ਬੜੇ ਗੁਲਾਮ ਅਲੀ ਬਖ਼ਸ਼ ਖ਼ਾਨ ਜਿਹਨਾਂ ਦੀ ਅਵਾਜ਼ ਸੁਣ ਕੇ ਮੋਰ ਵੀ ਨੱਚਣ ਲੱਗਦੇ ਸਨ
Published : May 22, 2019, 1:54 pm IST
Updated : May 22, 2019, 1:54 pm IST
SHARE ARTICLE
Life facts and journey of Bade Gulam Ali
Life facts and journey of Bade Gulam Ali

ਬੜੇ ਗੁਲਾਮ ਅਲੀ ਬਖ਼ਸ਼ ਖ਼ਾਨ ਕਸ਼ਮੀਰ ਦੇ ਮਹਾਰਾਜਾ ਦੇ ਦਰਬਾਰੀ ਗਾਇਕ ਸਨ

2 ਅਪ੍ਰੈਲ 1920 ਨੂੰ ਲਾਹੌਰ ਦੇ ਨਜ਼ਦੀਕ ਕਸੂਰ ਨਾਮ ਦੇ ਕਸਬੇ ਵਿਚ ਅਲੀ ਬਖ਼ਸ਼ ਖ਼ਾਨ ਦੇ ਘਰ ਜਿਹੜਾ ਚਿਰਾਗ ਰੋਸ਼ਨ ਹੋਇਆ ਸੀ ਉਸ ਦਾ ਨੂਰ ਸੰਗੀਤ ਦੀ ਦੁਨੀਆ ਵਿਚ ਅੱਜ ਵੀ ਰੋਸ਼ਨ ਹੈ। ਅਲੀ ਬਖ਼ਸ਼ ਖ਼ਾਨ ਕਸ਼ਮੀਰ ਦੇ ਮਹਾਰਾਜਾ ਦੇ ਦਰਬਾਰੀ ਗਾਇਕ ਸਨ। 5 ਸਾਲ ਦੀ ਉਮਰ ਵਿਚ ਗੁਲਾਮ ਅਲੀ ਸਾਹਿਬ ਨੇ ਸਾਰੰਗੀ ਦੀ ਸੋਹਬਤ ਵਿਚ ਸੰਗੀਤ ਦਾ ਸਫ਼ਰ ਸ਼ੁਰੂ ਕੀਤਾ। ਬਾਅਦ ਵਿਚ ਉਹਨਾਂ ਦੇ ਦਾਦਾ ਸ਼ਿੰਦੇ ਖ਼ਾਨ ਪਟਿਆਲਾ ਆ ਕੇ ਵਸ ਗਏ।

badeBada Ghulam Ali Bakhsh Khanਗੁਲਾਮ ਅਲੀ ਸਾਹਿਬ ਰਿਆਜ਼ ਦੇ ਇੰਨੇ ਪਾਬੰਦ ਸਨ ਕਿ ਲੋਕ ਕਹਿੰਦੇ ਸਨ ਕਿ ਇਹ ਲੜਕਾ ਪਾਗਲ ਹੋ ਜਾਵੇਗਾ। ਉਹਨਾਂ ਦੇ ਇਸ ਸੰਗੀਤਕ ਜਨੂੰਨ ਨੇ ਉਹਨਾਂ ਨੂੰ ਭਾਰਤੀ ਕਲਾਸੀਕਲ ਗਾਇਕੀ ਦਾ ਬੇਤਾਜ ਬਾਦਸ਼ਾਹ ਬਣਾ ਦਿੱਤਾ। ਕਲਾਸੀਕਲ ਸੰਗੀਤ ਪ੍ਰਤੀ ਉਹਨਾਂ ਦੀ ਸਮਝ ਲਾਜਵਾਬ ਸੀ। ਉਹ ਕਹਿੰਦੇ ਸਨ ਕਿ ਉਹਨਾਂ ਨੂੰ ਰਾਗ ਦੀ ਸ਼ੁੱਧੀ ਨਾਲ ਮਤਲਬ ਹੈ। ਕੀ ਗਾ ਰਹੇ ਹਾਂ ਇਸ ਦਾ ਮਤਲਬ ਪਤਾ ਹੋਣਾ ਚਾਹੀਦਾ ਹੈ।

Bade Gulam Bada Gulam Ali Bakhsh Khan

ਪੂਰਬੀ, ਪੰਜਾਬੀ, ਮੁਲਤਾਨੀ ਲੋਕ ਸੰਗੀਤ ਨਾਲ ਕਲਾਸੀਕਲ ਸੰਗੀਤ ਦਾ ਉਹਨਾਂ ਦੀ ਪ੍ਰਯੋਗਾਤਮਕਤਾ ਉਸ ਦੌਰ ਵਿਚ ਕਾਫੀ ਪਸੰਦ ਕੀਤੀ ਜਾਂਦੀ ਸੀ। ਉਹਨਾਂ ਦੇ ਗਾਏ ਖਿਆਲ, ਰਾਗ, ਬੰਦਿਸ਼ਾਂ ਇੰਨੇ ਬੇਜੋੜ ਹਨ ਕਿ ਗਾਉਣ ਵਾਲੇ ਅੱਜ ਵੀ ਇਹਨਾਂ ਨੂੰ ਨਿਭਾਉਣ ਦੀ ਕੋਸ਼ਿਸ਼ ਹੀ ਕਰ ਸਕਦੇ ਹਨ ਪਰ ਉਹਨਾਂ ਦੀ ਬਰਾਬਰੀ ਨਹੀਂ।

Bade Gulam Bada Gulam Ali Bakhsh Khan 

ਮੁਰਕੀ, ਗਮਕ, ਬੋਲਤਾਨ, ਖੜਕਾ, ਕਲਾਸੀਕਲ ਸੰਗੀਤ ਦੀ ਹਰ ਬਾਰੀਕੀ ’ਤੇ ਉਹਨਾਂ ਦੀ ਜ਼ੋਰਦਾਰ ਪਕੜ ਸੀ ਇਸ ਦੇ ਬਾਵਜੂਦ ਉਹ ਸਹੀ ਸੁਰ ਲਗਾਉਣ ਅਤੇ ਗਾਉਣ ਦੀ ਰੂਹ ਨੂੰ ਅਹਿਮੀਅਤ ਦਿੰਦੇ ਸਨ। ਉਹਨਾਂ ਦੇ ਗਾਏ ਭਜਨ ਗੰਗਾ ਜਮੁਨੀ ਤਹਜ਼ੀਬ ਦੀ ਅਨਮੋਲ ਵਿਰਾਸਤ ਹਨ। ਉਹ ਬਾਲੀਵੁੱਡ ਦੀ ਜ਼ਿੰਦਗੀ ਬਿਲਕੁੱਲ ਪਸੰਦ ਨਹੀਂ ਸਨ ਕਰਦੇ। ਉਹਨਾਂ ਨੇ ਗਾਉਣ ਲਈ ਮਾਹੌਲ ਅਤੇ ਮਿਜਾਜ਼ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ।

ਉਹਨਾਂ ਨੂੰ ਫ਼ਿਲਮਾਂ ਲਈ ਗਾਣੇ ਗਾਉਣੇ ਪਸੰਦ ਨਹੀਂ ਸਨ। ਮੁਗਲ-ਏ-ਆਜ਼ਮ ਦੇ ਡਾਇਰੈਕਟਰ ਕਰੀਮੁਦੀਨ ਆਫਿਸ ਵੱਲੋਂ ਮਿੰਨਤਾਂ ਕਰਨ ’ਤੇ ਉਹਨਾਂ ਨੂੰ ਮੁਗਲ-ਏ-ਆਜ਼ਮ ਵਿਚ ਇਕ ਗਾਣੇ ਲਈ ਉਸ ਜ਼ਮਾਨੇ ਵਿਚ 25000 ਦੀ ਭਾਰੀ ਰਕਮ ਮਿਲੀ ਸੀ। ਭਾਰਤੀ ਸੰਗੀਤ ਵਿਚ ਉਹਨਾਂ ਦੇ ਯੋਗਦਾਨ ਲਈ 1962 ਵਿਚ ਭਾਰਤ ਸਰਕਾਰ ਨੇ ਵੱਡੇ ਗੁਲਾਮ ਅਲੀ ਸਾਹਿਬ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।

25 ਅਪ੍ਰੈਲ 1968 ਨੂੰ ਹੈਦਰਾਬਾਦ ਦੇ ਬਸ਼ੀਰਬਾਗ ਮਹਿਲ ਵਿਚ ਉਹਨਾਂ ਨੇ ਆਖਰੀ ਸਾਹ ਲਿਆ। ਉਹਨਾਂ ਦੀ ਅਵਾਜ਼ ਸੰਗੀਤ ਨੂੰ ਚਾਹੁੰਣ ਵਾਲਿਆਂ ਦੇ ਦਿਲਾਂ ਵਿਚ ਅੱਜ ਵੀ ਜ਼ਿੰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement