
ਰੂਹ ਨੂੰ ਪਾਕ ਕਰ ਕੇ ਅੱਲ੍ਹਾ ਦੇ ਕਰੀਬ ਜਾਣ ਦਾ ਮੌਕਾ ਦੇਣ ਵਾਲਾ ਰਮਜਾਨ ਦਾ ਮੁਕੱਦਸ (ਪਵਿਤਰ) ਮਹੀਨਾ ਹਰ ਇਨਸਾਨ ਨੂੰ ਅਪਣੀ ਜ਼ਿੰਦਗੀ ਸਹੀ ਰਸਤਾ...
ਲਖਨਊ, 16 ਮਈ : ਰੂਹ ਨੂੰ ਪਾਕ ਕਰ ਕੇ ਅੱਲ੍ਹਾ ਦੇ ਕਰੀਬ ਜਾਣ ਦਾ ਮੌਕਾ ਦੇਣ ਵਾਲਾ ਰਮਜਾਨ ਦਾ ਮੁਕੱਦਸ (ਪਵਿਤਰ) ਮਹੀਨਾ ਹਰ ਇਨਸਾਨ ਨੂੰ ਅਪਣੀ ਜ਼ਿੰਦਗੀ ਸਹੀ ਰਸਤਾ ਉਤੇ ਲਿਆਉਣ ਦਾ ਸੱਦਾ ਦਿੰਦਾ ਹੈ। ਭੁੱਖ-ਪਿਆਸ ਦੀ ਤੜਫ਼ ਦੇ ਵਿਚ ਜੁਬਾਨ ਤੋਂ ਰੂਹ ਤਕ ਪੁੱਜਣ ਵਾਲੀ ਖੁਦਾ ਦੀ ਇਬਾਦਤ ਹਰ ਮੋਮਿਨ ਨੂੰ ਉਸ ਦਾ ਖਾਸ ਬਣਾ ਦਿੰਦੀ ਹੈ। ਹਰ ਸਾਲ ਚੰਦ ਦੇ ਦੀਦਾਰ ਨਾਲ ਸ਼ੁਰੂ ਹੋਣ ਵਾਲਾ ਮਹੀਨਾ-ਏ-ਰਮਜਾਨ ਦੀ ਸ਼ੁਰੂਆਤ ਇਸ ਸਾਲ 18 ਮਈ ਤੋਂ ਹੋਵੇਗੀ। ਖ਼ੁਦ ਨੂੰ ਹਰ ਬੁਰਾਈ ਤੋਂ ਬਚਾ ਕੇ ਅੱਲ੍ਹੇ ਦੇ ਨਜ਼ਦੀਕ ਲੈ ਜਾਣ ਦੀ ਇਹ ਸਖ਼ਤ ਕਵਾਇਦ ਹਰ ਮੁਸਲਮਾਨ ਲਈ ਖ਼ੁਦ ਨੂੰ ਪਾਕ-ਸਾਫ਼ ਕਰਨ ਦਾ ਸੁਨਹਿਰਾ ਮੌਕਾ ਹੁੰਦਾ ਹੈ।
ramzan
ਆਲ ਇੰਡੀਆ ਮੁਸਲਮਾਨ ਪਰਸਨਲ ਲਾਅ ਬੋਰਡ ਦੇ ਬੁਲਾਰੇ ਮੌਲਾਨਾ ਖਲੀਲ-ਉਰ-ਰਹਿਮਾਨ ਸੱਜਾਦ ਨੋਮਾਨੀ ਨੇ ਰਮਜਾਨ ਦੀ ਫਜ਼ੀਲਤ ਉਤੇ ਰੋਸ਼ਨੀ ਪਾਉਂਦੇ ਹੋਏ ਦਸਿਆ ਕਿ ਰਮਜਾਨ ਦਾ ਮਕਸਦ ਖ਼ੁਦ ਨੂੰ ਗਲਤ ਕੰਮ ਕਰਨ ਤੋਂ ਰੋਕਣ ਦੀ ਤਾਕਤ ਪੈਦਾ ਕਰਨਾ ਜਾਂ ਉਸ ਨੂੰ ਪੁਨਰਜੀਵਤ ਕਰਨਾ ਹੈ। ਸ਼ਰੀਅਤ ਦੀ ਜਬਾਨ ਵਿਚ ਇਸ ਤਾਕਤ ਨੂੰ ‘ਤਕਵਾ’ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰੋਜਿਆਂ ਵਿਚ ਇੰਨਸਾਨ ਅਪਣੇ ਆਪ ਨੂੰ ਰੋਕ ਲੈਂਦਾ ਹੈ। ਉਸ ਦੇ ਸਾਹਮਣੇ ਪਾਣੀ ਹੁੰਦਾ ਹੈ, ਪਰ ਸਖ਼ਤ ਪਿਆਸ ਲੱਗੀ ਹੋਣ ਦੇ ਬਾਵਜੂਦ ਰੋਜੇਦਾਰ ਉਸ ਨੂੰ ਨਹੀਂ ਪੀਂਦਾ। ਗਲਤ ਗੱਲ ਹੋਣ ਦੇ ਬਾਵਜੂਦ ਅਪਣੇ ਆਪ ਨੂੰ ਗੁੱਸਾ ਹੋਣ ਤੋਂ ਰੋਕਦਾ ਹੈ।
ramzan
ਝੂਠ ਬੋਲਣ ਅਤੇ ਬਦਨਿਗਾਹੀ ਤੋਂ ਪਰਹੇਜ ਕਰਦਾ ਹੈ। ਜ਼ਿੰਦਗੀ ਵਿਚ ਸਾਰੇ ਗੁਨਾਹ ਇਸ ਲਈ ਹੁੰਦੇ ਹਨ ਕਿਉਂਕਿ ਇੰਨਸਾਨ ਅਪਣੇ ਆਪ ਨੂੰ ਗਲਤ ਕੰਮ ਕਰਨ ਤੋਂ ਰੋਕ ਨਹੀਂ ਪਾਉਂਦਾ। ਸਿਰਫ ਜਾਣਕਾਰੀ ਦੀ ਕਮੀ ਦੀ ਵਜ੍ਹਾ ਨਾਲ ਅਪਰਾਧ ਨਹੀਂ ਹੁੰਦੇ, ਸਗੋਂ ਜਾਣਕਾਰੀ ਹੋਣ ਦੇ ਬਾਵਜੂਦ ਅਪਣੇ ਆਪ ਉਤੇ ਕਾਬੂ ਨਾ ਰੱਖ ਪਾਉਣ ਦੀ ਵਜ੍ਹਾ ਨਾਲ ਉਸ ਤੋਂ ਗੁਨਾਹ ਹੋ ਜਾਂਦੇ ਹਨ। ਮੌਲਾਨਾ ਨੋਮਾਨੀ ਨੇ ਕਿਹਾ ਕਿ ਰਮਜਾਨ ਵਿਚ 30 ਦਿਨ ਤਕ ਇਸ ਗੱਲ ਦੀ ਮਸ਼ਕ(ਅਭਿਆਸ) ਕਰਾਈ ਜਾਂਦੀ ਹੈ ਕਿ ਜੋ ਕੰਮ ਤੁਹਾਡੇ ਲਈ ਜਾਇਜ਼ ਹਨ ਉਸ ਦੇ ਲਈ ਵੀ ਤੂੰ ਅਪਣੇ ਆਪ ਨੂੰ ਰੋਕ ਲਓ। ਤਾਂ ਇੰਨਸਾਨ ਇਹ ਮਹਿਸੂਸ ਕਰਨ ਲੱਗਦਾ ਹੈ
ramzan
ਕਿ ਜਦੋਂ ਮੈਂ ਹਲਾਲ ਕਮਾਈ ਤੋਂ ਹਾਸਲ ਕੀਤਾ ਗਿਆ ਖਾਣਾ ਅਤੇ ਪਾਣੀ ਇਸਤੇਮਾਲ ਕਰਨ ਤੋਂ ਅਪਣੇ ਆਪ ਨੂੰ ਰੋਕ ਸਕਦਾ ਹਾਂ ਤਾਂ ਗਲਤ ਕੰਮ ਕਰਨ ਤੋਂ ਕਿਉਂ ਨਹੀਂ ਰੋਕ ਸਕਦਾ। ਇੰਨਸਾਨ ਅਕਸਰ ਇਹ ਸੋਚਦਾ ਹੈ ਕਿ ਉਹ ਲੋਚ ਕੇ ਵੀ ਅਪਣੇ ਆਪ ਨੂੰ ਗੁਨਾਹ ਕਰਨ ਤੋਂ ਰੋਕ ਨਹੀਂ ਪਾਉਂਦਾ, ਪਰ ਇਹ ਉਸ ਦੀ ਗ਼ਲਤਫ਼ਹਿਮੀ ਹੈ। ਰਮਜਾਨ ਉਸ ਨੂੰ ਇਸ ਦਾ ਅਹਿਸਾਸ ਕਰਾਉਂਦਾ ਹੈ। ਇਸਲਾਮਿਕ ਸੈਂਟਰ ਆਫ ਇੰਡੀਆ ਦੇ ਪ੍ਰਧਾਨ ਅਤੇ ਦਾਰੁਲ ਉਲੂਮ ਫਰੰਗ ਮਹਲ ਦੇ ਪ੍ਰਬੰਧਕ ਮੌਲਾਨਾ ਖਾਲਿਦ ਰਸ਼ੀਦ ਫਰੰਗੀ ਮਹਲੀ ਨੇ ਦਸਿਆ
ramzan
ਕਿ ਜਿਸ ਤਰ੍ਹਾਂ ਮੀਂਹ ਦੇ ਮੌਸਮ ਵਿਚ ਅਸਮਾਨ ਤੋਂ ਡਿੱਗਣ ਵਾਲੀਆਂ ਬੂੰਦਾਂ ਇਕਠੀਆਂ ਹੋ ਕੇ ਤਮਾਮ ਗੰਦਗੀ ਅਤੇ ਕੂੜੇ-ਕਰਕਟ ਨੂੰ ਕੰਡੇ ਲਗਾ ਦਿੰਦੀਆਂ ਹਨ, ਉਂਝ ਹੀ ਰਮਜਾਨ ਦੇ ਮਹੀਨੇ ਵਿਚ ਅੱਲ੍ਹਾ ਦੀ ਰਹਿਮਤ ਰੂਪੀ ਮੀਂਹ ਇੰਨਸਾਨ ਨੂੰ ਪਾਕ-ਸਾਫ਼ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਰਮਜਾਨ ਦੇ ਪਾਕ ਮਹੀਨੇ ਵਿਚ ਅੱਲ੍ਹਾ ਅਪਣੇ ਬੰਦਿਆਂ ਉਤੇ ਦਿਲ ਖੋਲ੍ਹ ਕੇ ਰਹਿਮਤਾਂ ਦੀ ਮੀਂਹ ਵਰਸਾਉਂਦਾ ਹੈ। ਭੁੱਖੇ-ਪਿਆਸੇ ਰਹਿ ਕੇ ਇਬਾਦਤ ਵਿਚ ਖੋਹ ਜਾਣ ਵਾਲੇ ਰੋਜੇਦਾਰ ਲੋਕ ਅਪਣੇ ਆਪ ਨੂੰ ਅੱਲ੍ਹਾ ਦੇ ਨਜ਼ਦੀਕ ਪਾਉਂਦੇ ਹਨ ਅਤੇ ਆਮ ਦਿਨਾਂ ਦੇ ਮੁਕਾਬਲੇ ਰਮਜਾਨ ਵਿਚ ਇਸ ਕੁਰਬਤ (ਕਰੀਬੀ) ਦੇ ਅਹਿਸਾਸ ਦੀ ਸ਼ਿੱਦਤ ਬਿਲਕੁਲ ਵੱਖ ਹੁੰਦੀ ਹੈ,
ramzan
ਜੋ ਆਮਤੌਰ 'ਤੇ ਬਾਕੀ ਦੇ ਮਹੀਨਿਆਂ ਵਿਚ ਨਹੀਂ ਹੁੰਦੀ ਹੈ। ਮੌਲਾਨਾ ਮਹਲੀ ਨੇ ਕਿਹਾ ਕਿ ਰਮਜਾਨ ਦੀਆਂ ਫਜ਼ੀਲਤਾਂ ਦੀ ਸੂਚੀ ਬਹੁਤ ਲੰਬੀ ਹੈ, ਪਰ ਉਸ ਦਾ ਬੁਨਿਆਦੀ ਸਬਕ ਇਹ ਹੈ ਕਿ ਅਸੀ ਸਾਰੇ ਉਸ ਦਰਦ ਨੂੰ ਸਮਝੀਏ ਜਿਸ ਨਾਲ ਦੁਨੀਆ ਦੀ ਆਬਾਦੀ ਦਾ ਇਕ ਵੱਡਾ ਹਿੱਸਾ ਰੋਜਾਨਾ ਦੋ-ਚਾਰ ਹੁੰਦਾ ਹੈ। ਜਦੋਂ ਸਾਨੂੰ ਅਪਣੇ ਆਪ ਭੁੱਖ ਲੱਗਦੀ ਹੈ ਉਸ ਸਮੇਂ ਸਾਨੂੰ ਗਰੀਬਾਂ ਦੀ ਭੁੱਖ ਦਾ ਅਹਿਸਾਸ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਰਮਜਾਨ ਦੇ ਮਹੀਨੇ ਵਿਚ ਹੀ ਕੁਰਾਨ ਸ਼ਰੀਫ ਦੁਨੀਆ ਵਿਚ ਉਤਰਿਆ ਸੀ, ਲਿਹਾਜਾ ਇਸ ਮਹੀਨੇ ਵਿਚ ਤਰਾਵੀਹ ਦੇ ਰੂਪ ਵਿਚ ਕੁਰਾਨ ਸ਼ਰੀਫ ਸੁਣਨਾ ਬੇਹੱਦ ਸਵਾਬ(ਪੁਨ) ਦਾ ਕੰਮ ਹੈ।