ਪੰਜਾਬੀ ਫ਼ਿਲਮਾਂ ਦਾ ਅਨੁਭਵੀ ਸੰਵੇਦਨਸ਼ੀਲ ਸਮੀਖਿਆਕਾਰ ਦਲਜੀਤ ਸਿੰਘ ਅਰੋੜਾ
Published : Jun 21, 2020, 12:58 pm IST
Updated : Jun 21, 2020, 12:58 pm IST
SHARE ARTICLE
Daljit Singh Arora
Daljit Singh Arora

ਪੰਜਾਬੀ ਫ਼ਿਲਮਾਂ ਦਾ ਅਨੁਭਵੀ, ਪਰਖ-ਪੜਚੋਲ ਅਤੇ ਸੱਚੀ ਅੰਤਰਆਤਮਾ ਤੋਂ ਪਰਤੱਖ, ਪਰਪੱਕ, ਨਿਰਪੱਖ, ਨਿਰਭੈ ਸਮੀਖਿਆ ਕਰਨ ਵਾਲਾ

ਪੰਜਾਬੀ ਫ਼ਿਲਮਾਂ ਦਾ ਅਨੁਭਵੀ, ਪਰਖ-ਪੜਚੋਲ ਅਤੇ ਸੱਚੀ ਅੰਤਰਆਤਮਾ ਤੋਂ ਪਰਤੱਖ, ਪਰਪੱਕ, ਨਿਰਪੱਖ, ਨਿਰਭੈ ਸਮੀਖਿਆ ਕਰਨ ਵਾਲਾ ਇਕੋ ਇਕ (ਸੰਪਾਦਕ) ਲੇਖਕ ਹੈ 'ਦਲਜੀਤ ਸਿੰਘ ਅਰੋੜਾ'। ਦਲਜੀਤ ਸਿੰਘ ਅਰੋੜਾ ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਤੋਂ ਪੰਜਾਬੀ ਫ਼ਿਲਮਾਂ ਦੇ ਸੰਦਰਭ ਵਿਚ 'ਪੰਜਾਬੀ ਸਕਰੀਨ' ਰੰਗਦਾਰ ਮੈਗ਼ਜ਼ੀਨ ਕਢਦਾ ਹੈ। ਉਹ ਇਸ ਦਾ ਮਾਲਕ ਅਤੇ ਮੁੱਖ ਸੰਪਾਦਕ ਹੈ। ਲਗਭਗ ਇਕ ਦਹਾਕੇ ਤੋਂ ਹਰ ਮਹੀਨੇ ਉਹ ਸੰਪਾਦਕੀ ਲੇਖ ਵਿਚ ਪੰਜਾਬੀ ਿਫ਼ਲਮਾਂ ਦੀ ਸਮੀਖਿਆ ਕਰਦਾ ਆ ਰਿਹਾ ਹੈ।

ਉਸ ਨੇ ਕਈ ਪੰਜਾਬੀ ਫ਼ਿਲਮਾਂ ਵਿਚ ਖ਼ੂਬਸੂਰਤ ਅਦਾਕਾਰੀ ਕਰ ਕੇ ਅਪਣੀ ਹਾਜ਼ਰੀ ਵੀ ਦਰਜ ਕੀਤੀ ਹੈ। ਕਈ ਪੰਜਾਬੀ ਫ਼ਿਲਮਾਂ ਵਿਚ ਉਸ ਨੇ ਗੀਤ ਵੀ ਲਿਖੇ ਹਨ, ਜੋ ਉੱਚ ਕੋਟੀ ਦੇ ਗਾਇਕਾਂ ਨੇ ਗਾਏ ਹਨ। ਉਹ ਸਮਾਜ ਭਲਾਈ ਦੇ ਕਾਰਜਾਂ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰ ਵਿਚ ਸੂਬਾ ਪੱਧਰ ਅਤੇ ਮਰਹੂਮ ਮੁਹੰਮਦ ਰਫ਼ੀ ਨਾਈਟ ਵੀ ਕਈ ਸਾਲਾਂ ਤੋਂ ਕਰਵਾਉਂਦਾ ਆ ਰਿਹਾ ਹੈ ਜਿਸ ਵਿਚ ਨੌਜੁਆਨਾਂ ਨੂੰ ਸੰਗੀਤ ਕਲਾ ਵਿਚ ਨਵੀਂ ਸ਼ੈਲੀ, ਨਵੀਂ ਸ਼ਕਤੀ ਅਤੇ ਪਰੰਪਰਾਗਤ ਕਲਾ ਬੋਧ ਅਤੇ ਗਾਇਨ ਵਿਸ਼ਿਸ਼ਟਤਾ ਦਾ ਅਨੁਭਵ ਮਿਲਦਾ ਹੈ।

Punjabi films Daljit Singh AroraPunjabi films Daljit Singh Arora

ਉਹ ਸਮੇਂ ਦੀ ਚੇਤਨਾ ਨੂੰ ਮੁੱਖ ਰਖਦੇ ਹੋਏ ਜ਼ਰੂਰਤ ਮੁਤਾਬਕ ਪੰਜਾਬੀ ਫ਼ਿਲਮੀ ਕਲਾਕਾਰਾਂ ਅਤੇ ਗਾਇਕ ਕਲਾਕਾਰਾਂ ਨੂੰ ਡਾਇਰੈਕਟ ਅਤੇ ਸੰਪਾਦਨ ਵੀ ਕਰਦਾ ਹੈ। ਉਸ ਨੇ ਨੌਜੁਆਨ ਪੀੜ੍ਹੀ ਨੂੰ ਉਤਸ਼ਾਹਿਤ ਅਤੇ ਅਦਾਕਾਰੀ ਦੇ ਮੌਕੇ ਦੇਣ ਲਈ ਲਗਭਗ 10 ਸਾਲ ਤਕ 'ਪਦਮਨੀ ਕੋਹਲਾ ਪੁਰੀ' ਸਕੂਲ ਆਫ਼ ਐਕਟਿੰਗ ਦਾ ਕੋਰਸ ਵੀ ਚਲਾਇਆ। ਭਵਿੱਖ ਵਿਚ ਉਹ ਫਿਰ ਇਸ ਨੂੰ ਜਾਰੀ ਰੱਖਣ ਦੀ ਸੋਚ ਰਿਹਾ ਹੈ।

ਹੁਣ ਤਕ ਉਹ ਲਗਭਗ ਤਿੰਨ ਸੌ ਫ਼ਿਲਮਾਂ ਦੀਆਂ ਸਮੀਖਿਆਵਾਂ ਲਿਖ ਚੁਕਾ ਹੈ। ਉਸ ਦੇ ਸੰਪਾਦਕੀ ਲੇਖ, ਫ਼ਿਲਮਾਂ ਦੇ ਗੁਣ-ਔਗੁਣ, ਲਾਭ-ਹਾਨੀ, ਪਰਖ ਪੜਚੋਲ ਦੇ ਜ਼ਰੀਏ ਕਲਾਕਾਰਾਂ ਦੀ ਬਹੁਪੱਖੀ ਅਦਾਕਾਰੀ ਅਤੇ ਨਾਇਕ ਸ਼ਖ਼ਸੀਅਤ ਨੂੰ ਇਨਸਾਫ਼ ਦੀ ਤਕੜੀ ਵਿਚ ਪੂਰਾ-ਪੂਰਾ ਤੋਲਦੇ ਹਨ। ਸ਼ੁਰੂ ਤੋਂ ਲੈ ਕੇ ਹੁਣ ਤਕ ਜਿੰਨੀਆਂ ਵੀ ਪੰਜਾਬੀ ਫ਼ਿਲਮਾਂ ਬਣੀਆਂ ਹਨ, ਉਹ ਸਾਰੀਆਂ ਦੀਆਂ ਸਾਰੀਆਂ ਹੀ ਉਸ ਦੇ ਦਿਮਾਗ਼ ਦੇ ਕੰਪਿਊਟਰ ਵਿਚ ਮਹਿਫ਼ੂਜ਼ ਹਨ। ਕਿਸੇ ਵੀ ਭਾਸ਼ਾ, ਸਭਿਆਚਾਰ, ਸੰਸਕ੍ਰਿਤੀ ਵਿਚ ਨਵੀਨ ਅਤੇ ਪ੍ਰਾਚੀਨ ਫ਼ਿਲਮਾਂ ਉਪਰ ਭਾਸ਼ਾ (ਬੋਲੀ) ਦੀ ਦ੍ਰਿਸ਼ਟੀ ਤੋਂ ਨਿੱਜੀ ਵਿਚਾਰਾਂ ਪੱਖੋਂ ਜ਼ਰੂਰਤ ਨਾਲ ਸੱਚੀ, ਸਹੀ ਤਰਕਮਈ ਸਮੀਖਿਆ ਕਰਨਾ ਤਲਵਾਰ ਦੀ ਤਿੱਖੀ ਨੋਕ ਉਪਰ ਚੱਲਣ ਦੇ ਬਰਾਬਰ ਹੈ।

ਇਸ ਕਾਰਜ ਵਿਚ ਸਮੀਖਿਆਕਾਰ ਥੋੜਾ ਜਿਹਾ ਵੀ ਫਿਸਲ ਗਿਆ ਤਾਂ ਸਮਝੋ ਵਿਰੋਧਤਾ ਅਤੇ ਧਮਕੀਆਂ ਦੇ ਪਹਾੜ ਟੁੱਟ ਪੈਂਦੇ ਹਨ ਕਿਉਂਕਿ ਫ਼ਿਲਮਾਂ ਵਿਚ ਜਿਥੇ ਮਜ਼ਬੂਤ ਆਰਥਕਤਾ ਦੀ ਬਹੁਤ ਜ਼ਰੂਰਤ ਹੁੰਦੀ ਹੈ, ਉਥੇ ਕਲਾਕਾਰਾਂ ਦੀ ਅਦਾਕਾਰੀ ਨਵੀਨ-ਪ੍ਰਾਚੀਨ ਸਭਿਆਚਾਰ ਦੀ ਅਗਵਾਈ ਕਰ ਰਹੀ ਹੁੰਦੀ ਹੈ। ਕਲਾਕਾਰਾਂ ਦੀ ਸਮੁੱਚੀ ਕਾਰਗੁਜ਼ਾਰੀ ਦੀ ਮਹੱਤਵਪੂਰਨ ਅਦਾਕਾਰੀ ਜੋ ਉਨ੍ਹਾਂ ਦੇ ਭਵਿੱਖ ਨੂੰ ਲਾਭ ਅਤੇ ਹਾਨੀ ਵੀ ਪਹੁੰਚਾ ਸਕਦੀ ਹੈ। ਅਰੋੜਾ ਨੇ ਕਿਹਾ ਕਿ ਅੱਜਕਲ੍ਹ ਇਹ ਨਹੀਂ ਕਿ ਵਧੀਆ ਪੰਜਾਬੀ ਫ਼ਿਲਮਾਂ ਨਹੀਂ ਬਣ ਰਹੀਆਂ, ਬਲਕਿ ਅਜਕਲ ਜ਼ਿਆਦਾਤਰ ਫ਼ਿਲਮਾਂ ਗਾਇਕ ਪ੍ਰਧਾਨ ਅਤੇ ਕਾਮੇਡੀ ਨਾਲ ਸਬੰਧਤ ਆ ਰਹੀਆਂ ਹਨ।

Punjabi films Daljit Singh AroraPunjabi films Daljit Singh Arora

ਐਕਟਿੰਗ ਦਾ ਮਿਆਰ ਘਟਦਾ ਜਾ ਰਿਹਾ ਹੈ। ਨਵੇਂ ਚਿਹਰਿਆਂ ਦੀ ਭਾਲ ਜ਼ਰੂਰੀ ਹੈ। ਪੰਜਾਬੀ ਫ਼ਿਲਮਾਂ ਦੇ ਸੰਵਾਦ ਅਪਸ਼ਬਦਾਂ ਦੇ ਘੇਰੇ 'ਚੋਂ ਬਾਹਰ ਨਹੀਂ ਨਿਕਲ ਰਹੇ। ਪੰਜਾਬੀਆਂ ਵਲੋਂ ਦੇਸ਼ਾਂ-ਵਿਦੇਸ਼ਾਂ ਵਿਚ ਕੀਤੀ ਤਰੱਕੀ ਸਬੰਧੀ ਫ਼ਿਲਮਾਂ ਨਹੀਂ ਬਣ ਰਹੀਆਂ। ਰਿਸ਼ਤਿਆਂ ਦੀ ਟੁੱਟ-ਭੱਜ ਤੋਂ, ਪ੍ਰਵਾਰਾਂ ਦੇ ਬਿਖਰਨ ਵਾਲੀ ਅਵਸਥਾ ਤੋਂ ਫ਼ਿਲਮਾਂ ਮੁਕਤ ਨਹੀਂ ਹੋ ਰਹੀਆਂ। ਉਨ੍ਹਾਂ ਕਿਹਾ ਕਿ ਸੰਵਾਦ ਰਸਹੀਣ ਅਤੇ ਹਲਕੀ ਫੁਲਕੀ ਭਾਸ਼ਾ ਤਕ ਹੀ ਸੀਮਤ ਰਹਿੰਦੇ ਹਨ।

ਇਕ ਸਵਾਲ ਦਾ ਜਵਾਬ ਦੇਂਦਿਆਂ ਉਨ੍ਹਾਂ ਕਿਹਾ ਕਿ ਦੁਨੀਆਂ 'ਚ ਹਰ ਸ਼ੈਅ ਪਰਿਵਰਤਨਸ਼ੀਲ ਹੈ। ਸਮੇਂ ਦੇ ਨਾਲ ਨਾਲ ਸਿਨੇਮਾ ਵੀ ਬਦਲਿਆ ਹੈ ਅਤੇ ਇਹ ਸੁਭਾਵਿਕ ਹੈ। ਜਦੋਂ ਸਮਾਜ ਬਦਲਦਾ ਹੈ, ਪ੍ਰਗਤੀਸ਼ੀਲ ਹੁੰਦਾ ਹੈ, ਸਿਖਿਆ ਦਾ ਵਿਸਤਾਰ ਹੁੰਦਾ ਹੈ ਤਾਂ ਸਿਨੇਮਾ ਵੀ ਬਦਲਦਾ ਹੀ ਹੈ ਕਿਉਂਕਿ ਸਿਨੇਮਾ ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਅੱਜ ਦਾ ਸਿਨੇਮਾ ਹਰ ਪੱਖ ਤੋਂ ਅੱਗੇ ਹੈ, ਚਾਹੇ ਉਹ ਤਕਨੀਕ ਹੋਵੇ, ਚਾਹੇ ਫ਼ਿਲਮ ਮੇਕਰਾਂ ਦੀ ਸੋਚ ਹੋਵੇ। ਹੁਣ ਸਿਨੇਮਾ ਦੀ ਪਹੁੰਚ ਵਿਦੇਸ਼ਾਂ ਤਕ ਹੈ, ਜੋ ਪਹਿਲਾਂ ਨਹੀਂ ਸੀ। ਪਹਿਲਾਂ ਇਕ ਫ਼ਿਲਮ ਇਕ ਸ਼ਹਿਰ ਵਿਚ ਇਕ-ਦੋ ਥਾਵਾਂ 'ਤੇ ਲਗਦੀ ਸੀ ਅਤੇ ਚਾਰ ਤੋਂ ਵੱਧ ਸ਼ੋਅ ਨਹੀਂ ਸਨ ਹੁੰਦੇ। ਹੁਣ ਮਲਟੀਪਲੈਕਸ ਸਿਨੇਮਾ ਯੁੱਗ ਵਿਚ ਇਕ ਸ਼ਹਿਰ ਵਿਚ 15 ਤੋਂ 20 ਸ਼ੋਅ ਵੀ ਚਲਦੇ ਹਨ।

ਵੱਖ ਵੱਖ ਸਕਰੀਨਾਂ ਉਪਰ, ਜਿਸ ਦਾ ਨਿਰਮਾਤਾ ਨੂੰ ਲਾਭ ਮਿਲਦਾ ਹੈ, ਹੁਣ ਹਰ ਫ਼ਿਲਮ ਦੇ ਕਈ ਅਧਿਕਾਰ ਵੇਚ ਕੇ ਨਿਰਮਾਤਾ ਨੂੰ ਫ਼ਾਇਦਾ ਹੁੰਦਾ ਹੈ। ਜਿਵੇਂ ਸੰਗੀਤ ਸੈਟੇਲਾਈਟ, ਵੀਡੀਓ, ਵੱਖ-ਵੱਖ ਭਾਸ਼ਾ ਵਿਚ ਡਬਿੰਗ ਦੇ ਅਧਿਕਾਰ, ਵਿਦੇਸ਼ਾਂ ਦੇ ਵੱਖ ਅਧਿਕਾਰ, ਡਿਜੀਟਲ ਰਾਈਟਸ ਆਦਿ ਜਦ ਕਿ ਪੁਰਾਣੇ ਸਮਿਆਂ ਵਿਚ ਸਿਰਫ਼ ਨਿਰਮਾਤਾ ਨੂੰ ਸਿਨੇਮਾ ਟਿਕਟ ਦਾ ਲਾਭ ਮਿਲਦਾ ਸੀ। ਹੁਣ ਜੇ ਫ਼ਿਲਮਾਂ ਦੀਆਂ ਕਹਾਣੀਆਂ ਵਿਚ ਨਵੇਂਪਨ ਦੀ ਗੱਲ ਕਰੀਏ ਤਾਂ ਬਦਲੇ ਸਮਾਜ ਵਿਚ ਨਵੀਆਂ ਕਹਾਣੀਆਂ ਦਾ ਜਨਮ ਵੀ ਸੁਭਾਵਿਕ ਹੈ। - ਬਾਲਮ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement