ਘੱਟ ਬੋਲਣਾ ਤੇ ਥੋੜਾ ਖਾਣਾ ਕਦੇ ਨੁਕਸਾਨ ਨਹੀਂ ਕਰਦਾ
Published : Jul 20, 2022, 6:23 pm IST
Updated : Jul 20, 2022, 6:23 pm IST
SHARE ARTICLE
healthy life
healthy life

ਜ਼ਿੰਦਗੀ ਬਹੁਤ ਖ਼ੂਬਸੂਰਤ ਹੈ | ਜ਼ਿੰਦਗੀ ਦੇ ਹਰ ਪਲ ਦਾ ਅਨੰਦ ਮਾਣਦੇ ਹਾਂ |

ਭਲੇ ਮਾਣਸੋ! ਜੇ ਪੁਛਿਆ ਜਾਵੇ ਕਿ ਪੇਟ ਤਾਂ ਤੁਹਾਡਾ ਹੀ ਸੀ, ਕਿਉਂ ਬੇਸਬਰਾਂ ਦੀ ਤਰ੍ਹਾਂ ਖਾਂਦੇ ਹੋ? ਅਕਸਰ ਅਜਿਹਾ ਉਹੀ ਲੋਕ ਕਰਦੇ ਹਨ ਜੋ ਅਪਣੇ ਘਰਾਂ 'ਚ ਖਾਣ ਪੀਣ ਲਈ ਚੀਜ਼ਾਂ ਨਹੀਂ ਲਿਆਉਂਦੇ | ਬੱਸ ਵਿਆਹਾਂ ਆਦਿ ਪ੍ਰੋਗਰਾਮਾਂ ਦੀ ਉਡੀਕ ਹੀ ਕਰਦੇ ਰਹਿੰਦੇ ਹਨ ਕਿ ਕਦੋਂ ਕੋਈ ਪ੍ਰੋਗਰਾਮ ਆਵੇ ਤੇ ਉੱਥੇ ਰੱਜ ਕੇ ਪੇਟ ਭਰ ਖਾਈਏ | ਇਹ ਨਹੀਂ ਸੋਚਦੇ ਕਿ ਇਕ ਦਿਨ ਦੇ ਖਾਣ ਨਾਲ ਫਿਰ ਦਸ ਦਿਨ ਡਾਕਟਰਾਂ ਦੀਆਂ ਜਾਂ ਮੈਡੀਕਲ ਦੀਆਂ ਦੁਕਾਨਾਂ ਤੇ ਹਾਜ਼ਰੀ ਲਗਵਾਉਣੀ ਪੈਂਦੀ ਹੈ |

healthy breakfasthealthy breakfast

ਸਵੇਰ ਦਾ ਨਾਸ਼ਤਾ ਭਾਰੀ ਕਰਨਾ ਚਾਹੀਦਾ ਹੈ | ਭਾਵ ਰਾਜੇ ਮਹਾਰਾਜਿਆਂ ਵਾਲਾ ਸ਼ਾਹੀ ਖਾਣਾ ਖਾਣਾ ਚਾਹੀਦਾ ਹੈ, ਮਤਲਬ ਘਰ ਦਾ ਬਣਿਆ ਸਾਫ਼ ਸੁਥਰਾ ਖਾਣਾ | ਦੁਪਹਿਰ ਦਾ ਖਾਣਾ ਉਸ ਤੋਂ ਹਲਕਾ ਖਾਣਾ ਚਾਹੀਦਾ ਹੈ ਤੇ ਰਾਤ ਨੂੰ  ਨਾਂ ਮਾਤਰ ਹੀ ਖਾਣਾ ਚਾਹੀਦਾ ਹੈ | ਭਾਵ ਰਾਤ ਦਾ ਖਾਣਾ ਫ਼ਕੀਰ ਦੀ ਤਰ੍ਹਾਂ ਖਾਣਾ ਚਾਹੀਦਾ ਹੈ ਕਿਉਂਕਿ ਰਾਤ ਨੂੰ   ਮੰਜੇ ਤੇ ਸੌਣਾ ਹੀ ਹੁੰਦਾ ਹੈ | ਫਿਰ ਕੀ ਫ਼ਾਇਦਾ ਅਸੀਂ ਰਾਤ ਨੂੰ  ਪੇਟ ਭਰ ਕੇ ਖਾਵਾਂਗੇ ਤਾਂ ਫਿਰ ਵਧੀਆ ਨੀਂਦ ਵੀ ਨਹੀਂ ਆਵੇਗੀ | ਸੋ ਘੱਟ ਬੋਲਣਾ ਤੇ ਘੱਟ ਖਾਣਾ ਕਦੇ ਵੀ ਨੁਕਸਾਨ ਨਹੀਂ ਕਰਦਾ, ਹਮੇਸ਼ਾ ਫ਼ਾਇਦੇਮੰਦ ਹੀ ਰਹਿੰਦਾ ਹੈ |

happy lifehappy life

ਜ਼ਿੰਦਗੀ ਬਹੁਤ ਖ਼ੂਬਸੂਰਤ ਹੈ | ਜ਼ਿੰਦਗੀ ਦੇ ਹਰ ਪਲ ਦਾ ਅਨੰਦ ਮਾਣਦੇ ਹਾਂ | ਅਸੀ ਸਾਰੇ ਹੀ ਸਮਾਜ ਵਿਚ ਵਿਚਰਦੇ ਹਾਂ | ਸਾਡਾ ਤਰ੍ਹਾਂ ਤਰ੍ਹਾਂ ਦੇ ਬੰਦਿਆਂ ਨਾਲ ਵਾਹ ਪੈਂਦਾ ਹੈ | ਕੁਝ ਬੰਦੇ ਬਹੁਤ ਬੋਲਦੇ ਹਨ ਤੇ ਕੁਝ ਬਹੁਤ ਸੋਚ ਸਮਝ ਕੇ ਬੋਲਦੇ ਹਨ | ਕਈ ਦੋਸਤ ਦਿਲੋਂ ਕਰੀਬੀ ਬਣ ਜਾਂਦੇ ਹਨ | ਉਹਨਾਂ ਨਾਲ ਸਾਡੀ ਪ੍ਰਵਾਰਕ ਸਾਂਝ ਗੂੜ੍ਹੀ ਹੋ ਜਾਂਦੀ ਹੈ | ਇਥੋਂ ਤਕ ਕਿ ਅੱਗੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਵੀ ਸਾਡਾ ਪਿਆਰ ਵੱਧ ਜਾਂਦਾ ਹੈ | ਇਕ ਦੂਜੇ ਦੇ ਹਰ ਦੁੱਖ-ਸੁੱਖ ਵਿਚ ਸ਼ਰੀਕ ਹੋਣੇ ਸ਼ੁਰੂ ਹੋ ਜਾਂਦੇ ਹਾਂ | ਜਿੰਨੀ ਸਾਡੀ ਲੰਮੀ ਭਾਈਚਾਰਕ ਸਾਂਝ ਹੁੰਦੀ ਹੈ, ਸਾਨੂੰ ਉਨਾ ਹੀ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ |

photo photo

ਵਾਕਈ ਸਾਨੂੰ ਸਾਰਿਆਂ ਨੂੰ  ਸੋਚ ਸਮਝ ਕੇ ਬੋਲਣਾ ਚਾਹੀਦਾ ਹੈ | ਬਿਨਾਂ ਸੋਚੇ ਸਮਝੇ ਕਈ ਵਾਰ ਅਸੀਂ  ਇੰਨਾ ਮਾੜਾ ਜਾਂ ਮੰਦਾ ਬੋਲ ਦਿੰਦੇ ਹਾਂ ਕਿ ਸਾਡੇ ਮਹੱਤਵਪੂਰਨ ਰਿਸ਼ਤੇ ਟੁੱਟਣ ਦੀ ਕਗਾਰ 'ਤੇ ਆ ਜਾਂਦੇ ਹਨ | ਇਕ ਕਹਾਵਤ ਵੀ ਹੈ ''ਬੋਲਿਆਂ ਨੇ ਬੋਲ ਵਿਗਾੜੇ, ਮਿੰਨੀਆਂ ਨੇ ਘਰ ਉਜਾੜੇU | ਜ਼ਿਆਦਾ ਬੋਲਣ ਨਾਲ ਕਈ ਵਾਰ ਅਸੀਂ ਦੋਸਤਾਂ ਕਰੀਬੀਆਂ ਨੂੰ  ਗ਼ਲਤ ਗੱਲਾਂ ਕਹਿ ਦਿੰਦੇ ਹਾਂ ਜਿਨ੍ਹਾਂ ਕਰ ਕੇ ਦੂਜੇ ਬੰਦੇ ਨੂੰ  ਦੁੱਖ ਹੁੰਦਾ ਹੈ | ਕਈ ਵਾਰ ਤਾਂ ਏਨੀ ਕਾਹਲੀ 'ਚ ਅਸੀਂ ਇਹ ਨਹੀਂ ਸੋਚਦੇ ਕਿ ਕੀ ਬੋਲਣੈ? ਜਦੋਂ ਰਿਸ਼ਤਾ ਟੁੱਟ ਜਾਂਦਾ ਹੈ ਤਾਂ ਪਛਤਾਵਾ ਹੁੰਦਾ ਹੈ |

angeranger

ਸਾਨੂੰ ਕ੍ਰੋਧ ਵਿਚ ਸਹਿਣਸ਼ੀਲ ਹੋਣਾ ਚਾਹੀਦਾ ਹੈ | ਹੋ ਸਕਦਾ ਹੈ ਉਹ ਬੰਦਾ ਕਿਸੇ ਗੱਲ ਕਰ ਕੇ ਪ੍ਰੇਸ਼ਾਨ ਹੋਵੇ | ਜੇ ਸਬਰ ਨਹੀਂ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰੋ ਕਿ ਮੇਰੇ ਅੰਦਰ ਸਹਿਣਸ਼ੀਲਤਾ ਵਾਲੇ ਗੁਣ ਹੋਣ | ਜਾਂ ਜਦੋਂ ਅਸੀਂ ਸੋਚ ਸਮਝ ਕੇ ਬੋਲਦੇ ਹਾਂ ਤਾਂ ਸੁਣਨ ਵਾਲਾ ਬਹੁਤ ਹੀ ਧਿਆਨ ਨਾਲ ਸੁਣਦਾ ਹੈ | ਸਿਆਣੇ ਅਕਸਰ ਕਹਿੰਦੇ ਹਨ ਕਿ ਸੌ ਵਾਰ ਸੋਚ ਕੇ ਬੋਲੋ ਜਾਂ ਪਹਿਲਾਂ ਤੋਲੋ ਫਿਰ ਬੋਲੋ | ਜੇ ਕਿਸੇ ਗੱਲ ਕਾਰਨ ਗੁੱਸਾ ਆ ਰਿਹਾ ਹੋਵੇ ਤਾਂ ਚੁੱਪ ਕਰ ਕੇ ਪਾਣੀ ਦਾ ਗਲਾਸ ਪੀ ਲਵੋ ਜਾਂ ਕਿਤੇ ਬਾਹਰ ਨਿਕਲ ਜਾਉ | ਜਦੋਂ ਗੁੱਸਾ ਠੰਢਾ ਹੋ ਜਾਵੇ ਭਾਵ ਤੁਸੀ ਸ਼ਾਂਤ ਹੋ ਜਾਵੋ ਤਾਂ ਘਰ ਚਲੇ ਆਉ |  ਘਰ ਦਾ ਮਾਹੌਲ ਵੀ ਨਹੀਂ ਵਿਗੜੇਗਾ ਤੇ ਤੁਹਾਡਾ ਮੂਡ ਵੀ ਠੀਕ ਹੋ ਜਾਵੇਗਾ |

Husband wife dispute dispute

ਕਈ ਵਾਰ ਅਸੀ ਦੇਖਦੇ ਹਾਂ ਕਿ ਜੋ ਵਿਅਕਤੀ ਜ਼ਿਆਦਾ ਬੋਲਦਾ ਹੈ ਘਰ ਵਿਚ ਅਕਸਰ ਉਹ ਲੜਾਈ ਝਗੜਾ ਵੀ ਕਰਦਾ ਹੈ | ਕਲੇਸ਼ ਵਰਗਾ ਮਾਹੌਲ ਘਰ ਵਿਚ ਪੈਦਾ ਹੁੰਦਾ ਹੈ | ਅਜਿਹੇ ਇਨਸਾਨ ਦੇ ਤਾਂ ਕੋਈ ਕੋਲ ਵੀ ਨਹੀਂ ਬੈਠਦਾ | ਦੁੱਖ ਵਿਚ ਕੋਈ ਵੀ ਸ਼ਰੀਕ ਨਹੀਂ ਹੁੰਦਾ | ਕਈ ਲੋਕ ਦੇਖਣ  ਨੂੰ  ਬਹੁਤ ਵਧੀਆ ਹੁੰਦੇ ਹਨ  ਤੇ ਪਹਿਰਾਵਾ ਵੀ ਬਹੁਤ ਆਕਰਸ਼ਕ ਹੁੰਦਾ ਹੈ | ਪਰ ਜ਼ੁਬਾਨ ਇੰਨੀ ਕੌੜੀ ਹੁੰਦੀ ਹੈ ਕਿ ਗੱਲ ਕਰਨ ਨੂੰ  ਦਿਲ ਨਹੀਂ ਕਰਦਾ |

ਕਿਸੇ ਨੇ ਸਹੀ ਕਿਹਾ ਹੈ ਇਹੀ ''ਜ਼ੁਬਾਨ  ਅਰਸ਼ ਤੋਂ ਫ਼ਰਸ਼ ਅਤੇ ਫ਼ਰਸ਼ ਤੋਂ ਅਰਸ਼ ਤਕ ਲੈ ਜਾਂਦੀ ਹੈ | ਕਈ ਲੋਕ ਤਾਂ ਬਿਲਕੁਲ ਹੀ ਘੱਟ ਬੋਲਦੇ ਹਨ | ਅਜਿਹੇ ਲੋਕਾਂ ਦੀਆਂ ਅੱਖਾਂ ਹੀ ਬਹੁਤ ਕੁਝ ਕਹਿ ਜਾਂਦੀਆਂ ਹਨ | ਅਜਿਹੇ ਲੋਕਾਂ ਤੋਂ ਸਾਨੂੰ ਬਹੁਤ ਕੁਝ ਸਿਖਣ ਨੂੰ  ਮਿਲਦਾ ਹੈ | ਬੋਲੋ ਪਰ ਉੱਥੇ ਬੋਲੋ ਜਿੱਥੇ ਤੁਹਾਡੀ  ਜ਼ਰੂਰਤ ਹੈ | ਕਈ ਲੋਕ ਜਦੋਂ ਜ਼ਰੂਰਤ ਵੀ ਨਹੀਂ ਹੁੰਦੀ ਬੋਲਣਾ ਸ਼ੁਰੂ ਕਰ ਦਿੰਦੇ ਹਨ ਤੇ ਫਿਰ ਲੋਕ ਉਨ੍ਹਾਂ ਦੀ ਉਡੀਕ ਕਰਦੇ ਹਨ ਕਿ ਇਹ ਕਦੋਂ ਚੁੱਪ ਕਰਨਗੇ | ਅਜਿਹੇ ਬੰਦੇ ਲੋਕਾਂ ਵਿਚ ਅਪਣੀ ਇੱਜ਼ਤ ਮਾਣ ਗਵਾ ਲੈਂਦੇ ਹਨ | ਅਜਿਹਾ ਬੰਦਾ ਜਿੱਥੇ ਬੈਠਿਆ ਹੋਵੇ ਲੋਕ ਉਸ ਕੋਲ ਬੈਠਣਾ ਵੀ ਪਸੰਦ ਨਹੀਂ ਕਰਦੇ |

photo photo

ਸਾਡਾ ਸਮਾਜ ਵਿਚ ਕਈ ਅਜਿਹੀਆਂ ਸ਼ਖ਼ਸੀਅਤਾਂ ਨਾਲ ਵਾਹ ਪੈਂਦਾ ਹੈ ਜੋ ਬਹੁਤ ਹੀ ਘੱਟ ਬੋਲਦੀਆਂ ਹਨ ਉਹ ਦੂਜਿਆਂ ਨੂੰ  ਜ਼ਿਆਦਾ ਧਿਆਨ ਨਾਲ ਸੁਣਦੇ ਹਨ | ਅਸੀ ਆਮ ਦੇਖਦੇ ਹਨ ਕਿ ਜਦੋਂ ਅਸੀ ਕੋਈ ਕੰਮ ਕਾਜ ਲਈ ਸਰਕਾਰੀ ਦਫ਼ਤਰਾਂ 'ਚ ਜਾਂਦੇ ਹਨ ਤੇ ਉੱਥੇ ਉੱਚ ਕੋਟੀ ਦੇ ਅਧਿਕਾਰੀ ਬਹੁਤ ਘੱਟ ਬੋਲਦੇ ਹਨ | ਉਹ ਅੱਖਾਂ ਅੱਖਾਂ ਨਾਲ ਹੀ ਬਹੁਤ ਕੁਝ ਸਮਝਾ ਜਾਂਦੇ ਹਨ | ਖ਼ਾਸ ਕਰ ਜੋ ਪ੍ਰਸ਼ਾਸਨਕ ਅਧਿਕਾਰੀ ਹੁੰਦੇ ਹਨ ਉਨ੍ਹਾਂ ਤੋਂ ਬਹੁਤ ਕੁਝ ਸਿਖਣ ਨੂੰ  ਮਿਲਦਾ ਹੈ | ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਦੋਸਤ, ਕਰੀਬੀ ਰਿਸ਼ਤੇਦਾਰ ਸਾਡੀ ਕਦਰ ਕਰਨ ਤਾਂ ਹਲੀਮੀ ਨਾਲ ਬੋਲੋ ਤਾਂ ਹੀ ਜ਼ਿੰਦਗੀ ਨੂੰ  ਖ਼ੁਸ਼ਹਾਲ ਤਰੀਕੇ ਨਾਲ ਜੀਅ ਸਕਦੇ ਹਨ | ਆਪਸ ਵਿਚ ਪਿਆਰ ਵੀ ਵਧੇਗਾ ਤੇ ਇਕ ਦੂਜੇ ਦੀ ਕਦਰ ਵੀ ਹੋਵੇਗੀ | 

ਇਸੇ ਤਰ੍ਹਾਂ ਜੇ ਖਾਣ ਦੀ ਗੱਲ ਕਰੀਏ ਤਾਂ ਜਿੰਨਾ ਅਸੀ ਘੱਟ ਖਾਵਾਂਗੇ ਉਨਾਂ ਹੀ ਵਧੀਆ ਰਹਾਂਗੇ | ਸਾਨੂੰ ਕਦੇ ਵੀ ਡਾਕਟਰਾਂ ਕੋਲ ਨਹੀਂ ਜਾਣਾ ਪਵੇਗਾ | ਕਿਸੇ ਨੇ ਠੀਕ ਹੀ ਕਿਹਾ ਹੈ ਕਿ ''ਖਾਣ ਲਈ ਨਾ ਜੀਉ, ਜੀਣ ਲਈ ਖਾਉU |  ਅਕਸਰ ਅਸੀ ਵੇਖਦੇ ਹਾਂ ਕਿ ਵਿਆਹਾਂ ਤੇ ਹੋਰ ਪ੍ਰੋਗਰਾਮਾਂ ਵਿਚ ਲੋਕ ਖਾਣੇ 'ਤੇ ਟੁੱਟ ਕੇ ਪੈਂਦੇ ਹਨ | ਪੇਟ ਨੂੰ  ਕੂੜੇ ਕਚਰੇ ਦਾ ਢੇਰ ਹੀ ਬਣਾ ਲੈਂਦੇ ਹਨ | ਇਸ ਤਰ੍ਹਾਂ ਬੇਸਬਰਿਆਂ ਦੀ ਤਰ੍ਹਾਂ ਖਾਂਦੇ ਹਨ ਕਿ ਜਿਵੇਂ ਕਦੇ ਕੁੱਝ ਦੇਖਿਆ ਹੀ ਨਾ ਹੋਵੇ |

overeatingovereating

ਬਾਅਦ ਵਿਚ ਪੇਟ ਨੂੰ  ਫੜ ਕੇ ਫਿਰਦੇ ਰਹਿੰਦੇ ਹਨ | ਕਹਿੰਦੇ ਰਹਿੰਦੇ ਹਨ ਗੈਸ ਬਣ ਗਈ, ਪੇਟ ਨੂੰ  ਅਫਾਰਾ ਆ ਗਿਆ, ਤੇਜ਼ਾਬ ਬਣ ਰਿਹਾ ਹੈ, ਖੱਟੇ ਡਕਾਰ ਆ ਰਹੇ ਹਨ | ਅੱਜਕਲ ਵਿਆਹਾਂ ਵਿਚ ਜੰਕ ਫ਼ੂਡ ਆਮ ਦੇਖਣ ਨੂੰ  ਮਿਲਦਾ ਹੈ | ਲੋਕ ਪਲੇਟਾਂ ਦੀਆਂ ਪਲੇਟਾਂ ਭਰ ਕੇ ਜੰਕ ਫ਼ੂਡ ਖਾਂਦੇ ਹਨ | ਅਕਸਰ ਅਸੀਂ ਬਾਜ਼ਾਰਾਂ ਵਿਚ ਵੀ ਦੇਖਦੇ ਹਾਂ ਕਿ ਰੇਹੜੀ ਵਾਲਿਆਂ ਕੋਲ ਜੰਕ ਫ਼ੂਡ ਖਾਣ ਵਾਲਿਆਂ ਦੀਆਂ ਲਾਈਨਾਂ ਲਗੀਆਂ ਹੁੰਦੀਆਂ ਹਨ | ਮਿਲਾਵਟੀ ਸਮਾਨ ਨਾਲ ਇਹ ਜੰਕ ਫ਼ੂਡ ਤਿਆਰ ਕੀਤੇ ਜਾਂਦੇ ਹਨ ਜੋ ਕਿ ਸਿਹਤ ਲਈ ਬਹੁਤ ਹਾਨੀਕਾਰਕ ਹਨ |

ਭਲੇ ਮਾਣਸੋ, ਜੇ ਪੁਛਿਆ ਜਾਵੇ ਕਿ ਪੇਟ ਤਾਂ ਤੁਹਾਡਾ ਹੀ ਸੀ, ਕਿਉਂ ਬੇਸਬਰਾਂ ਦੀ ਤਰ੍ਹਾਂ ਖਾਂਦੇ ਹੋ? ਅਕਸਰ ਅਜਿਹਾ ਉਹੀ ਲੋਕ ਕਰਦੇ ਹਨ ਜੋ ਅਪਣੇ ਘਰਾਂ ਵਿਚ ਖਾਣ-ਪੀਣ ਲਈ ਚੀਜ਼ਾਂ ਨਹੀਂ ਲਿਆਉਂਦੇ | ਬਸ ਵਿਆਹਾਂ ਆਦਿ ਪ੍ਰੋਗਰਾਮਾਂ ਦੀ ਉਡੀਕ ਹੀ ਕਰਦੇ ਰਹਿੰਦੇ ਹਨ ਕਿ ਕਦੋਂ ਕੋਈ ਪ੍ਰੋਗਰਾਮ ਆਵੇ ਤੇ ਉੱਥੇ ਰੱਜ ਕੇ ਪੇਟ ਭਰ ਖਾਈਏ | ਇਹ ਨਹੀਂ ਸੋਚਦੇ ਕਿ ਇਕ ਦਿਨ ਦੇ ਖਾਣ ਨਾਲ ਫਿਰ ਦਸ ਦਿਨ ਡਾਕਟਰਾਂ ਦੀਆਂ ਜਾਂ ਮੈਡੀਕਲ ਦੀਆਂ ਦੁਕਾਨਾਂ ਤੇ ਹਾਜ਼ਰੀ ਲਗਵਾਉਣੀ ਪੈਂਦੀ ਹੈ |

DoctorsDoctors

ਅੱਜਕਲ ਤਾਂ ਹਰ ਚੀਜ਼ ਮਿਲਾਵਟ ਵਾਲੀ ਹੈ | ਬੜੇ ਸੋਚ ਸਮਝ ਕੇ ਹੀ ਖਾਣਾ ਚਾਹੀਦਾ ਹੈ | ਅਕਸਰ ਘਰਾਂ 'ਚ ਵੀ ਦੇਖਣ ਨੂੰ  ਮਿਲਦਾ ਹੈ ਕਿ ਕਈ ਪ੍ਰਵਾਰਾਂ 'ਚ ਬਾਹਰ ਤੋਂ ਖਾਣਾ ਮੰਗਵਾਇਆ ਜਾਂਦਾ ਹੈ | ਚਲੋ ਕਈ ਵਾਰ ਦਿਲ ਵੀ ਕਰ ਜਾਂਦਾ ਹੈ ਕਿ ਬਾਹਰ ਤੋਂ ਖਾਣਾ ਮੰਗਵਾਇਆ ਜਾਵੇ ਪਰ ਕਈ ਅਜਿਹੇ ਪ੍ਰਵਾਰ ਹਨ ਜੋ  ਦਿਨ ਵਿਚ ਇਕ ਸਮੇਂ ਦਾ ਖਾਣਾ ਬਾਹਰ ਤੋਂ ਮੰਗਵਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ  ਆਦਤ ਪੈ ਚੁੱਕੀ ਹੈ ਬਾਹਰ ਦਾ ਖਾਣਾ ਖਾਣ ਦੀ ਕਿਉਂਕਿ ਉਹ ਜ਼ਿਆਦਾ ਮਸਾਲੇਦਾਰ ਹੁੰਦਾ ਹੈ | ਹੁਣ ਇਹ ਨਹੀਂ ਪਤਾ ਹੁੰਦਾ ਕਿ ਉਹ ਖਾਣਾ ਸ੍ਰੀਰ ਲਈ ਕਿੰਨਾ ਨੁਕਸਾਨਦਾਇਕ ਹੈ | ਪਤਾ ਨਹੀਂ  ਸਾਫ਼ ਸੁਥਰੀ ਰਸੋਈ ਵਿਚ ਉਹ ਖਾਣਾ ਬਣਾਇਆ ਜਾਂਦਾ ਹੈ ਜਾਂ ਨਹੀਂ | ਸਾਨੂੰ ਹਮੇਸ਼ਾ ਘਰ ਦਾ ਸਾਫ਼ ਸੁਥਰਾ ਖਾਣਾ ਹੀ ਖਾਣਾ ਚਾਹੀਦਾ ਹੈ |

healthy breakfasthealthy breakfast

ਸਵੇਰ ਦਾ ਨਾਸ਼ਤਾ ਭਾਰੀ ਕਰਨਾ ਚਾਹੀਦਾ ਹੈ | ਭਾਵ ਰਾਜੇ ਮਹਾਰਾਜਿਆਂ ਵਾਲਾ ਸ਼ਾਹੀ ਖਾਣਾ ਖਾਣਾ ਚਾਹੀਦਾ ਹੈ, ਮਤਲਬ ਘਰ ਦਾ ਬਣਿਆ ਸਾਫ਼ ਸੁਥਰਾ ਖਾਣਾ | ਦੁਪਹਿਰ ਦਾ ਖਾਣਾ ਉਸ ਤੋਂ ਹਲਕਾ ਖਾਣਾ ਚਾਹੀਦਾ ਹੈ ਤੇ ਰਾਤ ਨੂੰ  ਨਾਂ ਮਾਤਰ ਹੀ ਖਾਣਾ ਚਾਹੀਦਾ ਹੈ | ਭਾਵ ਰਾਤ ਦਾ ਖਾਣਾ ਫ਼ਕੀਰ ਦੀ ਤਰ੍ਹਾਂ ਖਾਣਾ ਚਾਹੀਦਾ ਹੈ ਕਿਉਂਕਿ ਰਾਤ ਨੂੰ  ਮੰਜੇ ਤੇ ਸੌਣਾ ਹੀ ਹੁੰਦਾ ਹੈ | ਫਿਰ ਕੀ ਫ਼ਾਇਦਾ ਅਸੀਂ  ਰਾਤ ਨੂੰ  ਪੇਟ ਭਰ ਕੇ ਖਾਵਾਂਗੇ ਤਾਂ ਫਿਰ ਵਧੀਆ ਨੀਂਦ ਵੀ ਨਹੀਂ ਆਵੇਗੀ | ਸੋ ਘੱਟ ਬੋਲਣਾ ਅਤੇ ਘੱਟ ਖਾਣਾ ਕਦੇ ਵੀ ਨੁਕਸਾਨ ਨਹੀਂ ਕਰਦਾ, ਹਮੇਸ਼ਾ ਫ਼ਾਇਦੇਮੰਦ ਹੀ ਰਹਿੰਦਾ ਹੈ |

ਸੰਜੀਵ ਸਿੰਘ ਸੈਣੀ, ਮੋਹਾਲੀ 
7888966168

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shambhu Border ਤੇ ਪਿਛਲੇ ਸਾਲ ਵਾਲਾ ਹੋ ਗਿਆ ਕੰਮ, ਪੁਲ ਦੇ ਥੱਲੇ ਵੀ Force ਕੀਤੀ ਤਾਇਨਾਤ ਤੇ ਘੱਗਰ ਦੇ ਪਾਰ ਵੀ

06 Dec 2024 12:48 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

06 Dec 2024 12:44 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

05 Dec 2024 12:19 PM

ਤਖ਼ਤ ਸ੍ਰੀ ਕੇਸਗੜ੍ਹ ਤੀਸਰੇ ਦਿਨ ਦੀ ਸਜ਼ਾ ਭੁਗਤਣ ਪਹੁੰਚੇ ਸੁਖਬੀਰ ਬਾਦਲ, ਭਾਰੀ ਫੋਰਸ ਤਾਇਨਾਤ

05 Dec 2024 12:13 PM

ਇੰਨ੍ਹਾ ਨੇ ਗੋਲੀ ਵੀ ਚਲਾਈ ਤੇ ਕਤਲ ਵੀ ਕੀਤੇ, Sukhbir Badal ਨੂੰ ਦਿੱਤੀ ਸਜ਼ਾ ਨਹੀ

04 Dec 2024 12:26 PM
Advertisement