨ.ਈ.ਈ.ਟੀ ਅੰਡਰ ਗ੍ਰੈਜੂਏਸ਼ਨ) ਦੇ ਨਤੀਜੇ ਤੋਂ ਬਾਅਦ ਖ਼ੁਦਕੁਸ਼ੀ ਕੀਤੀ ਸੀ। ਉਸ ਲੜਕੀ ਨੇ ਬਹੁਤ ਮਿਹਨਤ ਕਰ ਕੇ ਇਹ ਇਮਤਿਹਾਨ ਦਿਤਾ ਸੀ ਪਰ ਨਤੀਜੇ ’ਚ ਉਸ ਨੂੰ ਅਪਣੇ ਮਾਤਰ 6 ਅੰਕ ਦੇਖ ਕੇ ਬੜਾ ਧੱਕਾ ਲੱਗਾ ਤੇ ਉਸ ਨੇ ਫਾਹਾ ਲੈ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ।

ਉਸ ਦੀ ਮੌਤ ਤੋਂ ਬਾਅਦ ਉਸ ਦੇ ਮਾਪਿਆਂ ਨੇ ਜਦ ਨਤੀਜੇ ਦੀ ਪੜਤਾਲ ਕਰਵਾਈ ਤਾਂ ਉਸ ਦੇ ਅੰਕ 560 ਸਨ। ਇਸ ਤਕਨੀਕੀ ਗ਼ਲਤੀ ਦਾ ਖ਼ਮਿਆਜ਼ਾ ਉਸ ਲੜਕੀ ਨੇ ਅਪਣੀ ਜ਼ਿੰਦਗੀ ਦੀ ਜੰਗ ਹਾਰ ਕੇ ਚੁਕਾਇਆ ਸੀ। ਅਜਿਹੀਆਂ ਅਣਗਿਣਤ ਮੰਦਭਾਗੀਆਂ ਘਟਨਾਵਾਂ ਨੇ ਵਿਦਿਆਰਥੀਆਂ ’ਚ ਪ੍ਰਵੇਸ਼ ਪ੍ਰੀਖਿਆ ਦੇ ਮੁਕਾਬਲੇ ਕਾਰਨ ਵੱਧ ਰਹੇ ਦਬਾਅ ਤੇ ਤਣਾਅ ਨੇ ਬੁੱਧੀਜੀਵੀਆਂ ’ਚ ਬਹਿਸ ਛੇੜ ਦਿਤੀ ਹੈ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਸਤੰਬਰ 2022 ’ਚ ਜਾਰੀ ਹੋਏ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ ਸਾਲ 13000 ਵਿਦਿਆਰਥੀਆਂ ਨੇ ਆਤਮ-ਹਤਿਆ ਕੀਤੀ ਸੀ।

ਹੈਰਾਨੀ ਦੀ ਗੱਲ ਹੈ ਕਿ ਸੰਨ 2020 ਦੇ ਮੁਕਾਬਲੇ ਸੰਨ 2021 ’ਚ ਇਹ ਸੰਖਿਆ 4.5 ਫ਼ੀਸਦੀ ਵਧੀ ਹੈ। ਉਕਤ ਅੰਕੜਿਆਂ ਅਨੁਸਾਰ ਵਿਦਿਆਰਥੀਆਂ ਦੀਆਂ ਕੁਲ ਖ਼ੁਦਕੁਸ਼ੀਆਂ ’ਚੋਂ 14 ਪ੍ਰਤੀਸ਼ਤ ਇਕੱਲੇ ਮਹਾਰਾਸ਼ਟਰ ਸੂਬੇ ਦਾ ਬਣਦਾ ਹੈ। ਇੱਥੇ 1834 ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕੀਤੀ। ਇਸੇ ਤਰ੍ਹਾਂ ਮੱਧ ਪ੍ਰਦੇਸ਼ ’ਚ 1308, ਤਾਮਿਲਨਾਡੂ ’ਚ 1246 ਅਤੇ ਕਰਨਾਟਕ ’ਚ 855 ਵਿਦਿਆਰਥੀ ਅਣਬਿਆਨੇ ਕਾਰਨਾਂ ਕਰ ਕੇ ਜ਼ਿੰਦਗੀ ਦੀ ਜੰਗ ਹਾਰ ਗਏ ਹਨ।


ਇਸ ਮੰਦਭਾਗੇ ਵਰਤਾਰੇ ਨੇ ਅਜੋਕੇ ਸਿਖਿਆ ਪ੍ਰਬੰਧਾਂ ਨੂੰ ਵੀ ਕਟਹਿਰੇ ’ਚ ਖੜਾ ਕੀਤਾ ਹੈ। ਵਿਦਿਆਰਥੀਆਂ ’ਚ ਖ਼ੁਦਕੁਸ਼ੀ ਦਾ ਮੁੱਖ ਕਾਰਨ ਇਮਤਿਹਾਨ ’ਚ ਫ਼ੇਲ ਹੋਣਾ ਹੈ। ਪ੍ਰਵੇਸ਼ ਪ੍ਰੀਖਿਆ ਟੈਸਟ ਦੀ ਤਿਆਰੀ ਕਰਾਉਣ ਵਾਲੇ ਕੋਚਿੰਗ ਕੇਦਰਾਂ ’ਚ ਵਿਦਿਆਰਥੀਆਂ ਦੀ ਭੀੜ ਲਗਾਤਾਰ ਵਧਦੀ ਜਾ ਰਹੀ ਹੈ ਪਰ ਕੋਰਸਾਂ ਦੀਆਂ ਸੀਟਾਂ ਸੀਮਤ ਹਨ। ਮੈਡੀਕਲ ਦੀ ਇਕ ਲੱਖ ਸੀਟ ਲਈ ਇਸ ਸਾਲ 18 ਲੱਖ ਬੱਚਿਆਂ ਨੇ ਇਮਤਿਹਾਨ ਦਿਤਾ ਸੀ। ਇਸ ਕਾਰਨ ਸਾਰੇ ਬੱਚੇ ਅਪਣੇ ਮਨਭਾੳਂਦੇ ਕੋਰਸਾਂ ਤੇ ਕਾਲਜਾਂ ’ਚ ਦਾਖ਼ਲੇ ਨਹੀਂ ਲੈ ਪਾਉਂਦੇ ਜਿਸ ਕਾਰਨ ਨਿਰਾਸ਼ ਹੋ ਕੇ ਖ਼ੁਦਕੁਸ਼ੀ ਕਰਦੇ ਹਨ।

ਇਸੇ ਤਰ੍ਹਾਂ ਯੂਪੀਐਸਸੀ ਦੀਆਂ ਇਕ ਹਜ਼ਾਰ ਤੋਂ ਘੱਟ ਸੀਟਾਂ ਲਈ ਲੱਖਾਂ ਲੋਕ ਹਰ ਸਾਲ ਪ੍ਰੀਖਿਆ ਦਿੰਦੇ ਹਨ। ਦਿਨੋ ਦਿਨ ਮਹਿੰਗੀ ਹੁੰਦੀ ਜਾ ਰਹੀ ਸਿਖਿਆ ਨੇ ਗ਼ਰੀਬ ਬੱਚਿਆਂ ਨੂੰ ਸਿਖਿਆ ਤੋਂ ਕੋਹਾਂ ਦੂਰ ਕੀਤਾ ਹੈ ਜਿਸ ਕਾਰਨ ਉਹ ਮੌਤ ਨੂੰ ਗਲੇ ਲਗਾ ਬੈਠਦੇ ਹਨ। ਆਤਮ-ਹਤਿਆ ਕਰਨ ’ਚ ਗ਼ਰੀਬ ਬੱਚਿਆਂ ਦੀ ਸ਼ਮੂਲੀਅਤ ਕਾਫ਼ੀ ਜ਼ਿਆਦਾ ਹੈ। ਕਮਜ਼ੋਰ ਆਰਥਕ ਅਧਾਰ ਤੇ ਹੋਰ ਕਾਰਨਾਂ ਕਰ ਕੇ ਅਪਣੇ ਸੁਪਨੇ ਚੂਰ-ਚੂਰ ਹੁੰਦੇ ਦੇਖ, ਉਹ ਇਸ ਮਾੜੇ ਰੁਝਾਨ ’ਚ ਸ਼ਾਮਲ ਹੋਣ ਲਈ ਮਜਬੂਰ ਹਨ।

ਜੁਲਾਈ 2021 ਦੇ ਅੰਕੜਿਆਂ ਅਨੁਸਾਰ ਸਾਡੇ ਦੇਸ਼ ਅੰਦਰ ਸੰਨ 2017-19 ਤਕ 14-18 ਸਾਲ ਉਮਰ ਦੇ 24588 ਬੱਚਿਆਂ ਨੇ ਆਤਮ-ਹੱਤਿਆ ਕੀਤੀ ਹੈ ਜਿਨ੍ਹਾਂ ’ਚੋਂ 13325 ਲੜਕੀਆਂ ਹਨ। ਉਪ੍ਰੋਕਤ ਤਿੰਨਾਂ ਵਰਿ੍ਹਆਂ ’ਚ ਖ਼ੁਦਕੁਸ਼ੀ ਦਾ ਅੰਕੜਾ ਲਗਾਤਾਰ ਵਧਿਆ ਹੈ। ਸੰਨ 2017 ’ਚ 8029, ਸੰਨ 2018 ’ਚ 8162 ਤੇ ਸੰਨ 2019 ’ਚ ਇਹ ਅੰਕੜਾ ਵੱਧ ਕੇ 8377 ਹੋ ਗਿਆ ਸੀ। ਵਿਆਹ ਆਦਿ ਨਾਲ ਸਬੰਧਤ ਮਾਮਲਿਆਂ ਕਾਰਨ 3954 ਬੱਚਿਆਂ ਨੇ ਖ਼ੁਦਕੁਸ਼ੀ ਕੀਤੀ ਸੀ ਜਦਕਿ ਕਿਸੇ ਬੀਮਾਰੀ, ਨਸ਼ਿਆਂ ਤੋਂ ਗ੍ਰਸਿਤ, ਜਿਨਸੀ ਛੇੜਛਾੜ ਤੋਂ ਤੰਗ ਆ ਕੇ 2648 ਬੱਚਿਆਂ ਨੇ ਖ਼ੁਦਕੁਸ਼ੀ ਕੀਤੀ ਸੀ।


ਅੰਤਰ-ਰਾਸ਼ਟਰੀ ਲੇਬਰ ਖੋਜ ਸੰਗਠਨ ਦੀ ਖੋਜ ਅਨੁਸਾਰ ਆਲਮੀ ਪਧਰ ’ਤੇ ਦਸ ਵਿਦਿਆਰਥੀਆਂ ’ਚੋਂ ਇਕ ਗੰਭੀਰ ਰੂਪ ’ਚ ਤਣਾਅ ਦਾ ਸ਼ਿਕਾਰ ਹੈ ਜਿਸ ਕਾਰਨ ਵਿਦਿਆਰਥੀਆਂ ’ਚ ਆਤਮ-ਹਤਿਆ ਦੀ ਪ੍ਰਵਿਰਤੀ ਵੱਧ ਰਹੀ ਹੈ। ਇਮਤਿਹਾਨ ਸਮੇਂ ਜਾਂ ਨਤੀਜਾ ਐਲਾਨਣ ਤੋਂ ਬਾਅਦ ਅਕਸਰ ਬੱਚੇ ਖ਼ੁਦਕੁਸ਼ੀ ਕਰਦੇ ਹਨ। ਲਾਂਸੇਟ ਮੈਡੀਕਲ ਰਸਾਲੇ ’ਚ ਛਪੀ ਰਿਪੋਰਟ ਅਨੁਸਾਰ ਸੰਸਾਰ ਅੰਦਰ 15-29 ਸਾਲ ਉਮਰ ਵਰਗ ਦੇ ਲੋਕਾਂ ’ਚ ਆਤਮ-ਹਤਿਆ ਦਰ ਹੋਰਨਾਂ ਨਾਲੋਂ ਸਭ ਤੋਂ ਉੱਚੀ ਹੈ। 


ਵਿਸ਼ਵ ਸਿਹਤ ਸੰਗਠਨ ਦੇ ਸਹਾਇਕ ਨਿਰਦੇਸ਼ਕ ਅਨੁਸਾਰ ਸੰਸਾਰ ਅੰਦਰ ਜੰਗਾਂ ਤੇ ਮਹਾਂਮਾਰੀਆਂ ਦੇ ਮੁਕਾਬਲੇ ਆਤਮ-ਹਤਿਆ ਨਾਲ ਜ਼ਿਆਦਾ ਲੋਕ ਮਰਦੇ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਤਣਾਅ ਦੁਨੀਆਂ ’ਚ ਪਾਈ ਜਾਣ ਵਾਲੀ ਨੰਬਰ ਇਕ ਬੀਮਾਰੀ ਹੈ। ਸੰਸਾਰ ਦੀ 69 ਫ਼ੀਸਦੀ ਆਬਾਦੀ ਤਣਾਅ ਦੀ ਸ਼ਿਕਾਰ ਹੈ। ਵਿਸ਼ਵ ਵਿਆਪੀ ਤੌਰ ’ਤੇ ਡਾਕਟਰ ਕੋਲ ਜਾਣ ਵਾਲੇ ਪੰਜ ਲੋਕਾਂ ’ਚੋਂ ਤਿੰਨ ਤਣਾਅ ਦੇ ਸ਼ਿਕਾਰ ਪਾਏ ਗਏ ਹਨ। ਇਕ ਅੰਦਾਜ਼ੇ ਮੁਤਾਬਕ ਦੁਨੀਆਂ ਅੰਦਰ ਸਾਲਾਨਾ ਅੱਠ ਲੱਖ ਤੋਂ ਜ਼ਿਆਦਾ ਲੋਕ ਖ਼ੁਦਕੁਸ਼ੀ ਕਰਦੇ ਹਨ। ਹਰ ਚਾਲੀ ਸਕਿੰਟ ’ਚ ਇਕ ਜ਼ਿੰਦਗੀ ਆਤਮ-ਹਤਿਆ ਦੀ ਭੇਂਟ ਚੜ੍ਹ ਰਹੀ ਹੈ। ਖ਼ੁਦਕੁਸ਼ੀ ਦੀਆਂ ਮੰਦਭਾਗੀ ਘਟਨਾਵਾਂ ਬੇਰੋਕ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਜੋ ਨਰੋਏ ਸਮਾਜ ਦੇ ਹਿਤ ’ਚ ਨਹੀਂ ਹਨ। 


ਵਿਦਿਆ ਇਕ ਪਾਰਸ ਹੈ ਜੋ ਅਪਣੇ ਨਾਲ ਜੁੜਨ ਵਾਲੇ ਨੂੰ ਵੀ ਪਾਰਸ ਬਣਾ ਦਿੰਦੀ ਹੈ। ਸਿਖਿਆ ਜੀਵਨ ਜਾਚ ਸਿਖਾਉਂਦੀ ਹੈ ਤੇ ਰੋਜ਼ੀ ਰੋਟੀ ਦੇ ਕਾਬਲ ਬਣਾਉਂਦੀ ਹੈ। ਆਜ਼ਾਦੀ ਦੇ ਸਾਢੇ ਛੇ ਦਹਾਕਿਆਂ ਬਾਅਦ ਵੀ ਲੋਕ ਮੁਢਲੀਆਂ ਸਹੂਲਤਾਂ ਤੋਂ ਸਖਣੇ ਹਨ। ਅਜੋਕੇ ਦੌਰ ਅੰਦਰ ਸਿਖਿਆ ਖ਼ਾਸ ਕਰ ਕੇ ਉਚੇਰੀ ਸਿਖਿਆ ਬਹੁਤ ਮਹਿੰਗੀ ਹੋ ਚੁੱਕੀ ਹੈ ਜੋ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਰਹੀ ਹੈ। ਨਿੱਜੀਕਰਨ ਤੇ ਸਰਕਾਰਾਂ ਦੀ ਅਣਗਹਿਲੀ ਇਸ ਨੂੰ ਦਿਨੋਂ ਦਿਨ ਮਹਿੰਗਾ ਕਰ ਰਹੀ ਹੈ। ਦੇਸ਼ ਅੰਦਰ ਜ਼ਿਆਦਾਤਰ ’ਵਰਸਟੀਆਂ ਬਗ਼ੈਰ ਮਾਨਤਾ ਪ੍ਰਾਪਤ ਕੋਰਸ ਕਰਵਾ ਰਹੀਆਂ ਹਨ। ਕਿਤੇ ਮਾਪਦੰਡਾਂ ਅਨੁਸਾਰ ਦਾਖ਼ਲੇ ਨਹੀਂ ਹੁੰਦੇ ਤੇ ਕਿਤੇ ਡਿਗਰੀ ਮਾਨਤਾ ਪ੍ਰਾਪਤ ਨਹੀਂ ਹੁੰਦੀ। ਉਪ੍ਰੋਕਤ ਕਾਰਨਾਂ ਨੇ ਵੀ ਵਿਦਿਆਰਥੀਆਂ ਨੂੰ ਅਸ਼ਾਂਤੀ ਦੀ ਦਲਦਲ ’ਚ ਧਕਿਆ ਹੈ।


ਆਲਮੀ ਪਧਰ ’ਤੇ ਖ਼ੁਦਕੁਸ਼ੀਆਂ ਦੇ ਇਸ ਵਰਤਾਰੇ ਨੇ ਬੁੱਧੀਜੀਵੀਆਂ ਤੇ ਚਿੰਤਕਾਂ ਨੂੰ ਸੋਚਾਂ ’ਚ ਪਾ ਦਿਤਾ ਹੈ। ਹਰ ਵਰਗ ਦੇ ਲੋਕ ਇਸ ਮੰਦਭਾਗੇ ਰੁਝਾਨ ’ਚ ਸ਼ਾਮਲ ਹੋ ਰਹੇ ਹਨ। ਜ਼ਿੰਦਗੀ ਦੇ ਉਤਾਰ ਚੜ੍ਹਾਅ ਨੂੰ ਸਹਿਜਤਾ ਨਾਲ ਲਿਆ ਜਾਣਾ ਚਾਹੀਦਾ ਹੈ। ਹਰ ਤਰ੍ਹਾਂ ਦੀਆਂ ਪ੍ਰਸਥਿਤੀਆਂ ਨਾਲ ਨਜਿੱਠਣਾ ਹੀ ਸਭ ਤੋਂ ਵੱਡੀ ਬਹਾਦਰੀ ਹੈ। ਜੋ ਸੁੱਖ ਸਾਧਨ ਮੌਜੂਦ ਹਨ ਉਨ੍ਹਾਂ ਦਾ ਆਨੰਦ ਲਿਆ ਜਾਵੇ ਤੇ ਜੋ ਕੁੱਝ ਨਹੀਂ ਹੈ ਉਸ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕੀਤੀ ਜਾਵੇ। ਅਜੋਕੇ ਮਨੁੱਖ ਦੀ ਇਹ ਵਿਡੰਬਨਾ ਹੈ ਕਿ ਉਹ ਭਵਿੱਖ ਦੀ ਤਿਆਰੀ ’ਚ ਅਪਣਾ ਵਰਤਮਾਨ ਨਸ਼ਟ ਕਰ ਲੈਂਦਾ ਹੈ ਤੇ ਵਰਤਮਾਨ ਦਾ ਅਸਰ ਭਵਿੱਖ ’ਤੇ ਲਾਜ਼ਮੀ ਪੈਂਦਾ ਹੈ।

ਮਨੁੱਖ ਦੂਜੇ ਸਫ਼ਲ ਲੋਕਾਂ ਤੋਂ ਪ੍ਰਭਾਵਤ ਹੋ ਕੇ ਜਲਦੀ ਉਨ੍ਹਾਂ ਵਾਂਗ ਸਫ਼ਲ ਹੋਣਾ ਤਾਂ ਲੋਚਦਾ ਹੈ ਪਰ ਉਨ੍ਹਾਂ ਸਫ਼ਲ ਲੋਕਾਂ ਦਾ ਸੰਘਰਸ਼, ਅਸਫ਼ਲਤਾ ਦੇ ਬਹੁਤ ਸਾਰੇ ਝਟਕਿਆਂ ਨੂੰ ਨਜ਼ਰ-ਅੰਦਾਜ਼ ਕਰ ਦਿੰਦਾ ਹੈ। ਜਦੋਂ ਉਸ ਨੂੰ ਮਨਚਾਹੀ ਸਫ਼ਲਤਾ ਨਹੀਂ ਮਿਲਦੀ ਤਾਂ ਖ਼ੁਦਕੁਸ਼ੀ ਕਰ ਕੇ ਜ਼ਿੰਦਗੀ ਰੂਪੀ ਜੰਗ ਤੋਂ ਕਿਨਾਰਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਦਾਸੀ-ਨਿਰਾਸ਼ਾ ਤੋਂ ਬਚਣ ਲਈ ਆਸਵੰਦ ਹੋਣਾ ਚਾਹੀਦਾ ਹੈ। ਆਸਵੰਦ ਹੋਣ ਲਈ ਚੰਗਾ ਸਾਹਿਤ ਪੜ੍ਹਨਾ ਜ਼ਰੂਰੀ ਹੈ ਤੇ ਰਚਨਾਤਮਕ ਕਾਰਜਾਂ ’ਚ ਅਪਣੇ ਆਪ ਨੂੰ ਵਿਅਸਤ ਰਖਣਾ ਚਾਹੀਦਾ ਹੈ। ਮਨੁੱਖ ਨੂੰ ਇਹ ਗੱਲ ਸਦਾ ਚੇਤੇ ਰਖਣੀ ਚਾਹੀਦੀ ਹੈ ਕਿ ਜ਼ਿੰਦਗੀ ਸਿਰਫ਼ ਜਿਊਣ ਦਾ ਨਾਂ ਨਹੀ ਸਗੋਂ ਹੰਢਾਉਣ ਦਾ ਨਾਮ ਹੈ।


ਪਿੰਡ ਤੇ ਡਾਕ. ਚੱਕ ਬਖ਼ਤੂ, ਬਠਿੰਡਾ।
ਮੋਬਾਈਲ : 95173-96001

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/07/2025

09 Jul 2025 12:28 PM

Bhagwant Mann Vs Bikram Singh Majithia | Bhagwant Mann Reveals Why Vigilence arrest Majithia !

09 Jul 2025 12:23 PM

ਹੁਣੇ ਹੁਣੇ ਬੱਸ ਅਤੇ ਕਾਰ ਦੀ ਹੋ ਗਈ ਭਿਆਨਕ ਟੱਕਰ, 10 ਲੋਕਾਂ ਦੀ ਮੌ+ਤ, ਪੈ ਗਿਆ ਚੀਕ ਚਿਹਾੜਾ, ਦੇਖੋ ਤਸਵੀਰਾਂ

07 Jul 2025 5:53 PM

Abohar Tailer Murder News | Who killed Abohar Taylor? | Abohar wear well owner sanjay verma Murder

07 Jul 2025 5:51 PM

Punjabi Actress Tania's Father News : Tania ਦੇ Father ਨੂੰ ਗੋ+ਲੀਆਂ ਮਾਰਨ ਵਾਲੇ ਤਿੰਨ ਕਾਬੂ | Moga Police

06 Jul 2025 9:40 PM
Advertisement