ਲਾਹੌਰ ਵਿਖੇ ਵਾਰ-ਵਾਰ ਤੋੜਿਆ ਜਾ ਰਿਹਾ ਹੈ ਸ਼ੇਰੇ ਪੰਜਾਬ ਦਾ ਬੁੱਤ
Published : Aug 22, 2021, 8:39 am IST
Updated : Aug 22, 2021, 8:39 am IST
SHARE ARTICLE
Statue of Shere Punjab is being demolished in Lahore again and again
Statue of Shere Punjab is being demolished in Lahore again and again

ਮਹਾਰਾਜਾ ਸ਼ੇਰ ਸਿੰਘ ਦੀ ਸਮਾਧੀ ਨੂੰ ਕੱਟੜਵਾਦੀਆਂ ਵਲੋਂ 1992 ਵਿਚ ਬਾਬਰੀ ਮਸਜਿਦ ਕਾਂਡ ਵੇਲੇ ਭਾਰੀ ਨੁਕਸਾਨ ਪਹੁੰਚਾਇਆ ਗਿਆ ਸੀ।

ਬੀਤੀ 17 ਅਗੱਸਤ ਨੂੰ ਪਾਕਿਸਤਾਨ ਦੀ ਇਕ ਕੱਟੜਵਾਦੀ ਜਥੇਬੰਦੀ ਤਹਿਰੀਕ-ਏ-ਲਬੈਕ ਦੇ ਕਾਰਕੁਨਾਂ ਨੇ ਲਾਹੌਰ ਕਿਲ੍ਹੇ ਵਿਚ ਸਥਿਤ ਮਹਾਰਾਣੀ ਜਿੰਦਾਂ ਦੀ ਹਵੇਲੀ ਦੇ ਸਾਹਮਣੇ ਸਥਾਪਤ ਕੀਤੇ ਗਏ ਘੋੜੇ ਉਤੇ ਸਵਾਰ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਭੰਨ ਤੋੜ ਕੀਤੀ। ਇਸ ਤੋਂ ਪਹਿਲਾਂ 27 ਮਈ ਤੇ 11 ਦਸੰਬਰ 2020 ਨੂੰ ਵੀ ਇਸ ਬੁੱਤ ਦੀ ਭੰਨਤੋੜ ਕੀਤੀ ਗਈ ਸੀ। 330 ਕਿੱਲੋ ਭਾਰਾ ਤੇ ਕਾਂਸੀ, ਟੀਨ, ਸਿੱਕੇ ਤੇ ਜ਼ਿੰਕ ਦੇ ਸੁਮੇਲ ਨਾਲ ਬਣਿਆ ਇਹ ਸ਼ਾਨਦਾਰ ਬੁੱਤ ਮਹਾਰਾਜੇ ਦੀ 180ਵੀਂ ਬਰਸੀ ਮੌਕੇ ਇੰਗਲੈਂਡ ਵਾਸੀ ਸਿੱਖ ਵਿਦਵਾਨ ਬੌਬੀ ਸਿੰਘ ਬਾਂਸਲ ਨੇ ਨਿਜੀ ਖ਼ਰਚੇ ਉਤੇ ਬਣਵਾ ਕੇ 2018 ਵਿਚ ਸਥਾਪਤ ਕਰਵਾਇਆ ਸੀ। ਇਸ ਬੁੱਤ ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਅਪਣੇ ਮਨਪਸੰਦ ਘੋੜੇ ਕਹਾਰ ਬਹਾਰ ਉਤੇ ਸਵਾਰ ਹੋ ਕੇ ਸ਼ਿਕਾਰ ਕਰਨ ਜਾਂਦੇ ਵਿਖਾਇਆ ਗਿਆ ਹੈ। ਬੌਬੀ ਸਿੰਘ ਇਸ ਵੇਲੇ ਪਾਕਿਸਤਾਨ ਵਿਚ ਸਿੱਖ ਰਾਜ ਦੀਆਂ ਭੁੱਲੀਆਂ ਵਿਸਰੀਆਂ ਯਾਦਗਾਰਾਂ ਨੂੰ ਸੰਭਾਲਣ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ। ਬੌਬੀ ਸਿੰਘ ਦੇ ਪਿਤਾ 1960 ਵਿਚ ਫ਼ਗਵਾੜੇ ਤੋਂ ਪ੍ਰਵਾਸ ਕਰ ਕੇ ਇੰਗਲੈਂਡ ਦੇ ਵਸਨੀਕ ਬਣ ਗਏ ਸਨ। ਬੌਬੀ ਸਿੰਘ ਦਾ ਜਨਮ 1970 ਵਿਚ ਲੰਡਨ ਵਿਖੇ ਹੋਇਆ ਤੇ ਉਸ ਨੇ ਵਿਲਮੌਰਟਨ ਹਾਈ ਸਕੂਲ ਡਰਬੀ, ਸੋਰ ਵੈਲੀ ਕਾਲਜ ਤੇ ਯੂਨੀਵਰਸਟੀ ਆਫ਼ ਲੀਸੈਸਟਰ ਤੋਂ ਉੱਚ ਵਿਦਿਆ ਪ੍ਰਾਪਤ ਕੀਤੀ। 

Statue of Maharaja Ranjit Singh demolished Statue of Maharaja Ranjit Singh demolished

ਸੰਨ 1989 ਵਿਚ 19 ਸਾਲ ਦੀ ਉਮਰ ਵਿਚ ਉਹ ਅਪਣੇ ਪਿਤਾ ਨਾਲ ਪਹਿਲੀ ਵਾਰ ਲਾਹੌਰ ਪਹੁੰਚਿਆ ਤਾਂ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਇਤਿਹਾਸਕ ਸਥਾਨ ਵੇਖ ਕੇ ਉਸ ਦੇ ਮਨ ਉਤੇ ਡੂੰਘਾ ਅਸਰ ਹੋਇਆ। ਇਸ ਤੋਂ ਬਾਅਦ ਉਹ ਅਣਗਿਣਤ ਵਾਰ ਪਾਕਿਸਤਾਨ ਗਿਆ ਤੇ ਲਾਹੌਰ ਸਮੇਤ ਕਈ ਹੋਰ ਪਾਕਿਸਤਾਨੀ ਸ਼ਹਿਰਾਂ ਵਿਚ ਘੁੰਮਿਆ। ਹੁਣ ਉਸ ਦਾ ਜ਼ਿਆਦਾ ਸਮਾਂ ਲਾਹੌਰ ਵਿਚ ਹੀ ਬਤੀਤ ਹੁੰਦਾ ਹੈ। ਉਸ ਨੇ ਇਸ ਕੰਮ ਲਈ ਇੰਗਲੈਂਡ ਵਿਚ ਐਸ.ਕੇ. ਫ਼ਾਊਂਡੇਸ਼ਨ ਕਾਇਮ ਕੀਤੀ ਹੈ। ਕਾਫ਼ੀ ਸਖ਼ਤ ਮੁਸ਼ੱਕਤ ਤੋਂ ਬਾਅਦ ਹੀ ਉਸ ਨੂੰ ਪਾਕਿਸਤਾਨ ਸਰਕਾਰ ਤੋਂ ਸਿੱਖ ਇਮਾਰਤਾਂ ਦਾ ਪੁਨਰ ਨਿਰਮਾਣ ਕਰਨ ਦੀ ਆਗਿਆ ਮਿਲੀ ਹੈ। ਉਸ ਦੀ ਫ਼ਾਈਲ ਕਈ ਸਾਲਾਂ ਤਕ ਲਾਲ ਫੀਤਾਸ਼ਾਹੀ ਦੇ ਚੱਕਰਾਂ ਵਿਚ ਉਲਝੀ ਰਹੀ। ਸੱਭ ਤੋਂ ਪਹਿਲਾਂ ਉਸ ਨੇ ਉਨ੍ਹਾਂ ਸਮਾਰਕਾਂ ਦੀ ਚੋਣ ਕੀਤੀ ਜੋ ਬਹੁਤ ਹੀ ਜਰਜਰ ਹਾਲਤ ਵਿਚ ਸਨ ਤੇ ਖ਼ਤਮ ਹੋਣ ਦੀ ਕਗਾਰ ਉਤੇ ਪਹੁੰਚ ਚੁੱਕੇ ਸਨ। ਉਸ ਨੇ ਹੋਰ ਸਮਾਰਕਾਂ ਦੇ ਨਾਲ-ਨਾਲ ਮਹਾਰਾਜਾ ਸ਼ੇਰ ਸਿੰਘ ਦੀ ਸਮਾਧੀ, ਸਰਦਾਰ ਮਹਾਂ ਸਿੰਘ ਦੀ ਬਾਰਾਂਦਰੀ (ਗੁਜਰਾਂਵਾਲਾ) ਤੇ ਚੇਲੀਆਂਵਾਲਾ ਦੀ ਲੜਾਈ ਦੇ ਸਮਾਰਕਾਂ ਦੀ ਮੁਰੰਮਤ ਤੇ ਮੁੜ ਉਸਾਰੀ ਕਰਵਾਈ। ਚੇਲੀਆਂਵਾਲਾ ਜੰਗ ਦੇ ਸਮਾਰਕ ਦੀ ਉਸਾਰੀ ਲਈ ਉਸ ਨੇ ਬਿ੍ਟਿਸ਼ ਹਾਈ ਕਮਿਸ਼ਨ (ਇਸਲਾਮਾਬਾਦ) ਤੋਂ ਇਤਿਹਾਸਕ ਦਸਤਾਵੇਜ਼ ਹਾਸਲ ਕੀਤੇ ਸਨ। 

Bobby Singh BansalBobby Singh Bansal

ਮਹਾਰਾਜਾ ਸ਼ੇਰ ਸਿੰਘ ਦੀ ਸਮਾਧੀ ਨੂੰ ਕੱਟੜਵਾਦੀਆਂ ਵਲੋਂ 1992 ਵਿਚ ਬਾਬਰੀ ਮਸਜਿਦ ਕਾਂਡ ਵੇਲੇ ਭਾਰੀ ਨੁਕਸਾਨ ਪਹੁੰਚਾਇਆ ਗਿਆ ਸੀ। 2016 ਵਿਚ ਉਸ ਨੇ ਸੇਂਟ ਟਰੋਪੇਜ਼ (ਫਰਾਂਸ) ਵਿਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੇ 2017 ਵਿਚ ਮਹਾਰਾਜਾ ਰਣਜੀਤ ਸਿੰਘ ਅਤੇ ਜਨਰਲ ਵੈਂਤੂਰਾ ਦਾ ਬੁੱਤ ਵੈਂਤੂਰਾ ਦੇ ਜੱਦੀ ਸ਼ਹਿਰ ਬੋਲੋਗਨਾ (ਇਟਲੀ) ਵਿਖੇ ਸਥਾਪਤ ਕੀਤਾ ਹੈ। ਉਸ ਨੇ ਦਸਿਆ ਕਿ ਪੰਜਾਬ ਅਤੇ ਹੋਰ ਥਾਵਾਂ ਉਤੇ ਲਗਾਏ ਗਏ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਉਸ ਦੀ ਸ਼ਖ਼ਸੀਅਤ ਦੀ ਸਹੀ ਤਰਜਮਾਨੀ ਨਹੀਂ ਕਰਦੇ। ਇਨ੍ਹਾਂ ਵਿਚ ਉਸ ਨੂੰ ਭਾਰੀ ਮਾਤਰਾ ਵਿਚ ਗਹਿਣੇ ਤੇ ਹੀਰੇ ਜਵਾਹਰਾਤ ਪਹਿਨੀ ਵਿਖਾਇਆ ਗਿਆ ਹੈ ਜਦੋਂ ਕਿ ਮਹਾਰਾਜਾ ਬਹੁਤ ਹੀ ਸਾਦਾ ਜੀਵਨ ਬਤੀਤ ਕਰਦਾ ਸੀ ਤੇ ਵਿਦੇਸ਼ੀ ਮਹਿਮਾਨਾਂ ਨੂੰ ਮਿਲਣ ਤੋਂ ਇਲਾਵਾ ਗਹਿਣੇ ਆਦਿ ਬਿਲਕੁਲ ਨਹੀਂ ਪਹਿਨਦਾ ਸੀ। ਬੌਬੀ ਸਿੰਘ ਵਲੋਂ ਸਥਾਪਤ ਕੀਤੇ ਗਏ ਬੁੱਤਾਂ ਵਿਚ ਇਸ ਗੱਲ ਦਾ ਵਿਸ਼ੇਸ਼ ਧਿਆਨ ਰਖਿਆ ਗਿਆ ਹੈ। 

PHOTOPHOTO

ਬੌਬੀ ਸਿੰਘ ਲੰਡਨ ਵਿਖੇ ਇੰਪੋਰਟ ਐਕਸਪੋਰਟ ਦਾ ਵਪਾਰ ਕਰਦਾ ਹੈ ਤੇ ਵਿਸ਼ਵ ਪ੍ਰਸਿੱਧ ਲੇਖਕ ਤੇ ਫ਼ਿਲਮ ਨਿਰਦੇਸ਼ਕ ਹੈ। ਹੋਰ ਫ਼ਿਲਮਾਂ ਤੋਂ ਇਲਾਵਾ ਉਹ ਅਪਣੀਆਂ ਦਸਤਾਵੇਜ਼ੀ ਫ਼ਿਲਮਾਂ ਰਾਹੀਂ ਸਿੱਖੀ ਦੀ ਸੇਵਾ ਲਈ ਖ਼ਾਸ ਤੌਰ ’ਤੇ ਸਰਗਰਮ ਹੈ। ਉਸ ਨੇ ਬਰਮਾ ਦੇ ਸਿੱਖਾਂ ਦੇ ਦਰਦ ਨੂੰ ਬਿਆਨਦੀ, ਦੀ ਰੋਡ ਟੂ ਮਾਂਡਲੇ - ਬਰਮੀ ਸਿੱਖਜ਼ ਤੇ ਅਫ਼ਗ਼ਾਨਿਸਤਾਨ ਦੇ ਸਿੱਖਾਂ ਬਾਰੇ, ਸਿੱਖਜ਼ ਆਫ਼ ਅਫ਼ਗ਼ਾਨਿਸਤਾਨ- ਏ-ਫ਼ਾਰਗੌਟਨ ਕਮਿਊਨਟੀ ਨਾਮਕ ਦੋ ਡਾਕੂਮੈਂਟਰੀ ਫ਼ਿਲਮਾਂ ਬਣਾਈਆਂ ਹਨ। ਇਸ ਤੋਂ ਇਲਾਵਾ ਸਿੱਖ ਇਤਿਹਾਸ ਨਾਲ ਸਬੰਧਤ ਤਿੰਨ ਖੋਜ ਭਰਪੂਰ ਕਿਤਾਬਾਂ, ਪਹਿਲੀ ਮਹਾਰਾਜਾ ਰਣਜੀਤ ਸਿੰਘ ਦੇ ਯੂਰਪੀਨ ਜਰਨੈਲਾਂ ਬਾਰੇ (ਯੂਰਪੀਨ ਐਟ ਦੀ ਕੋਰਟ ਆਫ਼ ਲਾਹੌਰ), ਦੂਜੀ ਪਾਕਿਸਤਾਨ ਵਿਚ ਬਰਬਾਦ ਹੋ ਰਹੇ ਸਿੱਖ ਕਿਲ੍ਹਿਆਂ, ਹਵੇਲੀਆਂ ਤੇ ਮਹਿਲਾਂ ਬਾਰੇ (ਰੈਮੇਨੈਂਟਸ ਆਫ਼ ਸਿੱਖ ਇੰਪਾਇਰ) ਤੇ ਤੀਜੀ ਸਿੱਖ ਮਿਸਲਾਂ ਬਾਰੇ (ਪੰਜਾਬ ਚੀਫ਼ਜ਼) ਲਿਖੀਆਂ ਹਨ। ਇਸ ਵੇਲੇ ਉਹ ਕੁੰਵਰ ਨੌਨਿਹਾਲ ਸਿੰਘ ਦੀ ਹਵੇਲੀ ਦੇ ਪੁਨਰ ਉਦਾਰ ਉਤੇ ਕੰਮ ਕਰ ਰਿਹਾ ਹੈ।

ਇੰਗਲੈਂਡ ਤੇ ਪਾਕਿਸਤਾਨ ਦੇ ਸੁਖਾਵੇਂ ਰਾਜਨੀਤਕ ਸਬੰਧਾਂ ਕਾਰਨ ਪਾਕਿਸਤਾਨ ਵਕਫ਼ ਬੋਰਡ ਉਸ ਦੀ ਖੁੱਲ੍ਹ ਕੇ ਮਦਦ ਕਰ ਰਿਹਾ ਹੈ। ਉਸ ਨੇ ਪਾਕਿਸਤਾਨ ਸਰਕਾਰ ਦੀ ਮਦਦ ਨਾਲ ਕਈ ਇਮਾਰਤਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਵੀ ਕਰਵਾਇਆ ਹੈ। ਹੁਣ ਉਹ ਭਾਰਤ ਵਿਚ ਸਿੱਖ ਸਮਾਰਕਾਂ ਦੀ ਮੁਰੰਮਤ ਦਾ ਪ੍ਰੋਜੈਕਟ ਤਿਆਰ ਕਰ ਰਿਹਾ ਹੈ। ਉਸ ਨੇ ਸ਼ੇਰ-ਏ-ਪੰਜਾਬ ਦੇ ਬੁੱਤ ਨੂੰ ਹੋਏ ਨੁਕਸਾਨ ਉਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਇਸ ਨੂੰ ਦੁਬਾਰਾ ਸਥਾਪਤ ਕੀਤਾ ਜਵੇਗਾ।

ਬਲਰਾਜ ਸਿੰਘ ਸਿੱਧੂ ਕਮਡੈਂਟ

ਸੰਪਰਕ : 95011-00062

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement