
ਗੰਦਗੀ ਵਿੱਚ ਰਹਿ ਰਹੇ ਹਨ ਇਹ ਗ਼ਰੀਬ ਲੋਕ
ਖਨੌਰੀ, 19 ਜੂਨ (ਸਤਨਾਮ ਸਿੰਘ ਕੰਬੋਜ)- ਸਥਾਨਕ ਸ਼ਹਿਰ ਵਿਚ ਕਈ ਸਾਲਾਂ ਤੋਂ ਬੈਠੇ ਬਾਗੜੀ ਲੁਹਾਰ ਅਪਣੀ ਜ਼ਿੰੰਦਗੀ ਰੱਬ ਆਸਰੇ ਜਿਉਣ ਲਈ ਮਜਬੂਰ ਹੋ ਰਹੇ ਹਨ। ਇਨ੍ਹਾਂ ਨੂੰ ਮਾਰਕਿਟ ਕਮੇਟੀ ਦੀ ਖਾਲੀ ਪਈ ਗੰਦਗੀ ਭਰੀ ਜ਼ਮੀਨ ਉਪਰ ਝੌਂਪੜੀਆਂ ਵਿੱਚ ਰਹਿਣਾ ਪੈ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਝੌਪੜੀਆਂ ਵਿਚ ਵਸਦੇ ਪਟਿਆਲਵੀ ਚੰਦ, ਸਰਬਰਤੀ ਰਾਣੀ ਅਤੇ ਹੋਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਥੇ ਰਹਿੰਦਿਆਂ ਲਗਭੱਗ 25-30 ਸਾਲ ਹੋ ਗਏ ਹਨ ਪਰ ਨਗਰ ਪੰਚਾਇਤ ਕੋਈ ਸਾਰ ਨਹੀਂ ਲੈਂਦੀ।
ਉਨ੍ਹਾਂ ਦੱਸਿਆ ਕਿ ਖਨੌਰੀ ਪੰਚਾਇਤ ਵਿੱਚ ਉਨ੍ਹਾਂ ਦੀਆਂ ਵੋਟਾਂ ਵੀ ਬਣੀਆਂ ਹੋਈਆਂ ਹਨ ਪਰ ਨਗਰ ਪੰਚਾਇਤ ਦੇ ਕੋਂਸਲਰ ਸਿਰਫ ਵੋਟਾਂ ਮੰਗਣ ਹੀ ਆਉਂਦੇ ਹਨ ਅਤੇ ਵੋਟਾਂ ਪੈਣ ਤੋਂ ਬਾਅਦ ਕੋਈ ਪੁੱਛ-ਪੜਤਾਲ ਨਹੀ ਕਰਦੇ। ਅੱਜ ਤੱਕ ਸਰਕਾਰ ਵੱਲੋਂ ਕੋਈ ਸਹੁਲਤ ਨਹੀਂ ਦਿੱਤੀ ਗਈ। ਕੋਈ ਪੀਲਾ ਕਾਰਡ ਨਹੀਂ ਬਣਵਾਇਆ Îਗਿਆ ਅਤੇ ਨਾ ਹੀ ਕੋਈ ਆਟਾ-ਦਾਲ ਸਕੀਮ ਦਾ ਕਾਰਡ ਜਾਂ ਪੈਨਸ਼ਨ ਲਗਵਾਈ ਹੈ। ਲੋਹੇ ਦਾ ਛੋਟਾ-ਮੋਟਾ ਸਾਮਾਨ ਜਿਵੇਂ ਚਿਮਟੇ, ਖੁਰਚਣੇ, ਝਰਨੀਆਂ,ਤਵੇ ਵਗੈਰਾ ਬਣਾ ਕੇ ਆਪਣਾ ਜੀਵਨ ਬਸਰ ਕਰ ਰਹੇ ਹਾਂ।
poor people are living in dirtਪਰ ਨਵਾਂ ਜ਼ਮਾਨਾ ਹੋਣ ਕਰਕੇ ਇਹ ਕੰਮ ਵੀ ਠੱਪ ਹੋ ਗਿਆ ਹੈ। ਹੋਰ ਕੋਈ ਕੰਮ ਨਾ ਹੋਣ ਕਰਕੇ ਭੁਖਮਰੀ ਵਰਗੇ ਹਾਲਾਤ ਬਣੇ ਹੋਏ ਹਨ। ਹੁਣ ਗੁਰਦਵਾਰਾ ਸਾਹਿਬ ਤੋਂ ਖਾਣਾ ਖਾ ਕੇ ਟਾਈਮ ਪਾਸ ਕਰ ਰਹੇ ਹਨ। ਉਨ੍ਹਾਂ ਦਾ ਆਹ ਵੀ ਕਹਿਣਾ ਹੈ, ''ਅਸੀ ਚਿਤੌੜ ਦੇ ਰਾਜਾ ਮਹਾਰਾਣਾ ਪ੍ਰਤਾਪ ਦੇ ਵੰਸ਼ ਵਿੱਚੋਂ ਰਾਜਪੂਤ ਬਰਾਦਰੀ ਨਾਲ ਸਬੰਧਿਤ ਹਾਂ। ਅੱਜ-ਕੱਲ ਕੰਮ ਧੰਦੇ ਠੱਪ ਹੋਣ ਕਰਕੇ ਪ੍ਰਮਾਤਮਾ ਵੱਲੋਂ ਦਿੱਤੇ ਸਾਹ ਹੀ ਕੋਲ ਹਨ ਜਿਨ੍ਹਾਂ ਦਾ ਕੋਈ ਭਰਵਾਸਾ ਨਹੀਂ ਹੁੰਦਾ। ਨਗਰ ਪੰਚਾਇਤ ਨੇ ਅੱਜ ਤੱਕ ਸਾਨੂੰ ਰਹਿਣ ਵਾਸਤੇ ਜਮੀਨ ਵੀ ਅਲਾਟ ਨਹੀਂ ਕੀਤੀ।
ਅਸੀ ਮਾਰਕਿਟ ਕਮੇਟੀ ਦੀ ਖਾਲੀ ਪਈ ਜਮੀਨ 'ਤੇ ਰਹਿ ਰਹੇ ਹਾਂ। ਉੱਥੇ ਸ਼ਹਿਰ ਦੀ ਅਨਾਜ ਮੰਡੀ ਤੋਂ ਇਲਾਵਾ ਵਾਰਡ ਨੰਬਰ 10 ਅਤੇ 11 ਦਾ ਸਾਰਾ ਗੰਦਾ ਪਾਣੇ ਆ ਕੇ ਖੜਾ ਹੋ ਜਾਂਦਾ ਹੈ ਅਤੇ ਦੋ-ਦੋ ਮਹੀਨੇ ਮੀਂਹ ਦਾ ਪਾਣੀ ਖੜਾ ਰਹਿੰਦਾ ਹੈ। ਹੈ। ਜਿਹੜੇ ਗੰਦੇ ਪਾਣੀ ਨਾਲ਼ ਕਈ ਤਰਾਂ ਦੀਆਂ ਬੀਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ।'' ਉਨ੍ਹਾਂ ਦੱਸਿਆ ਕਿ ਤਿੰਨ ਕੁ ਮਹੀਨੇ ਪਹਿਲਾਂ ਵੀ ਉਨ੍ਹਾਂ ਦੇ ਇੱਕ ਵਿਅਕਤੀ ਦੀ ਡੇਂਗੂ ਨਾਲ ਮੌਤ ਹੋ ਚੁੱਕੀ ਹੈ।
poor people are living in dirtਸਰਕਾਰ ਵੀ ਸਿਰਫ ਅਮੀਰਾਂ ਦੀ ਸੁਣਦੀ ਹੈ, ਗਰੀਬਾਂ ਦੀ ਅੱਜ ਕੱਲ ਕੋਈ ਸੁਣਵਾਈ ਨਹੀਂ ਹੁੰਦੀ। ਸਿਰਫ ਵੋਟ ਬੈਂਕ ਹੀ ਸਮਝਿਆ ਜਾਂਦਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਰਹਿਣ ਵਾਸਤੇ ਜ਼ਮੀਨ ਦਿੱਤੀ ਜਾਵੇ ਤਾਂ ਜੋ ਆਪਣੀ ਜ਼ਿੰਦਗੀ ਆਰਾਮ ਨਾਲ਼ ਬਤੀਤ ਕਰ ਸਕਣ।