ਬਾਬੇ ਨਾਨਕ ਦਾ ਦਰ ਉੱਚਾ ਇਸ ਲਈ ਵੀ ਹੈ ਕਿ ਬਾਬਾ ਸਾਇੰਸਦਾਨਾਂ ਦਾ ਵੀ ਪਿਤਾਮਾ ਸੀ
Published : Nov 22, 2018, 5:41 pm IST
Updated : Nov 22, 2018, 5:41 pm IST
SHARE ARTICLE
Ek Onkar
Ek Onkar

ਅੱਜ ਪੂਰੀ ਦੁਨੀਆਂ 'ਚ ਕੋਪਰਨੀਕਸ, ਗਲੇਲੀਉ, ਨੀਊਟਨ, ਆਈਨਸਟਾਈਨ, ਆਰਨੋ ਪੀਨਜ਼ੀਆਜ਼, ਰਾਬਰਟ ਵਿਲਸਨ ਦੀ ਬੜੀ ਚਰਚਾ ਹੈ। ਬੁਕਰਾਤ, ਸੁਕਰਾਤ...

ਅੱਜ ਪੂਰੀ ਦੁਨੀਆਂ 'ਚ ਕੋਪਰਨੀਕਸ, ਗਲੇਲੀਉ, ਨੀਊਟਨ, ਆਈਨਸਟਾਈਨ, ਆਰਨੋ ਪੀਨਜ਼ੀਆਜ਼, ਰਾਬਰਟ ਵਿਲਸਨ ਦੀ ਬੜੀ ਚਰਚਾ ਹੈ। ਬੁਕਰਾਤ, ਸੁਕਰਾਤ, ਅਫ਼ਲਾਤੂਨ, ਸੌਲਮਨ ਦੀਆਂ ਲੋਕ ਤਾਰੀਫ਼ਾਂ ਕਰਦੇ ਨਹੀਂ ਥਕਦੇ। 'ਲੈਂਡਮਾਰਕ ਮਾਰਵਲਜ਼' ਡਾਰਵਿਨ, ਓਬਰਾਈਨ, ਵਿਲਸਨ ਦੀ ਸੋਚਣੀ ਦੇ ਹਾਮੀਆਂ ਨੇ ਉਨ੍ਹਾਂ ਦੀ ਸੋਭਾ 'ਚ ਵੱਡੀਆਂ-ਵੱਡੀਆਂ ਕਿਤਾਬਾਂ ਲਿਖ ਕੇ ਬੜਾ ਨਾਂ ਕਮਾਇਆ ਹੈ। ਪੱਛਮ ਵਿਚ ਕੋਈ ਦੀਵਾਨਾ ਵੀ ਬੜ੍ਹਕ ਮਾਰਦੈ ਤਾਂ ਉਥੋਂ ਦੇ ਲਿਖਾਰੀ ਉਸ ਨੂੰ ਉੱਚੇ ਦਰਜੇ ਦਾ ਗਿਆਨੀ ਅਤੇ ਸਾਇੰਸਦਾਨ ਸਾਬਤ ਕਰਨ ਦਾ ਪੂਰਾ-ਪੂਰਾ ਯਤਨ ਕਰਦੇ ਹਨ ਅਤੇ

ਉਨ੍ਹਾਂ ਦੀ ਨਕਲ 'ਚ ਸਾਡੇ ਪੂਰਬੀ ਲੋਕ ਧਰਤੀ ਅੰਬਰ ਦੇ ਕਲਾਵੇ ਮਿਲਾ ਦੇਂਦੇ ਹਨ ਪਰ ਬਾਬੇ ਨਾਨਕ ਵਰਗੇ ਸਾਡੇ ਜਿਹੜੇ ਆਲਮਾਂ ਨੇ ਤੇ ਜਿਨ੍ਹਾਂ ਸੱਚੀਆਂ ਹਸਤੀਆਂ ਨੇ ਸਾਇੰਸ ਦੇ ਮੁਢਲੇ ਅਸੂਲ ਬਿਆਨ ਕੀਤੇ ਹਨ, ਉਨ੍ਹਾਂ ਸੱਚੀਆਂ ਹਸਤੀਆਂ ਨੂੰ ਅਸੀ ਕੇਵਲ ਧਾਰਮਕ ਪੇਸ਼ਵਾਵਾਂ ਦੇ ਨਾਂ ਤੋਂ ਜਾਣਦੇ ਹਾਂ ਜੋ ਸਾਡੀ ਨਵੀਂ ਸਾਇੰਸ ਦੇ ਮੁਢਲੇ ਅਸੂਲ ਅਪਣੇ ਲਤੀਫ਼ ਇਸ਼ਾਰਿਆਂ 'ਚ ਬਿਆਨ ਨਾ ਕਰਦੇ ਤਾਂ ਯੋਰਪ ਦੇ ਵਿਗਿਆਨੀ ਮੱਖੀਆਂ ਹੀ ਮਾਰਦੇ ਹੁੰਦੇ। ਦੁਨੀਆਂ ਦੇ ਵਜੂਦ ਵਿਚ ਆਉਣ ਤੋਂ ਪਹਿਲਾਂ ਦੀ ਫ਼ਿਜ਼ਾ ਨੂੰ 'ਕਲਾਊਡ ਆਫ਼ ਹਾਟ ਗੈਸਿਜ਼' ਧੁੰਦੂਕਾਰਾ ਦਾ ਨਾਂ ਦੇਣ ਦਾ ਸਿਹਰਾ ਯੂਰਪ ਦੇ ਸਿਰ ਕਿਉਂ?

ਇਸ ਦਰਿਆਫ਼ਤ (ਰੀਸਰਚ) ਦਾ ਕ੍ਰੈਡਿਟ ਤਾਂ ਗੁਰੂ ਨਾਨਕ ਸਾਹਿਬ ਜੀ ਹੋਰਾਂ ਨੂੰ ਦੇਣਾ ਚਾਹੀਦਾ ਹੈ। ਪਰ ਇਹ ਉਦੋਂ ਹੀ ਮੁਮਕਨ ਹੋ ਸਕਦਾ ਹੈ ਜਦੋਂ ਅਸੀ ਉਨ੍ਹਾਂ ਦੇ ਕਲਾਮ ਦਾ ਅਰਥ ਸਮਝਾਂਗੇ। ਇਹ ਤਾਂ ਸਿਰਫ਼ ਉਨ੍ਹਾਂ ਦੇ ਇਕ ਸ਼ੇਅਰ ਦੀ ਤਸ਼ਰੀਹ ਹੈ, ਬਾਕੀ ਦੇ ਕਲਾਮ ਨੂੰ ਖੋਲ੍ਹਣ ਲਗੀਏ ਤਾਂ ਬੜਾ ਸਮਾਂ ਚਾਹੀਦਾ ਹੈ। ਵਾਹਿਗੁਰੂ ਸਾਨੂੰ ਉਨ੍ਹਾਂ ਦੇ ਕਲਾਮ ਨੂੰ ਸਮਝਣ ਦੀ ਤੌਫ਼ੀਕ ਦੇਵੇ। ਆਮੀਨ!

ਜਦੋਂ ਮੈਂ ਗੁਰੂ ਨਾਨਕ ਜੀ ਹੋਰਾਂ ਦਾ ਕਲਾਮ, 'ਅਰਬਦ ਨਰਬਦ ਧੁੰਦੂਕਾਰਾ ਧਰਨ ਨਾ ਗਗਨਾ ਹੁਕਮ ਉਪਾਰਾ£' ਪੜ੍ਹਿਆ ਤਾਂ ਧੁੰਦੂਕਾਰਾ (3loud of 8ot 7ases) 'ਤੇ ਦਿਮਾਗ਼ ਦੀ ਸੂਈ ਅੜ ਗਈ।  ਗੁਰੂ ਜੀ ਹੋਰਾਂ ਦਾ ਇਹ ਕਲਾਮ ਜੀਵਨ ਉਤਪਤੀ (ਜ਼ਿੰਦਗੀ ਦੇ ਵਜੂਦ 'ਚ ਆਉਣ ਤੋਂ ਪਹਿਲਾਂ ਦੀ ਮੰਜ਼ਰ ਕਸ਼ੀ ਕਰਦਾ ਹੈ) ਹੈ। ਜਦੋਂ ਮੈਂ ਲਫ਼ਜ਼ 'ਧੁੰਦੂਕਾਰਾ' 'ਤੇ ਗੌਰ ਕੀਤਾ ਤਾਂ ਬਹੁਤ ਸਾਰੇ ਸੀਨ ਨਜ਼ਰਾਂ ਸਾਹਮਣੇ ਆ ਗਏ। ਮੈਂ ਵੇਖਿਆ ਕਿ ਯੋਰਪ ਦੇ ਵੱਡੇ-ਵੱਡੇ ਸਾਇੰਸਦਾਨ ਗੁਰੂ ਜੀ ਹੋਰਾਂ ਸਾਹਮਣੇ ਬਚੂੰਗੜੇ ਨਜ਼ਰ ਆ ਰਹੇ ਸਨ।

ਵਿਕਾਸ ਦੇ ਸਿਧਾਂਤ (5volution “heory) ਪੇਸ਼ ਕਰਨ ਵਾਲੇ ਜੇ ਠਿਗਣੇ ਦਿਸਦੇ ਸਨ ਤਾਂ ਨਜ਼ਰੀਆਏ ਅਜ਼ਾਫ਼ਤ (“heory of Relativity) ਦਾ ਸਿਹਰਾ ਬੰਨ੍ਹਣ ਵਾਲਾ ਬੌਣਾ ਨਜ਼ਰ ਆ ਰਿਹਾ ਸੀ। ਧੁੰਦੂਕਾਰਾ (“heory of 3loud of 8ot 7ases) ਦਾ ਨਜ਼ਰੀਆ ਪੇਸ਼ ਕਰਨ ਵਾਲੇ ਧਰਤੀ 'ਚ ਨਿਘਰੇ ਨਜ਼ਰ ਆ ਰਹੇ ਸਨ। ਦੂਜੇ ਪਾਸੇ ਯੂਨਾਨ ਦੇ ਨਾਮੀ-ਗਰਾਮੀ ਫ਼ਲਾਸਫ਼ਰ ਮੂੰਹ ਛੁਪਾਉਂਦੇ ਨਜ਼ਰ ਆਏ। ਇਸ ਲਈ ਲੇਖਕ ਨੇ ਗੁਰੂ ਜੀ ਹੋਰਾਂ ਦੇ ਕਲਾਮ ਨੂੰ ਸਾਦਾ ਅਤੇ ਸੌਖੇ ਅੱਖਰਾਂ 'ਚ ਉਲੀਕਿਆ ਹੈ

ਤਾਕਿ ਪਾਠਕ ਪੜ੍ਹ ਕੇ ਫ਼ੈਸਲਾ ਕਰ ਸਕਣ ਕਿ ''“heory of the 3loud of 8ot 7ases'' 'ਧੁੰਦੂਕਾਰਾ' ਦਾ ਨਜ਼ਰੀਆ ਕਿਹੜੀ ਹਸਤੀ ਨੇ ਪਹਿਲਾਂ ਪੇਸ਼ ਕੀਤਾ ਹੈ। ਸਾਇੰਸ ਕਹਿੰਦੀ ਹੈ ਕਿ ਜ਼ਮੀਨ (ਧਰਤੀ) ਨੂੰ ਵਜੂਦ 'ਚ ਆਇਆਂ ਲਗਪਗ 4 ਅਰਬ 60 ਕਰੋੜ ਸਾਲ ਹੋ ਚੁੱਕੇ ਹਨ। ਇਨ੍ਹਾਂ 4 ਅਰਬ 60 ਕਰੋੜ ਵਰ੍ਹਿਆਂ ਨੂੰ ਸਾਇੰਸ ਦੋ ਹਿੱਸਿਆਂ ਵਿਚ ਵੰਡਦੀ ਹੈ। ਪਹਿਲੇ ਹਿੱਸੇ ਨੂੰ ਬਿਨਾਂ ਜ਼ਿੰਦਗੀ ਦਾ ਜ਼ਾਹਰ ਹੋਣਾ (2efore 1ppearance of Life) ਜੀਵ ਉਤਪਤੀ ਤੋਂ ਪਹਿਲਾਂ ਕਹਿੰਦੀ ਹੈ। ਸਾਇੰਸ ਇਸ ਜੀਵ ਉਤਪਤੀ ਤੋਂ ਪਹਿਲਾਂ ਦੇ ਸਮੇਂ (Period without life) ਦੀ ਮੁੱਦਤ ਤਿੰਨ ਅਰਬ ਸਾਲ ਬਿਆਨ ਕਰਦੀ ਹੈ।

ਇਸ ਹਿਸਾਬ ਨਾਲ ਜੀਵਾਂ ਦੀ ਹੋਂਦ (Period of Life) ਇਕ ਅਰਬ 60 ਕਰੋੜ ਵਰ੍ਹੇ ਬਣਦੀ ਹੈ, ਪਰ ਗੁਰੂ ਨਾਨਕ ਜੀ ਹੋਰਾਂ ਨੇ ਅਪਣੇ ਕਲਾਮ ਵਿਚ ਜਿਸ ਦੌਰ ਦਾ ਨਕਸ਼ਾ ਖਿਚਿਆ ਹੈ, ਇਹ ਖਰਬਾਂ ਸਾਲ ਪਹਿਲਾਂ ਦਾ ਹੈ। ਗੁਰੂ ਜੀ ਹੋਰਾਂ ਨੇ ਜਿਸ ਸਮੇਂ ਇਹ ਨਜ਼ਰੀਆ ਪੇਸ਼ ਕੀਤਾ ਸੀ, ਉਦੋਂ 'ਕਲਾਊਡ ਆਫ਼ ਹਾਟ ਗੈਸਿਜ਼' ਵਾਲਿਆਂ ਦਾ ਨਾਮੋ ਨਿਸ਼ਾਨ ਤਕ ਨਹੀਂ ਸੀ। ਮੇਰਾ ਲੇਖ ਇਸੇ ਸਿਲਸਿਲੇ ਦੀ ਕੜੀ ਹੈ। ਪੰਜਾਬ ਦੀ ਧਰਤੀ 'ਤੇ ਕੋਈ ਅਜਿਹਾ ਸਰਚ ਸੈਂਟਰ ਹੋਣਾ ਚਾਹੀਦਾ ਹੈ ਜਿਥੇ ਗੁਰੂਆਂ-ਵਲੀਆਂ ਦੇ ਕਲਾਮ ਨੂੰ ਨਵੇਂ ਸਾਇੰਸੀ ਤਰੀਕੇ ਨਾਲ ਪਰਖਿਆ ਜਾਵੇ ਅਤੇ ਫਿਰ ਦੁਨੀਆਂ ਭਰ ਨੂੰ ਉਸ ਰੀਸਰਚ ਤੋਂ ਵਾਕਫ਼ ਕਰਾਇਆ ਜਾਵੇ।

ਮੈਂ ਸੂਫ਼ੀ ਕਲਾਮ ਵਿਚੋਂ ਕਈ ਲਤੀਫ਼-ਇਸ਼ਾਰੇ ਪੜ੍ਹ ਕੇ ਲੋਕਾਂ ਨੂੰ ਸਮਝਾਏ ਹਨ। ਏਦਾਂ ਹੀ ਗੁਰੂ ਨਾਨਕ ਜੀ ਹੋਰਾਂ ਦਾ ਕਲਾਮ ਪੜ੍ਹ ਕੇ ਇਹ ਲੇਖ ਲਿਖਣਾ ਜ਼ਰੂਰੀ ਸਮਝਿਆ। ਗੁਰੂ ਜੀ ਹੋਰਾਂ ਬਾਰੇ ਹਿੰਦੂਆਂ, ਸਿੱਖਾਂ, ਮੁਸਲਮਾਨਾਂ ਜਾਂ ਈਸਾਈਆਂ ਦੀ ਰਾਏ ਬਾਰੇ ਤਾਂ ਮੈਂ ਨਹੀਂ ਜਾਣਦਾ, ਪਰ ਸੂਝ-ਬੂਝ ਅਨੁਸਾਰ ਉਨ੍ਹਾਂ ਦਾ ਮੁਕਾਮ, ਮਜ਼੍ਹਬ ਦੇ ਸਾਰੇ ਬਾਨੀਆਂ ਤੋਂ ਬਹੁਤ ਉੱਚਾ ਹੈ ਅਤੇ ਉਨ੍ਹਾਂ 'ਤੇ ਵਾਹਿਗੁਰੂ ਦੀ ਬੜੀ ਮਿਹਰ ਸੀ। ਉਹ ਇਲਮੋ ਆਗਾਹੀ ਦੇ ਸਮੁੰਦਰ ਹਨ :
ਉੱਚਾ ਨਾਂ ਗੁਰੂ ਨਾਨਕ ਦਾ 

ਮਾਰੂ ਮਹਲਾ ੧ ॥ ਅਰਬਦ ਨਰਬਦ ਧੁੰਧੂਕਾਰਾ ॥ ਧਰਣਿ ਨ ਗਗਨਾ ਹੁਕਮੁ ਅਪਾਰਾ ॥ ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥੧॥ ਖਾਣੀ ਨ ਬਾਣੀ ਪਉਣ ਨ ਪਾਣੀ ॥ ਓਪਤਿ ਖਪਤਿ ਨ ਆਵਣ ਜਾਣੀ ॥ ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ ॥੨॥ ਨਾ ਤਦਿ ਸੁਰਗੁ ਮਛੁ ਪਇਆਲਾ ॥ ਦੋਜਕੁ ਭਿਸਤੁ ਨਹੀ ਖੈ ਕਾਲਾ ॥ ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ ॥੩॥ ਬ੍ਰਹਮਾ ਬਿਸਨੁ ਮਹੇਸੁ ਨ ਕੋਈ ॥ ਅਵਰੁ ਨ ਦੀਸੈ ਏਕੋ ਸੋਈ ॥ ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ ॥੪॥ ਨਾ ਤਦਿ ਜਤੀ ਸਤੀ ਬਨਵਾਸੀ ॥ ਨਾ ਤਦਿ ਸਿਧ ਸਾਧਿਕ ਸੁਖਵਾਸੀ ॥

ਜੋਗੀ ਜੰਗਮ ਭੇਖੁ ਨ ਕੋਈ ਨਾ ਕੋ ਨਾਥੁ ਕਹਾਇਦਾ ॥੫॥ ਜਪ ਤਪ ਸੰਜਮ ਨਾ ਬ੍ਰਤ ਪੂਜਾ ॥ ਨਾ ਕੋ ਆਖਿ ਵਖਾਣੈ ਦੂਜਾ ॥ ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ ॥੬॥ ਨਾ ਸੁਚਿ ਸੰਜਮੁ ਤੁਲਸੀ ਮਾਲਾ ॥ ਗੋਪੀ ਕਾਨੁ ਨ ਗਊ ਗੋੁਆਲਾ ॥ ਤੰਤੁ ਮੰਤੁ ਪਾਖੰਡੁ ਨ ਕੋਈ ਨਾ ਕੋ ਵੰਸੁ ਵਜਾਇਦਾ ॥੭॥ ਕਰਮ ਧਰਮ ਨਹੀ ਮਾਇਆ ਮਾਖੀ ॥ ਜਾਤਿ ਜਨਮੁ ਨਹੀ ਦੀਸੈ ਆਖੀ ॥ ਮਮਤਾ ਜਾਲੁ ਕਾਲੁ ਨਹੀ ਮਾਥੈ ਨਾ ਕੋ ਕਿਸੈ ਧਿਆਇਦਾ ॥੮॥ ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ ॥ ਨਾ ਤਦਿ ਗੋਰਖੁ ਨਾ ਮਾਛਿੰਦੋ ॥ ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ ਨਾ ਕੋ ਗਣਤ ਗਣਾਇਦਾ ॥੯॥

ਵਰਨ ਭੇਖ ਨਹੀ ਬ੍ਰਹਮਣ ਖਤ੍ਰੀ ॥ ਦੇਉ ਨ ਦੇਹੁਰਾ ਗਊ ਗਾਇਤ੍ਰੀ ॥ ਹੋਮ ਜਗ ਨਹੀ ਤੀਰਥਿ ਨਾਵਣੁ ਨਾ ਕੋ ਪੂਜਾ ਲਾਇਦਾ ॥੧੦॥ ਨਾ ਕੋ ਮੁਲਾ ਨਾ ਕੋ ਕਾਜੀ ॥ ਨਾ ਕੋ ਸੇਖੁ ਮਸਾਇਕੁ ਹਾਜੀ ॥ ਰਈਅਤਿ ਰਾਉ ਨ ਹਉਮੈ ਦੁਨੀਆ ਨਾ ਕੋ ਕਹਣੁ ਕਹਾਇਦਾ ॥੧੧॥ ਭਾਉ ਨ ਭਗਤੀ ਨਾ ਸਿਵ ਸਕਤੀ ॥ ਸਾਜਨੁ ਮੀਤੁ ਬਿੰਦੁ ਨਹੀ ਰਕਤੀ ॥ ਆਪੇ ਸਾਹੁ ਆਪੇ ਵਣਜਾਰਾ ਸਾਚੇ ਏਹੋ ਭਾਇਦਾ ॥੧੨॥ ਬੇਦ ਕਤੇਬ ਨ ਸਿੰਮ੍ਰਿਤਿ ਸਾਸਤ ॥ ਪਾਠ ਪੁਰਾਣ ਉਦੈ ਨਹੀ ਆਸਤ ॥ ਕਹਤਾ ਬਕਤਾ ਆਪਿ ਅਗੋਚਰੁ ਆਪੇ ਅਲਖੁ ਲਖਾਇਦਾ ॥੧੩॥

ਜਾ ਤਿਸੁ ਭਾਣਾ ਤਾ ਜਗਤੁ ਉਪਾਇਆ ॥ ਬਾਝੁ ਕਲਾ ਆਡਾਣੁ ਰਹਾਇਆ ॥ ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ ॥੧੪॥ ਵਿਰਲੇ ਕਉ ਗੁਰਿ ਸਬਦੁ ਸੁਣਾਇਆ ॥ ਕਰਿ ਕਰਿ ਦੇਖੈ ਹੁਕਮੁ ਸਬਾਇਆ ॥ ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ ॥੧੫॥ ਤਾ ਕਾ ਅੰਤੁ ਨ ਜਾਣੈ ਕੋਈ ॥ ਪੂਰੇ ਗੁਰ ਤੇ ਸੋਝੀ ਹੋਈ ॥ ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਇਦਾ ॥੧੬॥੩॥੧੫॥

ਗੁਰੂ ਜੀ ਹੋਰਾਂ ਦੇ ਕਲਾਮ ਦੀ ਤਰਜਮਾ ਅਤੇ ਤਸ਼ਰੀਹ : 
ਗੁਰੂ ਜੀ ਹੋਰੀਂ ਫ਼ਰਮਾਉਂਦੇ ਹਨ ਕਿ ਅਣਗਿਣਤ ਜ਼ਮਾਨਿਆਂ ਤਕ ਹਨੇਰਾ ਫੈਲਿਆ ਰਿਹਾ। ਉਸ ਸਮੇਂ ਨਾ ਜ਼ਮੀਨ ਸੀ ਨਾ ਅਸਮਾਨ। ਸਿਰਫ਼ ਤੇ ਸਿਰਫ਼ ਉਸ ਸੱਚੇ ਪਾਤਿਸ਼ਾਹ ਦੀ ਜਾਤ ਸੀ। ਨਾ ਚੰਨ-ਸਿਤਾਰੇ ਸੀ, ਨਾ ਸੂਰਜ ਦੀ ਲੋਅ, ਨਾ ਹੀ ਰਾਤਾਂ ਦੀ ਸਿਆਹੀ ਸੀ। ਬਸ ਕਦੇ ਨਾ ਟੁੱਟਣ ਵਾਲੀ ਸਮਾਧੀ ਸੀ। ਨਾ ਜੀਵਨ ਦੀਆਂ ਬਹਾਰਾਂ ਸਨ, ਨਾ ਕਿਤੇ ਕੋਈ ਆਵਾਜ਼ ਗੂੰਜਦੀ ਸੀ, ਨਾ ਹਵਾ ਅਠਖੇਲੀਆਂ ਕਰਦੀ ਸੀ, ਨਾ ਪਾਣੀ ਦੀਆਂ ਲਹਿਰਾਂ ਮਸਤੀਆਂ ਕਰਦੀਆਂ ਸਨ,

ਨਾ ਕੋਈ ਜਨਮ ਨਾ ਫ਼ਨਾਹ, ਨਾ ਆਵਾ-ਗਵਣ ਦਾ ਫ਼ਲਸਫ਼ਾ, ਨਾ ਕੋਈ ਦੇਸ਼, ਨਾ ਕੋਈ ਆਤਾਲ ਪਾਤਾਲ ਸੀ। ਸੱਤਾਂ ਸਮੁੰਦਰਾਂ ਦਾ ਨਾਮੋ-ਨਿਸ਼ਾਨ ਵੀ ਨਹੀਂ ਸੀ, ਨਾ ਕੋਈ ਦਰਿਆ ਸ਼ੂਕਦਾ ਸੀ। ਸੁਰਗ, ਮਿਰਤੂ ਲੋਕ, ਪਾਤਾਲ ਇਨ੍ਹਾਂ ਤਿੰਨਾਂ 'ਚੋਂ ਇਕ ਵੀ ਨਹੀਂ ਸੀ। ਨਾ ਜੱਨਤ ਦੀਆਂ ਖ਼ੁਸ਼ਖ਼ਬਰੀਆਂ ਸਨ ਅਤੇ ਨਾ ਨਰਕ ਦੇ ਡਰਾਵੇ ਸਨ। ਨਾ ਖ਼ਤਮ ਕਰ ਦੇਣ ਵਾਲੀ ਮੌਤ ਸੀ, ਨਾ ਨਰਕ ਸੁਰਗ ਦਾ ਰੌਲਾ ਸੀ, ਨਾ ਜ਼ਿੰਦਗੀ ਸੀ ਨਾ ਮੌਤ, ਨਾ ਕੋਈ ਕਿਸੇ ਦਾ ਆਣਾ ਜਾਣਾ ਸੀ। ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਇਨ੍ਹਾਂ ਤਿੰਨਾਂ ਦਾ ਵੀ ਕੋਈ ਨਾਂ ਜਾਂ ਥਾਂ ਨਹੀਂ ਸੀ।

ਇਕ ਨਿਰੰਕਾਰ ਤੋਂ ਬਿਨਾਂ ਹੋਰ ਕੁੱਝ ਮੌਜੂਦ ਨਹੀਂ ਸੀ। ਨਾ ਕੋਈ ਨਾਰੀ ਸੀ ਅਤੇ ਨਾ ਹੀ ਕਿਸੇ ਪੁਰਖ ਦਾ ਅਤਾ ਪਤਾ ਸੀ। ਨਾ ਕੋਈ ਜਾਤ ਸੀ, ਨਾ ਕਿਤੇ ਹਯਾਤ ਪਾਈ ਜਾਂਦੀ ਸੀ, ਨਾ ਹੀ ਕੋਈ ਦੁੱਖ, ਸੁੱਖ ਬਾਰੇ ਜਾਣਦਾ ਸੀ। ਨਾ ਕੋਈ ਜੰਗਲ ਸਨ ਅਤੇ ਨਾ ਹੀ ਉਨ੍ਹਾਂ 'ਚ ਡੇਰੇ ਜਮਾ ਕੇ ਜਤੀ ਸਤੀ ਦਾ ਢੌਂਗ ਰਚਾਉਣ ਵਾਲੇ ਪਖੰਡੀ ਸਨ। ਨਾ ਕੋਈ ਪੂਜਾ ਸੀ, ਨਾ ਕੋਈ ਪੂਜਾ ਪਾਠ ਕਰਨ ਵਾਲਾ ਸੀ। ਨਾ ਜੋਗੀ ਜੰਗਮ ਦਾ ਭੇਦ ਭਾਉ ਸੀ ਅਤੇ ਨਾ ਕੋਈ ਅਪਣੇ ਆਪ ਨੂੰ ਬਾਲਕ ਨਾਥ ਅਖਵਾਉਣ ਵਾਲਾ ਸੀ। ਨਾ ਜਪ-ਤਪ-ਸੰਜਮ, ਨਾ ਪੂਜਾ- ਪਾਠ, ਕਿਸੇ ਦੂਜੇ ਦਾ ਨਾਂ ਜਪਣ ਵਾਲਾ ਵੀ ਕੋਈ ਨਹੀਂ ਸੀ।

ਅਪਣੇ ਆਪ ਨੂੰ ਵਜੂਦ 'ਚ ਲਿਆਉਣ ਵਾਲੇ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਅਤੇ ਉਹ ਅਪਣੀ ਕਦਰੋ-ਕੀਮਤ ਆਪ ਹੀ ਜਾਣਦਾ ਸੀ। ਨਾ ਕੋਈ ਪਵਿੱਤਰਗੀ ਸੀ, ਨਾ ਪਵਿੱਤਰਪੁਣੇ ਦੇ ਅਸੂਲ ਸਨ, ਨਾ ਕਿਤੇ ਤੁਲਸੀ ਦੀ ਮਾਲਾ ਸੀ, ਨਾ ਕ੍ਰਿਸ਼ਨ ਨਾ ਗਊਆਂ ਸਨ। ਨਾ ਗੁਆਲੇ, ਨਾ ਕੋਈ ਬੰਸਰੀ ਵਜਾਉਣ ਵਾਲਾ ਸੀ, ਨਾ ਕੋਈ ਜੰਤਰ ਮੰਤਰ ਦੀਆਂ ਖੇਡਾਂ ਰਚਾਉਣ ਵਾਲਾ ਸੀ। ਨਾ ਕੋਈ ਕਰਮ ਸੀ, ਨਾ ਕਿਤੇ ਕੋਈ ਧਰਮ ਸੀ ਅਤੇ ਨਾ ਹੀ ਜਾਤ 'ਤੇ ਗ਼ਰੂਰ ਕਰਨ ਵਾਲਾ ਸੀ। ਨਾ ਮੇਰੀ-ਮੇਰੀ ਦੀਆਂ ਤੰਦਾਂ ਦਾ ਜਾਲ ਸੀ, ਨਾ ਮੱਥੇ 'ਤੇ ਲਿਖੀ ਮੌਤ ਦਾ ਕਿਸੇ ਨੂੰ ਖ਼ਿਆਲ ਸੀ। ਨਾ ਕਿਸੇ ਨੂੰ ਕਿਸੇ ਦਾ ਗਿਆਨ ਸੀ, ਨਾ ਕਿਸੇ ਨੂੰ ਕਿਸੇ ਦਾ ਧਿਆਨ ਸੀ।

ਨਾ ਕੋਈ ਫ਼ਤਵੇ (ਹੁਕਮਨਾਮੇ) ਦੇਣ ਵਾਲਾ ਮੁੱਲਾ ਸੀ, ਨਾ ਕੋਈ ਵੱਢੀਖ਼ੋਰ ਕਾਜ਼ੀ ਸੀ। ਨਾ ਕੋਈ ਅਪਣੇ ਆਪ ਨੂੰ ਸ਼ੇਖ਼ ਸਦਵਾਉਣ ਵਾਲਾ ਸੀ, ਨਾ ਕੋਈ ਖ਼ਾਨਾ ਕਾਅਬਾ ਸੀ ਅਤੇ ਨਾ ਕੋਈ ਹਾਜੀ ਸੀ। ਨਾ ਪਰਜਾ ਦਾ ਝੰਜਟ ਸੀ ਅਤੇ ਨਾ ਕਿਸੇ ਰਾਜੇ ਨੂੰ ਅਪਣੀਆਂ ਹੱਦਾਂ ਦੀ ਰਖਵਾਲੀ ਦੀ ਫ਼ਿਕਰ ਸੀ। ਨਾ ਝੂਠੀ ਆਨ ਦਾ ਖ਼ੌਲ ਸੀ, ਨਾ ਕਿਤੇ ਹੰਗਾਮਿਆਂ ਦਾ ਮਾਹੌਲ ਸੀ। ਨਾ ਕਿਤੇ ਕੋਈ ਕੌਲ ਕਰਾਰ ਸਨ, ਨਾ ਕੋਈ ਬਿਆਨ ਕਰਨ ਵਾਲੇ ਕਲਮਕਾਰ ਸਨ। ਨਾ ਹਿੰਦੂਆਂ ਦੇ ਵੇਦ ਸਨ, ਨਾ ਸਿਮ੍ਰਿਤੀਆਂ ਸ਼ਾਸਤਰ ਦੇ ਭੇਦ ਸਨ ਅਤੇ ਨਾ ਪੁਰਾਣ ਸਨ, ਨਾ ਹੀ ਮੁਸਲਮਾਨਾਂ ਦੀਆਂ ਕਿਤਾਬਾਂ ਦੇ ਢੇਰ ਸਨ।

ਨਾ ਸੂਰਜ ਦੇ ਚੜ੍ਹਨ-ਡੁੱਬਣ ਦੇ ਫੇਰ ਸਨ। ਨਜ਼ਰ ਨਾ ਆਉਣ ਵਾਲੀ ਇਕੋ ਹਸਤੀ ਸੀ। ਉਹ ਆਪ ਹੀ ਕਲਾਮ ਕਰਦਾ ਸੀ ਅਤੇ ਆਪ ਹੀ ਉਸ ਕਲਾਮ 'ਤੇ ਤਬਸਰਾ ਕਰਦਾ ਸੀ। ਉਹ ਆਕਾਰ-ਰਹਿਤ, ਬੇਰੰਗ ਹਰ ਪਾਸੇ ਜ਼ਾਹਰ ਸੀ। ਜਦੋਂ ਉਹਨੇ ਚਾਹਿਆ, ਦੁਨੀਆਂ ਦੀ ਮਹਿਫ਼ਲ ਸਜਾ ਲਈ ਬਗੈਰ ਥੰਮ੍ਹਾਂ ਤੋਂ ਅੰਬਰ ਖਲ੍ਹਾਰ ਲਿਆ, ਬਗੈਰ ਟੇਕ ਤੋਂ ਧਰਤੀ ਟਿਕਾ ਲਈ, ਮਾਇਆ ਦੀ ਮੋਹ ਦਾ ਜਾਲ ਖਿਲਾਰ ਦਿਤਾ। ਕਿਸੇ ਵਿਰਲੇ ਨੂੰ ਗੁਰੂ (ਪ੍ਰਮਾਤਮਾ) ਦਾ ਇਹ ਸਬਕ (ਪਾਠ) ਸੁਣਾਇਆ। ਉਸੇ ਦਾ ਹੁਕਮ ਦੁਨੀਆਂ ਨੂੰ ਸੰਭਾਲਦਾ ਰਿਹਾ ਹੈ।

ਹੁਕਮ (ਕੁੱਨ ਫ਼ਾਇਆ ਕੁਨ) ਅਨੁਸਾਰ ਜਦੋਂ ਵਾਹਿਗੁਰੂ ਕਿਸੇ ਸ਼ੈਅ ਨੂੰ ਅਰੰਭਣ ਦਾ ਇਰਾਦਾ ਫ਼ਰਮਾਉਂਦਾ ਹੈ ਅਤੇ ਉਹ 'ਕੁੱਨ' ਫ਼ਰਮਾਉਂਦਾ ਹੈ, 'ਫ਼ਾਇਆ ਕੁਨ' ਬਸ ਉਹੀ ਹੋ ਜਾਂਦੀ ਹੈ। ਸਾਰੀ ਦੁਨੀਆਂ ਕਾਇਨਾਤ, ਪਾਤਾਲ ਬਣੇ ਹਨ। ਉਸ ਨਜ਼ਰ ਨਾ ਆਉਣ ਵਾਲੀ ਹਸਤੀ ਦੇ ਹੁਕਮ ਨਾਲ ਹੀ ਹਰ ਚੀਜ਼ ਵਜੂਦ ਵਿਚ ਆਈ ਹੈ। ਉਸ ਦੇ ਅੰਤ ਤੋਂ ਕੋਈ ਵਾਕਫ਼ ਨਹੀਂ, ਸ਼ਬਦ ਗੁਰੂ (ਪ੍ਰਮਾਤਮਾ ਦੇ ਹੁਕਮ) ਦੇ ਜ਼ਰੀਏ ਹੀ ਸੱਚਾਈ ਦਾ ਪਤਾ ਚਲਦਾ ਹੈ। ਨਾਨਕ ਜਿਹੜੇ ਸੱਚ ਨਾਲ ਪਿਆਰ ਕਰਦੇ ਹਨ, ਉਹ ਜਨੂਨ (ਮਸਤੀ) ਅਤੇ ਸ਼ਊਰ ਦੀ ਹਾਲਤ ਵਿਚ ਸਿਰਫ਼ ਉਸੇ ਦੇ ਹੀ ਗੀਤ ਗਾਉਂਦੇ ਹਨ।

ਗੁਰੂ ਨਾਨਕ ਜੀ ਹੋਰਾਂ ਦਾ ਇਹ ਕਲਾਮ, ਇਹ ਪਵਿੱਤਰ ਸ਼ਬਦਾਂ ਦਾ ਸੁਮੇਲ ਤੁਸੀ ਕਿਸੇ ਨਾ ਕਿਸੇ ਰੰਗ ਵਿਚ ਵੇਖਿਆ ਹੋਣੈ। ਕਿਸੇ ਨਾ ਕਿਸੇ ਨਜ਼ਰੀਏ ਤਹਿਤ ਪੜ੍ਹਿਆ ਹੋਣੈ। ਕਿਸੇ ਨੇ ਅਪਣੀ ਸੂਝ-ਬੂਝ ਅਨੁਸਾਰ ਕਿਸ ਤਰ੍ਹਾਂ ਸਮਝਿਆ ਹੋਣੈ ਅਤੇ ਕਿਸੇ ਨੇ ਕਿਸ ਤਰ੍ਹਾਂ ਸਮਝਿਆ ਹੋਣੈ। ਕਿਸੇ ਨੇ ਅੱਖਰਾਂ ਦੀ ਜ਼ਾਹਿਰੀ ਸੂਰਤ ਨੂੰ ਵੇਖਿਆ ਹੋਵੇਗਾ ਅਤੇ ਕੋਈ ਲਫ਼ਜ਼ਾਂ ਦੀ ਡੂਘਾਈ 'ਚ ਉਤਰਿਆ ਹੋਵੇਗਾ ਪਰ ਫਿਰ ਭੁੱਲ-ਭਲਈਆਂ 'ਚ ਗਵਾਚ ਗਿਆ ਹੋਵੇਗਾ। ਗੁਰੂ ਜੀ ਹੋਰਾਂ ਦੇ ਇਸ ਕਲਾਮ ਦੇ ਪਹਿਲੇ ਸ਼ੇਅਰ 'ਚ ਉਨ੍ਹਾਂ ਨੇ ਜੀਵ ਉਤਪਤੀ ਅਤੇ ਸ੍ਰਿਸ਼ਟੀ ਦੀ ਉਤਪਤੀ ਤੋਂ ਪਹਿਲਾਂ 'ਬੀਫ਼ੋਰ ਕਰੀਏਸ਼ਨ ਆਫ਼ ਦਾ ਫ਼ਿਜ਼ੀਕਲ ਵਰਲਡ' ਦਾ ਨਕਸ਼ਾ ਖਿਚਿਆ ਹੈ।

ਮਾਡਰਨ ਸਾਇੰਸ ਕਈ ਸੌ ਸਾਲ ਬਾਅਦ ਇਸ 'ਤੇ ਪੁੱਜੀ ਹੈ। ਗੁਰੂ ਜੀ ਫ਼ਰਮਾਉਂਦੇ ਹਨ, 'ਅਰਬਦ ਨਰਬਦ ਧੁੰਦੂਕਾਰਾ'। ਸ਼ਬਦ 'ਧੁੰਦੂਕਾਰਾ' ਪੰਜਾਬੀ ਜ਼ਬਾਨ ਦਾ ਅੱਖਰ ਹੈ ਜਿਸ ਦਾ ਅਰਥ ਹੈ ਅਜਿਹਾ ਹਨੇਰਾ ਜੀਹਦਾ ਕਾਰਨ ਧੂੰਆਂ ਹੋਵੇ। ਸਦੀਆਂ ਦੀ ਰੀਸਰਚ ਤੋਂ ਬਾਅਦ ਸਾਇੰਸ ਇਸ ਨਤੀਜੇ 'ਤੇ ਪੁੱਜੀ ਹੈ ਕਿ ਇਹ ਜਹਾਨ ਰੰਗੋ ਬੂ ਤੋਂ ਪਹਿਲਾਂ ਧੂੰਆਂ ਹੀ ਧੂੰਆਂ (ਕਲਾਊਡ ਆਫ਼ ਹਾਟ ਗੈਸਿਜ਼) ਸੀ। ਧੂੰਏਂ ਜਾਂ ਕਲਾਊਡ ਆਫ਼ ਹਾਟ ਗੈਸਿਜ਼ ਨੂੰ ਅਰਬੀ ਭਾਸ਼ਾ ਵਿਚ ਦੁਖਾਨ ਕਿਹਾ ਜਾਂਦਾ ਹੈ। ਇਹ ਧੂੰਏਂ ਦੀ ਫ਼ਿਜ਼ਾ ਖਰਬਾਂ ਸਾਲ ਕਾਇਮ ਰਹੀ। ਮਾਡਰਨ ਸਾਇੰਸ ਨੇ ਹੁਣ ਆ ਕੇ ਇਸ ਚੀਜ਼ ਨੂੰ ਮੰਨਿਆ ਹੈ ਕਿ ਦੁਨੀਆਂ ਦੇ ਵਜੂਦ ਤੋਂ ਪਹਿਲਾਂ ਇਥੇ ਗੈਸਿਜ਼ ਸਟੇਟ ਸੀ।

ਸਾਇੰਸ ਕਹਿੰਦੀ ਹੈ, ''ਦਾ ਫ਼ੈਨ ਸ਼ੇਪਡ ਓਰੀਅਨ ਨੀਬੀਊਲਾ ਵਿਦ ਗਲੋਜ਼ਇਨ ਓਰੀਅਨਜ਼ ਸੌਰਡ (ਇਨਸੈਕਟ) ਸੋਲਾਂ ਸੌ ਲਾਈਟ ਈਅਰਜ਼ ਅਤੇ ਫ਼ਰੌਮ ਦੀ ਅਰਥ ਕਨਸਿਸਟਸ ਆਫ਼ ਕਲਾਊਡ ਆਫ਼ ਹਾਟ ਗੈਸਿਜ਼ ਐਂਡ ਡਸਟ ਸਪ੍ਰੈਡ ਆਊਟ ਓਵਰ ਐਟ ਲੀਸਟ ਥਰਟੀ ਲਾਈਟ ਈਅਰਜ਼ ਆਫ਼ ਸਪੇਸ।'' (ਆਰਗੇਨਾਈਜ਼ਰ ਆਫ਼ ਦੀ ਯੂਨੀਵਰ'ਸ ਰੀਡਰਜ਼ ਡਾਈਜੈਸਟ ਯੂ.ਐਸ.ਏ. 1987, ਬੁੱਕ ਆਫ਼ ਫ਼ੈਕਟਜ਼ ਪੇਜ-382)

ਗੁਰੂ ਜੀ ਹੋਰਾਂ ਦੀ ਸੱਚਾਈ ਦਾ ਇਸ ਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ ਕਿ ਧਰਤੀ ਦੀ ਬੁਲੰਦੀ ਉਪਰ ਸੋਲਾਂ ਸੌ ਨੂਰੀ ਵਰ੍ਹਿਆਂ ਦੀ ਦੂਰੀ 'ਤੇ ਧੂੰਏਂ ਦੀ ਹਾਲਤ (ਕਲਾਊਡ ਆਫ਼ ਹਾਟ ਗੈਸਿਜ਼) ਦਾ ਪਾਇਆ ਜਾਣਾ ਅੱਜ ਸਾਬਤ ਹੋ ਚੁੱਕਾ ਹੈ ਜਿਸ ਬਾਰੇ ਗੁਰੂ ਜੀ ਹੋਰਾਂ ਨੇ ਪੰਜ ਸੌ ਸਾਲ ਪਹਿਲਾਂ ਅਪਣੇ ਕਲਾਮ 'ਚ ਇਕ ਲਤੀਫ਼ ਇਸ਼ਾਰਾ ਦਿਤਾ ਹੈ। ਅੱਜ ਪੂਰੀ ਦੁਨੀਆਂ 'ਚ ਕੋਪਰਨੀਕਸ, ਗਲੇਲੀਉ, ਨੀਊਟਨ, ਆਈਨਸਟਾਈਨ, ਆਰਨੋ ਪੀਨਜ਼ੀਆਜ਼, ਰਾਬਰਟ ਵਿਲਸਨ ਦੀ ਬੜੀ ਚਰਚਾ ਹੈ। ਬੁਕਰਾਤ, ਸੁਕਰਾਤ, ਅਫ਼ਲਾਤੂਨ, ਸੌਲਮਨ ਦੀਆਂ ਲੋਕ ਤਾਰੀਫ਼ਾਂ ਕਰਦੇ ਨਹੀਂ ਥਕਦੇ। 'ਲੈਂਡਮਾਰਕ ਮਾਰਵਲਜ਼' ਡਾਰਵਿਨ, ਓਬਰਾਈਨ,

ਵਿਲਸਨ ਦੀ ਸੋਚਣੀ ਦੇ ਹਾਮੀਆਂ ਨੇ ਉਨ੍ਹਾਂ ਦੀ ਸੋਭਾ 'ਚ ਵੱਡੀਆਂ-ਵੱਡੀਆਂ ਕਿਤਾਬਾਂ ਲਿਖ ਕੇ ਬੜਾ ਨਾਂ ਕਮਾਇਆ ਹੈ। ਪੱਛਮ ਵਿਚ ਕੋਈ ਦੀਵਾਨਾ ਵੀ ਬੜ੍ਹਕ ਮਾਰਦੈ ਤਾਂ ਉਥੋਂ ਦੇ ਲਿਖਾਰੀ ਉਸ ਨੂੰ ਉੱਚੇ ਦਰਜੇ ਦਾ ਗਿਆਨੀ ਅਤੇ ਸਾਇੰਸਦਾਨ ਸਾਬਤ ਕਰਨ ਦਾ ਪੂਰਾ-ਪੂਰਾ ਯਤਨ ਕਰਦੇ ਹਨ ਅਤੇ ਉਨ੍ਹਾਂ ਦੀ ਨਕਲ 'ਚ ਸਾਡੇ ਪੂਰਬੀ ਲੋਕ ਧਰਤੀ ਅੰਬਰ ਦੇ ਕਲਾਵੇ ਮਿਲਾ ਦੇਂਦੇ ਹਨ ਪਰ ਬਾਬੇ ਨਾਨਕ ਵਰਗੇ ਸਾਡੇ ਜਿਹੜੇ ਆਲਮਾਂ ਨੇ ਤੇ ਜਿਨ੍ਹਾਂ ਸੱਚੀਆਂ ਹਸਤੀਆਂ ਨੇ ਸਾਇੰਸ ਦੇ ਮੁਢਲੇ ਅਸੂਲ ਬਿਆਨ ਕੀਤੇ ਹਨ, ਜਿਨ੍ਹਾਂ ਨੇ ਕੁਦਰਤ ਦੇ ਭੇਦਾਂ ਨੂੰ ਖੋਲ੍ਹ ਕੇ ਬਿਆਨ ਕੀਤਾ ਹੈ,

ਜਿਨ੍ਹਾਂ ਨੂੰ ਕੁਦਰਤ ਦੀ ਬਣਾਈ ਹੋਈ ਇਕ-ਇਕ ਸ਼ੈਅ ਨੂੰ ਉਸ ਦੀ ਅਸਲ ਹਾਲਤ ਵਿਚ ਵੇਖਿਆ ਅਤੇ ਵਿਖਾਇਆ ਹੈ, ਜਿਨ੍ਹਾਂ ਦੇ ਪੈਰਾਂ ਹੇਠ ਧਰਤੀ ਸੁੰਗੜ ਜਾਂਦੀ ਸੀ ਅਤੇ ਮਕਾਨੀ ਲਾ ਮਕਾਨੀ ਦੇ ਫ਼ਾਸਲੇ ਸਿਮਟ ਜਾਂਦੇ ਹਨ, ਜਿਨ੍ਹਾਂ ਦੇ ਸਿਰ 'ਤੇ ਸਿਖਰ ਦੁਪਹਿਰਾਂ ਨੂੰ ਬੱਦਲ ਛਾਂ ਕਰਦਾ ਸੀ, ਜਿਨ੍ਹਾਂ ਦਾ ਇਕ ਪੈਰ ਧਰਤੀ 'ਤੇ ਅਤੇ ਦੂਜਾ ਅੰਬਰ 'ਤੇ ਹੁੰਦਾ ਸੀ, ਜਿਹੜੇ ਪਾਤਾਲ ਦੀ ਹਕੀਕਤ ਨੂੰ ਵੀ ਜਾਣਦੇ ਸਨ ਅਤੇ ਆਕਾਸ਼ ਉਤੇ ਤੁਰਦੇ ਫਿਰਦੇ ਫ਼ਰਿਸ਼ਤਿਆਂ ਨੂੰ ਵੀ ਵੇਖਦੇ ਸਨ, ਉਨ੍ਹਾਂ ਸੱਚੀਆਂ ਹਸਤੀਆਂ ਨੂੰ ਅਸੀ ਕੇਵਲ ਧਾਰਮਕ ਪੇਸ਼ਵਾਵਾਂ ਦੇ ਨਾਂ ਤੋਂ ਜਾਣਦੇ ਹਾਂ

ਜੋ ਸਾਡੀ ਨਵੀਂ ਸਾਇੰਸ ਦੇ ਮੁਢਲੇ ਅਸੂਲ ਅਪਣੇ ਲਤੀਫ਼ ਇਸ਼ਾਰਿਆਂ 'ਚ ਬਿਆਨ ਨਾ ਕਰਦੇ ਤਾਂ ਯੋਰਪ ਦੇ ਵਿਗਿਆਨੀ ਮੱਖੀਆਂ ਹੀ ਮਾਰਦੇ ਹੁੰਦੇ। ਦੁਨੀਆਂ ਦੇ ਵਜੂਦ ਵਿਚ ਆਉਣ ਤੋਂ ਪਹਿਲਾਂ ਦੀ ਫ਼ਿਜ਼ਾ ਨੂੰ 'ਕਲਾਊਡ ਆਫ਼ ਹਾਟ ਗੈਸਿਜ਼' ਧੁੰਦੂਕਾਰਾ ਦਾ ਨਾਂ ਦੇਣ ਦਾ ਸਿਹਰਾ ਯੂਰਪ ਦੇ ਸਿਰ ਕਿਉਂ? ਇਸ ਦਰਿਆਫ਼ਤ (ਰੀਸਰਚ) ਦਾ ਕ੍ਰੈਡਿਟ ਤਾਂ ਗੁਰੂ ਨਾਨਕ ਸਾਹਿਬ ਜੀ ਹੋਰਾਂ ਨੂੰ ਦੇਣਾ ਚਾਹੀਦਾ ਹੈ। ਪਰ ਇਹ ਉਦੋਂ ਹੀ ਮੁਮਕਨ ਹੋ ਸਕਦਾ ਹੈ ਜਦੋਂ ਅਸੀ ਉਨ੍ਹਾਂ ਦੇ ਕਲਾਮ ਦਾ ਅਰਥ ਸਮਝਾਂਗੇ। ਇਹ ਤਾਂ ਸਿਰਫ਼ ਉਨ੍ਹਾਂ ਦੇ ਇਕ ਸ਼ੇਅਰ ਦੀ ਤਸ਼ਰੀਹ ਹੈ, ਬਾਕੀ ਦੇ ਕਲਾਮ ਨੂੰ ਖੋਲ੍ਹਣ ਲਗੀਏ ਤਾਂ ਬੜਾ ਸਮਾਂ ਚਾਹੀਦਾ ਹੈ। ਵਾਹਿਗੁਰੂ ਸਾਨੂੰ ਉਨ੍ਹਾਂ ਦੇ ਕਲਾਮ ਨੂੰ ਸਮਝਣ ਦੀ ਤੌਫ਼ੀਕ ਦੇਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement