ਸੋਸ਼ਲ ਮੀਡੀਆ ਮੁਹਿੰਮ ਅਤੇ ਚੁਣਾਵੀ ਦੰਗਲ
Published : Mar 19, 2019, 8:35 pm IST
Updated : Mar 22, 2019, 7:59 am IST
SHARE ARTICLE
Social Media
Social Media

ਦੇਸ਼ ਦੇ ਪ੍ਰਧਾਨ ਮੰਤਰੀ ਨੇ ਅੱਜਕਲ ਸੋਸ਼ਲ ਮੀਡੀਆ 'ਤੇ ਇਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ 'ਮੈਂ ਵੀ ਚੌਕੀਦਾਰ' ਦੇ ਨਾਂ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਆਪ ਨੂੰ...

ਦੇਸ਼ ਦੇ ਪ੍ਰਧਾਨ ਮੰਤਰੀ ਨੇ ਅੱਜਕਲ ਸੋਸ਼ਲ ਮੀਡੀਆ 'ਤੇ ਇਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ 'ਮੈਂ ਵੀ ਚੌਕੀਦਾਰ' ਦੇ ਨਾਂ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਆਪ ਨੂੰ ਸ਼ੁਰੂ ਤੋਂ ਹੀ ਦੇਸ਼ ਦੇ ਚੌਕੀਦਾਰ ਕਹਿੰਦੇ ਆਏ ਹਨ। ਹਰ ਮੰਚ 'ਤੇ ਉਨ੍ਹਾਂ ਨੇ ਚੌਕੀਦਾਰ ਹੋਣ ਦੀ ਗੱਲ ਦੁਹਰਾਈ ਹੈ। ਸੋਸ਼ਲ ਮੀਡੀਆ ਕੈਂਪੇਨ ਮਾਹਰ ਹਿਮਾਂਸ਼ੂ ਪਾਠਕ ਅਨੁਸਾਰ ਕਾਂਗਰਸ ਨੇ ਪ੍ਰਧਾਨ ਮੰਤਰੀ ਦੇ ਇਸੇ ਨਾਅਰੇ ਨੂੰ ਲੈ ਕੇ ਉਨ੍ਹਾਂ 'ਤੇ ਹੀ ਵਾਰ ਕੀਤਾ ਹੈ। ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਟੀਮ ਨੇ ਇਕ ਹੋਰ ਨਾਅਰਾ ਬਣਾਇਆ, ਜਿਸ ਨੂੰ ਉਹ ਪਿਛਲੇ ਕਾਫ਼ੀ ਸਮੇਂ ਤੋਂ ਵਰਤ ਰਹੇ ਹਨ। ਇਹ ਨਾਅਰਾ ਹੈ 'ਚੌਕੀਦਾਰ ਚੋਰ ਹੈ'। ਕਾਫ਼ੀ ਸਮਾਂ ਪ੍ਰਧਾਨ ਮੰਤਰੀ ਇਸ ਮਾਮਲੇ 'ਤੇ ਸ਼ਾਂਤ ਰਹੇ ਅਤੇ ਭਾਜਪਾ ਦੇ ਹੋਰ ਨੇਤਾ ਹੀ ਇਸ ਗੱਲ ਦਾ ਜਵਾਬ ਦਿੰਦੇ ਰਹੇ। ਪਰ ਹੁਣ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨੂੰ ਇਹ ਗੱਲ ਚੁਭਣ ਲੱਗ ਪਈ ਹੈ। ਹਾਲ ਹੀ 'ਚ ਉਨ੍ਹਾਂ ਨੇ ਟਵਿਟਰ 'ਤੇ ਕਿਹਾ, 'ਚੌਕੀਦਾਰ (ਨਰਿੰਦਰ ਮੋਦੀ) ਦੇਸ਼ ਦੀ ਸੇਵਾ ਕਰ ਰਿਹਾ ਹੈ। ਪਰ ਉਹ ਇਕੱਲੇ ਨਹੀਂ ਹਨ, ਜੋ ਵੀ ਭ੍ਰਿਸ਼ਟਾਚਾਰ, ਗੰਦਗੀ, ਸਮਾਜਿਕ ਬੁਰਾਈਆਂ ਨਾਲ ਲੜਦਾ ਹੈ ਉਹ ਚੌਕੀਦਾਰ ਹੈ। ਅੱਜ ਹਰ ਭਾਰਤੀ ਕਹਿ ਰਿਹਾ ਹੈ #MainBhiChowkidar'।

ਰੋਜ਼ਾਨਾ ਸਪੋਕਸਮੈਨ ਵੱਲੋਂ ਜਦੋਂ ਅਸਲ ਜ਼ਿੰਦਗੀ ਦੇ ਚੌਕੀਦਾਰਾਂ ਕੋਲੋਂ ਇਹ ਸਵਾਲ ਪੁੱਛਿਆ ਗਿਆ ਕਿ ਕੀ ਨਰਿੰਦਰ ਮੋਦੀ ਵਾਕਈ ਚੌਕੀਦਾਰ ਦਾ ਰੋਲ ਨਿਭਾ ਰਹੇ ਹਨ ਅਤੇ ਕੀ ਕਾਂਗਰਸ ਦਾ ਉਨ੍ਹਾਂ ਨੂੰ ਚੋਰ ਕਹਿਣਾ ਸਹੀ ਹੈ ਤਾਂ ਰਲਵੇਂ ਜਵਾਬ ਮਿਲੇ। ਕਈ ਚੌਕੀਦਾਰ ਮੋਦੀ ਨੂੰ ਦੇਸ਼ ਦਾ ਸੱਚਾ ਚੌਕੀਦਾਰ ਮੰਨਦੇ ਸਨ, ਕਈ ਚੌਕੀਦਾਰ ਦੁਬਿਧਾ 'ਚ ਸਨ ਕਿ ਉਹ ਕੀ ਕਹਿਣ। ਪਰ ਕਈ ਚੌਕੀਦਾਰਾਂ ਨੇ ਖੁੱਲ ਕੇ ਇਸ ਸ਼ਬਦ ਦੀ ਰਾਜਨੀਤਕ ਵਰਤੋਂ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਚੌਕੀਦਾਰੀ ਜੁਮਲਾ ਨਹੀਂ ਹੈ ਅਤੇ ਨਾ ਹੀ ਇਹ ਕੋਈ ਆਸਾਨ ਕੰਮ ਹੈ। ਇਸ ਨੂੰ ਰਾਜਨੀਤਕ ਨਾਅਰੇ ਵਾਂਗੂ ਵਰਤਣਾ ਸਹੀ ਨਹੀਂ ਹੈ। 

ਹਿਮਾਂਸ਼ੂ ਪਾਠਕ ਅਨੁਸਾਰ ਸੋਸ਼ਲ ਮੀਡੀਆ ਮੁਹਿੰਮ ਨੂੰ ਧਾਰਨਾਵਾਂ ਦੀ ਜੰਗ ਕਿਹਾ ਹੈ। ਜਿਵੇਂ ਕਿ ਕਾਂਗਰਸ ਨੇ 2014 ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਚਾਏ ਵਾਲਾ ਕਹਿ ਕੇ ਮਖੌਲ ਕੀਤਾ ਸੀ ਪਰ ਭਾਜਪਾ ਨੇ ਇਸੇ ਨੂੰ ਆਪਣੇ ਫ਼ਾਇਦੇ ਲਈ ਵਰਤਿਆ। ਚਾਹ ਘਰ 'ਚ ਪੀਤੀ ਜਾਂਦੀ ਹੈ ਅਤੇ ਭਾਜਪਾ ਨੇ ਇਸੇ ਦੁਆਲੇ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦੇ ਦਾਅਵੇ ਦਾ ਤਾਣਾ-ਬਾਣਾ ਬੁਣਿਆ। ਹਿਮਾਂਸ਼ੂ ਨੇ ਕਿਹਾ ਕਿ ਅਜਿਹੇ ਚੁਣਾਵੀ ਨਾਅਰੇ ਦਾ ਤੋੜ ਇਕ ਹੋਰ ਚੁਣਾਵੀ ਨਾਅਰਾ ਹੀ ਹੁੰਦਾ ਹੈ। ਪਿਛਲੀਆਂ ਚੋਣਾਂ ਤੋਂ ਸਬਕ ਲੈਂਦੇ ਹੋਏ ਕਾਂਗਰਸ ਦੀ ਸੋਸ਼ਲ ਮੀਡੀਆ ਟੀਮ ਨੇ ਇਸ ਵਾਰ ਮੋਦੀ ਵੱਲੋਂ ਵਰਤਿਆ ਜਾਂਦਾ ਨਾਅਰਾ ਉਨ੍ਹਾਂ ਖ਼ਿਲਾਫ਼ ਹੀ ਵਰਤਿਆ ਹੈ। ਮੋਦੀ ਵੱਲੋਂ ਚੌਕੀਦਾਰੀ ਦੇ ਦਾਅਵੇ ਨੂੰ ਚੁਣੌਤੀ ਦੇਣ ਲਈ ਕਾਂਗਰਸ ਨੇ ਉਸੇ ਦਾਅਵੇ ਦੀ ਵਰਤੋਂ ਕੀਤੀ ਅਤੇ ਮੋਦੀ ਦੇ ਦਾਅਵੇ 'ਤੇ ਸਵਾਲ ਚੁੱਕੇ। ਹਾਲਾਤ ਅਜਿਹੇ ਹੋ ਗਏ ਕਿ ਮੋਦੀ ਦਾ ਚੌਕੀਦਾਰ ਵਾਲਾ ਨਾਅਰਾ ਸੁਣ ਕੇ ਲੋਕ 'ਚੋਰ ਹੈ, ਚੋਰ ਹੈ' ਦਾ ਜਵਾਬ ਦੇਣ ਲੱਗ ਪਏ। ਜਦੋਂ ਮੋਦੀ ਨੇ 'ਮੈਂ ਵੀ ਚੌਕੀਦਾਰ' ਦਾ ਨਾਅਰਾ ਵਰਤਿਆ ਤਾਂ ਭਾਜਪਾ ਦੇ ਸਾਰੇ ਨੇਤਾਵਾਂ ਨੇ ਆਪਣੇ ਨਾਵਾਂ ਨਾਲ ਚੌਕੀਦਾਰ ਲਗਾ ਲਿਆ ਅਤੇ ਕਿਹਾ 'ਮੈਂ ਵੀ ਚੌਕੀਦਾਰ'। ਇਸੇ ਨਾਅਰੇ ਦਾ ਪਲਟਵਾਰ ਕਰਦਿਆਂ ਹਾਰਦਿਕ ਪਟੇਲ ਨੇ ਆਪਣਾ ਨਾਅਰਾ ਦੇ ਦਿੱਤਾ 'ਮੈਂ ਹੂ ਬੇਰੋਜ਼ਗਾਰ'। 

Social Media-1Social Media-1

ਰੋਜ਼ਾਨਾ ਸਪੋਕਸਮੈਵ ਵੱਲੋਂ ਜਦੋਂ ਹਿਮਾਂਸ਼ੂ ਪਾਠਨ ਨੂੰ ਇਹ ਪੁੱਛਿਆ ਗਿਆ ਕਿ ਕੀ ਅਜਿਹੇ ਸੋਸ਼ਲ ਮੀਡੀਆ ਕੈਂਪੇਨ ਨਾਲ ਚੋਣਾਂ ਦੇ ਨਤੀਜੇ 'ਚ ਫ਼ਰਕ ਪੈ ਸਕਦਾ ਹੈ ਤਾਂ ਉਨ੍ਹਾਂ ਇਸ ਗੱਲ ਦੀ ਹਾਮੀ ਭਰੀ। ਉਨ੍ਹਾਂ ਮੁਤਾਬਕ ਜੇ ਪੰਜਾਬ ਦੀ ਗੱਲ ਕਰੀਏ ਤਾਂ 2014 ਦੀਆਂ ਚੋਣਾਂ 'ਚ ਪੰਜਾਬ 'ਚ 1 ਕਰੋੜ 96 ਹਜ਼ਾਰ ਵੋਟਰ ਸਨ, ਜਿਨ੍ਹਾਂ 'ਚੋਂ 49 ਫ਼ੀਸਦੀ ਸੋਸ਼ਲ ਮੀਡੀਆ 'ਤੇ ਸਨ। ਇਸੇ ਤਰ੍ਹਾਂ ਇਸ ਸਾਲ ਪੰਜਾਬ 'ਚ 2 ਕਰੋੜ 3 ਲੱਖ ਵੋਟਰ ਹਨ, ਜਿਨ੍ਹਾਂ 'ਚੋਂ 1 ਕਰੋੜ 15 ਲੱਖ ਸੋਸ਼ਲ ਮੀਡੀਆ 'ਤੇ ਹਨ, ਜੋ ਕਿ ਤਕਰੀਬਨ 57 ਫ਼ੀਸਦੀ ਹੈ। ਸੋਸ਼ਲ ਮੀਡੀਆ ਬਹੁਤ ਹੀ ਤੇਜ਼ੀ ਨਾਲ ਸੂਚਨਾ ਫ਼ੈਲਾਉਣ ਦਾ ਸਾਧਨ ਬਣ ਚੁੱਕਿਆ ਹੈ। ਜੇ ਸੋਸ਼ਲ ਮੀਡੀਆ ਇਕ ਚੰਗਾ ਸਾਧਨ ਹੈ ਤਾਂ ਦੂਜੇ ਪਾਸੇ ਇਹ ਇਕ ਮਾੜੇ ਹਥਿਆਰ ਵਾਂਗ ਵੀ ਵਰਤਿਆ ਜਾ ਰਿਹਾ ਹੈ। ਇਸ ਦੀ ਵਰਤੋਂ ਦੰਗੇ ਭੜਕਾਉਣ, ਫਿਰਕੂ ਹਿੰਸਾ ਫ਼ੈਲਾਉਣ ਅਤੇ ਝੂਠੀਆਂ ਖ਼ਬਰਾਂ ਫ਼ੈਲਾਉਣ 'ਚ ਜ਼ੋਰਦਾਰ ਤਰੀਕੇ ਨਾਲ ਕੀਤੀ ਜਾ ਰਹੀ ਹੈ। ਇਨਸਾਨੀ ਫ਼ਿਤਰਤ ਦੇ ਅਨੁਸਾਰ ਇਕ ਗ਼ਲਤ ਖ਼ਬਰ ਬਿਨਾਂ ਜਾਂਚੇ-ਪਰਖੇ ਹੋਰਾਂ ਨੂੰ ਭੇਜ ਦਿੱਤੀ ਜਾਂਦੀ ਹੈ ਅਤੇ ਇਕ ਗ਼ਲਤ ਕੁਮੈਂਟ ਪੜ੍ਹ ਕੇ 90 ਫ਼ੀਸਦੀ ਕੁਮੈਂਟਾਂ ਦੀ ਦਿਸ਼ਾ ਵੀ ਨਕਾਰਾਤਮਕ ਹੋ ਜਾਂਦੀ ਹੈ। ਇਸ ਭੇਡ ਚਾਲ ਦੀ ਫ਼ਿਤਰਤ ਕਰ ਕੇ ਹੀ ਘੋਖ ਕਰਨ ਦੀ ਸਮਰੱਥਾ ਲੋਕ ਆਪ ਹੀ ਖ਼ਤਮ ਕਰ ਦਿੰਦੇ ਹਨ ਅਤੇ ਜੋ ਪਰੋਸਿਆ ਜਾਵੇ ਉਸ ਨੂੰ ਬਿਨਾਂ ਸੋਚੇ-ਸਮਝੇ ਝੱਕ ਲੈਂਦੇ ਹਨ।

ਸੋਸ਼ਲ ਮੀਡੀਆ ਕੈਂਪੇਨ ਦੀ ਵਰਤੋਂ ਰਾਜਨੀਤੀ 'ਚ ਸੱਭ ਤੋਂ ਪਹਿਲਾਂ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ 'ਚ ਕੀਤੀ ਗਈ ਸੀ, ਜਦੋਂ ਬਰਾਕ ਉਬਾਮਾ ਰਾਸ਼ਟਰਪਤੀ ਬਣੇ ਸਨ। ਭਾਰਤ 'ਚ ਸਭ ਤੋਂ ਪਹਿਲਾਂ ਇਸ ਨੂੰ ਲੋਕਾਂ ਤਕ ਪਹੁੰਚਣ ਦਾ ਹਥਿਆਰ ਅੰਨਾ ਹਜ਼ਾਰੇ ਦੀ ਮੁਹਿੰਮ ਦੌਰਾਨ ਵਰਤਿਆ ਗਿਆ ਸੀ। ਉਸ ਮੁਹਿੰਮ 'ਚ ਸੋਸ਼ਲ ਮੀਡੀਆ ਦੁਆਰਾ ਤਕਰੀਬਨ ਡੇਢ ਕਰੋੜ ਲੋਕਾਂ ਤਕ ਮੁਹਿੰਮ ਦਾ ਸੰਦੇਸ਼ ਪਹੁੰਚਾਇਆ ਗਿਆ ਸੀ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਲੋਕਾਂ ਤਕ ਪਹੁੰਚਣ ਲਈ ਇਸ ਨੂੰ ਵਰਤਿਆ ਅਤੇ ਸਭ ਤੋਂ ਵੱਡਾ ਉਦਾਹਰਣ 2014 ਦੀਆਂ ਚੋਣਾਂ 'ਚ ਮੋਦੀ ਦੀ ਮੁਹਿੰਮ ਦਾ ਹੈ। 2014 ਦੀਆਂ ਚੋਣਾਂ 'ਚ ਭਾਜਪਾ ਨੇ ਸੋਸ਼ਲ ਮੀਡੀਆ ਨੂੰ ਸਭ ਤੋਂ ਵੱਧ ਵਰਤੋਂ ਕਰਦੇ ਹੋਏ ਲੋਕਾਂ ਦੀ ਧਾਰਨਾ ਆਪਣੇ ਪੱਖ 'ਚ ਕੀਤੀ ਅਤੇ ਭਾਰੀ ਬਹੁਮਤ ਨਾਲ ਲੋਕ ਸਭਾ ਚੋਣਾਂ ਜਿੱਤੀਆਂ। ਕਾਂਗਰਸ ਉਸ ਸਮੇਂ ਇਸ ਖੇਡ 'ਚ ਫਾਡੀ ਰਹਿ ਗਈ ਸੀ। 

2019 ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਬਾਕੀ ਰਾਜਨੀਤਕ ਪਾਰਟੀਆਂ ਨਾਲ ਸੋਸ਼ਲ ਮੀਡੀਆ ਮੁਹਿੰਮ 'ਚ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਕਾਂਗਰਸ ਦੀਆਂ ਕਈ ਮੁਹਿੰਮਾਂ ਪਿਛਲੇ ਕੁਝ ਸਮੇਂ 'ਚ ਭਾਜਪਾ ਦੀਆਂ ਕਈ ਮੁਹਿੰਮਾਂ ਨਾਲੋਂ ਵੀ ਵੱਧ ਕਾਮਯਾਬ ਰਹੀਆਂ ਹਨ। ਜਿੱਥੋਂ ਤਕ ਪੰਜਾਬ ਦੀ ਗੱਲ ਹੈ ਤਾਂ ਅਜੇ ਤਕ ਕਿਸੇ ਵੀ ਰਾਜਨੀਤਕ ਪਾਰਟੀ ਨੇ ਸੋਸ਼ਲ ਮੀਡੀਆ 'ਤੇ ਕੋਈ ਵੀ ਮੁਹਿੰਮ ਸ਼ੁਰੂ ਨਹੀਂ ਕੀਤੀ ਹੈ। ਪੰਜਾਬ ਦਾ ਰਾਜਨੀਤਕ ਸੋਸ਼ਲ ਮੀਡੀਆ ਅਖਾੜਾ ਅਜੇ ਠੰਡਾ ਹੀ ਪਿਆ ਹੈ। ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਇਹ ਭਖੇਗਾ।

ਹਿਮਾਂਸ਼ੂ ਪਾਠਕ ਅਨੁਸਾਰ ਕਿਸੇ ਵੀ ਪਾਰਟੀ ਦੇ ਜਿੱਤਣ 'ਚ ਤਕਰੀਬਨ 4 ਫ਼ੀਸਦੀ ਵੋਟਰਾਂ ਦਾ ਹੀ ਹੱਥ ਹੁੰਦਾ ਹੈ ਜੋ ਕਿ ਇਹ ਫ਼ੈਸਲਾ ਕਰਦੇ ਹਨ ਕਿ ਝੁਕਾਅ ਕਿਸ ਪਾਸੇ ਹੋਵੇਗਾ। ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਨ੍ਹਾਂ 4 ਫ਼ੀਸਦੀ ਫ਼ੈਸਲਾਕੁੰਨ ਵੋਟਰਾਂ ਨੂੰ ਆਪਣੇ ਨਾਲ ਕਿਹੜੀ ਪਾਰਟੀ ਜੋੜਦੀ ਹੈ। 

- ਰਵਿਜੋਤ ਕੌਰ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement