ਪੁਰਾਣੀ ਕਬਜ਼ ਇਕ ਜ਼ਿੱਦੀ ਰੋਗ
Published : Aug 22, 2018, 11:03 am IST
Updated : Aug 22, 2018, 11:03 am IST
SHARE ARTICLE
Constipation Patient
Constipation Patient

ਕਬਜ਼ ਜਦੋਂ ਪੁਰਾਣੀ ਬਣ ਜਾਂਦੀ ਹੈ ਤਾਂ ਇਸ ਦਾ ਇਲਾਜ ਕਰਨਾ ਬਹੁਤ ਔਖਾ ਹੋ ਜਾਂਦਾ ਹੈ................

ਕਬਜ਼ ਜਦੋਂ ਪੁਰਾਣੀ ਬਣ ਜਾਂਦੀ ਹੈ ਤਾਂ ਇਸ ਦਾ ਇਲਾਜ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਅਜਿਹੀ ਗੱਲ ਨਹੀਂ ਕਿ ਇਲਾਜ ਹੋ ਨਹੀਂ ਸਕਦਾ, ਇਲਾਜ ਤਾਂ ਸੰਭਵ ਹੈ ਪਰ ਜਿਵੇਂ ਕਬਜ਼ ਇਕ ਜ਼ਿੱਦੀ ਰੋਗ ਹੈ, ਉਸੇ ਤਰ੍ਹਾਂ ਮਰੀਜ਼ ਨੂੰ ਵੀ ਜ਼ਿੱਦੀ ਬਣ ਕੇ ਇਲਾਜ ਕਰਵਾਉਣਾ ਪਵੇਗਾ। ਕਹਿਣ ਦਾ ਭਾਵ ਕਿ ਕਬਜ਼ ਦਾ ਇਲਾਜ ਕੁਦਰਤੀ ਤਰੀਕੇ ਨਾਲ ਹੋਵੇ ਤਾਂ ਸੱਭ ਤੋਂ ਵਧੀਆ ਹੈ। ਮਰੀਜ਼ ਬਿਮਾਰੀ ਤੋਂ ਛੁਟਕਾਰਾ ਪਾਉਣ ਦੀ ਕਾਹਲ ਵਿਚ ਤਰ੍ਹਾਂ-ਤਰ੍ਹਾਂ ਦੇ ਚੂਰਨ, ਫੱਕੀਆਂ ਖਾਂਦਾ ਹੈ, ਜੋ ਇਕ ਦਮ ਤਾਂ ਪੇਟ ਸਾਫ਼ ਕਰ ਦਿੰਦੀਆਂ ਹਨ, ਦੂਜੇ ਦਿਨ ਚੂਰਨ ਨਾ ਲਿਆ ਤਾਂ ਫਿਰ ਰੋਗੀ ਪਖਾਨੇ ਅੰਦਰ ਜ਼ੋਰ ਅਜ਼ਮਾਈ ਕਰ ਰਹੇ ਹੁੰਦੇ ਹੋ। 

ਲਗਾਤਾਰ ਚੂਰਨ, ਫੱਕੀਆਂ ਲੈਣ ਦਾ ਸੱਭ ਤੋਂ ਵੱਡਾ ਨੁਕਸਾਨ ਇਹ ਹੁੰਦਾ ਹੈ ਕਿ ਪੇਟ ਸਾਫ਼ ਕਰਨ ਦੇ ਚੱਕਰ ਵਿਚ ਆਪਾਂ ਜੋ ਚੰਗੇ ਵਿਟਾਮਿਨ ਖ਼ੁਰਾਕੀ ਤੱਤ ਲੈਂਦੇ ਹਾਂ। ਮੱਲ ਰਾਹੀਂ ਉਹ ਵੀ ਬਾਹਰ ਆਉਣਾ ਸ਼ੁਰੂ ਹੋ ਜਾਂਦੇ ਹਨ। ਸ੍ਰੀਰ ਕਮਜ਼ੋਰ ਤੇ ਬਿਮਾਰ ਰਹਿਣ ਲੱਗ ਪੈਂਦਾ ਹੈ। ਪੁਰਾਣੇ ਮੱਲ ਦੀਆਂ ਬਣੀਆਂ ਪਰਤਾਂ ਤੇ ਗੱਠਾਂ ਅੰਤੜੀਆਂ ਵਿਚ ਜਮੀਆਂ ਰਹਿੰਦੀਆਂ ਹਨ। ਇਲਾਜ ਲਈ ਮਰੀਜ਼ ਨੂੰ ਅਪਣੇ ਡਾਕਟਰ ਦਾ ਸਾਥ ਦੇਣਾ ਪਵੇਗਾ। ਡਾਕਟਰ ਦੇ ਚੰਗੀ ਤਰ੍ਹਾਂ ਸਮਝਾਉਣ ਦੇ ਬਾਵਜੂਦ ਘਰ-ਘਰ ਬੈਠੇ ਸਲਾਹਾਂ ਦੇਣ ਵਾਲੇ ਲੋਕਾਂ ਉਤੇ ਜ਼ਿਆਦਾ ਭਰੋਸਾ ਕਰ ਕੇ ਰੋਗੀ ਗ਼ਲਤੀ ਕਰਦਾ ਹੈ।

ਕਿਉਂ? ਕਿਸੇ ਨੇ ਕਹਿ ਦਿਤਾ ਫਲਾਣਾ ਚੂਰਨ ਬਹੁਤ ਵਧੀਆ ਹੈ, ਫਲਾਣਾ ਡਾਕਟਰ ਵੈਦ ਇਕ ਪੁੜੀ ਨਾਲ ਰੋਗ ਚੱਕ ਦਿੰਦਾ ਹੈ। ਸਮਝਦਾਰ ਡਾਕਟਰ ਦੀ ਕੀਤੀ ਮਗ਼ਜ਼ ਖਪਾਈ ਖੂਹ ਵਿਚ ਸੁੱਟ ਦਿੰਦਾ ਹੈ, ਮੁੜ ਕੇ ਡਾਕਟਰ ਨੂੰ ਅਪਣੀ ਹਾਲਤ ਦਸਣਾ ਵੀ ਠੀਕ ਨਹੀਂ ਸਮਝਦਾ, ਰੋਗ ਪੁਰਾਣਾ ਬਣ ਕੇ ਰੋਗੀ ਦਾ ਸਤਿਆਨਾਸ ਕਰ ਦਿੰਦਾ ਹੈ। ਧਿਆਨ ਦਿਉ ਕਿ ਕਿਤੇ ਤੁਹਾਡਾ ਮੱਲ ਸ਼ੀਟ ਉਤੇ ਤਾਂ ਨਹੀਂ ਚਿਪਕਦਾ ਜਿਸ ਨੂੰ ਤੁਸੀਂ ਰੋਜ਼ ਵਰਤਦੇ ਹੋ? ਜੇਕਰ ਚਿਪਕਦਾ ਹੈ ਤਾਂ ਤੁਹਾਡੇ ਅੰਦਰ ਫ਼ਾਈਬਰ ਦੀ ਕਮੀ ਹੈ।

ਫ਼ਾਈਬਰ ਤੁਸੀ ਚੰਗੀ ਤਰ੍ਹਾਂ ਰੋਜ਼ਾਨਾ ਜ਼ਿੰਦਗੀ ਵਿਚ ਨਹੀਂ ਲੈ ਰਹੇ। ਪੁਰਾਣੀ ਕਬਜ਼ ਵਿਚ ਫ਼ਾਈਬਰ ਚੰਗੀ ਤਰ੍ਹਾਂ ਨਾ ਲੈਣ ਕਰ ਕੇ ਮੱਲ ਅੰਤੜੀਆਂ ਵਿਚ ਚਿਪਕਣ ਲਗਦਾ ਹੈ। ਫ਼ਾਈਬਰ ਦਾ ਮਤਲਬ ਹੁੰਦਾ ਹੈ, ਰੇਸ਼ਾ ਜਿਵੇਂ ਕਣਕ ਦਾ ਬੂਰਾ, ਸੰਗਤਰੇ ਦੇ ਛਿਲਣ ਤੋਂ ਬਾਦ ਚਿੱਟੇ-ਚਿੱਟੇ ਜੋ ਧਾਗੇ ਹੁੰਦੇ ਹਨ। ਮੂਲੀ, ਸ਼ਲਗਮ ਦਾ ਛਿਲਕਾ। ਆਪਾਂ ਨੂੰ ਇਹ ਚੀਜ਼ਾਂ ਭਰਪੂਰ ਮਾਤਰਾ ਵਿਚ ਲੈਣੀਆਂ ਚਾਹੀਦੀਆਂ ਹਨ ਕਿਉਂਕਿ ਜ਼ਿਆਦਾ ਫ਼ਾਈਬਰ ਲਵੋਗੇ ਤਾਂ ਮਲ ਚਿਪਕੇਗਾ ਨਹੀਂ।

ਫ਼ਾਈਬਰ ਮੱਲ ਨੂੰ ਭਾਰਾ ਬਣਾ ਦਿੰਦਾ ਹੈ ਤੇ ਮਲ ਆਉਣ ਵਿਚ ਮਦਦ ਮਿਲਦੀ ਹੈ। ਸੋ ਬੇਨਤੀ ਹੈ ਕਿ ਅਪਣੀਆਂ ਆਦਤਾਂ ਬਦਲੋ। ਮੇਰੀ ਗੱਲ ਉਤੇ ਗ਼ੌਰ ਕਰੋ। ਜੇ ਤੁਸੀ ਧਿਆਨ ਦੇਵੋਗੇ ਤਾਂ ਤੁਹਾਨੂੰ ਕਾਫ਼ੀ ਲਾਭ ਮਿਲੇਗਾ। ਕਬਜ਼ ਕਈ ਰੋਗ ਪੈਦਾ ਕਰਦੀ ਹੈ ਜਿਸ ਵਿਚ ਗੈਸ, ਤੇਜ਼ਾਬ, ਸੁਸਤੀ, ਬਵਾਸੀਰ ਆਦਿ ਸ਼ਾਮਲ ਹਨ। ਸੋ ਤੁਸੀਂ ਪੂਰਾ ਪ੍ਰਹੇਜ਼, ਖਾਣਾ ਪੀਣਾ, ਘਰੇਲੂ ਤੇ ਆਯੁਰਵੈਦਿਕ ਇਲਾਜ ਨੂੰ ਅਪਣੇ ਰੋਗ ਨੂੰ ਤੋੜਨ ਲਈ ਜੀਵਨ ਵਿਚ ਉਤਾਰੋ। 

ਕਾਰਨ : ਸ੍ਰੀਰ ਵਿਚ ਪਾਣੀ ਦੀ ਘਾਟ, ਫ਼ਾਈਬਰ ਦੀ ਕਮੀ, ਜ਼ਿਆਦਾ ਆਲਸੀ ਹੋਣਾ, ਘੱਟ ਤੁਰਨਾ ਫਿਰਨਾ, ਘੱਟ ਮਿਹਨਤ ਕਰਨਾ, ਜ਼ਿਆਦਾ ਦੇਰ ਤਕ ਸੌਂਦੇ ਰਹਿਣਾ, ਜ਼ਿਆਦਾ ਚਾਹ, ਕੌਫ਼ੀ, ਨਸ਼ਾ ਕਰਨਾ, ਸਮੇਂ ਸਿਰ ਭੋਜਨ ਨਾ ਕਰਨਾ, ਜੰਕ ਫ਼ੂਡ, ਟੈਨਸ਼ਨ, ਤੇਜ਼ ਦਵਾਈਆਂ ਖਾਣਾ, ਰਾਤ ਨੂੰ ਦੇਰ ਤਕ ਜਾਗਦੇ ਰਹਿਣਾ। 
ਪ੍ਰਹੇਜ਼ ਮੈਦੇ ਤੋਂ ਬਣੀਆਂ ਚੀਜ਼ਾਂ, ਜ਼ਿਆਦਾ ਤੇਲ ਤੋਂ ਬਣੀਆਂ ਚੀਜ਼ਾਂ, ਮਸਾਲੇ, ਮਾਸਾਹਾਰੀ ਭੋਜਨ, ਚਾਹ, ਕੌਫ਼ੀ, ਕੋਲਡ ਡਰਿੰਕ, ਬਾਸਾ ਭੋਜਨ ਆਦਿ। ਖਾਣਾ ਪੀਣਾ : ਫ਼ਾਈਬਰ ਵਾਲੀਆਂ ਚੀਜ਼ਾਂ, 8-10 ਗਿਲਾਸ ਰੋਜ਼ ਪਾਣੀ, ਹਲਕਾ ਭੋਜਨ, ਤਾਜ਼ੀ ਸਬਜ਼ੀ, ਫਲ ਅਮਰੂਦ, ਸੰਗਤਰਾ, ਪਾਲਕ, ਗੋਭੀ, ਮੁੱਲੀ ਛਿਲਕੇ ਸਮੇਤ, ਖੁੰਭਾਂ,

ਬਰੋਕਲੀ, ਪਪੀਤਾ, ਸਲਾਦ, ਛਿਲਕੇ ਸਮੇਤ ਸੇਬ ਆਦਿ ਭੋਜਨ ਵਿਚ ਜ਼ੀਰਾ, ਹਲਦੀ, ਅਜਵੈਣ ਮਸਾਲੇ ਵਿਚ ਵਰਤੋ, ਕਣਕ ਦੇ ਆਟੇ ਦਾ ਬੂਰਾ ਤਵੇ ਉਤੇ ਭੁੰਨ ਲਉ, ਏਨਾ ਕੁ ਭੁੰਨੋ ਕਿ ਨਾ ਸੜੇ ਤੇ ਨਾ ਹੀ ਕੱਚਾ ਰਹੇ। ਇਸ ਨੂੰ ਦੁੱਧ ਵਿਚ ਸ਼ੱਕਰ, ਪਾਣੀ ਮਿਲਾਕੇ 2-2 ਚਮਚ ਪਾਣੀ ਵਿਚ ਮਿਲਾ ਕੇ ਰੋਜ਼ ਰਾਤ ਨੂੰ ਲਉ। ਗਾਂ ਦਾ ਘੀ, ਪਾਲਕ ਦਾ ਸੂਪ, ਬਾਥੂ, ਪੁਦੀਨਾ, ਆਂਵਲਾ ਰਸ। ਇਨ੍ਹਾਂ ਵਿਚ ਜੋ ਤੁਸੀ ਲੈ ਸਕਦੇ ਹੋ, ਉਹ ਲੈਣ ਦੀ ਕੋਸ਼ਿਸ਼ ਕਰੋ।                       

ਆਯੁਰਵੈਦਿਕ ਇਲਾਜ :


(1) ਦੋ ਚਮਚ ਅਜਵੈਣ, ਦੋ ਚਮਚ ਜ਼ੀਰਾ ਤਵੇ ਤੇ ਹਲਕਾ-ਹਲਕਾ ਭੁੰਨ ਲਉ। ਇਕ ਚਮਚ ਸੌਂਫ਼, ਅੱਧਾ ਚਮਚ ਕਾਲਾ ਨਮਕ, ਸੱਭ ਨੂੰ ਪੀਹ ਕੇ ਪਾਊਡਰ ਬਣਾ ਲਉ। ਖਾਣ ਨਾਲ ਹੌਲੀ-ਹੌਲੀ ਕਬਜ਼ ਠੀਕ ਹੁੰਦੀ ਜਾਵੇਗੀ। 

(2) ਮੁਨੱਕਾ ਬੀਜ ਕੱਢ ਕੇ, ਗੁਲਕੰਦ ਦੋਵੇਂ 450-450 ਗਰਾਮ, ਸਰਨੈ ਪਤੇ 35 ਗਰਾਮ, ਹਰੜ ਪੀਲੀ 30 ਗਰਾਮ, ਉਨਾਬ ਛਿਲਕਾ 15 ਗਰਾਮ, ਬਦਾਮ ਗਿਰੀ 25 ਗਰਾਮ ਲੈ ਲਉ। ਸਰਨੈ, ਹਰੜ, ਉਨਾਬ, ਕੁੱਟ ਕੇ ਕਪੜਛਾਨ ਕਰੋ। ਬਦਾਮ ਅੰਜੀਰ ਪੀਹ ਲਉ। ਫਿਰ ਮੁਨੱਕਾ ਧੋ ਕੇ ਚੰਗੀ ਤਰ੍ਹਾਂ ਖਰਲ ਕਰੋ ਫਿਰ ਗੁਲਕੰਦ ਮਿਲਾ ਲਉ। 10-12 ਦਿਨ ਚੰਗੀ ਤਰ੍ਹਾਂ ਘੋਟੋ। ਸੱਭ ਦਵਾਈਆਂ ਇਕ ਜਾਨ ਹੋਣ ਜਾਣ ਤੇ ਕੱਚ ਦੇ ਜਾਰ ਵਿਚ ਰਖੋ, 10 ਗਰਾਮ ਰਾਤ ਨੂੰ ਦੁੱਧ ਨਾਲ ਲਉ। ਐਸ.ਟੀ. ਕੰਪਨੀ ਦਾ ਬਣਿਆ ਬਣਾਇਆ ਵੀ ਵਰਤ ਸਕਦੇ ਹੋ। ਅੰਤੜੀਆਂ ਨੂੰ ਸਾਫ਼ ਕਰ ਕੇ, ਕਬਜ਼ ਦਾ ਨਾਸ ਕਰਦਾ ਹੈ।

(3) ਹਰੀ ਗਲਕੜ ਦਾ ਗੂਦਾ ਸੁਕਾ ਕੇ ਇਕ ਚਮਚ ਗਰਮ ਪਾਣੀ ਨਾਲ ਲਉ।

(4) ਰਿਲੈਕਸ ਟੋਆਇਲਟ ਚੂਰਨ ਵੀ ਬਹੁਤ ਚੰਗਾ ਹੈ। ਔਖਾ ਬਣਦਾ ਹੈ ਇਸ ਲਈ ਫਾਰਮੂਲਾ ਨਹੀਂ ਲਿਖਿਆ ਗਿਆ। 

ਅੰਤ ਵਿਚ ਬੇਨਤੀ ਕਰਾਂਗਾ ਕ੍ਰਿਪਾ ਫ਼ੋਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਕਰਿਆ ਕਰੋ, ਬਹੁਤ ਲੰਮੀ ਗੱਲ ਨਾ ਕਰਿਆ ਕਰੋ। ਕਈ ਪਾਠਕ ਰਾਤ ਨੂੰ 10 ਵਜੇ ਵੀ ਫ਼ੋਨ ਕਰ ਦਿੰਦੇ ਹਨ, ਜੋ ਚੰਗੀ ਗੱਲ ਨਹੀਂ ਕਿਉਂਕਿ ਸੱਭ ਦੇ ਅਪਣੇ-ਅਪਣੇ ਰੁਝੇਵੇਂ ਹਨ। ਕੰਮ ਵੀ ਕਰਨਾ ਹੁੰਦਾ ਹੈ ਤੇ ਅਰਾਮ ਵੀ, ਬਸ ਬੇਨਤੀ ਪ੍ਰਵਾਨ ਕਰਨਾ ਜੀ। 
ਸੰਪਰਕ : 75278-60906

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement